ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੮

ਜ਼ਰੂਰ ਲਾ ਸਕਦੇ ਹਾਂ ਕਿ ਆਰੀਆ ਲੋਕ ਮੱਧ ਏਸ਼ੀਆ ਵਿਚ ਦੂਰ

ਪੱਛਮ ਦੇ ਵਸਨੀਕਾਂ ਨਾਲ ਮਿਲ ਜੁਲ ਕੇ ਵਸਦੇ ਸਨ।

ਆਰੀਏ ਖਾਨਾ ਬਦੋਸ਼ ਸੁਭਾ ਵਾਲੇ ਚਰਵਾਹੇ

ਇਹ ਲੋਕ ਹਲਾਂ ਨਾਲ ਵਾਹੀ ਕਰਨ ਨਾਲੋਂ ਡੰਗਰ ਚਾਰਨ ਤੇ ਪਾਲਨ ਦਾ ਕੰਮ ਵਧੇਰੇ ਚਾਅ ਨਾਲ ਕਰਦੇ ਸਨ । ਉਂਞ ਭਾਵੇਂ ਇਹ ਲੋਕ ਖਾਨਾਬਦੇਸ਼ ਸੁਭਾਵ ਦੇ ਚਰਵਾਹੇ ਸਨ ਪਰ ਗੋਪ ਜਾਂ ਗੋਪਾਲਾਂ (ਗਊ ਪਾਲਕਾਂ) ਦੀ ਇਹ ਲੋਕ ਬੜੀ ਕਦਰ ਕਰਦੇ ਸਨ। ਉਸ ਸਮੇਂ ਗਊਆਂ ਚਾਰਨ ਵਾਲੇ ਚਰਵਾਹੇ ਨੂੰ ਸ਼ਾਹਜ਼ਾਦਾ (ਰਾਜ ਕੁਮਾਰ) ਆਖਿਆ ਜਾਂਦਾ ਸੀ। ਮੰਤਰਾਂ ਦੇ ਰਚਨਹਾਰੇ ਰਿਸ਼ੀ ਆਪਣੇ ਦੇਵਤਿਆਂ ਅਗੇ ਇਹ ਪ੍ਰਾਥਨਾ ਕਰਦੇ ਸਨ ਕਿ ਉਹਨਾਂ ਨੂੰ ਬਹੁਤ ਸਾਰੀਆਂ ਦੁਧ ਦੇਣ ਵਾਲੀਆਂ ਗਊਆਂ ਪ੍ਰਾਪਤ ਹੋਣ । ਚਰਾਂਦਾਂ ਨੂੰ ਹਰੀਆਂ ਭਰੀਆਂ ਰਖਣ, ਰੇਵੜਾਂ ਵਿਚ ਵਾਧਾ ਕਰਨ ਅਤੇ ਗਊਆਂ ਨੂੰ ਬਲਾਵਾਂ ਤੋਂ ਸੁਰਖਿਅਤ ਰਖਣ ਲਈ ਦੇਵਤਿਆਂ ਪਾਸ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਸਨ। ਜਿਵੇਂ ਅਜ ਕਲ ਦੇ ਸਮੇਂ ਚੀਜ਼ਾਂ ਦੇ ਤਬਾਦਲੇ ਲਈ ਸਿਕੇ ਵਰਤੇ ਜਾਂਦੇ ਹਨ, ਉਵੇਂ ਉਸ ਸਮੇਂ ਢੋਰਾਂ ਦਾ ਦੂਜੀਆਂ ਚੀਜ਼ਾਂ ਨਾਲ ਵਟਾਂਦਰਾ ਕੀਤਾ ਜਾਂਦਾ ਸੀ। ਅਦਾਇਗੀਆਂ ਅਤੇ ਜੁਰਮਾਨੇ ਜਿਨਸਾਂ ਰਾਹੀਂ ਵਸੂਲ ਕੀਤੇ ਜਾਂਦੇ ਸਨ । ਇਕ ਜੰਗੀ ਨਾਹਰੇ ਤੋਂ ਵੀ ਜਿਨਸਾਂ ਦੀ ਵਸ਼ੇਸਤਾ ਸਪਸ਼ਟ ਹੈ।

