ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਰਬ ਇਕ ਹੈ।" ੲਥੇ ਹੀ ਫਿਰ (ਗੁਰੂ) ਅਰਜਨ (ਦੇਵ ਜੀ) ਨੂੰ ਸ਼ਹੀਦ ਕੀਤਾ ਗਿਆ ਤੇ ਏਥੇ ਹੀ (ਗੁਰੂ) ਗੋਬਿੰਦ (ਸਿੰਘ ਜੀ) ਨੇ (ਗੁਰੂ) ਨਾਨਕ (ਦੇਵ) ਦੇ ਰਸਤੇ ਤੇ ਚਲਦਿਆਂ ਅੰਤਲੇ ਸਮੇਂ ਆਪਣੇ ਮਿਸ਼ਨ ਨੂੰ ਪੂਰੇ ਹੁੰਦਿਆਂ ਦਸਿਆ ਤੇ ਗੁਰ-ਗੱਦੀ ਖਾਲਸੇ ਨੂੰ ਸੌਂਪ ਦਿਤੀ*। ਏਥੇ ਹੀ ਫਿਰ ਸਿਖ ਮਿਸਲਾਂ ਆਪੋ ਆਪਣੇ ਬਹਾਦਰ ਆਗੂਆਂ ਦੇ ਅਧੀਨ ਉਪਜੀਆਂ। ਇਸ ਦਾ ਨਤੀਜਾ ਇਸ ਰੂਪ ਵਿਚ ਪਰਗਟ ਹੋਇਆ ਕਿ ਖਾਲਸੇ ਦਾ ਰਾਜ ਤੇ ਫੌਜਾਂ ਹੀ ਪੰਜਾਬ ਦੀ ਸਮੁਚੀ ਤਾਕਤ ਸਨ। ਰਣਜੀਤ ਸਿੰਘ ਜਿਹੜਾ ਕਿ ਸ਼ੁਕਰਚਕੀਆ ਮਿਸਲ ਦਾ ਸੀ ਨਮੂਦਾਰ ਹੋਇਆ ਤੇ ਫਿਰ ਉਸ ਪੰਜਾਬ ਵਿਚ ਸਿਖ ਰਾਜ ਦੀ ਨੀਂਹ ਰਖੀ। ਪਰ ਉਹਦੀ ਔਲਾਦ ਇਹਨਾਂ ਰਾਜਸੀ ਤੇ ਸਿਆਸੀ ਚਾਲਾਂ ਤੋਂ ਅਣਜਾਣ ਤੇ ਉਸ (ਰਣਜੀਤ ਸਿੰਘ) ਦੀ ਸਿਆਣਪ ਤੋਂ ਨਾਵਾਕਫ ਸੀ। ਇਸ ਅਣਗਹਿਲੀ ਕਾਰਨ ਉਹਨਾਂ ਸਿਖ ਰਾਜ ਨੂੰ ਪਲਾਂ ਵਿਚ ਖਤਮ ਕਰ ਦਿਤਾ, ਜਿਸ ਨੂੰ ਖੜਿਆਂ ਕਰਨ ਵਿਚ ਰਣਜੀਤ ਸਿੰਘ ਨੇ ਆਪਣਾ ਪੂਰਾ ਜ਼ੋਰ ਲਾ ਦਿਤਾ ਸੀ।

ਸਿੱਖਾਂ ਨੇ ਜਿਹੜੀ ਹਿੰਦੁਸਤਾਨ ਦੀ ਵੱਡੀ ਤਾਕਤ ਲਈ ਵਿਰੋਧੀ ਨੀਤੀ ਧਾਰਨ ਕਰ ਰਖੀ ਸੀ, ਉਸ ਨੇ ਵੱਡੀ ਤਾਕਤ ਨੂੰ ਮਜਬੂਰ ਕਰ ਦਿਤਾ ਕਿ ਸਿੱਖਾਂ ਦੇ ਖਿਲਾਫ ਹਥਿਆਰ ਚੁਕੇ। ਇਲਾਕਾ ਫਤਹ ਕੀਤਾ ਗਿਆ, ਪਰ, ਉਹਨਾਂ ਨਰਮਾਈ ਦੀ ਨੀਤੀ ਧਾਰਨ ਕਰਦਿਆਂ, ਉਸ ਫਤਹ ਕੀਤੇ ਇਲਾਕੇ ਦੇ ਸਹੀ ਵਾਰਸ ਨੂੰ ਮੁੜ ਉਹੀ ਤਖਤ ਸੌਂਪ ਦਿਤਾ ਗਿਆ,ਜਿਥੇ ਕਿ ਉਹਨਾਂ ਦਾ ਕਬਜ਼ਾ ਹੋ ਚੁੱਕਾ ਸੀ। ਸਿਖ ਮੰਤਰੀਆਂ ਤੇ ਦਰਬਾਰੀਆਂ ਨੇ ਉਸ ਕੀਤੇ ਸੰਧੀ-ਨਾਮੇ ਨੂੰ ਤੋੜਿਆ ਤੇ ਖਾਲਸਈ ਫੌਜ ਬਾਗੀ ਹੋ ਕੇ ਆਪਣੀ ਹੀ ਕੌਮ ਦੇ ਸਖੀ ਦਾਤਿਆਂ ਨੂੰ ਖਤਮ ਕਰਨ ਲਈ ਤਿਆਰ ਹੋ ਪਈ ਤੇ ਸਿਰਫ਼ ਉਹਨਾਂ ਦੀ ਨਰਮਾਈ ਹੀ ਉਹਨਾਂ ਦੀ ਵਡੀ ਤਬਾਹੀ ਹੋਣ ਤੌਂ ਬਚਾ ਸਕੀ। ਸੰਧੀਨਾਮੇ ਨੂੰ ਤੋੜਨ ਵਾਲਿਆਂ ਨੂੰ ਸਜ਼ਾ ਦਿਤੀ ਗਈ ਤੇ ਪਰਾਂਤ ਬਰਤਾਨਵੀ ਰਾਜ ਦੇ ਨਾਲ ਮਿਲਾ ਲਿਆ। ਇਹ ਉਸ ਵੇਲੇ ਦੀ ਘਟਨਾ ਹੈ, ਜਦੋਂ ਕਿ ਲਾਰਡ ਡਲਹੌਜ਼ੀ ਬਰਤਾਨਵੀ ਰਾਜ ਦਾ ਗਵਰਨਰ ਜਨਰਲ ਸੀ। ਜਿਤੀ ਹੋਈ ਕੌਮ, ਜਿਸ ਦੀਆਂ ਆਪਣੀਆਂ ਕਰਨੀਆਂ ਸਦਕਾ ਹੀ ਆਪਣੇ ਰਾਜ ਨੂੰ ਖਤਮ ਕਰਨ ਦਾ ਕਾਰਨ ਬਣੀਆਂ, ਜੇਤੂ ਕੌਮ ਨੇ ਇਨ੍ਹਾਂ ਨਾਲ ਬੜੇ ਖੁਲ੍ਹੇ ਦਿਲ ਨਾਲ ਪੇਸ਼ ਆਈ। ਬਰਤਾਨਵੀ ਨੀਤੀਵਾਨਾਂ ਨੇ ਸਿੱਖਾਂ ਦੀ ਡਿਗਦੀ ਕਿਸਮਤ ਨੂੰ ਮਾਨ ਦਿਤਾ ਤੇ ਸਾਂਝੀ ਹੌਸਲਾ ਨੀਤੀ ਨਾਲ, ਅੰਗਰੇਜ਼ ਨੇ ਉਹ ਸ਼ਾਂਤੀ ਢੰਗ ਤੇ ਫਤਹ ਪਾਈ ਜਿਹੜਾ ਕਿ ਸਦਾ ਲਈ ਬਰਤਾਨਵੀ ਨਾਂ ਨੂੰ ਚਮਕਾਉਂਦੀ ਰਹੇਗੀ। ਉਹਨਾਂ ਲਾਂਰਸੀਆਂ ਦੇ ਮਸ਼ਹੂਰ ਨਾਂ, ਜਿਨ੍ਹਾਂ ਨੂੰ ਕਿ ਚੁਣਨ ਵਿਚ ਲਾਰਡ ਡਲਹੌਜ਼ੀ ਦੀ ਉਪਕਾਰੂ ਨੀਤੀ ਕੰਮ ਕਰਦੀ ਸੀ ਇਤਿਹਾਸ ਦੇ ਮੁਖ ਪੰਨਿਆ ਤੇ ਸੁਨਿਹਰੀ ਅਖਰਾਂ ਵਿਚ ਬਰਤਾਨੀਆਂ ਦੇ ਉਹਨਾਂ ਬਹਾਦਰਾਂ ਤੇ ਨੀਤੀਵਾਨਾਂ ਦੇ ਨਾਲ, ਜਿਨ੍ਹਾਂ ਨੇ ਕਿ ਬਰਤਾਨਵੀ ਰਾਜ ਨੂੰ ਤਰੱਕੀ ਦਿਵਾਉਣ ਵਿਚ ਵੱਧ ਚੜ੍ਹ ਕੇ**ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਹੀ ਮੇਂ ਮੈਂ ਕਰੂੰ ਨਿਵਾਸ।