ਬਚਿਆ ਹੈ । ਉਥੇ ਵੀ ਇਸ ਧਰਮ ਦੇ ਨਾਲ ਹੀ ਨਾਲ ਜਾਤ ਪਾਤ ਮੌਜੂਦ । ਮਹਾਨ ਵਡੇ (ਗੁਰੂ) ਨਾਨਕ ਨੇ ਸਭ ਕੌਮਾਂ ਵਿਚਾਲੇ ਭਾਈ ਚਾਰਕ ਏਕਤਾ ਦਾ ਪ੍ਰਚਾਰ ਕੀਤਾ ਤੇ ਸਭ ਕੌਮਾਂ ਨੂੰ ਇਕ ਸਾਂਝੀ ਲੜੀ ਵਿਚ ਪਰੋ ਦਿਤਾ । ਉਹਨਾਂ ਦੇ ਪਿਛਲੱਗ ਸਦੀਆਂ ਤੀਕ ਆਪਣੇ ਗੁਰੂ ਦੀ ਸਿਖਿਆ ਨੂੰ ਕਾਇਮ ਰਖਣ ਲਈ ਜਤਨ ਕਰਦੇ ਰਹੇ। ਹੁਣ ਉਹਨਾਂ ਵੀ ਆਪਣੇ ਇਰਦ ਗਿਰਦ ਜਾਤ ਪਾਤ ਦੀ ਅਟੁਟ ਕੰਧ ਖੜੀ ਕਰ ਲਈ ਹੈ। ਹਿੰਦ ਵਿਚ ਜਾਤ ਪਾਤ ਨਵੀਂ ਚੀਜ਼ ਨਹੀਂ ਜਾਤ ਪਾਤ ਦਾ ਰਿਵਾਜ ਕਹਿਣ ਮਾਤਰ ਨੂੰ ਬੁਰਾ ਹੈ । ਸਦਾਚਾਰਕ ਤੌਰ ਉਤੇ ਇਸ ਨੂੰ ਤਦ ਹੀ ਭੈੜਾ ਕਹਿਣਾ ਚਾਹੀਦਾ ਹੈ ਜੇ ਇਹ ਹੰਕਾਰ ਜਾਂ ਬਰਤਰੀ ਦੇ ਅਸਰ ਹੇਠ ਲੋਕਾਂ ਅੰਦਰ ਇਕ ਦੂਜੇ ਵਿਰੁਧ ਘਿਰਣਾ ਉਤਪਨ ਕਰੇ । ਜਿਥੋਂ ਤੀਕ ਆਮ ਵਰਤੋਂ ਦਾ ਸੰਬੰਧ ਹੈ ਹਿੰਦ ਵਿਚ ਇਸ ਦਾ ਇਹ ਅਸਰ ਨਹੀਂ। ਕੇਵਲ ਹਿੰਦੂਆਂ ਵਿਚ ਹੀ, ਜਿਹਨਾਂ ਨੂੰ ਉਚੇਰੀ ਸਿਖਿਆ ਪ੍ਰਾਪਤ ਕਰਨ ਦਾ ਮਾਣ ਹੈ, ਇਹੋ ਜੇਹੀਆਂ ਭਾਈਚਾਰਕ ਪਾਬੰਧੀਆਂ ਕਾਇਮ ਹਨ ਜਿਹੋ ਜਹੀਆਂ ਕਿ ਪੱਛਮੀ ਦੇਸਾਂ ਵਿਚ ਪਾਈਆਂ ਜਾਂਦੀਆਂ ਹਨ । ਪੁਰਾਤਨ ਰੋਮਨ ਲੋਕਾਂ ਵਿਚਾਲੇ ਪੈਟਰੀਸ਼ੀਅਨ ਤੇ ਪਲੇਬੀਅਨ ਦਾ ਜਿਹੜਾ ਪਾੜਾ ਸੀ ਉਹ ਵੀ ਲਾਜ਼ਮੀ ਤੌਰ ਉਤੇ ਜਾਤ ਪਾਤ ਦਾ ਹੀ ਪਾੜਾ ਸੀ । ਪੁਰਾਤਨ ਮਿਸਰੀ ਲੋਕਾਂ ਵਿਚ ਨੌਕਰੀਆਂ ਦੀ ਵਿਰਾਸਤੀ ਵੰਡ ਵੀ ਜਾਤ ਪਾਤ ਦੇ ਰਿਵਾਜ ਨਾਲ ਹੀ ਮਿਲਦੀ ਜੁਲਦੀ ਹੈ । ਹਿੰਦੁਸਤਾਨ ਵਿਚ ਜਿਸ ਚੀਜ਼ ਨੂੰ ਜਾਤ ਪਾਤ ਕਿਹਾ ਜਾਂਦਾ ਹੈ ਉਹ ਕੌਮਾਂ ਦਾ ਅਣ ਲਿਖਿਆ ਕਾਨੂੰਨ ਹੈ, ਜਿਸ ਦੀ ੁਰੂ ਨਾਲ ਉਹ ਭਾਈਚਾਰਕ ਤੇ ਧਾਰਮਿਕ ਮਾਮਲਿਆਂ ਵਿਚ ਇਕ ਦੂਜੇ ਨਾਲ ਗੱਠ ਜੋੜ ਕਰ ਲੈਂਦੇ ਹਨ। ਯੂਰਪ ਵਿਚ, ਅਰਬ ਵਿਚ ਤੇ ਈਰਾਨ ਵਿਚ ਹਰ ਕੋਈ ਆਪਣੀ ਵਖਰੀ ਹੀ ਮੇਜ਼ ਲਾ ਬੈਠਦਾ ਹੈ । ਸੁਸਾਇਟੀ ਵਿਚ ਇਕ ਵਸ਼ਸ਼ ਸ਼ਰੇਣੀ ਦੇ ਲੋਕ ਆਮ ਤੌਰ ਉਤੇ ਉਹਨਾਂ ਲੋਕਾਂ ਨਾਲ ਹੀ ਰਿਸ਼ਤੇ ਜੋੜਦੇ ਹਨ ਜਿਹੜੇ ਉਹਨਾਂ ਦੀ ਪੱਧਰ ਦੇ ਪਤਵੰਤੇ ਹੋਣ। ਜਿਹੜੇ ਲੋਕ ਭਾਈ ਚਾਰਕ ਤੌਰ ਉਤੇ ਉਹਨਾਂ ਨਾਲੋਂ ਘਟੀਆ ਦਰਜੇ ਦੇ ਹੋਣ ਉਹਨਾਂ ਨਾਲ ਸੰਬੰਧ ਕਾਇਮ ਕਰਨ ਤੋਂ ਸਗੋਂ ਉਹਨਾਂ ਨਾਲ ਮੇਲ ਮਿਲਾਪ ਰਖਣ ਤੋਂ ਵੀ ਲੋਕ ਨਕ ਬਲ ਵਟਦੇ ਹਨ । ਇਹ ਲੋਕ ਨਕ ਬੁਲ੍ਹ ਇਸ ਲਈ ਵਟਦੇ ਹਨ ਕਿ ਕਿਤੇ ਉਹਨਾਂ ਦਾ ਰਸੂਖ ਤੇ ਵਕਾਰ ਲੋਕਾਂ ਦੀਆਂ ਨਜ਼ਰਾਂ ਵਿਚ ਘਟ ਨਾ ਜਾਏ । ਇਹ ਵੀ ਇਕ ਕਿਸਮ ਦੀ ਜਾਤ ਪਾਤ ਹੀ ਹੈ, ਜੋ ਭਾਰਤ ਦੀ ਜਤ ਪਾਤ ਦੇ ਰਿਵਾਜ ਨਾਲ ਮਿਲਦੀ ਜੁਲਦੀ ਹੈ। ਕੇਵਲ ਏਨੇ ਫਰਕ ਨਾਲ ਕਿ ਹਿੰਦੂਆਂ ਨੇ ਜਾਤ ਪਾਤ ਦੇ ਸਿਸਟਮ ਵਿਚ ਹਦ ਬੰਨੇ ਨੂੰ ਹੱਥ ਲਾ ਦਿਤਾ ਹੈ । ਉਹਨਾਂ ਨੇ ਇਸ ਨੂੰ ਅਟੁਟ ਬਣਾ ਦਿਤਾ ਹੈ । ਇਸ ਲਿਹਾਜ਼ ਨਾਲ ਜ਼ਾਤ ਪਾਤ ਭਾਰਤ ਲਈ ਕੋਈ ਅਨੋਖੀ ਗਲ ਨਹੀਂ । ਵੱਖ ਵੱਖ ਜਾਤਾਂ ਤੇ ਧਰਮਾਂ ਸੰਬੰਧੀ ਪ੍ਰਕਾਰ ਦੀ ਪਾਲਿਸੀ ਹਿੰਦ ਦੀ ਗੋਰਮਿੰਟ, ਸਭ ਧਰਮਾਂ ਨੂੰ ਬਰਦਾਸ਼ਤ ਕਰਦੀ ਹੈ । ਏਸੇ ਲਈ ਉਸ ਨੇ ਦੇਸ਼ ਦੇ ਜਾਤ ਪਾਤ ਦੇ ਸਿਸਟਮ ਵਿਚ ਕੋਈ ਦਖਲ ਨਹੀਂ ਦਿਤਾ । ਜਿਥੋਂ ਤੀਕ ਉਸ ਦੇ ਆਪਣੇ ਕਾਰਜ ਦਾ ਸੰਬੰਧ ਹੈ ਉਸ ਨੇ ਜਾਤ ਪਾਤ ਨੂੰ ਲਾਂਭੇ ਹੀ ਰਖਿਆ ਹੈ । ਸ਼ਹਿਰ ਪੁਸਤਕ ਦਾ ਕਰਤਾ ਉਸ ਸਮੇਂ ਦਾ ਜ਼ਿਕਰ ਕਰ ਰਿਹਾ ਹੈ ਜਦੋਂ ਭਾਰਤ ਵਿਚ ਅੰਗਰੇਜ਼ੀ ਰਾਜ ਸੀ, ਜੋ 1946 ਤੱਕ ਕਾਇਮ ਰਿਹਾ । ਸੰਨ 1947 ਈ: ਤੌਂ ਭਾਰਤ ਵਿਚ ਤਰ ਰਾਜ ਕੰਮ ਹੋ ਚੁਕਾ ਹੈ ਤੇ ਏਥੇ ਕਾਂਗਰਸੀ ਧੜੇ ਦੀ ਹਕੂਮਤ ਰਾਜ ਕਰ ਰਹੀ ਹੈ, ਜੋ ਜਾਤ ਪਾਤ ਦੇ ਵਿਰੁਧ ਹੋ--ਉਲਥਾਕਾਰ (੭੪) ਦੀਆਂ ਗਲੀਆਂ ਬਰਾਹਮਣਾਂ ਲਈ, ਸ਼ੂਦਰਾਂ ਲਈ ਅਤੇ ਚਮਾਰਾਂ ਤੇ ਭੰਗੀਆਂ ਲਈ, ਸਭ ਲਈ ਇਕੋ ਜਿਹੀਆਂ ਖੁਲੀਆਂ ਹਨ। ਸਕੂਲਾਂ ਵਿਚ ਜੋ ਵਿਦਿਆ ਦਿਤੀ ਜਾਂਦੀ ਹੈ ਉਹ ਰਾਜ ਕੁਮਾਰਾਂ ਲਈ ਬਾਣੀਏ ਦੇ ਪੁਤਰਾਂ ਲਈ, ਨਵਾਬਾਂ ਤੇ ਧੋਬੀਆਂ ਦੇ ਬੇਟਿਆਂ ਲਈ ਸਭ ਵਾਸਤੇ ਇਕੋ ਜਿਹੀ ਹੈ । ਸਾਰੇ ਇਕੋ ਬੈਂਚ ਉਤੇ ਜਾਂ ਫਰਸ਼ ਉਤੇ ਬੈਠ ਕੇ ਪੜ੍ਹਦੇ ਤੇ ਇਕੋ ਉਸਤਾਦ ਪਾਸੋਂ ਸੰਥਾ ਲੈਂਦੇ ਹਨ। ਜਲ੍ਹਾਂ ਵਿਚ, ਹਸਪਤਾਲਾਂ ਵਿਚ ਸਭ ਨਾਲ ਇਕੋ ਜਿਹਾ ਵਰਤਾ ਕੀਤਾ ਜਾਂਦਾ ਹੈ। ਕਿਸੇ ਇਕ ਜਾਤੀ ਨਾਲ ਕੋਈ ਵਸ਼ੇਸ਼ ਸਲੂਕ ਰਵਾ ਨਹੀਂ ਰਖਿਆ ਜਾਂਦਾ, ਜੋ ਦੂਜੀ ਜਾਤੀ ਤੋਂ ਚੰਗੇਰਾ ਹੋਵੇ। ਸਰਕਾਰੀ ਨੌਕਰੀਆਂ ਸਭ ਲਈ ਖੁਲੀਆਂ ਹਨ। ਇਕ ਦੁਕਾਨਦਾਰ ਜਾਂ ਤੇਲੀ ਦਾ ਪੁਤਰ ਜਿਸ ਵਿਚ ਲੋੜੀਂਦੀ ਯੋਗਤਾ ਹੋਵੇ ਵੱਡੀ ਤੋਂ ਵੱਡੀ ਨੌਕਰੀ ਉਪਰ ਉਵੇਂ ਹੀ ਲਗ ਸਕਦਾ ਹੈ ਜਿਵੇਂ ਕਿਸੇ ਨਵਾਬ ਜਾਂ ਰਾਜੇ ਦਾ ਰਾਜਕੁਮਾਰ । ਸੋਸ਼ਲ ਮਾਮਲਿਆਂ ਵਿਚ ਕੁਝ ਲੋਕਾਂ ਨੇ ਆਪਣੇ ਪੈਰ ਜਮਾ ਲਏ ਹਨ। ਜਿਉਂ ਜਿਉਂ ਵਿਦਿਆ ਫੈਲਦੀ ਜਾ ਰਹੀ ਹੈ ਤਿਉਂ ਤਿਉਂ ਲੋਕ ਗੌਰਮਿੰਟ ਦੇ ਨਿਰਪਖ ਸਿਸਟਮ ਦੀ ਸਲਾਹੁਤਾ ਕਰਦੇ ਹਨ। ਹਿੰਦ ਦੀ ਜਾਤ ਪਾਤ ਦਾ ਭਵਿੱਖ ਇਕ ਸਮਾਂ ਆਏਗਾ ਜਦ ਜਾਤ ਪਾਤ ਦੀਆਂ ਇਹ ਅਟੁੱਟ ਜ਼ੰਜੀਰਾਂ ਆਪ ਤੋਂ ਆਪ ਟੁੱਟ ਜਾਣਗੀਆਂ ; ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ `ਜਦ ਤੀਕ ਭਾਰਤ ਵਰਸ਼ ਉਤੇ ਸੂਰਜ ਚੜਦਾ ਹੈ, ਜਦ ਤੀਕ ਕਿਸਾਨ ਆਪਣੀ ਜ਼ਮੀਨ ਵਿਚ ਹਲ ਵਾਹੁੰਦਾ ਹੈ, ਜਦ ਤੀਕ ਫੁੱਲਾਂ ਵਿਚ ਬਾਗ ਅੰਦਰ ਸੁਗੰਧੀ ਫੈਲਾਉਣ ਦੀ ਸਮਰਥਾ ਹੈ, ਉਨਾਂ ਚਿਰ ਤੀਕ ਹਿੰਦ ਵਿਚ ਜਾਤ ਪਾਤ ਦੇ ਮਿਸਟਮ ਨੂੰ ਕੋਈ ਮਿਟਾ ਨਹੀਂ ਸਕਦਾ। ਇਹ ਉਹ ਪਵਿਤਰ ਪੁਣ ਹੈ ਜੋ ਮਹਾਨ ਵੱਡੀ ਹਿੰਦੀ ਕੌਮ ਦੇ ਮੈਂਬਰਾਂ ਨੇ ਇਕ ਦੂਜੇ ਨੂੰ ਦੇ ਰਖਿਆ ਹੈ । ਜਾਤ ਪਾਤ ਭਾਰਤੀ ਸੁਸਾਇਟੀ ਦੀ ਰੀੜ ਦੀ ਹੱਡੀ ਹੈ | ਇਹ ਬੜੀ ਵੱਡੀ ਵਿਰਾਸਤ ਹੈ ਜੋ ਇਹਨਾਂ ਦੇ ਵਡੇਰੇ ਇਹਨਾਂ ਲਈ ਛੱਡ ਗਏ ਹਨ । ਇਹ ਕੁਦਰਤ ਦੇ ਕਾਨੂੰਨ ਉਤੇ ਕਾਇਮ ਹੈ ਜੋ ਕਿ ਕੰਮਾਂ ਦਾ ਕਾਂਨੂੰਨ ਹੈ। ਇਕ ਈਰਾਨੀ ਕਵੀ ਨੇ ਆਖਿਆ ਹੈ ਕੁਨਿੰਦ ਹਮ ਜਿਨਸ ਬਾਹਮ ਜਿਨਸ ਪਰਵਾਜ਼ ਕਬੂਤਰ ਬਾ ਕਬੂਤਰ ਬਾਜ਼ ਬਾ ਬਾਜ਼ ਅਰਥਾਤ ਹਰ ਜਾਨਵਰ ਆਪਣੀ ਜਿਨਸ ਦੇ ਜਾਨਵਰਾਂ ਨਾਲ ਉਡਦਾ ਹੈ, ਕਬੂਤਰ ਕਬੂਤਰਾਂ ਨਾਲ ਅਤੇ ਬਾਜ਼ ਬਾਜ਼ਾਂ ਨਾਲ ਉਡਦੇ ਹਨ । ਹਿੰਦੂਆਂ ਵਿਚ ਰਿਵਾਜਾਂ ਦੀ ਤਬਦੀਲੀ ਅਜ ਕਲ ਦੇ ਹਿੰਦੂਆਂ ਅੰਦਰ ਕੁਝ ਕੁ ਰਿਵਾਜਾਂ ਦੀ ਜੋ ਤਬਦੀਲੀ ਆਈ ਹੈ ਉਹ ਵਰਨਣ ਯੋਗ ਹੈ। ਪੁਰਾਤਨ ਹਿੰਦੂ ਪਹਿਰਾਵਾ ਤਬਦੀਲ ਹੋ ਚੁਕਾ ਹੈ। ਹੁਣ ਕੇਵਲ ਬਰਾਹਮਣ ਹੀ ਪੁਰਾਤਨ ਪੁਸ਼ਾਕ ਦੇ ਧਾਰਨੀ ਬਾਕੀ ਰਹਿ ਗਏ ਹਨ | ਪੁਰਾਤਨ ਹਿੰਦੂਆਂ ਦੀ ਸਭਿਅਤਾ ਅਨੁਸਾਰ ਤੀਵੀਆਂ ਨੂੰ ਪੂਰੀ ਪੂਰੀ ਸੁਤੰਤਰਤਾ ਪ੍ਰਾਪਤ ਸੀ। ਉਹਨਾਂ ਨੂੰ ਘਰ ਦੀ ਚਾਰ-ਦੀਵਾਰੀ ਵਿਚ ਕਦ ਨਹੀਂ ਸੀ ਰਖਿਆ ਜਾਂਦਾ ਤੇ ਨਾ ਹੀ ਉਹਨਾਂ ਨਾਲ ਘਟੀਆ ਕਿਸਮ ਦਾ ਸਲੂਕ ਕੀਤਾ ਜਾਂਦਾ ਸੀ । ਤੀਵੀਂ ਨੂੰ ਕਵਿਤਾ ਵਿਚ ਘਰ ਦਾ ਚਾਨਣ ਆਖਿਆ ਜਾਂਦਾ ਸੀ। ਮਿਸਰੀ ਤੇ ਚੀਨੀ ਤੀਵੀਆਂ ਵਾਂਗ ਇਥੋਂ ਦੀਆਂ ਤੀਵੀਆਂ ਰੁਪਏ ਬਦਲੇ ਨਹੀਂ ਸੀ ਵਿਕਦੀਆਂ, ਸਗੋਂ ਉਹਨਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਸਨ। ਪੁਰਾਤਨ ਹਿੰਦੂ ਸ਼ਾਸਤਰਾਂ ਵਿਚ ਦਰਜ ਹੈ ਕਿ—ਜਿਸ ਘਰ ਵਿਚ ਤੀਵੀਆਂ ਦਾ ਸਨਮਾਨ ਕੀਤਾ ਜਾਂਦਾ ਹੈ, ਉਸ ਘਰ ਉਤੇ ਦੇਵਤੇ ਪ੍ਰਸੰਨ ਰਹਿੰਦੇ Sri Satguru Jagjit Singh Ji eLibrary Namdhari Elibrary@gmail.com T J
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/68
ਦਿੱਖ