1 (੭੫). ਹਨ। ਜਿਥੇ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ, ਉਥੋਂ ਦਾ ਸਭ ਧਰਪ-ਕਰਮ ਨਸ਼ਟ ਹੋ ਜਾਂਦਾ ਹੈ। ਹਿੰਦੂ ਸਮਾਜ ਉਤੇ ਮੁਸਲਮਾਨੀ ਰਿਵਾਜਾਂ ਦਾ ਪ੍ਰਭਾਵ ਮੁਸਲਮਾਨੀ ਰਿਵਾਜ ਤੋਂ ਪ੍ਰਭਾਵਤ ਹੋ ਕੇ ਕਈ ਹਿੰਦੂ ਘਰਾਣਿਆਂ ਦੀਆਂ ਤੀਵੀਆਂ ਨੂੰ ਘਰਾਂ ਵਿਚੋਂ ਬਾਹਰ ਨਹੀਂ ਨਿਕਲਣ ਦਿਤ ਜਾਂਦਾ, ਹਾਲਾਂਕਿ ਉਹਨਾਂ ਖ਼ਾਨਦਾਨਾਂ ਵਿਚ ਪੜਦੇ ਦੀ ਕਦੇ ਸਖ਼ਤ ਪਾਬੰਦੀ ਨਹੀਂ ਸੀ ਕੀਤੀ ਜਾਂਦੀ। ਵਿਧਵਾ ਵਿਆਹ ਦੀ ਕੋਈ ਮਨਾਹੀ ਨਹੀਂ ਸੀ। ਸਭ ਵਿਧਵਾਵਾਂ ਅਤੇ ਅਣ-ਵਿਆਹੀਆਂ ਤੀਵੀਆਂ ਦਾ ਰਾਖਾ ਬਾਦਸ਼ਾਹ ਹੁੰਦਾ ਸੀ। ਤੀਵੀਂ ਉਸ ਸਾਰੀ ਜਾਇਦਾਦ ਦੀ ਪੂਰਨ ਮਾਲਕ ਹੁੰਦੀ ਸੀ, ਜੋ ਉਹ ਆਪਣੇ ਪੇਕਿਆਂ ਦੇ ਘਰੋਂ ਲਿਆਉਂਦੀ । ਇਸ ਜਾਇਦਾਦ ਦੀ ਵਾਰਸ ਵੀ ਉਹਦੀ ਲੜਕੀ ਹੀ ਹੁੰਦੀ ਸੀ । ਇਸ ਇਸਤਰੀ-ਧਨ ਨੂੰ ਉਹ ਆਪਣੀ ਮਨ ਮਰਜ਼ੀ ਵੇਚ ਵੱਟ ਸਕਦੀ ਤੇ ਇਸ ਵਿਚ ਕੋਈ ਰੋਕ ਨਹੀਂ ਸੀ ਪਾ ਸਕਦਾ । ਪੁਰਾਤਨ ਸਮੇਂ ਵਿਚ ਹਿੰਦੂ ਕਦੇ ਲਾਭ ਹਿਤ ਰੁਪਿਆ ਸੂਦ ਨਹੀਂ ਸਨ ਦੇਂਦੇ। ਪਰ ਅਜ ਕਲ ਰੁਪਏ ਦੇ ਲੈਣ ਦੇਣ ਵਿਚ ਵਿਆਜ ਨੂੰ ਹੀ ਮੁਖ ਰਖਿਆ ਜਾਂਦਾ ਹੈ। ਮੁਸਲਮਾਨਾਂ ਦੇ ਰਿਵਾਜ ਦੀ ਪੈਰਵੀ ਕਰਦੇ ਹੋਏ ਧਨਾਡ ਹਿੰਦੂਆਂ ਅੰਦਰ ਇਕੋ ਸ਼ਾਦੀ ਦੇ ਨਿਯਮ ਵੀ ਢਿਲੇ ਹੋ ਗਏ ਹਨ । ਹਿੰਦੂਆਂ ਦੇ ਭਾਈ ਚਾਰਕ ਰਿਵਾਜ ਹਰ ਹਿੰਦੂ ਦਾ ਧਾਰਮਿਕ ਫ਼ਰਜ਼ ਹੈ ਕਿ ਭੋਜਨ ਕਰਨ ਤੋਂ ਪਹਿਲੇ ਅਸ਼ਨਾਨ ਕਰੇ । ਅਸ਼ਨਾਨ ਕਰਨ ਵਾਸਤੇ ਖੜੇ ਪਾਣੀ ਨਾਲੋਂ ਵਗਦੀ ਨਦੀ ਨੂੰ ਵਿਸ਼ੇਸ਼ਤਾ ਦਿਤੀ ਜਾਂਦੀ ਹੈ ਸਵੇਰੇ ਉਠਣ ਸਾਰ ਹੀ ਮਰਦ ਤੇ ਤੀਵੀਆਂ ਅਸ਼ਨਾਨ ਕਰਨ ਲਈ ਦਰਿਆ ਵਲ ਤੁਰ ਪੈਂਦੇ ਹਨ। ਅਸ਼ਨਾਨ ਕਰ ਕੇ ਵਾਪਸ ਆਉਣ ਲਗਿਆਂ ਪਿੱਤਲ ਦੀਆਂ ਗਾਗਰਾਂ ਵਿਚ ਪਾਣੀ ਭਰ ਲਿਆਉਂਦੇ ਹਨ। ਘਰ ਵਿਚ ਇਸ ਪਾਣੀ ਦੀ ਵਰਤੋਂ ਸ਼ੁਭ ਸਮਝੀ ਜਾਂਦੀ ਹੈ । ਜੇ ਬ੍ਰਿਧ ਅਵਸਥ, ਨਿਰਬਲਤਾ ਜਾਂ ਬੀਮਾਰੀ ਦੇ ਕਾਰਨ ਕੋਈ ਮਨੁੱਖ ਅਸ਼ਨਾਨ ਲਈ ਨਦੀ ਉਤੇ ਜਾਣ ਦੇ ਅਸਮਰਥ ਹੋਵੇ ਤਦ ਉਹ ਘਰ ਵਿਚ ਹੀ ਅਸ਼ਨਾਨ ਕਰ ਲੈਂਦਾ ਹੈ । ਹਿੰਦੂ ਲੋਕ ਆਪਣਾ ਮੂੰਹ ਪੂਰਬ ਵਲ ਕਰਕੇ ਪ੍ਰਾਰਥਨਾ ਕਰਦੇ ਹਨ । ਹਿੰਦੂ ਮਿਥਿਆਲੋਜੀ ਵਿਚ ਸੱਚਆਈਆਂ ਦਾ ਸੰਚਾਰ ਮਿਸਰੀਆਂ ਵਾਂਗ ਹਿੰਦੂ ਮਿਥਿਆਲੋਜੀ ਦੁਨੀਆਂ ਵਿਚ ਸਭ ਤੋਂ ਪਰ ਣੀ ਹੈ ਅਤੇ ਸੰਸਾਰ ਦੇ ਗੁਝੇ ਭੇਦਾਂ ਦੀਆਂ ਅੰਤਮ ਡੂੰਘਾਈਆਂ ਤੀਕ ਪਹੁੰਚਦੀ ਹੈ । ਆਪਣੀ ਪਵਿਤਰਤਾ ਦੇ ਲਿਹਾਜ਼ ਨਾਲ ਇਸ ਵਿਚ ਉਚੇਰੇ ਦਰਜੇ ਦੀ ਭਗਤੀ ਤੇ ਈਸ਼ਵਰੀ ਪੇਮ ਦਾ ਜਜ਼ਬਾ ਪਾਇਆ ਜਾਂਦਾ ਹੈ । ਇਸ ਨਾਲ ਸੰਸਾਰੀ ਲੋਕਾਂ ਦਾ ਭਲਾ ਹੁੰਦਾ ਤੇ ਜੀਉਂਦੇ ਲੋਕਾਂ ਨੂੰ ਸਿਖਿਆ ਪ੍ਰਾਪਤ ਹੁੰਦੀ ਹੈ । ਇਸ ਤੋਂ ਛੁਟ ਇਸ ਅਸਾਰ ਸੰਸਾਰ ਤੋਂ ਉਪ੍ਰਾਮਤਾ ਤੇ ਸਵਾਰਥਹੀਨਤਾ ਦੀ ਸਿਖਿਆ ਵੀ ਮਿਲਦੀ ਹੈ। ਮਨੂੰ ਧਰਮ ਸ਼ਸਤਰ ਵਿਚ ਕੁਛ ਕੁ ਭਾਗ ਇਹੋ ਜਿਹੇ ਹਨ ਜਿਨ੍ਹਾਂ ਅੰਦਰ ਸੰਸਾਰੀ ਜੀਵਾਂ ਦਾ, ਦੁਨੀਆਂ ਦੇ ਦੁੱਖਾਂ ਤੇ ਕਸ਼ਟਾਂ ਦਾ ਅਤੇ ਅਗਲੇ ਸੰਸਾਰ ਦੇ ਸੁਖਾਂ ਦਾ ਬੜੇ ਸੁੰਦਰ ਢੰਗ ਨਾਲ ਨਿਰਨਾ ਕੀਤਾ ਗਿਆ ਹੈ । ਉਹਨਾਂ ਦਾ ਕੁਛ ਭਾਗ ਸਰ ਵਿਲਿਅਮ ਜੋਨਜ਼ ਦੀ ਰਚਨਾਂ ਵਿਚੋਂ ਏਥੇ ਅੰਕਿਤ ਕੀਤਾ ਜਾਂਦਾ ਹੈ । ਮਨੁੱਖਾਂ ਦੇ ਵਰਤਮਾਨ ਸਰੀਰ ਬਾਰੇ ਲੇਖਕ ਨੇ ਐਉਂ ਲਿਖਿਆ ਹੈ:- “ਇਹ ਇਕ ਐਸਾ ਮਹਲ ਹੈ ਜੋ ਹੱਡੀਆਂ ਰੂਪੀ ਸ਼ਤੀਰਾਂ ਤੇ ਕੜੀਆਂ ਨਾਲ ਉਸਰਿਆ ਹੈ, ਜਿਸ ਵਿਚ ਪਠੇ ਅਤੇ ਲਹੂ ਦਾ ਗਾਰਾ ਲਾਇਆ ਗਿਆ ਹੈ; ਜੋ ਬਾਹਰੋਂ ਚਮੜੇ ਰੂਪੀ ਕਪੜੇ ਨਾਲ ਢਕਿਆ ਹੋਇਆ ਹੈ, ਇਹ ਦੁਰਗੰਧੀ ਦਾ ਖਜ਼ਾਨਾ ਵਿਸ਼ਟ ਨਾਲ ਭਰਿਆ ਹੈ। ਇਹ ਸਰੀਰ ਬੁਢਾਪੇ ਤੇ ਦੁੱਖਾਂ ਦੀ ਖਾਣ ਹੈ, ਰੋਗਾਂ, ਦੁੱਖਾਂ ਤੇ ਅਗਿਆਨਤਾ ਦਾ ਘਰ ਹੈ; ਇਹ ਚਿਰ ਸਥਾਈ ਨਹੀਂ ਸਗੋਂ ਅਲਪ ਸਥਾਈ ਹੈ; ਆਤਮਾ ਦੇ ਵੱਸਣ ਵਾਲੇ ਇਸ ਸਰੀਰ ਰੂਪੀ ਮਹਲ ਨੂੰ ਖੁਸ਼ੀ ਖੁਸ਼ੀ ਤਿਆਗਣ ਲਈ ਸਦਾ ਤਿਆਰ ਰਹਿਣਾ ਚਾਹੀਦਾ ਹੈ । ਇਹ ਸਰੀਰ ਕੀ ਹੈ ? ਨਦੀ ਕਿਨਾਰੇ ਰੁਖੜਾ, ਚਿੜੀਆਂ ਦਾ ਰੈਣ ਬਸੇਰਾ; ਜਿਹੜਾ ਇਸ ਸਰੀਰ ਨੂੰ ਤਿਆਗ ਕੇ ਜਾਂਦਾ ਹੈ ਉਹ ਸੰਸਾਰ ਨੂੰ ਖਾ ਜਾਣ ਵਾਲੇ ਕਾਲ ਤੋਂ ਮੁਕਤ ਹੋ ਜਾਂਦਾ ਹੈ।” ਏਸੇ ਵਿਸ਼ੇ ਉਪਰ ਲੇਖਕ ਅਗੇ ਚਲ ਕੇ ਫੇਰ ਲਿਖਦਾ ਹੈ ਮਨੁਖ ਦਾ ਧਰਮ ਹੈ ਉਹ ਕਿਸੇ ਜੀਵ ਨੂੰ ਦੁਖ ਨਾ ਦੇਵੇ, ਸਗੋਂ ਪਰਲੋਕ ਵਿਚ ਆਪਣੇ ਸਾਥੀ ਨੂੰ ਪ੍ਰਾਪਤ ਕਰਨ ਲਈ ਹੌਲੀ ਹੌਲੀ ਗੁਣਾਂ ਦਾ ਤੇ ਸਚਾਈ ਦਾ ਸੰਚਾਰ ਕਰੇ ; ਠੀਕ ਉਵੇਂ ਹੀ ਜਿਵੇਂ ਘੁਰਕੀਨ ਆਪਣਾ ਘਰ ਬਣਾਉਂਦੀ ਹੈ।” “ਪਰਲੋਕ ਵਿਚ ਉਸ ਦੇ ਨਾਲ ਨ ਮਾਤਾ, ਨ ਪਿਤਾ, ਨ ਇਸਤਰੀ, ਨ ਹੀ ਪੁਤਰ ਤੇ ਸਾਕ ਸਬੰਧੀ ਹੀ ਜਾਣਗੇ ; ਉਸ ਦੇ ਨਾਲ ਜੇ ਕੋਈ ਚੀਜ਼ ਜਾਏਗੀ ਤਦ ਉਹ ਉਸ ਦੇ ਪੁੰਨ ਤੇ ਸ਼ੁਭ ਕਰਮ ਹੀ ਹੋਣਗੇ।” “ਮਨੁਖ ਇਕੱਲਾ ਹੀ ਸੰਸਾਰ ਵਿਚ ਜੰਮਦਾ ਤੇ ਇਕੱਲਾ ਹੀ ਪਾਪ ਅਤੇ ਪੁੰਨ ਦਾ ਭਾਗੀ ਵੀ ਉਹ ਇਕੱਲਾ ਈ ਮਰਦਾ ਹੈ ਹੋਵੇਗਾ।” C “ਜਦ ਮਨੁੱਖਾ ਸਰੀਰ ਵਿਚੋਂ ਆਤਮਾ ਨਿਕਲ ਜਾਂਦੀ ਤੇ ਪਿਛੇ ਮਿੱਟੀ ਰਹਿ ਜਾਂਦੀ ਹੈ ਤਦ ਸਾਕ ਸਬੰਧੀ ਵੀ ਉਸ ਤੋਂ ਦੂਰ ਨਸਦੇ ਹਨ, ਪਰ ਉਸ ਦੇ ਨੇਕ ਕੰਮ ਓਦੋਂ ਵੀ ਉਸ ਦਾ ਸਾਥ ਨਹੀਂ “ਪ੍ਰਮਾਤਮਾ ਵਿਚ ਅਭੇਦ ਹੋਣ ਲਈ ਚੰਗੇ ਕਰਮ ਕਰੇ ; ਕਿਉਂਕਿ ਉਸ ਦੇ ਪੰਨੇ ਹੀ ਵਿਚ ਚਾਨਣ ਕਰਨਗੇ ।” ਹੇਠ ਲਿਖੀਆਂ ਪੰਗਤੀਆਂ ਤੋਂ ਤਿਆਗ ਲਗ ਜਾਂਦਾ ਹੈ : ਜ਼ਰੂਰੀ ਹੈ ਕਿ ਮਨੁਖ ਉਸ ਦੇ ਹਨੇਰੇ ਰਾਹ ਦਾ ਪਤਾ ਸਹਿਜੇ ਹੀ “ਐ ਅੰਞਾਣ ਮਨੁਖ ! ਧਨ ਪ੍ਰਾਪਤੀ ਦੀ ਲਾਲਸਾ ਤੋਂ ਬਚ, ਤਨ ਅਤੇ ਮਨ ਕਰ ਕੇ ਇਸ ਤੋਂ ਘਿਰਣਾ ਕਰ ; ਜਿਹੜਾ ਵੀ ਧਨ ਤੂੰ ਇਕਤਰ ਕਰਨਾ ਚਾਹੇ ਉਹ ਨੇਕੀਆਂ ਨੂੰ ਇਕਤਰ ਕਰੇ ; ਇਹਨਾ ਨੇਕੀਆਂ ਨਾਲ ਹੀ ਤੇਰੇ ਆਤਮਾ ਦੀ ਤ੍ਰਿਪਤੀ ਹੋਵੇਗੀ ।” “ਮਨੁੱਖ ਨੂੰ ਬਾਲ ਅਵਸਥਾ ਵਿਚ ਖੇਡ ਪਿਆਰੀ ਹੁੰਦੀ ਹੈ, ਜਵਾਨੀ ਵਿਚ ਪਿਆਰ ਚੰਗਾ ਲਗਦਾ ਹੈ ਤੇ ਬਿਧ ਅਵਸਥਾ ਵਿਚ ਗ਼ਮ ਦੂਰ ਕਰਨ ਦੀ ਚਿੰਤਾ ਲਗੀ ਰਹਿੰਦੀ ਹੈ ; ਉਸ ਨੂੰ ਈਸ਼ਵਰ ਸਿਮਰਨ ਦਾ ਖ਼ਿਆਲ ਕਦੇ ਵੀ ਨਹੀਂ ਆਉਂਦਾ।” “ਕੌਣ ਕਿਸੇ ਦੀ ਇਸਤਰੀ ਹੈ ਤੇ ਕੌਣ ਕਿਸੇ ਦਾ ਪੁਤ ? ਇਹ ਸੰਸਾਰ ਕਿੰਨਾ ਵਿਸ਼ਾਲ ਤੇ ਵਚਿਤਰ ਹੈ ; ਤੂੰ ਕਿਸੇ ਦਾ ਕੀ ਲਗਦਾ ਏਂ ਤੇ ਕਿਥੋਂ ਆਇਆ ਏਂ ? ਮੇਰੇ ਭਾਈ ! ਤੂੰ ਇਹਨਾਂ ਗਲਾਂ ਨੂੰ ਸੋਚ ਤੇ ਫੇਰ ਵਿਚਾਰ ਕਰ।”
“ਜਿਵੇਂ ਕੰਵਲ ਫਲ ਦੀ ਪੱਤੀ ਉਤੇ ਪਾਣੀ ਦੀ ਬੂੰਦ : ਇਵੇਂ ਹੀ ਇਹ ਮਨੁਖਾ ਜੀਵਨ ਅਲਪ ਸਥਾਈ ਹੈ। ਈਸ਼ਵਰ ਭਗਤਾਂ ਦੀ ਸੰਗਤ ਹੀ ਇਕ ਐਸਾ ਵਸੀਲਾ ਹੈ ਜੋ ਤੈਨੂੰ ਸੰਸਾਰ ਰੂਪੀ ਸਾਗਰ ਤੋਂ ਪਾਰ ਲੈ ਜਾਏਗਾ ।” “ਬਿਰਛ ਹੇਠ, ਦੇਵਤਿਆਂ ਦੀ ਝੌਂਪੜੀ ਵਿਚ ਰਹਿਣਾ, ਧਰਤੀ ਉਤੇ ਸਉਣਾ, ਘਰ ਬਾਰ ਤੇ ਸੰਬੰਧੀਆਂ ਦਾ ਤਿਆਗ ਕਰਨਾ, Sri Satguru Jagjit Singh Ji eLibrary Namdhari Elibrary@gmail.com