(੮੨) ਵੱਡੀ ਸਰਹਦੀ ਰੋਕ ਸੀ। ਦੂਜੇ ਭਾਰਤੀਆਂ ਖਾਸ ਹਾਥੀਆਂ ਦੀ ਮੌਜੂਦਗੀ, ਜਿਨ੍ਹਾਂ ਨੇ ਉਹਨਾਂ ਨੂੰ ਦੂਜਿਆਂ ਤੋਂ ਚੰਗੇਰਾ ਬਣਾ ਰਖਿਆ ਸੀ । ਇਹ ਹਾਥੀ ਬੜੇ ਕਦਆਵਰ ਤੇ ਭਿਆਣਕ ਹੋਣ ਕਰ ਕੇ ਮੈਦਾਨ ਜੰਗ ਵਿਚ ਦਹਿਸ਼ਤ ਤੇ ਹੁਲੜ ਮਚਾ ਦੇਂਦੇ ਸਨ । ਇਹਨਾਂ ਕਠਨਾਈਆਂ ਉਤੇ ਕਾਬੂ ਪਾਉਣ ਲਈ ਉਸ ਵੀਰਾਂਗਣਾ ਨੇ ਆਪਣੇ ਸਾਰੇ ਰਾਜ ਦੇ ਵਸਲੀਆਂ ਦੀ ਵਰਤੋਂ ਕੀਤੀ। ਨਕਲੀ ਹਾਥੀ ਉਸ ਨੇ ਖੱਲਾਂ ਮੜ੍ਹ ਪੜ੍ਹ ਕੇ ਬਹੁਤ ਸਾਰੇ ਨਕਲੀ ਹਾਥੀ ਤਿਆਰ ਕਰਵਾਏ । ਇਹ ਨਕਲੀ ਹਾਥੀ ਊਠਾਂ ਉਤੇ ਖੱਲਾਂ ਮੁੜ ਕੇ ਬਣ ਏ ਗਏ ਸਨ । ਦਰਿਆ ਸਿੰਧ ਨੂੰ ਪਾਰ ਕਰਨ ਲਈ ਬਾਖ਼ਤਰ ਵਿਚ ਬਹੁਤ ਸਾਰੀਆਂ ਕਿਸ਼ਤੀਆਂ ਤੇ ਜਹਾਜ਼ ਤਿਆਰ ਕਰਵਾਏ ਗਏ। ਇਹਨਾਂ ਜਹਾਜ਼ਾਂ ਦੀ ਤਿਆਰੀ ਵਿਚ ਫੋਨੇਸ਼ੀਆ, ਸਾਈਪ੍ਰਸ ਅਤੇ ਦੂਜੇ ਸਮੁੰਦਰੀ ਇਲਾਕਿਆਂ ਦੇ ਕਾਰੀਗਰਾਂ ਦੀ ਵੀ ਸਹਾਇਤਾ ਲਈ ਗਈ । ਇਸ ਤੋਂ ਛੁਟ ਫੌਜਾਂ ਦੀ ਸੁਖੈਨਤਾ ਲਈ ਸਾਰਾ ਜੰਗਲ ਕਟ ਦਿਤਾ ਗਿਆ । ਮੁਹਿੰਮ ਲਈ ਜ਼ਬਰਦਸਤ ਤਿਆਰੀਆਂ ਇਹ ਜ਼ਬਰਦਸਤ ਫੌਜੀ ਤਿਆਰੀਆਂ ਤਿੰਨ ਸਾਲ ਤੀਕ ਜਾਰੀ ਰਹੀਆਂ । ਬੇਹਿਸਾਬ ਜੰਗ ਦਾ ਸਾਮਾਨ ਤੇ ਕਿਸ਼ਤੀਆਂ ਬ ਖ਼ਤਰ ਤੋਂ ਖੁਸ਼ਕੀ ਦੇ ਰਸਤੇ ਲਿਆਂਦੀਆਂ ਗਈਆਂ। ਅਸੀਰੀਆ ਦੀ ਫੌਜ ਵਿਚ ਸਭ ਤੋਂ ਵਧੀਕ ਸੂਰਮੇ, ਤਜਰਬੇ ਕਾਰ ਸਿਪਾਹੀ ਤੇ ਸਮੁੰਦਰੀ ਮਾਹਰ ਸ਼ਾਮਲ ਸਨ । ਇਸ ਤਰ੍ਹਾਂ ਦੀ ਸੂਰਮਿਆਂ ਦੀ ਭਾਰੀ ਫੌਜ ਨੇ ਹਿੰਦੁਸਤਾਨ ਦੀ ