1. (੭੭) ਪਰਕਰਨ-੭ ਪੰਜਾਬ ਵਿਚ ਬੁੱਧ ਧਰਮ ਜਦ ਹਿੰਦੂ ਧਰਮ ਦੀ ਅਸਲ ਸ਼ੁਧਤਾਈ ਤੇ ਸਾਦਗੀ ਮੂਰਤੀ ਪੂਜਾ ਦੇ ਜਾਰੀ ਹੋਣ ਨਾਲ ਗੰਦਲੀ ਹੋ ਗਈ : ਸੰਸਾਰ ਦੇ ਰਚਨ-ਹਾਰੇ ਇਕ ਪਰਮੇਸ਼ਰ ਦੀ ਪੂਜਾ ਦੀ ਥਾਂ ਦੇਵੀ ਦੇਵਤਿਆਂ ਦੀ ਅਰਾਧਨਾ ਨੇ ਮਲ ਲਈ ਅਤੇ ਾ ਜਾਤ ਪਾਤ ਤੇ ਬ੍ਰਾਹਮਣੀ ਮਤਿ ਦਾ ਪ੍ਰਭਾਵ ਖੂਬਲ ਹੋ ਗਿਆ ਤਦ ਇਕ ਐਸਾ ਸੁਧਾਰਕ ਸੰਸਾਰ ਉਤੇ ਆਇਆ ਜਿਸ ਦਾ ਆਦਰਸ਼ ਸੀ ਲੋਕਾਂ ਨੂੰ ਭੁਲੇਖਿਆਂ ਤੇ ਤਅੱਸਬ ਤੋਂ ਸੁਤੰਤਰ ਕਰਨਾ ਅਤੇ ਲੁਕਾਈ ਨੂੰ ਉਸ ਦੇ ਈਸ਼ਵਰ ਤੇ ਮਨੁਖਾਂ ਪ੍ਰਤੀ ਧਰਮ ਤੋਂ ਅਤੇ ਜ਼ਿੰਮੇਵਾਰੀ ਤੋਂ ਜਾਣੂੰ ਕਰਨਾ | ਇਹੋ ਜਿਹਾ ਸੁਧਾਰਕ ਸੀ ਮਹਾਤਮਾ ਬੁੱਧ ; ਜਿਸ ਦੇ ਧਰਮ ਨੂੰ ਪਿਛੋਂ ਸੰਸਾਰ ਦੀ ਅੱਧੀ ਵਸੋਂ ਨੇ ਧਾਰਨ ਕੀਤਾ । ਉਸ ਦਾ ਅਸਲ ਨਾਮ ਸੀ ਸਿੱਧਾਰਥ | ਉਹ ਕਪਲ ਵਸਤੂ, ਰਾਜਧਾਨੀ ਕਪਲ ਵਸਤੂ ਦੇ ਰਾਜੇ ਸਧੋਦਨ ਦਾ ਪੁੱਤਰ ਸੀ | ਇਹ ਰਾਜ ਨਿਪਾਲ ਦੇ ਪਹਾੜਾਂ ਦੇ ਠੀਕ ਪੈਰਾਂ ਵਿਚ ਸੀ । ਬੁੱਧ ਦਾ ਜਨਮ, ਈਸਾ ਤੋਂ ੬੨੨ ਸਾਲ ਪਹਿਲੇ ਮਹਾਤਮਾ ਬੁਧ ਦਾ ਜਨਮ ਈਸਾ ਤੋਂ ੬੨੨ ਸਾਲ ਮਹਿਲੇ ਹੋਇਆ, ਉਹ ਸਾਕਿਆ ਪਰਿਵਾਰ ਵਿਚੋਂ ਸੀ। ਮਹਾਤਮਾ ਬੁਧ ਦੀ ਸਿਖਿਆ ਦੀਖਿਆ ਦਾ ਕੰਮ ਬਰਾਹਮਣ ਵਿਦਵਾਨਾਂ ਦੇ ਸਪੁਰਦ ਹੋਇਆ। ਸ਼ੁਰੂ ਤੋਂ ਹੀ ਉਸ ਬਾਲਕ ਵਿਚ ਸੋਚ ਵੀਚਾਰ ਦਾ ਸੁਭਾਵ ਪੈਦਾ ਹੋ ਗਿਆ । ਇਹ ਦਸ਼ਾ ਵੇਖ ਕੇ ਉਸ ਦੇ ਪਿਤਾ ਨੇ ੧੬ ਸਾਲ ਦੀ ਉਮਰ ਵਿਚ ਹੀ ਉਸ ਦਾ ਵਿਆਹ ਇਕ ਗੋਪਾ ਨਾਮੀ ਲੜਕੀ ਨਾਲ ਕਰ ਦਿਤਾ । ਗੋਪਾ ਬੜੀ ਸੁਘੜ ਤੇ ਸੂਝਵਾਨ ਰਾਜਕੁਮਾਰੀ ਸੀ ! ਤਿਆਗ ਅਤੇ ਏਕਾਂਤ ਦੀ ਆਦਤ ਗੋਪਾ ਤੋਂ ਛੁਟ ਉਸ ਦੀਆਂ ਦੋ ਹੋਰ ਇਸਤ੍ਰੀਆਂ ਅਤੇ ਕਈ ਰਖੇ- ਲੀਆਂ ਵੀ ਸਨ, ਜਿਨ੍ਹਾਂ ਨਾਲ ਉਹ ਮਹਲ ਵਿਚ ਐਸ਼ ਇਸ਼ਰਤ ਦਾ ਜੀਵਨ ਬਤੀਨ ਕਰਦਾ ਸੀ । ਰਾਜ ਮਹਲਾਂ ਦੇ ਰਾਗ ਰੰਗ ਦੇ ਬਾਵਜੂਦ ਉਹਦਾ ਮਨ ਸੋਚਾਂ ਵਿਚ ਰਹਿੰਦਾ । ਉਹ ਆਪਣੇ ਦਿਲ ਵਿਚ ਸੋਚਦਾ:— “ਇਹ ਮਨੁਖਾ ਜੀਵਨ ਉਸ ਅੱਗ ਦੇ ਚੰਗਿਆੜੇ ਵਾਂਗ ਹੈ ਜੋ ਲਕੜ ਦੀ ਰਗੜ ਨਾਲ ਉਤਪਨ ਹੁੰਦਾ ਹੈ, ਇਹ ਬਲਦਾ ਤੇ ਬੁਝ ਜਾਂਦਾ ਹੈ ।” ਉਹ ਜੀਵਨ ਦੀ ਅਸਥਿਰਤਾ ਅਤੇ ਆਤਮਾਂ ਦੀ ਮੁਕਤੀ ਬਾਰੇ ਬਹਿਸ ਕਰਨ ਲਗਦਾ ਬੁਢਾਪਾ, ਗਰੀਬੀ ਤੇ ਮੌਤ ਬਾਰੇ ਵੀਚਾਰ ਮਹਾਤਮਾ ਬੁੱਧ ਦੀ ਆਯੂ ੨੯ ਸਾਲ ਦੀ ਹੋ ਗਈ! ਇਕ ਦਿਨ ਉਹ ਸ਼ਾਹੀ ਰੱਥ ਵਿਚ ਸੈਰ ਲਈ ਜਾ ਰਿਹਾ ਸੀ ਕਿ ਉਸ ਨੇ ਇਕ ਨਿਰਬਲ ਬਿਰਧ ਨੂੰ ਡਿੱਠਾ,ਜਿਸ ਦੇ ਸਿਰ ਦੇ ਕੇਸ ਝੜ ਗਏ ਸਨ ਅਤੇ ਜਿਸ ਦਾ ਨਿਰਬਲ ਸਰੀਰ ਕੰਬ ਰਿਹਾ ਸੀ। ਉਹ ਅਸਾਧ ਜ਼ਖਮਾਂ ਨਾਲ ਨਿੱਢਾਲ ਸੀ । ਉਸ ਦੇ ਮਗਰੋਂ ਉਸ ਦੀ ਨਜ਼ਰ ਇਕ ਅਰਬੀ ਉਤੇ ਪਏ ਮਰਿਤ ਸ਼ਰੀਰ ਉਤੇ ਪਈ। ਮਰਨ ਵਾਲੇ ਦੇ ਸਾਕ ਸੰਬੰਧੀ ਉਸਦੇ ਉਦਾਲੇ ਬੈਠੇ ਰੋ ਪਿਟ ਰਹੇ ਸਨ। ਰਾਜਕੁਮਰ ਨੇ ਦਿਲ ਵਿਚ ਆਖਿਆ ਇਹੋ ਜਿਹੀ ਜਵਾਨੀ ਨੂੰ ਕੀ ਕਰਨਾ, ਜਿਸ ਨੂੰ ਐਨੇ ਰੋਗ ਲਗੇ ਹੋਣ ਤੇ ਜੋ ਅੰਤ ਬੁਢਾਪੇ ਤੇ ਮੌਤ ਦਾ ਗਰਾਸ ਬਣ ਜਾਣੀ ਹੈ ? ਇਹੋ ਜਿਹੇ ਦੁੱਖਾਂ ਤੇ ਕਸ਼ਟਾਂ ਦੇ ਜੀਵਨ ਉਤੇ ਲਾਹਨਤ ਹੈ। ਇਹ ਜ਼ਿੰਦਗੀ ਕੀ ਹੈ ਇਕ ਸੁਪਨਾ ਹੈ । ਇਹ ਸੰਸਾਰ ਦੁੱਖਾਂ ਦੀ ਖਾਣ ਹੈ ਅਤੇ ਹਰ ਪਾਸੇ ਕਸ਼ਟ ਹੀ ਕਸ਼ਟ ਹਨ। ਇਹ ਸੋਚ ਕੇ ਸਿੱਧਾਰਥ ਨੇ ਸੰਸਾਰ ਦੇ ਤਿਆਗ ਦਾ ਸੰਕਲਪ ਧਾਰ ਲਿਆ। ਸੰਸਾਰ ਤਿਆਗ ਰਾਜ ਮਹਲ, ਪਤਨੀਆਂ ਅਤੇ ਬੱਚਿਆਂ ਨੂੰ (ਜਿਨ੍ਹਾਂ ਵਿਚ ਇਕ ਨਵਾਂ ਜੰਮਿਆਂ ਪੁਤਰ ਸੀ) ਨੂੰ ਸੁਤੇ ਛਡ ਕੇ, ਅਤੇ ਪਹਿਰੇ ਦਾਰਾਂ ਤੋਂ ਅੱਖ ਬਚਾ ਕੇ ਉਹ ਘਰੋਂ ਨਿਕਲ ਤੁਰਿਆ।ਜੰਗਲ ਵਿਚ ਜਾ ਕੇ ਉਸ ਨੇ ਕਰੜੀ ਤਪਸਿਆ ਕੀਤੀ, ਭੁੱਖ, ਪਿਆਸ, ਗਰਮੀ, ਸਰਦੀ ਤੇ ਝਖੜਾਂ ਦੀ ਰਤਾ ਪਰਵਾਹ ਨ ਕੀਤੀ । ਇਸ ਤਰ੍ਹਾਂ ਪੂਰੇ ਛੇ ਸਾਲ ਤੀਕ ਉਸ ਨੇ ਸੱਚ ਦੀ ਢੂੰਡ ਵਿਚ ਬਿਤਾਏ। ਜਦ ਫੇਰ ਵੀ ਉਸ ਨੂੰ ਸੱਚ ਦੀ ਪ੍ਰਾਪਤੀ ਨ ਹੋਈ ਤਦ ਉਸ ਨੇ ਤਪਸਿਆ ਕਰਨੀ ਆਰੰਭੀ। ਕੁਛ ਸਮਾਂ ਮਗਰੋਂ ਉਸ ਨੂੰ ਐਉਂ ਪ੍ਰਤੀਤ ਹੋਇਆ ਕਿ ਉਸ ਨੂੰ ਉਹ ਗਿਆਨ ਪ੍ਰਾਪਤ ਹੋ ਚੁਕਾ ਹੈ ਜਿਸ ਨਾਲ ਉਹ ਮਨੁਖਾ-ਬੁਰਾਈਆਂ ਉਤੇ ਵਿਜੈ ਪਾ ਸਕਦਾ ਹੈ । ਬੁਧ ਦੀ ਸਿਖਿਆ ਉਸ ਨੇ ਗਿਅ ਨ ਦਵਾਰਾ ਇਹ ਚਾਰ ਵੱਡੀਆ ਸੱਚਾਈਆਂ ਮਲੂਮ ਕੀਤੀਆਂ ਦੁੱਖ ਕੀ ਹੈ ? ਦੁੱਖ ਕਿਉਂ ਹੁੰਦਾ ਹੈ ? ਦੁੱਖਾਂ ਤੋਂ ਮੁਕਤੀ ਅਤੇ ਕਸ਼ਟਾਂ ਦਾ ਨਿਵਾਰਨ ਅਰਥਾਤ ਨਿਰਵਾਨ ਦੀ ਪ੍ਰਾਪਤੀ। ਬੁੱਧ ਨੇ ਦਸਿਆ ਕਿ ਹਰ ਇਕ ਜ਼ਿੰਦਾ ਜੀਵ ਨੂੰ ਦੁੱਖ ਤੇ ਕਸ਼ਟ ਅਵਜ਼ ਉਠਾ- ਉਣੇ ਪੈਂਦੇ ਹਨ । ਜੇ ਉਸ ਨੂੰ ਪਾਪਾਂ ਦੀ ਹੋਂਦ ਦਾ ਗਿਆਨ ਹੋ ਜਾਏ ਤਾਂ ਉਹ ਇਹਨਾਂ ਪਾਪਾਂ ਤੋਂ ਮੁਕਤ ਹੋਣ ਦਾ ਜਤਨ ਜ਼ਰੂਰ ਕਰੇਗਾ। ਬੁਧ ਗਿਆਨ ਪ੍ਰਾਪਤ ਕਰਨ ਮਗਰੋਂ ਉਸ ਨੇ ਆਪਣੇ ਆਪ ਨੂੰ ਬੁੱਧ ਕਹਾਉਣਾ ਸ਼ੁਰੂ ਕੀਤਾ। ਬੁਧ ਬਣ ਕੇ ਉਸ ਨੇ ਆਪਣੀ ਸਿਖਿਆ ਦਾ ਪ੍ਰਚਾਰ ਮਨੁੱਖ ਜਾਤੀ ਵਿਚ ਸ਼ੁਰੂ ਕਰ ਦਿਤਾ। ਐਉਂ ੩੬ ਸਾਲ ਦੀ ਉਮਰ ਵਿਚ ਉਸ ਨੇ ਆਪਣੇ ਨਵੇਂ ਧਰਮ ਦਾ ਪ੍ਰਚਾਰ ਆਰੰਭਿਆ। ਉਸ ਨੇ ਘਸਮੈਲੇ ਪੀਲੇ ਰੰਗ ਦੇ ਕਪੜੇ ਪਾ ਲਏ, ਭੱਦਨ ਕਰਾ ਲਿਆ ਤੋਂ ਹੱਥ ਵਿਚ ਕਮੰਡਲ ਫੜ ਲਿਆ। ਜਿਸ ਪ੍ਰਕਾਰ ਈਸਾਈਆਂ ਦੇ ਵਡੇ ਪ੍ਰਚਾਰਕ ਸੈਂਟ ਪਾਲ ਨੇ ਸਾਰੇ ਰੋਮਨ ਰਾਜ ਦਾ ਪੈਦਲ ਚੱਕਰ ਲਾਇਆ ਸੀ ਉਵੇਂ ਹੀ ਬੁੱਧ ਨੇ ੪੪ ਸਾਲ ਤੀਕ ਦੂਰ ਦਰਾਡੇ ਦੇਸਾਂ ਦੀ ਯਾਤਰਾ ਕੀਤੀ ਅਤੇ ਲੋਕਾਂ ਨੂੰ ਤੇ ਰਾਜਿਆਂ ਨੂੰ ਆਪਣੇ ਚੇਲੇ ਬਣਾਇਆ। ਆਪ ਦੇ ਜੀਵਨ ਦੇ ਵੱਡੇ ਵੱਡੇ ਚਰਿਤਰ ਅਜੁਧਿਆ, ਗਯਾ ਅਤੇ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/71
ਦਿੱਖ