ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

... 1 ਰਾਜਗਿਰ ਵਿਚ ਹੋਏ ।ਹੁਣ ਇਹੋ ਅਸਥਾਨ ਬੋਧੀਆਂ ਲਈ ਤੀਰਥ ਅਸਥਾਨ ਬਣ ਗਏ ਹਨ । ਅੰਤਮ ਸਿਖਿਆ ਤੇ ਚਲਾਣਾ ਅੰਤਮ ਰਾਤ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਕਰਨ ਵਿਚ ਬਤੀਤ ਕੀਤੀ । ਫੇਰ ਆਪਣੇ ਚੇਲਿਆਂ ਤੋਂ ਵਿਦਾਅ ਲੈ ਕੇ ਪ੍ਰਾਰਥਨਾ ਵਿਚ ਰੁਝ ਗਏ ਅਤੇ ਸਾਲ ਦੇ ਬਿਰਛ ਹੇਠ ਸ਼ਾਂਤੀ ਨਾਲ ਚਲਾਣਾ ਕਰ ਗਏ । ਉਹਨਾਂ ਦਾ ਚਲਾਣਾ ੮੦ ਸਾਲ ਦੀ ਉਮਰ ਵਿਚ ਉਸ ਬਿਸਤਰ ਉਤੇ ਹੋਇਆ, ਜੋ ਉਹਨਾਂ ਦੇ ਅਨਿਨ ਭਗਤ ਆਨੰਦ ਨੇ ਤਿਆਰ ਕੀਤਾ ਸੀ । ਮਹਾਤਮਾ ਬੁਧ ਦੇ ਮੁਖਾਰਬਿੰਦ ਤੋਂ ਜਿਹੜੇ ਅੰਤਮ ਲਫਜ਼ ਨਿਕਲੇ ਉਹ ਸਨ, “ਕੋਈ ਚੀਜ਼ ਅਸਥਿਰ ਨਹੀਂ।” ਇਹਨਾਂ ਲਫਜ਼ਾਂ ਤੋਂ ਆਪ ਨੇ ਦਸਿਆ ਕਿ ਮੌਤ ਤੋਂ ਪਰੇ ਕੋਈ ਚੀਜ਼ ਨਹੀਂ । ਮਰ ਕੇ ਮਨੁਖ ਉਸੇ ਈਸ਼ਵਰੀ ਸ਼ਕਤੀ ਵਿਚ ਸਮਾ ਜਾਂਦਾ ਹੈ ਜਿਥੋਂ ਕਿ ਉਪਜਿਆ ਸੀ । ਉਹਨਾਂ ਦੀ ਰਾਖ ਤੇ ਅਸਥੀਆਂ ਗੋਰਖਪੁਰ ਜ਼ਿਲੇ ਦੇ ਕਮੀਆ (ਕੁਸ਼ੀ ਨਗਰ) ਅਸਥਾਨ ਤੇ ਦੁਬਾਈਆਂ ਗਈਆਂ, ਜਿਥੇ ਬਹੁਤ ਸਾਰੇ ਬੋਧੀ ਮਾਤਮ ਮਨਾਉਣ ਲਈ ਇਕਤਰ ਹੋਏ। ਹਿੰਦੂ ਧਰਮ ਉਤੇ ਬੁੱਧ ਧਰਮ ਦਾ ਅਸਰ ਮਹਾਤਮਾ ਬੁੱਧ ਨੇ ਹਿੰਦੂਆਂ ਦੀਆਂ ਰਸਮਾਂ ਬੰਦ ਕਰ ਦਿਤਿਆਂ। ਬਰਾਹਮਣ ਦੀ ਬਰਤਰੀ ਖਤਮ ਕਰ ਦਿਤੀ, ਜੀਵਾਂ ਦੀ ਕੁਰਬਾਨ ਦਾ ਅੰਤ ਕਰ ਦਿਤਾ, ਅਤੇ ਦੇਵੀ ਦੇਵਤਿਆਂ ਦਾ ਜਾਲ ਤੋੜ ਦਿਤਾ। ਉਹਨਾਂ ਨੇ ਤਰਿਸ਼ਨਾਂ ਨੂੰ ਮਾਰਨ ਦਾ ਉਪਦੇਸ਼ ਦਿਤਾ ਅਤੇ ਸਰੀਰ ਨੂੰ ਆਤਮਾ ਦੇ ਕਬਜ਼ੇ ਵਿਚ ਰਖਣ ਲਈ ਕਰੜੀ ਤਪਸਿਆ ਦਾ ਰਿਵਾਜ ਤੋਰਿਆ। ਉਹਨਾਂ ਦੇ ਜੀਵਨ ਦਾ ਮਨੋਰਥ ਸੀ ਸਰਬ ਲਈ ਗਿਆਨ ਤੇ ਆਤਮਕ ਮੁਕਤੀ । ਉਹਨਾਂ ਦਾ ਚਲਾਇਆ ਹੋਇਆ ਧਰਮ ਸਾਰੇ ਭਾਰਤ ਵਿਚ ਫੈਲ ਗਿਆ । ਪਰ ਪੰਦਰਾਂ ਸੌ ਸਾਲ ਦੀ ਕਰੜੀ ਜਦੋ ਜਿਹਦ ਮਗਰੋਂ ਇਸ ਨੂੰ ਬਰਾਹਮਣੀ ਧਰਮ ਨੇ ਮਾਤ ਦੇ ਦਿਤੀ, ਤੇ ਆਪ ਮੁੜ ਜ਼ਿੰਦਾ ਹੋ ਗਿਆ ।ਸੰਖੇਪ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਬੁਧ ਧਰਮ ਇਕ ਕਿਸਮ ਦਾ ਸੰਨਿਆਸ ਹੈ ਜਿਸ ਵਿਚ ਆਪਾ ਮਾਰਨ ਦੇ ਕਠਨ ਵਰਤ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਭਵਿੱਖ ਦੀ ਹੋਂਦ ਦੇ ਵਿਰੁਧ ਹੈ ਅਤੇ ਇਸ ਦਾ ਮੁਖ ਮੰਤਵ ਹੈ ਨਿਰਵਾਨ ਪ੍ਰਾਪਤ ਕਰਨਾ ਅਰਥਾਤ ਆਪੇ ਨੂੰ ਖਤਮ ਕਰ ਕੇ ਮੌਤ ਦੇ ਮੂੰਹ ਵਿਚ ਜਾ ਪੈਣਾ । ਇਹੋ ਜਿਹਾ ਧਰਮ ਜਿਸ ਦਾ ਸਿੱਟਾ ਕੁਛ ਨਾ ਹੋਵੇ ਹਿੰਦ ਦੇ ਸੂਝਵਾਨ ਲੋਕਾਂ ਲਈ ਕਿਵੇਂ ਪਰਵਾਨ ਹੋ ਸਕਦਾ ਸੀ। ਸੁ ਹਿੰਦ ਵਾਸੀਆਂ ਨੇ ਇਸ ਧਰਮ ਦਾ ਤਿਆਗ ਕਰ ਦਿਤਾ | ਹਿੰਦੂਆਂ ਵਲੋਂ ਬੁਧ ਧਰਮ ਦਾ ਤਿਆਗ ਸਨਿਆਸ ਨਾ ਕਦੇ ਧਰਮ ਬਣਿਆ ਹੈ ਅਤੇ ਨਾ ਕਦੇ ਬਣ ਸਕੇਗਾ । ਫੇਰ ਵੀ ਅਸੀਂ ਵੇਖਦੇ ਹਾਂ ਕਿ ਆਪਣੇ ਅਸਲ ਵਤਨ ਤੋਂ ਜਲਾਵਤਨ ਹੋ ਕੇ ਬੁਧ ਧਰਮ ਬਤੌਰ ਧਰਮ ਦੇ ਜਲਾਵਤਨੀ ਵਿਚ ਖੂਬ ਫਲਿਆ ਫੁਲਿਆ ਸੀ। ਉਹ ਸਾਰੇ ਏਸ਼ਿਆ ਵਿਚ ਫੈਲ ਗਿਆ ਵਸ਼ੇਸ਼ ਕਰ ਕੇ ਸੀਲੋਨ, ਬਰਮਾ, ਸਿਆਮ, ਜਾਪਾਨ, ਚੀਨ, ਕੋਚੀਨੀ ਚੀਨ, ਮੰਗੋਲੀਆ, ਤਿੱਬਤ ਤੇ ਹੋਰ ਪੂਰਬੀ ਟਾਪੂ । ਸੰਸਕ੍ਰਿਤ, ਚੀਨੀ, ਪਾਲੀ ਤੇ ਹੋਰ ਹੋਰ ਬੋਲੀਆਂ ਵਿਚ ਬੁਧ ਧਰਮ ਦਾ ਬਹੁਤ ਸਾਰਾ ਸਾਹਿਤ ਹੁਣ ਵੀ ਮਿਲਦਾ ਹੈ। (੭੮) ਚੀਨੀ ਸੈਲਾਨੀ ਪੰਜਾਬ ਵਿਚ ਆਪਣੇ ਧਰਮ ਦੀ ਮਾਤ-ਭੂਮੀ ਦੇ ਦਰਸ਼ਨ ਕਰਨ ਲਈ ਕਈ ਚੀਨੀ ਸੈਲਾਨੀ ਮਧ ਏਸ਼ਿਆ ਦਾ ਕਠਨ ਪੈਂਡਾ ਕਰ ਕੇ ਭਾਰਤ ਪਹੁੰਚੇ । ਇਹਨਾਂ ਵਿਚੋਂ ਸਭ ਤੋਂ ਪਹਿਲਾ ਸੈਲਾਨੀ ਵਾਹੀਆਨ ਸੀ, ਜੋ ਸੰਨ ੩੯੯ ਈ: ਵਿਚ ਅਫਗਾਨਿਸਤਾਨ ਦੇ ਰਸਤੇ ਪੰਜਾਬ ਵਿਚ ਦਾਖਲ ਹੋਇਆ। ਉਸ ਨੇ ਆ ਕੇ ਵੇਖਿਆ ਕਿ ਬੋਧੀ ਭਿਖਸ਼ੂ ਤੇ ਮੰਦਰ, ਹਿੰਦੂ ਮੰਦਰਾਂ ਦੇ ਨਾਲ ਨਾਲ ਵਿਦਮਾਨ ਹਨ। ਇਕ ਹੋਰ ਚੀਨੀ ਸੈਲਾਨੀ ਹਿਯੂਆਨ ਸਿਆਂਗ ਮਧ ਏਸ਼ਿਆਂ ਦੇ ਰਸਤੇ ਚਲ ਕੇ ਪੰਜਾਬ ਪੂਜਾ। ਇਹ ਸੈਲਾਨੀ ਸੜਵੀਂ ਸਦੀ ਦੇ ਪਹਿਲ ਅਧ ਵਿਚ ਆਇਆ। ਉਸ ਨੇ ਡਿੱਠਾ ਕਿ ਬੌਧੀ ਮੰਦਰ ਤੇ ਭਿਖਸ਼ੂ ਸਾਰੇ ਦੇਸ਼ ਵਿਚ ਫੈਲੇ ਹੋਏ ਸਨ। ਕਸ਼ਮੀਰ ਵਿਚ ਓਥੋਂ ਦਾ ਬਾਦਸ਼ਾਹ ਤੇ ਲੋਕ ਸਭ ਕਟਰ ਬੋਧੀ ਸਨ; ਅਫਗਾਨਿਸਤਾਨ ਦਾ ਬਾਦਸ਼ਾਹ ਵੀ ਇਕ ਬੋਧੀ ਸੀ। ਅਸ਼ੋਕ ਅਤੇ ਕਨਿਸ਼ਕ ਨਾਮ ਦੇ ਦੋ ਪ੍ਰਸਿਧ ਬੋਧੀ ਬਾਦਸ਼ਾਹਾਂ ਦੀਆਂ ਯਾਦਗਾਰਾਂ ਪੰਜਾਬ ਦੀਆਂ ਸਰਹਦਾਂ ਉਤੇ ਮਜੂਦ ਸਨ। ਉਸ ਨੇ ਚੀਨਾਪਤੀ ਦੇ ਪੁਰਾ- ਤਨ ਸ਼ਹਿਰ ਵਿਚ ੧੪ ਮਹੀਨੇ ਬਤਾਏ। ਇਹ ਸ਼ਹਿਰ, ਜਨਰਲ ਕਨਿੰਘਮ ਦੇ ਕਥਨ ਅਨੁਸਾਰ, ਬਿਆਸ ਦੇ ਪੱਛਮ ਵਲ ਨੂੰ ਹੈ; ਜਿਥੇ ਉਤੀ ਬੁਧ ਧਰਮ ਦਾ ਮੋਢੀ ਬਾਦਸ਼ਾਹ ਕਨਿਸ਼ਕ ਆਪਣੇ ਚੀਨੀ ਯਰਗਮਾਲਾਂ ਨੂੰ ਰਖਿਆ ਕਰਦਾ ਸੀ। ਉਸ ਚੀਨੀ ਸੈਲਾਨੀ ਨ ਪੰਜਾਬ ਨੂੰ ਪਾਰ ਕਰਕੇ ਦਰਿਆ ਗੰਗਾ ਦੇ ਦਹਾਨੇ (ਨਿਕਾਸ)ਤੀਕ ਸਫਰ ਕੀਤਾ। ਉਸ ਨੇ ਆਪਣੇ ਸਫਰ ਦਾ ਸੰਪੂਰਨ ਵਰਵਾ ਲਿਖਿਆ ਹੈ, ਜੋ ਬੜਾ ਸਵਾਦਲਾ ਹੈ। ਉਸ ਨੇ ਬੌਧ ਅਤੇ ਹਿੰਦੂ ਮੰਦਰ ਵੀ ਵੇਖੇ ਸਨ। ਉਸ ਦੇ ਮਗਰੋਂ ਬੁਧ ਧਰਮ ਦੇ ਵਿਰੋਧੀ ਹਿੰਦੂ ਸੁਧਾਰਕਾਂ ਨੇ ਹੌਲੀ ਹੌਲੀ ਬੁੱਧ ਧਰਮ ਉਤੇ ਕਾਬੂ ਪਾ ਲਿਆ ਅਤੇ ੭੦੦ ਤੇ ੯੦੦ ਸੰਨ ਈਸਵੀ ਵਿਚਕਾਰ ਉਸ ਨੂੰ ਹੌਲੀ ਹੌਲੀ ਖਤਮ ਕਰ ਕੇ ਰਖ ਦਿਤਾ। ਪੰਜਾਬ ਵਿਚ ਬੁੱਧ ਧਰਮ ਦਾ ਅੰਤ ਜ਼ਿਲਾ ਕਾਂਗੜਾ ਦਾ ਇਕ ਨਗਰ ਸਪਿਟੀ ਹੈ। ਇਸ ਸਮੇਂ ਇਸ ਨਗਰ ਦੇ ਸਾਰੇ ਦੇ ਸਾਰੇ ਵਸਨੀਕ ਬੰਧੀ ਹਨ। ਲਾਹੁਲ ਵਿਚ ਵੀ ਬਹੁਤੇ ਲੋਕ ਬੁੱਧ ਧਰਮ ਦੇ ਪਿਛਲੱਗ ਹਨ ਅਤੇ ਓਥੇ ਬੋਧੀ ਮੱਠ ਵੀ ਹੁਣ ਤੀਕ ਮਜੂਦ ਹਨ । ਚੰਬੇ ਰਿਆਸਤ ਵਿਚ ਪਾਗੀ ਦੇ ਪਰਲੇ ਉਚੇਰੇ ਇਲਾਕੇ ਵਿਚ ਤਿੱਬਤ ਦੇ ਲਾਮਿਆਂ ਦਾ ਹੀ ਮਤ ਚਾਲੂ ਹੈ । ਭਾਗਾਂ ਅਤੇ ਚੰਦਰਾ ਦੀਆਂ ਵਾਦੀਆਂ ਵਿਚ ਸਭ ਤੋਂ ਵਧੀਕ ਵਲੋਂ ਬੋਧੀਆਂ ਦੀ ਹੈ । ਇਹਨਾਂ ਪਹਾੜੀ ਇਲਾਕਿਆਂ ਨੂੰ ਛਡ ਕੇ ਪੰਜਾਬ ਵਿਚ ਬੁਧ ਧਰਮ ਹੁਣ ਖਤਮ ਹੋ ਚੁਕਾ ਹੈ । 9 ਬੋਧੀ ਬਾਦਸ਼ਾਹ ਅਸ਼ੋਕ ਅਸ਼ੋਕ ਦੇ ਖੁਸ਼ਹਾਲ ਸਮੇਂ ਭਾਰਤ ਵਿਚ ਬੁਧ ਧਰਮ ਉਨੱਤੀ ਦੇ ਸਿਖਰ ਉਤੇ ਜਾ ਪੁੱਜਾ ਸੀ। ਅਸ਼ੋਕ ਨੂੰ ਪ੍ਰਿਆਦਾਸੀ ਵੀ ਆਖਦੇ ਹਨ। ਉਹ ਉਸ ਚੰਦਰ ਗੁਪਤ ਦਾ ਪੋਤਾ ਸੀ, ਜੋ ਮਗਧ ਦੇ ਤਖ਼ਤ ਉਤੇ ਸੰਨ ਈਸਵੀ ਤੋਂ ੨੭੫ ਸਾਲ ਪਹਿਲੇ ਬੈਠਾ ਸੀ । ਉਸ ਦਾ ਰਾਜ ਪੂਰਬ ਵਿਚ ਦਰਿਆ ਗੰਗਾ ਦੇ ਨਿਕਾਸ ਤੋਂ ਲੈ ਕੇ ਪੱਛਮ ਵਿਚ ਦਰਿਆ ਸਿੰਧ ਤੀਕ ਪਸਰਿਆ ਹੋਇਆ ਸੀ । ਉਹ ਬੜਾ ਹੀ ਯੋਗ ਪੁਰਸ਼ ਸੀ ਅਤੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਪਹਿਲੇ ਹੀ ਤਾੜ ਲੈਂਦਾ ਸੀ। ਉਸ ਨੇ ਹਿੰਦੂ ਮਤ ਦਾ ਤਿਆਗ ਕਰ ਕੇ ਬੁਧ ਧਰਮ ਧਾਰਨ ਕਰ ਲਿਆ। ਧਰਮ ਪ੍ਰਚਾਰ ਦੇ ਜਤਨ ਅਸ਼ੋਕ ਅੰਦਰ ਬੁੱਧ ਧਰਮ ਲਈ ਅਗਾਧ ਪ੍ਰੇਮ ਤੇ ਜੋਸ਼ ਸੀ। 1 Sri Satguru Jagjit Singh Ji eLibrary Namdhari Elibrary@gmail.com