ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੯)


ਮਾਲਕ ਤੇ ਕਾਲੇ ਬਦਲਾਂ ਦੀਆਂ ਫੌਜਾਂ ਵਾਲੇ ਕਮਾਂਡਰ,

ਦੇਵਤਾ ਪਾਸ ਪ੍ਰਾਰਥਨਾ ਕੀਤੀ ਗਈ ਹੈ ਕਿ ਉਹ ਅਸੁਰਾਂ ਦੇ ਕਾਲੇ ਸਰੀਰਾਂ ਨੂੰ ਫੀਤੀ ਫੀਤੀ ਕਰੇ ਅਤੇ ਸਿਆਮ ਵਰਨ ਲੋਕਾਂ ਦੀਆਂ ਦੇਵਤਿਆਂ ਪਾਸੋਂ ਧਾੜਾਂ ਨੂੰ ਤਬਾਹ ਤੇ ਬਰਬਾਦ ਕਰੇ । ਵਰ ਮੰਗੇ ਗਏ ਹਨ ਕਿ ਉਹ ਵੈਰੀ ਦੇ ਧਨੁਸ਼ਾਂ ਦੀਆਂ ਤੰਦੀਆਂ ਨੂੰ ਤੋੜ ਦੇਣ। ਵੇਦ ਮੰਤਰਾਂ ਵਿਚ ਵੇਦਕ ਸੂਰਬੀਰਾਂ ਤੇ ਜੋਧਿਆਂ ਦੀ ਮੁਕਤ ਕੰਠ ਨਾਲ ਪ੍ਰਸੰਸਾ ਕੀਤੀ ਗਈ ਹੈ । ਰਣ ਭੂਮੀ ਵਿਚ ਅਗੇ ਵਧਣ ਵਾਲੇ ਹਥਿਆਰ ਬੰਦ ਸਿਪਾਹੀ ਜੋਧੇ ਨੂੰ ਬੱਦਲ ਦੀ ਚਮਕ ਨਾਲ ਤੁਲਨਾ ਦਿਤੀ ਗਈ ਹੈ।ਉਸ ਦੇ ਸ਼ਸਤਰਾਂ ਦੀ ਸ਼ਕਤੀ ਦੀ ਵੀ ਬੜੀ ਪ੍ਰਸੰਸਾ ਕੀਤੀ ਗਈ ਹੈ ਅਤੇ ਉਸ ਦੇ ਧਨੁਸ਼ ਬਾਰੇ ਲਿਖਿਆ ਹੈ ਕਿ ਉਹ ਬੜੇ ਚਮਤਕਾਰ ਦਿਖਾਉਂਦਾ ਤੇ ਇਰਦ ਗਿਰਦ ਦੇ ਸਾਰੇ ਇਲਾਕੇ ਨੂੰ ਫ਼ਤਹਿ ਕਰਦਾ ਹੈ । ਉਸ ਦੇ ਪਕੇ ਧੁੰਮਾਂ ਵਾਲੇ ਘੋੜੇ ਹਿਣਹਿਣਾਉਂਦੇ ਹੋਏ ਆਪਣੇ ਰੱਬਾਂ ਨੂੰ ਲੈ ਕੇ ਉਡਦੇ ਅਤੇ ਵੈਰੀ ਨੂੰ ਆਪਣੇ ਸਮਾਂ ਥਲੇ ਕੁਚਲ ਕੇ ਜਮ-ਪੁਰੀ ਪੁਚਾਉਂਦੇ ਹਨ।” ਆਰੀਏ ਲੋਕ ਜਿਨ੍ਹਾਂ ਰੱਥਾਂ ਵਿਚ ਖਲੋ ਕੇ ਲੜਦੇ ਉਹਨਾਂ ਨੂੰ ਘੜੇ ਖਿਚਦੇ ਸਨ। ਪੁਰਾਤਨ ਯੂਨਾਨੀਆਂ ਦਾ ਲੜਨ ਢੰਗ ਵੀ ਇਹੋ ਸੀ ਅਤੇ ਟਰੋਜਨ ਜੰਗ, ਜੋ ਸੰਨ ਈਸਵੀ ਤੋਂ ੧੦੫੦ ਸਾਲ ਪਹਿਲੇ ਲੜੀ ਗਈ ਤੇ ਜਿਸ ਨੂੰ ਹੋਮਰ ਦੀ ਰਚਨਾ ਨੇ ਅਮਰ ਬਣਾ ਦਿਤਾ, ਵਿਚ ਵੀ ਰਥਾਂ ਦੀ ਹੀ ਵਰਤੋਂ ਕੀਤੀ ਗਈ ਸੀ |

ਜੰਗ ਕਰਨ ਦਾ ਢੰਗ

ਆਰੀਆਂ ਦੀ ਫ਼ੌਜ ਵਿਚ ਪੈਦਲ ਸਿਪਾਹੀ ਵੀ ਹੁੰਦੇ ਸਨ ਪਰ ਉਹ ਰਥ ਵਾਲੇ ਜੋਧਿਆਂ ਤੋਂ ਹਲਕੇ ਦਰਜੇ ਦੇ ਸਮਝੇ ਜਾਂਦੇ ਸਨ।

ਜੰਗੀ ਸ਼ਸਤਰ

ਜੰਗੀ ਰੱਥ ਤੇ ਪੈਦਲ ਫ਼ੌਜ ਤੋਂ ਛੁੱਟ ਤਲਵਾਰਾਂ[1], ਕੁਹਾੜੇ, ਧਨੁਸ਼ ਤੇ ਬਰਛੀਆਂ ਵਾਲਿਆਂ, ਬਿਗਲਦੀਆਂ ਤੇ ਝੰਡੇ ਬਰਦਾਰਾਂ ਦਾ ਵੀ ਵਰਨਣ ਆਉਂਦਾ ਹੈ । ਆਰੰਭਕ ਸਮੇਂ ਤੋਂ ਹੀ ਹਿੰਦੂ ਲੋਕ ਜੋਧਿਆਂ ਦੇ ਦਿਲਾਂ ਵਿਚ ਸੂਰਬੀਰਤਾ ਤੇ ਸ਼ਰਧਾ ਦੇ ਜਜ਼ਬਾਤ ਉਭਾਰਨ ਲਈ ਐਸ ਝੰਡੇ ਦੀ ਵਰਤੋਂ ਕਰਦੇ ਆਏ ਹਨ, ਜੋ ਆਮ ਤੌਰ ਉਤੇ ਫ਼ੌਜ ਦੇ ਵਿਚਕਾਰ ਹੁੰਦਾ ਸੀ ।

ਨਗਾਰੇ

ਸੂਰਬੀਰਤਾ ਦੇ ਕੰਮ ਕਰਨ ਲਈ ਤੇ ਸੁਰਮਿਆਂ ਦੇ ਦਿਲਾਂ ਨੂੰ ਉਛਾਲਾ ਦੇਣ ਲਈ ਬਿਗਲ ਤੇ ਢੋਲਾਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਕਮਾਂਡਰਾਂ ਦੇ ਹੁਕਮ ਦਾ ਢੰਡੋਰਾ ਦੇਣ ਲਈ ਇਹਨਾਂ ਚੀਜ਼ਾਂ ਦੀ ਵਰਤੋਂ ਹੁੰਦੀ ਸੀ । ਰਿਗ ਵੇਦ ਦੇ ਕਥਨ ਅਨੁਸਾਰ ਢਲ ਸਭ ਤੋਂ ਪੁਰਾਤਨ ਸਾਜ਼ ਹੈ, ਜਿਸ ਨੂੰ ਹਿੰਦੂ ਵਰਤੋਂ ਵਿਚ ਲਿਆਉਂਦੇ ਸਨ। ਇਸ ਦੀ ਆਵਾਜ਼ ਯੋਧਿਆਂ ਵਿਚ ਜੰਗੀ ਸਪਿਰਟ ਭਰਦੀ ਸੀ । ਇਸ ਬਾਰੇ ਐਉਂ ਦਰਜ ਹੈ :- “ਐ ਜੰਗੀ ਢੋਲ ! ਆਪਣੀ ਆਵਾਜ਼ ਨਾਲ ਆਕਾਸ਼ ਅਤੇ ਧਰਤ ਉਪਰ ਐਸੀ ਗੂੰਜ ਪੈਦਾ ਕਰ ਕਿ ਹਿਲ ਤੇ ਅਹਿਲ ਸਭ ਚੀਜ਼ਾਂ ਨੂੰ ਪਤਾ ਲਗ ਜਾਏ। ਐਂ ਢੋਲ ! ਤੂੰ, ਜਿਸ ਦਾ ਸੰਬੰਧ ਇੰਦਰ ਤ

ਦੂਜੇ ਦੇਵਤਿਆਂ ਨਾਲ ਹੈ, ਸਾਡੇ ਵੈਰੀਆਂ ਨੂੰ ਦੂਰ, ਬਹੁਤ ਦੂਰ ਤੀਕ ਭਜਾ ਦੇ ! ਵੈਰੀ ਦਲਾਂ ਦੇ ਟਾਕਰੇ ਉਤੇ ਖ਼ੂਬ ਗੱਜ!

ਸਾਡੇ ਦਬ-ਦਬੇ ਵਿਚ ਵਾਧਾ ਕਰ । ਹੋਰ ਉੱਚੀ ਗਰਜਨ ਕਰ ਰਾਖਸ਼ਾਂ ਦੇ ਦਿਲਾਂ ਵਿਚ ਡਰ ਉਤਪਨ ਕਰ; ਉਹਨਾਂ ਵੈਰੀਆਂ ਨੂੰ ਦੂਰ ਨਸਾ ਦੇ, ਜੋ ਸਾਨੂੰ ਹਾਨੀ ਪਚਾਕੇ ਖੁਸ਼ ਹੁੰਦੇ ਹਨ; ਤੂੰ ਇੰਦਰ ਦੇਵਤੇ ਦਾ ਸਭ ਤੋਂ ਪਹਿਲਾ ਸ਼ਸਤਰ ਹੈਂ; ਸਾਡੇ ਦਿਲਾਂ ਵਿਚ ਸੂਰਬੀਰਤਾ ਦਾ ਸੰਚਾਰ ਕਰ; ਐਂ ਇੰਦਰ ਦੇਵਤਾ ! ਸਾਡੇ ਢੋਰ ਮੁੜ ਲਿਆ । ਢੋਲ ਬਾਰਮ-ਬਾਰ ਵਜ ਰਿਹਾ ਤੇ ਇਸ ਗਲ ਦੀ ਸੂਚਨਾ ਦੇ ਰਿਹਾ ਹੈ ਕਿ ਸਾਡੇ ਆਗੂ ਆਪਣੇ ਘੋੜਿਆਂ ਤੇ ਸਵਾਰ ਹ ਕੇ ਇਕਤਰ ਹੋ ਗਏ ਹਨ। ਐ ਇੰਦਰ ਦੇਵਤਾ ! ਤੂੰ ਸਾਡੇ ਉਹਨਾਂ ਜੋਧਿਆਂ ਨੂੰ, ਜੋ ਰੱਥਾਂ ਉਤੇ ਸਵਾਰ ਹਨ ਜਿੱਤ ਦੇ ਰਿਗ ਵੇਦ ਅਤੇ

