ਉਸ ਨੇ- ਨਵੇਂ ਧਰਮ ਦੇ ਪਰਚਾਰ ਲਈ ਚੀਨ, ਤਿੱਬਤ, ਸਿਆਮ, ਸੀਲੋਨ, ਕੰਬੋਦੀਆ ਅਤੇ ਜਾਵਾ ਵਰਗੇ ਦੂਰ ਦੁਰਾਡੇ ਦੇਸ਼ਾਂ ਵਿਚ ਪੁਲੀਟੀਕਲ ਮਿਸ਼ਨ ਭੇਜੇ। ਯੂਨਾਨ, ਸ਼ਾਮ ਅਤੇ ਮਿਸਰ ਦੇ ਬਾਦਸ਼ਾਹਾਂ ਨਾਲ ਵੀ ਉਸ ਦੇ ਮਿਤਰਾਂ ਵਾਲੇ ਸੰਬੰਧ ਸਨ । ਅਸ਼ੋਕ ਨੇ ਉਹਨਾਂ ਦੇਸ਼ਾਂ ਦੇ ਲਾਭਵੰਦੇ ਹੁਨਰ ਤੇ ਕੰਮ ਧੰਦੇ ਆਪਣੇ ਦੇਸ਼ ਵਿਚ ਚਾਲੂ ਕੀਤੇ ਸਨ | ਅਸ਼ੋਕ ਦੇ ਸ਼ਿਲਾਲੇਖ ਅਸ਼ੋਕ ਨੂੰ ਸ਼ਾਨਦਾਰ ਇਮਾਰਤਾਂ ਤੇ ਯਾਦਗਾਰਾਂ ਕਾਇਮ ਕਰਨ ਦਾ ਬੜਾ ਚਾਅ ਸੀ। ਉਸ ਦੀਆਂ ਬਣਾਈਆਂ ਯਾਦਗਾਰਾਂ ਚਿੱਟਾਨਾਂ, ਗਾਰਾਂ (ਕੰਦਰਾਂ) ਮੰਦਰ, ਮੱਠ ਅਤੇ ਮੁਨਾਰੇ ਅਜ ਤੀਕ ਕਾਇਮ ਹਨ ਜੋ ਉਸ ਦੇ ਉਚੇਰੇ ਚਲਨ, ਉਸ ਦੀ ਲੋਕ ਸੇਵਾ ਦੇ ਜਜ਼ਬੇ ਤੇ ਉਸ ਦੀ ਸੂਝ ਨੂੰ ਪ੍ਰਗਟ ਕਰਦੇ ਹਨ। ਬੋਲੀਆਂ ਦੇ ਮਾਹਰ, ਪੁਰਾਣੀਆਂ ਯਾਦਗਾਰਾਂ ਦੇ ਜਾਣਕਾਰ ਅਤੇ ਇਤਹਾਸ ਕਾਰ ਇਹਨਾਂ ਯਾਦਗਾਰਾਂ ਦੀ ਬੜੀ ਪਰਸੰਸਾ ਕਰਦੇ ਹਨ ; ਕਿਉਂਕਿ ਇਹਨਾਂ ਚੀਜ਼ਾਂ ਨੇ ਉਹਨਾਂ ਲਈ ਇਤਿਹਾਸ ਦੇ ਭਲੇ ਹੋਏ ਅਧਿਆਏ ਖੋਲ੍ਹ ਕੇ ਰਖ ਦਿਤੇ ਹਨ । ਅਸ਼ੋਕ ਦੀਆਂ ਇਹ ਇਤਿਹਾਸਕ ਯਾਦਗਾਰਾਂ ਬੰਗਾਲ ਦੀ ਖਾੜੀ ਅਤੇ ਵਿੰਧਿਆਚਲ ਦੇ ਪਰਬਤਾਂ ਦੇ ਦਖਣੀ ਢਲਵਾਣਾਂ ਤੋਂ ਲੈ ਕੇ ਦਰਿਆ ਸਿੰਧ (ਅਟਕ) ਦੇ ਪਾਰ ਖੈਬਰ-ਲਾਂਘੇ ਤੀਕ ਪਾਏ ਜਾਂਦੇ ਹਨ । ਇਹਨਾਂ ਵਿਚੋਂ ਹੀ ਇਕ ਚਿੱਟਾਨ ਪਸ਼ੌਰ ਤੋਂ ੪੦ ਮੀਲ ਦੂਰ ਯੂਸਫਜ਼ਈ ਇਲਾਕੇ ਵਿਚ ਹੈ । ਉਸ ਚਿਟਾਨ ਨੂੰ ਕਪੂਰ ਦੀ ਗੜ੍ਹੀ ਆਖਦੇ ਹਨ । ਇਸ ਦਾ ਪਤਾ ਜਨਰਲ ਕੋਰਟ ਨੇ ਲਾਇਆ ਸੀ ਅਤੇ ਇਸ ਦੀ ਸ਼ਿਲਾਲੇਖ ਸੈਲਾਨੀ, ਮੇਸਨ ਨੇ ਅੱਜ ਤੋਂ ੫੦ ਸਾਲ ਪਹਿਲੇ ਪੜੀ ਤੇ ਸਮਝੀ ਸੀ । ਮਹਾਂ ਅਸ਼ਕ ਨੇ ਹਿੰਦੂ ਧਰਮ ਵਿਚ ਵੀ ਕੋਈ ਦਖਲ ਨਾ ਦਿਤਾ । ਉਸ ਨੇ ਸਭ ਲੋਕਾਂ ਅੰਦਰ ਅਮਨ ਤੇ ਭਗਤੀ ਭਾਵ ਦਾ ਹੀ ਪ੍ਰਚਾਰ ਕੀਤਾ । ਉਸ ਦੇ ਸ਼ਿਲਾ ਲੇਖ ਹਿਸਟਾਸਪੀ ਤੇ ਸਪੁਤਰ ਡੇਰੀਅਸ ਤੋਂ ਵਧੀਕ ਚੰਗੇਰੇ ਤੇ ਸੁਆਦਲੇ ਹਨ । ਇਹਨਾਂ ਵਿਚ ਸਦਾਚਾਰ ਦੇ ਤੱਤ ਤੇ ਨਿਸਵਾਰਥ ਉਤੇ ਜ਼ੋਰ ਦਿਤਾ ਗਿਆ ਹੈ। ਇਹ ਸ਼ਿਲਾ ਲੇਖ, ਲਿਖਣ ਵਾਲੇ ਦੇ ਨੇਕ ਦਿਲੀ (੭੯) ਪੁਗਟ ਕਰਦੇ ਹਨ। ਇਕ ਸ਼ਿਲਾ-ਲੇਖ ਦਾ ਭਾਵ ਇਉਂ ਹੈ: ਜਿਹੜੇ ਲੋਕ ਉਸ ਦੇ ਧਰਮ ਤੋਂ ਕਿਸੇ ਵਖਰੇ ਧਰਮ ਦੇ ਪਿਛਲੱਗ ਹਨ ਉਹ ਵੀ ਉਹਦੇ ਨੇਕ ਕੰਮ ਦੀ ਪੈਰਵੀ ਕਰ ਕੇ ਮੁਕਤੀ ਪ੍ਰਾਪਤ ਕਰ ਸਕਦੇ ਹਨ।” ਇਕ ਹੋਰ ਜ਼ਿਲਾ ਲੇਖ ਵਿਚ ਇਹ ਆਗਿਆ ਦਰਜ ਹੈ:- ਮੇਰੀ ਇੱਛਾ ਹੈ ਕਿ ਨਾਸਤਕ ਵੀ ਹਰ ਥਾਂ ਨਿਝੱਕ ਹੋ ਕੇ ਵੱਸਣ ਕਿਉਂਕਿ ਉਹ ਵੀ ਸਦਾਚਾਰ ਅਤੇ ਮਨ ਦੀ ਸੁਵੱਛਤਾ ਦੇ ਇੱਛਾਵੰਦ ਹਨ। ਹਰ ਮਨੁੱਖ ਦੀ ਬਣਤਰ ਅਤੇ ਵੀਚਾਰ ਅੱਡ ਅੱਡ ਹੁੰਦੀ ਹੈ । ਪੰਜਾਬ ਵਿਚ ਜੈਨ ਧਰਮ - ਜੈਨ ਮਤਿ ਅਸਲ ਵਿਚ ਹਿੰਦੂ ਧਰਮ ਅਤੇ ਬੁੱਧ ਮਤ ਦੀ ਵਿਚਕਾਰਲੀ ਦਸ਼ਾ ਹੈ, ਕਿਉਂਕਿ ਇਕ ਪਾਸੇ ਤੇ ਇਹ ਬਲੀਦਾਨ ਦੀ ਨਿਖੇਧੀ ਕਰਦਾ ਤੇ ਵੇਦਾਂ ਦੇ ਈਸ਼ਵਰ ਕ੍ਰਿਤ ਹੋਣ ਤੋਂ ਇਨਕਾਰੀ ਹੈ । ਉਹ ਇਸ ਗਲ ਨੂੰ ਵੀ ਪਰਵਾਨ ਨਹੀਂ ਕਰਦਾ ਕਿ ਦਾਨ ਪੁੰਨ ਤੇ ਦੇਵਤਿਆਂ ਦੀ ਪੂਜਾ ਕਰ ਕੇ ਕਰਮ ਡੰਨ ਤੋਂ ਮਨੁੱਖ ਬਚ ਸਕਦਾ ਹੈ, ਨਾ ਹੀ ਉਹ ਮ੍ਰਿਤਕ ਲੋਕਾਂ ਦੀਆਂ ਆਤਮਾਂ ਦੇ ਕਲਿਆਨ ਹਿਤ ਕੀਤੀਆਂ ਜਾਣ ਵਾਲੀਆਂ ਰੀਤਾਂ ਨੂੰ ਹੀ ਕੋਈ ਵਸ਼ੇਸ਼ਤਾ ਦੇਂਦਾ ਹੈ। ਪਰ ਦੂਜੇ ਪਾਸੇ ਇਹ ਬਰਾਹਮਣੀ ਧਰਮ ਅਨੁਸਾਰ ਬਰਾਹਮਣਾਂ ਦੀ ਬਰਤਰੀ ਅਤੇ ਹਿੰਦੂਆਂ ਦੀ ਜਾਤ ਪਾਤ ਨੂੰ ਮੰਨਦਾ ਹੈ, ਹਾਲਾਂਕਿ ਇਹ ਚੀਜ਼ ਬੁਧ ਧਰਮ ਦੇ ਵਿਰੁਧ ਹੈ। ਜੇਨ ਮਤ ਦੇ ਬਤ, ਸ਼ਾਦੀ, ਮੌਤ, ਵਰਾਸਤ ਤੇ ਦੇਵਤਿਆਂ ਦੀ ਪੂਜਾ ਬਾਰੇ ਆਪਣੇ ਹੀ ਨਿਯਮ ਹਨ ਅਤੇ ਇਹ ਨਿਯਮ ਹਿੰਦੂਆਂ ਦੇ ਨਿਯਮਾਂ ਨਾਲ ਹੀ ਮਿਲਦੇ ਜੁਲਦੇ ਹਨ। ਜੈਨੀ ਗਊ ਮਾਤਾ ਦੀ ਪੂਜਾ ਕਰਦੇ, ਬ੍ਰਤ ਰਖਦੇ ਅਤੇ ਜੀਵ ਹਤਿਆ ਨੂੰ ਨਾ ਬਖ਼ਸ਼ਿਆ ਜਾਣ ਵਾਲਾ ਪਾਪ ਸਮਝਦੇ ਹਨ। ਪੰਜਾਬ ਦੇ ਜੈਨੀ ਵਸਾਯਾ ਅਰਥਾਤ ਬਖਾਰੀ ਜਾਤੀ ਨਾਲ ਸੰਬੰਧ ਰਖਦੇ ਹਨ। ਇਹ ਆਮ ਕਰ ਕੇ ਪੜ੍ਹੇ ਲਿਖੇ ਹਨ । ਇਹਨਾਂ ਵਿਚ ਵੀ ਦੋ ਜਾਤੀਆਂ ਹਨ, ਸਰਾਉਗੀ ਅਤੇ ਅਸਵਾਲ । ਜੈਨ ਵਸੋਂ ਦੀ ਬਹੁਤੀ ਗਿਣਤੀ ਦਿੱਲੀ, ਰੋਹਤਕ ਅਤੇ ਹਿਸਾਰ ਦੇ ਪੂਰਬੀ ਜ਼ਿਲਿਆਂ ਵਿਚ ਪਾਈ ਜਾਂਦੀ ਹੈ। 1 ਪਰਕਰਨ ੮ ਮਿਸਰ ਦੇ ਬਾਦਸ਼ਾਹ ਉਸੀਰੀਸ ਦਾ ਪੰਜਾਬ ਉਤੇ ਧਾਵਾ ਪੁਰਤਾਨ ਹਿੰਦੂਆਂ ਦਾ ਮਿਸਰ-ਅਸਥਾਨ ਪੁਰਾਤਨ ਹਿੰਦੂ ਮਿਸਰ ਨੂੰ ਮਿਸਰਾਸਥਾਨ ਆਖਦੇ ਸਨ । ਕਿਉਂਕਿ
- ਸ਼ਾਸਤਰੀ ਵਿਚ ਸਥਾਨ ਥਾਂ ਨੂੰ ਆਖਦੇ ਹਨ । ਇਸ ਅਨੁਸਾਰ ਮਿਸਰ
ਸਥਾਨ ਦਾ ਭਾਵ ਹੇ ਮਿਸਰਾਇਨ ਦੀ ਥਾਂ । ਮਿਸਰ ਦਾ ਇਬਰਾਨੀ ਭਾਵ ਹੈ ਵੱਡਾ ਸ਼ਹਿਰ । ਪੁਰਾਨਾਂ ਵਿਚ ਵੱਡੇ ਵੱਡੇ ਨਗਰਾਂ ਦੇ ਨਾਮ ਦੇ ਅੰਤ ਵਿਚ ਸਥਾਨ ਲਫਜ਼ ਆਉਂਦਾ ਹੈ, ਜੋ ਅਜ ਕਲ ਦੇ ਪੂਰਵਾ ਪੂਰਾ ਵਾਂਗ ਹੈ । ਮੱਕੇ ਨੂੰ ਮੋਛ ਸਥਾਨ ਅਤੇ ਬੈਟਰੀਆ (ਅਜ ਕਲ ਦੇ ਬਲਖ਼) ਨੂੰ ਵਾਨਿਰਸਥਾਨ (ਵਾਨਰਾ ਸਥਾਨ) ਆਖਦੇ ਹਨ। ਸਭ ਤੋਂ ਪਹਿਲੇ ਇਸ ਨੂੰ ਹਾਮ ਦੇ ਪੁੱਤਰ ਮਿਸ਼ਰਾਇਮ ਨੇ ਵਸਾਇਆ ਸੀ । ਧਰਮ ਗਰੰਥ ਵਿਚ ਇਸ ਨੂੰ ਇਹੋ ਹੀ ਨਾਮ ਦਿਤਾ ਗਿਆ ਹੈ । ਮਿਸਰ ਨਾਮ ਹੁਣ ਤੀਕ ਦੇਸ਼ ਦੀ ਰਾਜਧਾਨੀ ਕਾਹਰਾ ਵਿਚ ਵਿਦਮਾਨ ਹੈ । ਜਿਥੋਂ ਤੀਕ ਪੁਰਾਤਨਤਾ ਦਾ ਸੰਬੰਧ ਹੈ ਮਿਸਰ ਸਭ ਏਸ਼ਿਆਈ ਦੇਸਾਂ ਵਿਚੋਂ ਪੁਰਾਣਾ ਦੇਸ ਹੈ। ਇਸ ਦੀ ਪੁਰਾਤਨਤਾ ਇਸ ਦਾ ਆਰੰਭਕ ਰਾਜ-ਕਰਮਚਾਰੀ ਮੀਨੀਜ਼ ਮਨੁੱਖਾ ਨਸਲ ਦਾ ਸਭ ਤੋਂ ਪਹਿਲਾ ਬਾਦਸ਼ਾਹ ਸਮਝਿਆ ਜਾਂਦਾ ਹੈ । ਹਿੰਦੁਸਤਾਨ Sri Satguru Jagjit Singh Ji eLibrary Namdhari Elibrary@gmail.com