ਗਉ ਲਈ ਸ਼ਰਧਾ

ਉਹਨਾਂ ਲੋਕਾਂ ਦੇ ਮਨ ਦਿਨ ਰਾਤ ਗਊਆਂ ਦੇ ਮਾਮਲਿਆਂ ਵਿਚ ਹੀ ਖਚਤ ਰਹਿੰਦੇ ਸਨ । ਗਊ ਨੂੰ ਈਸ਼ਵਰ ਦੀ ਪਿਆਰੀ ਕ੍ਰਿਤ ਸਮਝਿਆ ਜਾਂਦਾ ਸੀ । ਇਹ ਮਨੁੱਖਾਂ ਲਈ ਬੇਹਦ ਲਾਭ ਵੰਦ ਪਸ਼ੂ ਸੀ, ਇਸ ਲਈ ਇਸ ਦੀ ਰਖਿਆ ਤੇ ਪਾਲਣਾ ਧਰਮ ਸਮਝ ਲਿਆ ਗਿਆ । ਗਊ ਲਈ ਸ਼ਰਧਾ ਕੇਵਲ ਹਿੰਦੂਆਂ ਤੀਕ ਹੀ ਸੀਮਤ ਨਹੀਂ ਸੀ। ਪੁਰਾਤਨ ਮਿਸਰੀ ਤੇ ਫੋਨੀਸ਼ੀਅਨ (ਪਾਰਸੀ) ਵੀ ਇਸ ਲਾਭ ਵੰਦੇ, ਵੱਡ ਮੂਲੇ ਤੇ ਸਾਊ ਜਾਨਵਰ ਦੀ ਬੜੀ ਇਜ਼ਤ ਕਰਦੇ ਸਨ। ਮਿਸਰੀ ਮਿਥਿਹਾਸ ਵਿਚ ਬੇਲ ਏਪਸ ਦੀ ਪੂਜਾ ਬੜੀ ਮਹਾਨਤਾ ਪ੍ਰਾਪਤ ਹੈ । ਭੈਂਸਾਂ, ਭੇਡਾਂ ਤੇ ਬਕਰੀਆਂ ਤੋਂ ਛੁਟ ਵੇਦਾਂ ਵਿਚ ਘੋੜਿਆਂ ਦਾ ਵਰਨਣ ਵੀ ਮੌਜੂਦ ਹੈ ਅਤੇ ਦੇਵਤਿਆਂ ਲਈ ਘੋੜਿਆਂ (ਅਸ਼ਵ) ਦੀ ਕੁਰਬਾਨੀ ਸਮੇਂ ਇਸ ਆਸ ਨਾਲ ਖੁਸ਼ਕ ਅਨਾਜ ਛੜਕਿਆ ਜਾਂਦਾ ਸੀ ਕਿ ਇਸ ਤਰ੍ਹਾਂ ਕਰਨ ਨਾਲ ਘੋੜਿਆਂ ਦੀ ਨਸਲ ਵਿਚ ਵਾਧਾ ਹੋਵੇਗਾ। ਆਰੀਆਂ ਪਾਸ ਸਾਨ੍ਹ ਅਤੇ ਊਠ ਵੀ ਹੁੰਦੇ ਸਨ

ਤਿੰਨ ਸ਼੍ਰੇਣੀਆਂ ਵਿਚ ਵੰਡੇ ਗਏ

ਈਰਾਨੀਆਂ ਦੇ ਪਵਿਤ੍ਰ ਗ੍ਰੰਥ ਜੰਨਾਵੇਸਟਾ ਦੇ ਕਥਨ ਅਨੁਸਾਰ ਆਰੀਆ ਜਾਤੀ ਤਿੰਨਾਂ ਸ਼ਰੇਣੀਆਂ ਵਿਚ ਵੰਡੀ ਹੋਈ ਸੀ। ਇਕ ਸ਼ਰੇਣੀ ਸ਼ਿਕਾਰੀਆਂ ਦੀ ਸੀ। ਦੂਜੀ ਸ਼ਰੇਣੀ ਢੋਰ ਚਾਰ ਕੇ ਗੁਜ਼ਾਰਾ ਕਰਦੀ ਸੀ ਅਤੇ ਤੀਜੀ ਸ਼ਰੇਣੀ ਦੇ ਲੋਕ ਖੇਤੀ ਬਾੜੀ ਕਰਦੇ ਸਨ। ਇਹ ਉਸ ਸਮੇਂ ਦੀ ਦਸ਼ਾ ਹੈ ਜਦੋਂ ਉਹ ਸਾਊ ਬਣਕੇ ਵਸ ਚੁਕੇ ਸਨ।

ਰਿਗ ਵੇਦ ਦੇ ਸ਼ਲੋਕ ਪੰਜਾਬ ਵਿਚ ਰਚੇ ਗਏ

ਰਿਗਵੇਦ ਦੇ ਮੰਤਰ ਪੰਜਾਬ ਵਿਚ ਅਤੇ ਸਿੰਧ ਦੇ ਨਾਲ ਲਗਦੀਆਂ ਵਸਤੀਆਂ ਵਿਚ ਰਚੇ ਗਏ । ਪੰਜਾਬ ਹੀ ਉਹ ਅਸਥਾਨ ਸੀ, ਜਿਥੇ ਉਹ ਵੇਦ ਮੰਤਰ ਗਾਏ ਜਾਂਦੇ ਸਨ, ਜਿਨ੍ਹਾਂ ਵਿਚ ਦੇਵਤਿਆਂ