ਜੰਗੀ ਨਾਹਰਾ

ਪੁਰਾਨਾਂ ਵਿਚ ਜੰਗੀ ਨਾਹਰੇ (ਜੈਕਾਰੇ) ਦਾ ਵੀ ਜ਼ਿਕਰ ਆਉਂਦਾ ਹੈ। ਇਸ ਅਵਸਰ ਤੇ ਜੋ ਸ਼ਬਦ ਵਰਤੇ ਜਾਂਦੇ ਹਨ ਉਹ ਧਾਰਮਿਕ ਅਖੌਤਾਂ ਹੁੰਦੀਆਂ ਹਨ ਜਾਂ ਆਗੂ ਦੇ ਨਾਮ ਦੇ ਨਾਲ ਜੈ ਲਾ ਕੇ ਪੁਕਾਰਿਆ ਜਾਂਦਾ ਹੈ, ਜਿਵੇਂ ਕਿ ਜੈ ਰਾਮ । “ ਜੈ ਅਸਤੁ ਪਾਂਡੂ ਪੁਤਰਨਮ। ਇਹ ਉਹ ਸਮਾਂ ਸੀ ਜਦੋਂ ਅਜੇ ਜੰਗ ਵਿਚ ਹਾਥੀਆਂ ਦੀ ਵਰਤੋਂ ਸ਼ੁਰੂ ਨਹੀਂ ਸੀ ਹੋਈ ; ਭਾਵੇਂ ਇਕ ਸਿਖੇ ਹੋਏ ਹਾਥੀ ਦਾ ਜ਼ਿਕਰ ਜ਼ਰੂਰ ਆਉਂਦਾ ਹੈ, ਜੋ ਇਕ ਅਸੁਰ ਨੇ ਪਾਲ ਰਖਿਆ ਸੀ

ਆਰੀਆਂ ਦੀ ਜਥੇਬੰਦੀ

ਸਿੰਧ ਦੇ ਆਰੀਏ ਆਪਣੀ ਰਾਜ ਬਣਤਰ ਵਿਚ ਸ਼ਹਿਰੀ ਨਹੀਂ ਸਨ। ਉਹਨਾਂ ਦੀਆਂ ਸਭ ਤੋਂ ਪਹਿਲੀਆਂ ਵਸਤੀਆਂ ਵਿਚ ਬੁੱਢਾ ਬਾਪ ਹੀ ਆਪਣੇ ਪਰਿਵਾਰ ਦਾ ਪ੍ਰੇਰਤ ਹੁੰਦਾ ਸੀ ਪਰ ਜਿਥੋਂ ਤੀਕ ਕਿਸੇ ਜਾਤੀ ਦੀਆਂ ਕੁਰਬਾਨੀਆਂ ਦਾ ਸੰਬੰਧ ਹੈ ਵਿਸ਼ਪਤੀ ਅਰਥਾਤ ਆਬਾਦ-ਕਾਰਾਂ ਦਾ ਆਗੂ ਹੀ ਪ੍ਰਧਾਨ ਹੁੰਦਾ ਸੀ। ਵੇਦਕ ਸਮੇਂ ਦੀਆਂ ਜਾਤੀਆਂ ਵਿਚ ਹੌਲੀ ਹੌਲੀ ਦਰਜੇਵਾਰ ਸਰਦਾਰੀਆਂ ਤੇ ਬਾਦਸ਼ਾਹੀਆਂ ਕਾਇਮ ਹੁੰਦੀਆਂ ਗਈਆਂ । ਹਰ ਇਕ ਜਾਤੀ ਆਪਣ ਰਾਜੇ ਨੂੰ ਹੀ ਹੁਕਮਰਨ ਸਮਝਦੀ ਅਤੇ ਓਸੇ ਦਾ ਹੀ ਹੁਕਮ ਮਨਦੀ ਸੀ । ਰਾਜੇ ਪਿੰਡਾਂ ਅਤੇ ਪਰਿਆਂ[2] ਉਤੇ ਰਾਜ ਕਰਦੇ ਸਨ। ਪ੍ਰੋਹਤ ਤੇ ਗਵਈਏ ਇਹਨਾਂ ਦੇ ਦਰਬਾਰਾਂ ਦਾ ਇਕ ਅੰਗ ਹੁੰਦੇ ਸਨ। ਇਹ ਲੋਕ ਜੰਗਾਂ, ਜੱਧਾਂ ਤੇ ਜਿੱਤਾਂ ਦੀਆਂ ਸ਼ਾਨਦਾਰ ਵਾਰਾਂ ਗਾਉਂਦੇ ਸਨ । ਜੰਗ ਵਿਚ ਵਰਿਆਮਗੀ ਦਖਣ ਮਗਰੋਂ ਉਹ ਪ੍ਰਾਰਥਨਾ ਅਤੇ ਬਲੀਦਾਨ ਕਰਦੇ ਸਨ। ਕਵਿਤਾ ਰਚਨ ਵਾਲਿਆਂ ਨੂੰ ਉਹਨਾਂ ਦੋ ਮਾਲਕ ਖੁਲ-ਦਿਲੀ ਨਾਲ ਇਨਾਮ ਦਿੰਦੇ ਸਨ । ਇਹ ਖਿਨਾਮ ਦਾਸਾਂ, ਤਵੀਆਂ, ਵਸਤਰਾਂ, ਗਊਆਂ, ਸੋਨੇ ਤੇ ਰਥਾਂ ਦੇ ਰੂਪ ਵਿਚ ਦਿਤੇ ਜਾਂਦੇ ਸਨ । ਇਹਨਾਂ ਵਿਚੋਂ ਹੀ ਇਕ ਪਹਿਤ ਨੇ ਸਾਵਨਯਾ ਸਪੁਤਰ ਭਵਯਾ ਦੀ ਮੰਸਾ ਕਰਦੇ ਹੋਏ ਉਸ ਨੂੰ, ਸਿੰਧ ਉਪਰ ਵੱਸਣ ਵਾਲਾ ਅਜਿਤ ਰਾਜ- ਕੁਮਾਰ ਆਖਿਆ ਹੈ।”

