ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੦)

ਹਿਮਾਲਾ ਦੀਆਂ ਬਰਫਾਨੀ ਚੋਟੀਆਂ ਉਤੇ ਅਤੇ ਇਸ ਦੀਆਂ ਵਿਸ਼ਾਲ

ਕੰਧਾਂ ਪਿਛੇ ਆਪਣੇ ਦੇਵਤਿਆਂ ਅਤੇ ਸੂਰਬੀਰ ਯੋਧਿਆਂ ਦਾ ਸਵਰਗ ਥਾਪ ਰਖਿਆ ਸੀ । ਉਹ ਲੋਕ ਆਪਣੇ ਖੇਤਾਂ ਨੂੰ ਸਿੰਜਣ ਲਈ ਨਹਿਰਾਂ ਪੁਟਦੇ ਅਤੇ ਧਾਨ, ਜੌ ਤੇ ਸਰ੍ਹੋਂ ਬੀਜਦੇ ਸਨ ।

ਓਹਨਾਂ ਦੀ ਸਭਿਅਤਾ

ਉਹ ਲੋਕ ਕੱਤਨ, ਬੁਣਨ ਅਤੇ ਚਮੜੇ ਦੇ ਕਮਾਮ ਤੋਂ ਵੀ ਜਾਣੂੰ ਸਨ । ਉਹਨਾਂ ਵਿਚੋਂ ਲੁਹਾਰ, ਤਰਖਾਣ, ਗਡੀ ਸਾਜ਼, ਜਹਾਜ਼ ਸਾਜ਼, ਸੁਨਿਆਰੇ ਤੇ ਹੋਰ ਕਾਰੀਗਰ ਮੌਜੂਦ ਸਨ । ਉਹਨਾਂ ਨੂੰ ਕਿਸ਼ਤੀਆਂ ਚਲੌਣ ਦਾ ਵਲ ਸੀ ਅਤੇ ਉਹਨਾਂ ਅੰਦਰ ਵੈਦ (ਹਕੀਮ) ਵੀ ਹੁੰਦੇ ਸਨ,ਜੋ ਜੜੀਆਂ ਬੂਟੀਆਂ ਦੇ ਗੁਣਾਂ ਤੇ ਉਹਨਾਂ ਦੀ ਵਰਤੋਂ ਤੋਂ ਜਾਣੂੰ ਸਨ । ਇਹਨਾਂ ਵਿਚੋਂ ਕਈ ਜੜੀਆਂ ਬੂਟੀਆਂ ਦਾ ਵਰਨਣ ਵੇਦ ਮੰਤਰਾਂ ਵਿਚ ਵੀ ਆਇਆ ਹੈ । ਸ਼ਰਾਬ ਘਰਾਂ ਦਾ, ਜੂਏ ਖਾਨਿਆਂ ਦਾ, ਰਾਗੀਆਂ ਦਾ ਤੇ ਨਰਿਤਕਾਰਾਂ ਦਾ ਕਈ ਥਾਈਂ ਵਰਨਣ ਆਉਂਦਾ ਹੈ। ਭੜਕੀਲੀਆਂ ਤੇ ਚਮਕੀਲੀਆਂ ਪੁਸ਼ਾਕਾਂ ਵਾਲੀਆਂ ਤੀਵੀਆਂ, ਚਾਰ ਗੱਤਾਂ ਵਾਲੀਆਂ ਸਜੀਆਂ ਬੀਆਂ ਬੜੀਆਂ ਮਨ-ਮੋਹਨੀਆਂ ਲਗਦੀਆਂ ਸਨ । ਇਹਨਾਂ ਗਲਾਂ ਦੇ ਬਾਵਜੂਦ ਇਕੋ ਤੀਵੀਂ ਨਾਲ ਸ਼ਾਦੀ ਕਰਨ ਦਾ ਆਮ ਰਿਵਾਜ ਸੀ। ਹੋਰ ਤਾਂ ਹੋਰ ਰਾਜਿਆਂ ਤੇ ਰਾਜ ਕੁਮਾਰਾਂ ਨੂੰ ਵੀ ਇਕੋ ਪਤਨੀ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ ।

ਸਮਾਜ ਦੇ ਰਿਵਾਜ

ਕੁਵਾਰੀ ਕੰਨਿਆਂ ਨੂੰ ਆਪਣਾ ਪਤੀ ਚੁਣਨ ਦਾ ਅਧਿਕਾਰ ਪ੍ਰਾਪਤ ਸੀ । ਉਹ ਬੜੀ ਸੌਭਾਗਵਤੀ ਸਮਝੀ ਜਾਂਦੀ ਸੀ ਕਿਉਂਕਿ ਉਹ ਆਪਣਾ ਪਤੀ ਕੌਮ ਵਿਚੋਂ ਜਿਸ ਮਨੁੱਖ ਨੂੰ ਚਾਹੇ, ਉਸੇ ਨੂੰ ਚੁਣ ਸਕਦੀ ਸੀ ! ਵਿਆਹ ਧਾਰਮਿਕ ਫਰਜ਼ ਸਮਝ ਕੇ ਕੀਤਾ ਜਾਂਦਾ ਸੀ । ਪਤੀ ਅਤੇ ਪਤਨੀ ਨੂੰ ਘਰ ਦੇ ਹੁਕਮਰਾਨ ਕਹਿ ਕੇ ਬਿਆਨਿਆ ਗਿਆ ਹੈ । ਪੁਰਾਤਨ ਆਰੀਆਂ ਅਤੇ ਵਰਤਮਾਨ ਹਿੰਦੂਆਂ ਦੇ ਭਾਈ ਚਾਰਕ ਰਿਵਾਜ ਅਤੇ ਰਸਮਾਂ ਵਿਚ ਧਰਤੀ ਤੇ ਆਕਾਸ਼ ਜਿੰਨਾ ਫਰਕ ਹੈ! ਵੇਦਕ ਸਮੇ ਦੀਆਂ ਤੀਵੀਆਂ ਦਾ ਭਾਈ ਚਾਰਕ ਦਰਜਾ ਹੁਣ ਨਾਲੋਂ ਕਿਤੇ ਉਚੇਰਾ ਸੀ। ਤੀਵੀਂ ਨੂੰ ਉਦੋਂ ਘਰ ਦਾ ਚਾਨਣ ਆਖਿਆ ਤੇ ਸਮਝਿਆ ਜਾਂਦਾ ਸੀ । ਉਸ ਨੂੰ ਗਿਆਨ ਪ੍ਰਾਪਤ ਕਰਨ ਦਾ ਅਧਿਕਾਰ ਸੀ ਅਤੇ ਵੇਦਾਂ ਵਿਚ ਕਈ ਮੰਤਰ ਉਸ ਸਮੇਂ ਦੀਆਂ ਤੀਵੀਆਂ ਤੇ ਰਾਣੀਆਂ ਦੇ ਰਚੇ ਹੋਏ ਮਿਲਦੇ ਹਨ।

ਜ਼ਾਤ ਪਾਤ ਦਾ ਅਭਾਵ

ਬਚਪਨ ਦੇ ਵਿਆਹ ਦੀ ਭਾਵੇਂ ਉੱਕਾ ਈ ਮਨਾਹੀ ਨਹੀਂ ਸੀ ਫੇਰ ਵੀ ਇਸ ਰਿਵਾਜ ਦੀ ਹੌਸਲਾ ਅਫਜ਼ਾਈ ਨਹੀਂ ਸੀ ਕੀਤੀ ਜਾਂਦੀ । ਜ਼ਾਤ ਪਾਤ ਦਾ ਭਿੰਨ ਭੇਦ ਕੋਈ ਨਹੀਂ ਸੀ । ਬਰਾਹਮਨਵ ਇਕ ਪੇਸ਼ਾ ਸੀਨ ਕਿ ਵਖਰੀ ਜ਼ਾਤ । ਬਰਾਹਮਣ ਨੂੰ ਉਸ ਸਮੇ ਵਖ ਵਖ ਕੰਮ ਕਰਨੇ ਪੈਂਦੇ ਸਨ । ਇਕ ਪਰਿਵਾਰ ਦੇ ਲੋਕ ਫੌਜੀ ਕੰਮ ਕਰਦੇ, ਸੌਦਾਗਰੀ ਦਾ ਕਾਰੋਬਾਰ ਚਲਾਉਂਦੇ ਜਾਂ ਵਿਹਲ ਸਮੇਂ ਖੇਤੀ ਬਾੜੀ ਕਰ ਲੈਂਦੇ ਸਨ।

ਭਵਿਖ ਦੇ ਜੀਵਨ ਬਾਰੇ ਵਿਚਾਰ

ਵੇਦਾਂ ਨੇ ਆਵਾ ਗੌਣ ਦਾ ਅਸੂਲ ਨਹੀਂ ਸਿਖਾਇਆ, ਉਹਨਾਂ ਦਾ ਇਹ ਪੱਕਾ ਨਿਸ਼ਚਾ ਸੀ ਕਿ ਮਿਰਤ ਪ੍ਰਾਨੀ ਦੀ ਆਤਮਾ ਸੁਵਰਗ ਲੋਕ

ਦੇ ਉਸ ਹਿਸੇ ਵਿਚ ਜਾਂਦੀ ਹੈ, ਜਿਥੇ ਕਿ ਉਸ ਤੋਂ ਪਹਿਲੇ ਦੇ ਸੂਰਬੀਰ ਗਏ ਸਨ। ਉਥੇ ਜਾ ਕੇ ਉਹਨਾਂ ਮਿਤਰਾਂ ਨਾਲ ਅਮਰ ਜੀਵਨ ਪ੍ਰਾਪਤ ਕਰਦੀ ਤੇ ਆਪਣੇ ਮਾਪਿਆਂ, ਪਤਨੀਆਂ ਤੇ ਬੱਚਿਆਂ ਨੂੰ ਵੇਖ ਸਕਦੀ ਸੀ। ਉਸੇ ਪੁਰਾਣੇ ਪਥ ਤੇ ਚਲੋ ਜਿਸ ਉਤੇ ਸਾਡੇ ਵਡੇਰੇ ਚਲਦੇ ਰਹੇ ਹਨ । ਆਪਣੇ ਬਜ਼ੁਰਗਾਂ ਪਾਸ ਪੂਜੋ ਜੋ ਸਭ ਤੋਂ ਉਚੇਰੇ ਸੁਵਰਗ ਵਿਚ ਯਮ ਦੇ ਪਾਸ ਰਹਿੰਦੇ ਹਨ ਅਤੇ ਯਮ* ਦੇ ਲੋਕਾਂ ਵਿਚ ਵਿਚਰੋ ! ਤੂੰ ਜਾ ![1] ਤੂੰ ਜਾ ਉਸ ਸਚੀ ਦੁਨੀਆਂ ਵਿਚ, ਆਪਣੇ ਪੂਰਵਜਾਂ ਨੂੰ ਮਿਲ; ਯਮ ਨੂੰ ਮਿਲ? ਇਹ ਹੈ ਮਰਨ ਵਾਲੇ ਪ੍ਰਾਨੀ ਨੂੰ ਵੇਦਕ ਵਿਦਾਇਗੀ ਦੀ ਵੰਨਗੀ। ਅਗਨੀ ਦੇਵਤਾ ਦੀ ਪਰਾਰਥਨਾਂ ਵਿਚ ਇਕ ਥਾਂ ਦਰਜ ਹੈ— “ਐ ਅਗਨੀ ਦੇਵਤਾ ! ਉਸ ਨੂੰ ਆਪਣੇ ਪੂਰਵਜਾਂ ਪਾਸ ਜਾਣ ਦੇ ਕਿਉਂਕਿ ਉਹ ਤੇਰੇ ਪਾਸੋਂ ਬਲੀਦਾਨ ਦਾ ਪਰਸ਼ਾਦ ਚੱਖ ਕੇ ਆਇਆ ਹੈ। ਇਸ ਦੇ ਮਗਰੋਂ ਯਮ ਨੂੰ ਇਸ ਤਰ੍ਹਾਂ ਆਵਾਹਨ ਕੀਤਾ ਹੈ : “ਐ ਯਮ ! ਉਸ ਨੂੰ ਰਖਿਆ ਵਿਚ ਲੈ ਅਤੇ ਉਸ ਨੂੰ ਆਪਣੀ ਰਖਿਆ ਕਰਨ ਵਾਲੇ ਤੇ ਆਪਣੇ ਰਸਤੇ ਦੇ ਰਾਖੇ ਸ਼ਿਕਾਰੀ ਕੁਤਿਆਂ ਤੋਂ ਬਚਾ ! ਉਸ ਨੂੰ ਅਰੋਗਤਾ ਤੇ ਕਸ਼ਟ ਰਹਿਤ ਜੀਵਨ ਦਾਨ ਕਰ।”

ਅਗਲਾ ਸੰਸਾਰ

ਅਗਲੀ ਦੁਨੀਆਂ ਬਾਰੇ ਦਸਿਆ ਹੈ ਕਿ ਉਹ ਅਮਿਟ, ਅਮਰ ਤੇ ਸਥਿਰ ਹੈ, ਜਿਥੇ ਸਦਾ ਦਾ ਜੀਵਨ ਤੇ ਸ਼ਾਨ ਕਾਇਮ ਰਹਿੰਦੀ ਹੈ ; ਜਿਥੇ ਸੁਵਰਗ ਦੀ ਸ਼ਾਂਤੀ ਹੈ, ਜਿੱਥੇ ਜਲ ਦੀਆਂ ਨਦੀਆਂ ਵਹਿੰਦੀਆਂ ਨੇ । ਜਿੱਥੇ ਅੰਮ੍ਰਿਤ, ਅਤੇ ਆਨੰਦ ਦੀ ਫੁਹਾਰ ਪੈਂਦੀ ਹੈ ਤੇ ਜਿਥੇ ਮਨ ਦੀਆਂ ਸਭ ਅਭਿਲਾਸ਼ਾਂ ਪੂਰੀਆਂ ਹੁੰਦੀਆਂ ਹਨ।” ਵਖ ਵਖ ਜੂਨਾਂ ਬਦਲਨ ਦੀ ਤੇ ਅੰਤ ਨੂੰ ਈਸ਼ਵਰ ਵਿਚ ਲੀਨ ਹੋ ਜਾਣ ਦੀ ਹਿਦੀ ਫ਼ਿਲਾਸਫ਼ੀ ਵੇਦਕ ਸਮਿਆਂ ਵਿਚ ਕਿਤੇ ਨਜ਼ਰ ਨਹੀਂ ਆਉਂਦੀ। ਇਹ ਨਿਸ਼ਚਾ ਪੁਰਾਣੇ ਬਰਤਾਨੀਆਂ ਦੇ ਡਰੂਡਾਂ ਅਤੇ ਪੁਰਾਤਨ ਮਿਸਰੀ ਪਹਿਤਾਂ ਵਿਚ ਪ੍ਰਚਲਤ ਸੀ।

ਵੇਦਕ ਸਮੇਂ ਸਤੀ ਪ੍ਰਥਾ ਦਾ ਅਭਾਵ

ਸਤੀ ਦਾ ਭਿਆਨਕ ਜੁਰਮ ਅਰਥਾਤ ਵਿਧਵਾ ਇਸਤਰੀ ਦੇ ਪਤੀ ਦੀ ਚਿੰਤਾ ਉੱਤੇ ਜਲ ਮਰਨ ਦੀ ਵੇਦਾਂ ਵਿਚ ਕੋਈ ਆਗਿਆ ਨਹੀਂ। ਇਸ ਦੇ ਉਲਟ ਵੇਦਾਂ ਵਿਚ ਵਿਧਵਾ ਨੂੰ ਆਗਿਆ ਦਿਤੀ ਗਈ ਹੈ ਕਿ ਮੁੜ ਜ਼ਿੰਦਗੀ ਵਿਚ ਪ੍ਰਵੇਸ਼ ਕਰੇ।” ਜਿਵੇਂ ਕਿ ਉਸ ਨੇ ਆਪਣੇ ਪ੍ਰਤੀ ਆਪਣੇ ਧਰਮ ਦੀ ਪਾਲਣਾ ਕੀਤੀ ਹੈ । ਅਜ ਕਲ੍ਹ

ਗਊ ਮਾਸ ਦੀ ਖੁਲ ਦੀ

ਦੇ ਹਿੰਦੁਆਂ ਦੇ ਉਲਟ ਪੁਰਾਤਨ ਆਰੀਏ ਗਊ ਮਾਸ ਦਾ ਅਹਾਰ ਬੜੇ ਚਾਅ ਨਾਲ ਕਰਦੇ ਸਨ । ਇਕ ਸਮਾਂ ਤੇ ਐਸਾ ਵੀ ਸੀ ਜਦੋਂ ਦੇਵਤੇ ਵੀ ਤੇ ਪੁਜਾਰੀ ਵੀ ਗਊ ਭਖਅਕ ਹੋ ਗਏ ਸਨ । ਅਗਨੀ ਦੇਵਤੇ ਬਾਰੇ ਲਿਖਿਆ ਹੈ ਕਿ ਉਹ ‘ਝਟ ਪਟ ਹੀ ੩੦੦ ਭੈਸੇ ਖਾ ਗਿਆ। ਜਿਥੇ ਇੰਦਰ ਨੇ ਧਰਮਾਤਮਾ ਲੋਕਾਂ ਦੇ ਭੋਜਨ ਦੇ ਪਰਬੰਧ ਦਾ ਜ਼ਿਕਰ ਕੀਤਾ ਹੈ, ਉਥੇ ਹੀ ਗੋਰਾ ਤੇ ਗਵਾਯਾ (ਗਊਆਂ

ਦੀਆਂ ਕਿਸਮਾਂ) ਦੀਆਂ ਝੌਂਪੜੀਆਂ ਦਾ ਵੀ ਵਰਨਣ ਹੈ।'

Sri Satguru Jagjit Singh Ji eLibrary Namdhari Elibrary@gmail.com

  1. *ਯਮ ਬਾਰੇ ਨਿਸ਼ਚਾ ਇਹ ਹੈ ਕਿ ਉਹ ਪਹਿਲਾ ਆਦਮੀ ਸੀ ਜੋ ਮੌਤ ਨੂੰ ਜਿਤ ਕੇ ਅਮਰ ਹੋ ਗਿਆ । ਕਿਉਂਕਿ ਉਸ ਨੇ ਅਗਲੀ ਦੁਨੀਆ ਦਾ ਰਾਹ ਵੇਖ ਲਿਆ ਹੈ ਇਸ ਲਈ ਓਹ ਲੋਕਾਂ ਨੂੰ ਉਥੇ ਪਚੌਂਦਾ ਤੇ ਉਹਨਾਂ ਦੀ ਉਥ ਅਗਵਾਈ ਕਰਦਾ ਹੈ।