(੬੧)
ਗਊ ਦੀ ਕੁਰਬਾਨੀ ਵੇਦਾਂ ਵਿਚ ਇਕ ਰਸਮ ਦਾ ਵੀ ਜ਼ਿਕਰ ਹੈ, ਜਿਸ ਨੂੰ ‘ਗਉਮੇਧ ਅਰਥਾਤ ਗਊ ਦੀ ਕੁਰਬਾਨੀ ਕਿਹਾ ਜਾਂਦਾ ਹੈ ਅਤੇ ਇਹੋ ਜਿਹੀ ਕੁਰਬਾਨੀ ਦਾ ਜ਼ਿਕਰ ਮਹਾ-ਭਾਰਤ ਅਤੇ ਰਾਮਾਇਣ[1] ਵਿਚ ਵੀ ਆਉਂਦਾ ਹੈ। ਰਿਸ਼ੀਆਂ ਅਤੇ ਮਿੱਤਰਾਂ ਨੂੰ ਦਿਤੇ ਜਾਣ ਵਾਲੇ ਭੋਜ ਵਿਚ ਵੱਛੀ ਅਤੇ ਗਊ ਬੱਧ ਕੀਤੀ ਜਾਂਦੀ ਅਤੇ ਏਸੇ ਕਾਰਨ ਪਰਾਹੁਣੇ ਨੂੰ ਗਉਘਨਾ ਅਰਥਾਤ ਗਊ ਬਧ ਕਰਨ ਵਾਲਾ ਕਿਹਾ ਜਾਂਦਾ ਸੀ । ਪ੍ਰੋਫ਼ੈਸਰ ਕੋਲਕ ‘ਏਸ਼ੀਆਟਿਕ ਰੀਸਰਚਿਜ਼' ਵਿਚ ਲਿਖਦੇ ਹਨ— “ਸੁਵਾਗਤ ਦਾ ਹਕਦਾਰ ਹੁੰਦਾ ਹੈ ਗੁਰੂ, ਪ੍ਰੋਹਤ, ਸਨਿਆਸੀ, ਰਾਜਾ, ਲਾੜਾ ਤੇ ਮਿੱਤਰ। ਮਤਲਬ ਕੀ ਕੋਈ ਵੀ ਪਰਾਨੀ ਹੋਵੇ ਉਸ ਦੇ ਅਉਣ ਦੀ ਖ਼ੁਸ਼ੀ ਵਿਚ ਉਹ ਗਊ ਬੰਨ੍ਹੀ ਜਾਂਦੀ ਜੋ ਕੁਰਬਾਨੀ ਲਈ ਰਾਖਵੀਂ ਹੁੰਦੀ ਸੀ ; ਓਸੇ ਸਮੇਂ ਇਕ ਪਰਾਹੁਣੇ ਨੂੰ ਗਊਘਨਾ ਜਾਂ ਗੋਘਨਾ ਮਿਥਿਆ ਜਾਂਦਾ ਸੀ।” ਪੁਰਾਤਨ ਹਿੰਦੂ ਵੇਦਿਕ ਗਰੰਥਾਂ ਵਿਚ, ਜਿਹਾ ਕਿ ਚਰਕ ਸੰਘਿਤਾ, ਜੋ ਸੰਨ ਈਸਵੀ ਤੋਂ ਪੰਜਵੀਂ ਛੇਵੀਂ ਸਦੀ ਪਹਿਲਾਂ ਦੀ ਰਚਨਾ ਹੈ, ਗਰਭਵਤੀ ਇਸਤਰੀ ਲਈ ਗਊ ਮਾਂਸ ਦੀ ਵਰਤੋਂ ਦੀ ਸਫਾਰਸ਼ ਕੀਤੀ ਹੈ । ਉਪ੍ਰੋਕਤ ਗ੍ਰੰਥ ਅੰਦਰ ਭੋਜਨ ਸੰਬੰਧੀ ਪੁਕਰਨ ਵਿਚ ਲੇਖਕ ਨੇ ਸਫ਼ਾਰਸ਼ ਕੀਤੀ ਹੈ ਕਿ ਗਊ,ਡੈਂਸ ਅਤੇ ਸੂਅਰ ਦਾ ਮਾਸ ਹਰ ਰੋਜ਼ ਨਹੀਂ ਖਾਣਾ ਚਾਹੀਦਾ। ਇਸ ਤੋਂ ਸਪਸ਼ਟ ਹੈ ਕਿ ਉਸ ਜ਼ਮਾਨੇ ਵਿਚ ਗਊ ਮਾਸ ਵੀ ਖੁਰਾਕ ਦਾ ਇਕ ਭਾਗ ਸੀ, ਭਾਵੇਂ ਇਹ ਅਤਿ ਮਹਿੰਗਾ ਹੋਣ ਕਰ ਕੇ ਰੋਜ਼ਾਨਾ ਵਰਤੋਂ ਵਿਚ ਨਹੀਂ ਸੀ ਲਿਆਂਦਾ ਜਾਂਦਾ । ਮੱਛੀ, ਦਹੀਂ ਅਤੇ ਜੌ ਦੀਆਂ ਰੋਟੀਆਂ ਦੀ ਰੋਜ਼ਾਨਾ ਵਰਤੋਂ ਦੀ ਵੀ ਮਨਾਹੀ ਹੈ । ਗਊ ਦੀ ਕੁਰਬਾਨੀ ਦੀ ਰਸਮ ਨੂੰ ਗਵਮਿਆਨਾ ਆਖਦੇ ਸਨ। ਆਰੀਆਂ ਦੀ ਸ਼ਰਾਬ ਨੋਸ਼ੀ ਭਾਰਤ ਵਿਚ ਆਕੇ ਵੱਸਣ ਵਾਲੇ ਆਰੀਆ ਲੋਕ ਸ਼ਰਾਬ ਪੀਣ ਵਾਲੀ ਜਾਤੀ ਵਿਚੋਂ ਸਨ ਅਤੇ ਉਹ ਸੋਮ ਰਸ ਤੇ ਸ਼ਰਾਬ ਦੀ ਆਮ ਵਰਤੋਂ ਕਰਦੇ ਸਨ । ਰਿਸ਼ੀ ਅਤੇ ਮੁਨੀ ਵੀ ਸੋਮ ਦੇ ਨਸ਼ੀਲੇ ਰਸ ਦੀ ਵਰਤੋਂ ਕਰਦੇ ਅਤੇ ਦੇਵਤਿਆਂ ਨੂੰ ਵੀ ਇਸ ਦਾ ਭੋਗ ਲਵਾਉਂਦੇ ਸਨ। |
ਸੋਮ ਬਿਰਛ ਸੋਮ ਇਕ ਕਿਸਮ ਦਾ ਬ੍ਰਿਛ ਹੈ ਜੋ ਵਿਸ਼ੇਸ਼ ਕਰ ਕੇ ਪੱਛਮੀ ਹਿੰਦ ਦੇ ਪਰਬਤਾਂ ਤੇ ਬੋਲਾਨ ਨਾਮ ਪਰਬਤ ਲਾਂਘੇ ਵਿਚ ਹੁੰਦਾ ਹੈ । ਇਸ ਬੂਟੇ ਰਾਹੀਂ ਬਣੀ ਹੋਈ ਸ਼ਰਾਬ ਸਭ ਤੋਂ ਪੁਰਾਣੀ ਕਿਸਮ ਦੀ ਹੁੰਦੀ ਆਰੀਆ ਲੋਕ ਇਸ ਸ਼ਰਾਬ ਨੂੰ ਆਕਾਸ਼ੀ ਆਤਮਾਵਾਂ ਨੂੰ ਉਦੋਂ ਵੀ ਪੇਸ਼ ਕਰਦੇ ਸਨ । ਜਦੋਂ ਉਹਨਾਂ ਨੇ ਅਜੇ ਸਿੰਧ ਦੀ ਧਰਤੀ ਉਤੇ ਪੈਰ ਨਹੀਂ ਸਨ ਧਰੇ । ਇਹੋ ਪੀਣ ਵਾਲੀ ਸ਼ਰਾਬ ਸੀ, ਜਿਸ ਨੂੰ ਦੇਵਤੇ ਬਹੁਤ ਪਸਿੰਦ ਕਰਦੇ ਸਨ । ਵੇਦਾਂ ਵਿਚ ਸੋਮਰਸ ਦਾ ਜ਼ਿਕਰ ਵੇਦਾਂ ਵਿਚ ਸੋਮ ਬਾਰੇ ਦਰਜ ਹੈ ਕਿ ਇਹ ਬੂਟਾ ਪਹਾੜਾਂ ਦੀਆਂ ਚੋਟੀਆਂ ਉਪਰੋਂ ਇਕ ਸਿਖੇ ਹੋਏ ਸ਼ਿਕਾਰੀ ਨੇ ਲਿਆਂਦਾ ਸੀ। ਇਸ ਦੇ ਰੋਗ ਦੂਰ ਕਰਨ ਦੇ ਗੁਣਾਂ ਦੀ ਬੜੀ ਪ੍ਰਸੰਸਾ ਕੀਤੀ ਗਈ ਹੈ। ਇਸ ਨੂੰ ਲੰਮੇਰੀ ਉਮਰ ਕਰਨ ਵਾਲਾ ਮੰਨਿਆ ਜਾਂਦਾ ਹੈ ਤੇ ਇਸੇ ਨੂੰ ਪੀ ਕੇ ਕਵੀ ਪਵਿਤਰ ਗੀਤ ਉਚਰਦੇ ਸਨ। ਪੁਰਾਤਨ ਆਰੀਆਂ ਦੀਆਂ ਮੁਰਦੇ ਦਫਨੌਣ ਦੀਆਂ ਰਸਮਾਂ ਈਰਾਨ ਦੇ ਪੁਰਾਤਨ ਆਰੀਆਂ ਵਾਂਗ ਹਿੰਦ ਦੇ ਆਰੀਆ ਲੋਕ ਵੀ ਆਪਣੇ ਮੁਰਦਿਆਂ ਨੂੰ ਦਫਨਾਉਂਦੇ ਸਨ । ਕਮਾਨ, ਜੋ ਮਾਣ, ਸੂਰਬੀਰਤਾ ਤੇ ਪਰਭੁਤਾ ਦੀ ਨਸ਼ਾਨੀ ਸਮਝੀ ਜਾਂਦੀ ਸੀ, ਮੁਰਦੇ ਦੇ ਹੱਥ ਵਿਚੋਂ ਖੋਹ ਲਈ ਜਾਂਦੀ ਸੀ। ਮੁਰਦੇ ਅਤੇ ਸੰਬੰਧੀਆਂ ਤੇ ਮਿੱਤਰਾਂ ਦੇ ਹਲਕੇ ਉਦਾਲੇ ਅਲਹਿਦਗੀ ਦੀ ਇਕ ਕੰਧ ਖੜੀ ਕਰ ਦਿਤੀ ਜਾਂਦੀ ਸੀ । ਮਰਨ ਵਾਲੇ ਨੂੰ ਇਹ ਲੋਕ ਐਉਂ ਆਖਦੇ ਸਨ—“ਤੇਰੀ ਥਾਂ ਔਹ ਹੈ ਤੇ ਸਾਡੀ ਇਹ । ਅਸੀਂ ਇਹ ਵਖਰਤਾ ਦੀ ਕੰਧ ਉਹਨਾਂ ਲਈ ਖੜੀ ਕਰਦੇ ਹਾਂ ਜੋ ਜੀਉਂਦੇ ਹਨ ਤਾਂ ਜੁ ਕੋਈ ਛੇਤੀ ਨਾ ਮਰੇ । ਜੀਉਂਦੇ ਲੋਕ ਮੌਤ ਨੂੰ ਇਸੇ ਟਿੱਲੇ ਨਾਲ ਢਕ ਦੇਣ ਅਤੇ ਸੌ ਸਾਲ ਤੀਕ ਜੀਉਂਦੇ ਰਹਿਣ । ਈਰਾਨ ਦੇ ਅਗਨੀ ਪੂਜਕਾਂ ਵਿਚਾਲੇ ਦਫਨਾਉਣ ਦਾ ਰਿਵਾਜ ਮਿਟ ਗਿਆ ਤੇ ਉਸ ਦੀ ਥਾਂ ਪਹਾੜਾਂ ਉਤੇ ਮੁਰਦੇ ਰਖ ਦੇਣ ਜਾਂ ਚੁਪ ਮੁਨਾਰਿਆਂ ਵਿਚ ਰੱਖ ਦੇਣ ਦਾ ਰਿਵਾਜ ਪੈ ਗਿਆ, ਜਿਥੋਂ ਕਿ ਜਾਨਵਰ ਉਹਨਾਂ ਦਾ ਮਾਸ ਨੋਚ ਕੇ ਖਾ ਜਾਂਦੇ। ਅਜ ਕਲ ਦੇ ਭਾਰਤੀ ਹਿੰਦੂ ਆਪਣੇ ਮੁਰਦੇ ਸਾੜਦੇ ਹਨ । |
ਪਰਕਰਨ-ਪ
ਪੁਰਾਤਨ ਹਿੰਦੂ
ਦਰਿਆ ਜਮਨਾ ਅਤੇ ਦਰਿਆ ਗੰਗਾ ਦੇ ਇਲਾਕਿਆਂ ਵਿਚ
ਜਾ ਕੇ ਵੱਸ ਜਾਣ ਮਗਰੋਂ ਆਰੀਆ ਲੋਕਾਂ ਨੇ ਵੱਡੀਆਂ ਵੱਡੀਆਂ ਵਸਤੀਆਂ ਵਸਾ ਲਈਆਂ ਅਤੇ ਨਵੇਂ ਪਰਾਪਤ ਕੀਤੇ ਹੋਏ ਇਲਾਕਿਆਂ |
ਵਿਚ ਵਡੇ ਵਡੇ ਨਗਰਾਂ ਦੀ ਨੀਂਹ ਰੱਖੀ। ਉਸ ਉਪਜਾਊ ਦੇਸ਼ ਵਿਚ ਉਹਨਾਂ ਦੀ ਨਕਲ ਮਕਾਨੀ ਦਾ ਸਮਾਂ ਸੰਨ ਈਸਵੀ ਤੋਂ ੧੫੦੦ ਸਾਲ ਪਹਿਲੇ ਦਾ ਨਿਯਤ ਕੀਤਾ ਜਾਂਦਾ ਹੈ । ਅਗੇਰੇ ਵਧਣ ਦੇ ਨਾਲ |
Sri Satguru Jagjit Singh Ji eLibrary Namdhari Elibrary@gmail.com
- ↑ *ਮੇਰਾ ਕਿਆਸ ਇਹ ਹੈ ਕਿ ਪੁਰਾਤਨ ਆਰੀਆਂ ਵਲੋਂ ਆਪਣੇ ਦੇਵਤਿਆਂ ਮਰੇ ਗਊ ਦੀ ਕੁਰਬਾਨੀ ਉਸ ਪਵਿਤਰਤਾ (ਸ਼ਰਧਾ ਦੇ ਕਾਰਨ ਕੀਤੀ ਜਾਂਦੀ ਜ ਇਸ ਜਾਨਵਰ ਲਈ ਉਹਨਾਂ ਦੇ ਦਿਲ ਵਿਚ ਹੁੰਦੀ ਸੀ ।