ਜੰਗਜੂ ਸੁਭਾ ਦਾ ਪੰਜਾਬ ਵਿਚ ਵਿਕਾਸ

ਆਰੀਆ ਲੋਕ ਪੰਜਾਬ ਵਿਚ ਸੂਰਬੀਰਤਾ ਵਾਲਾ ਤੇ ਮਰਦਉ- ਪਣੇ ਵਾਲਾ ਜੀਵਨ ਜੀਊਂਦੇ ਸਨ। ਏਥੇ ਹੀ ਉਹਨਾਂ ਅੰਦਰ ਜੰਗੀ ਸਪਿਰਟ ਦਾ ਵਿਕਾਸ਼ ਹੋਇਆ ਅਤੇ ਉਹਨਾਂ ਨੇ ਆਪਣੇ ਜੀਵਨ ਨੂੰ

ਗਰਮ ਪੌਣ ਪਾਣੀ ਦੇ ਅਨੁਕੂਲ ਬਣਾ ਲਿਆ ;ਭਾਵੇਂ ਉਹਨਾਂ ਨੂੰ ਆਪਣਾ ਉਹ ਉਤਰੀ, ਵਤਨ ਭੁਲਾ ਨਹੀਂ ਸੀ, ਜਿਥੇ ਉਹਨਾਂ ਨੇ

Sri Satguru Jagjit Singh Ji eLibrary Namdhari Elibrary@gmail.com

  1. ਤਲਵਾਰ ਨਿਰਸੰਦੇਹ ਬੜਾ ਪੁਰਾਤਨ ਯਧ-ਸ਼ਸਤਰ ਹੈ। ਇਸ ਦਾ ਸਭ ਤੋ ਂ ਪਹਿਲਾ ਵਰਨਣ ਜੈਨਸਿਸ ਦੇ ਚੌਥੇ ਪ੍ਰਕਰਨ ਵਿਚ ਆਇਆ ਹੈ, ਜਿਥੇ ਯਾਕੂਬ ਦੇ ਪੁਤਰ ਨੇ ਇਸ ਦੀ ਵਰਤੋਂ ਸ਼ੇਰਮਾਈਆਂ ਵਿਰੁਧ ਕੀਤੀ ।
  2. *ਇਕ ਪ੍ਰਕਾਰ ਦੀ ਕੱਚੀ ਗੜ੍ਹੀ ।