ਪਾਸ ਪ੍ਰਾਰਥਨਾ ਕੀਤੀ ਗਈ ਸੀ ਕਿ ਉਹਨਾਂ ਨੂੰ ਸਿਆਮ ਰੰਗ ਦੇ ਹਿੰਦੀਆਂ ਅਥਵਾ ਉਹਨਾਂ ਦੀ ਨਸਲ ਦੇ ਵੈਰੀਆਂ ਵਿਰੁਧ ਵਿਜੇ (ਜਿੱਤ) ਪ੍ਰਾਪਤ ਹੋਵੇ। ਧਨ ਧਾਨ ਨਾਲ ਮਾਲਾ ਮਾਲ ਕਰਨ ਵਾਲੇ ਸਿੰਧ (ਸਿੰਧ) ਦੀ ਵਸ਼ੇਸ਼ ਕਰ ਕੇ ਪ੍ਰਸੰਸਾ ਤੇ ਉਪਮਾ ਕੀਤੀ ਜਾਂਦੀ। ‘ਸਪਤ ਸਿੰਧਵਾ[1] ਅਰਥਾਤ ਉਹਨਾਂ ਸੱਤਾਂ ਦਰਿਆਵਾਂ ਦਾ ਵੀ ਵਰਨਣ ਹੈ, ਜਿਥੇ ਆਰੀਆ ਲੋਕ ਵਸਦੇ ਸਨ । ਉਹ ਦਰਿਆ ਹਨ ਸਿੰਧੂ (ਸਿੰਧ) ਵਿਤਸ਼ਤਾ (ਜਿਹਲਮ) ਅਸੈਸਣੀਸ (ਚਨਾਬ) ਐਰਾਵਤੀ (ਰਾਵੀ) ਵਿਪਾਸਾ (ਬਿਆਸ) ਸਤਾਦਰੂ (ਸਤਲੁਜ)। ਸਤਵਾਂ ਦਰਿਆ ਹੈ ਸਰਸਵਤੀ ਜੋ ਥਾਨੇਸਰ ਦੇ ਪਾਸ ਦੀ ਨਦੀ ਸਰਸਤੀ ਨਾਲ ਮਿਲਦੀ ਜੁਲਦੀ ਹੈ । ਇਹਨਾਂ ਦਾ ਵਰਨਣ ਵੇਦਾਂ ਵਿਚ ‘ਸਤ-ਭੈਣਾਂ ਕਰ ਕੇ ਆਇਆ ਹੈ। ਇਹ ਦੇਸ਼ ਪਾਣੀ ਅਤੇ ਚਰਾਦਾਂ ਨਾਲ ਮਾਲਾ ਮਾਲ ਸੀ।

ਇਸ ਸਿੱਟੇ ਦੇ ਕਾਰਨ

ਜਮਨਾ ਅਤੇ ਗੰਗਾ ਦੇ ਨਾਮ ਕਿਤੇ ਕਿਤੇ ਦਰਜ ਹਨ । ਜਿਥੋਂ ਤੀਕ ਵਿੰਧਿਆ ਪਰਬਤ ਅਤੇ ਨਰਮਦਾ (ਨਰਬਦਾ) ਦਾ ਸੰਬੰਧ ਹੈ ਇਹਨਾਂ ਦਾ ਉੱਕਾ ਹੀ ਕਿਸੇ ਥਾਂ ਵਰਨਣ ਨਹੀਂ ਆਉਂਦਾ । ਇਸ ਤੋਂ ਸਪਸ਼ਟ ਹੈ ਕਿ ਜਿਸ ਸਮੇਂ ਇਹ ਵੇਦ ਮੰਤਰ ਰਚੇ ਗਏ ਆਰੀਏ ਲੋਕ ਪੰਜਾਬ ਦੇ ਇਲਾਕਿਆਂ ਤੀਕ ਹੀ ਹਦਬੰਦ ਸਨ । ਬੀਰ ਰਸ ਗੀਤਾਂ ਦੇ ਯੁਗ ਵਿਚ ਉਹਨਾਂ ਨੇ ਜਿਹੜੀਆਂ ਪ੍ਰਸਿੱਧ ਵਸਤੀਆਂ ਬਣਾਈਆਂ ਉਹਨਾਂ ਵਿਚੋਂ ਇਕ ਵਸਤੀ ਸਰਸਵਤੀ (ਸਰਸੂਤੀ) ਅਤੇ ਦਰਿਸ਼ਦਵਤੀ (ਅਜਕਲ ਦੇ ਘਗਰ) ਦੇ ਵਿਚਕਾਰ ਸੀ।

ਬ੍ਰਹਮ ਵਰਤ

ਇਹ ਧਰਤੀ ਦੇਵਤਿਆਂ ਦੀ ਬਣਾਈ ਹੋਈ ਹੋਣ ਕਰ ਕੇ ਉਹਨਾਂ ਨੇ ਇਸ ਦਾ ਨਾਮ “ਬਰਹਮ ਵਰਤ ਅਰਥਾਤ ਪਵਿਤਰ ਗੀਤਕਾਰਾਂ ਦੀ ਧਰਤੀ ਰਖ ਦਿਤਾ। ਇਹ ਦੇਸ਼ ਅਜ ਤੀਕ ਪਵਿਤਰ ਸਮਝਿਆ ਜਾਂਦਾ ਹੈ । ਇਥੋਂ ਹੀ ਆਰੀਆ ਲੋਕ ਹੌਲੀ ਹੌਲੀ ਜਮਨਾ ਅਤੇ ਗੰਗਾ ਦੇ ਸਰਸਬਜ਼ ਤੇ ਉਪਜਾਊ ਇਲਾਕਿਆਂ ਵਿਚ ਫੈਲੇ। ਪਏ

ਪੁਰਾਤਨ ਆਰੀਆਂ ਅਤੇ ਪ੍ਰਾਚੀਨ ਭਾਰਤੀ ਜਾਤੀਆਂ ਵਿਚਾਲੇ ਖੂਨੀ ਜੰਗ

ਰਿਗ ਵੇਦ ਦੇ ਮੰਤਰਾਂ ਵਿਚੋਂ ਇਸ ਗਲ ਦੀ ਕਾਫੀ ਗਵਾਹੀ ਮਿਲਦੀ ਹੈ ਕਿ ਪੁਰਾਤਨ ਆਰੀਆਂ ਨੂੰ ਪੰਜਾਬ ਵਿਚ ਸਹਿਜੇ ਹੀ ਵੱਸ ਜਣ ਦੀ ਖੁਲ੍ਹ ਨਹੀਂ ਸੀ। ਜੰਗ ਜੂ ਰਾਖਸ਼ਾਂ, ਅਸੁਰਾਂ, ਅਤੇ ਭੂਰੇ ਰੰਗ ਦੇ ਪਿਸ਼ਾਚਾਂ ਨਾਲ ਉਹਨਾਂ ਨੂੰ ਲੰਮੇਰੇ ਅਤੇ ਲਹੂ-ਡੁਲਵੇਂ ਜੰਗ ਲੜਨੇ ਇਥੋਂ ਦੇ ਅਸਲ ਵਸਨੀਕ ਪੱਥਰ ਦੇ ਬਣੇ ਹੋਏ ਸ਼ਹਿਰਾਂ ਵਿਚ ਵਸਦੇ ਅਤੇ ਘੋੜੀਆਂ, ਡੰਗਰਾਂ ਅਤੇ ਰੁੱਖਾਂ ਦੇ ਮਾਲਕ ਸਨ। ਉਹ ਆਪਣੇ ਘਰ ਬਚਾਣ ਲਈ ਜਾਨ ਹੀਲ ਕੇ ਲੜਦੇ ਸਨ। ਵੇਦ ਮੰਤਰਾਂ ਵਿਚ ਵਿਜੇ ਲਈ ਅਣ ਗਿਣਤ ਪ੍ਰਾਥਨਾਵਾਂ ਦਰਜ ਹਨ ਉਹ ਉਹਨਾਂ ਕਠਨਾਈਆਂ ਦੀਆਂ ਸੂਚਕ ਹਨ ਜੋ ਆਰੀਆਂ ਨੂੰ ਸ਼ਾਮ ਵਰਨ ਦੀ ਨਸਲ ਨੂੰ ਫਤਹ ਕਰਨ ਵਿਚ ਪੇਸ਼ ਆਈਆਂ।

ਆਰੀਆਂ ਵਲੋਂ ਜਿੱਤ ਲਈ ਦੇਵਤਿਆਂ ਦਾ ਆਵਾਹਨ

ਵਰਖਾ ਤੇ ਤੂਫਾਨ ਲਿਔਣ ਵਾਲੇ, ਬਿਜਲੀ ਤੇ ਗਰਜਨਾਂ ਦੇ

Sri Satguru Jagjit Singh Ji eLibrary Namdhari Elibrary@gmail.com

  1. *ਇਸਨੂੰ ਇਰਾਨੀਆਂ ਦੇ ਗਰੰਥ ਅਵਸਤਾਂ ਵਿਚ ਹਫਤ ਹਿੰਦ ਆਖਿਆਂ ਗਿਆ ਹੈ ।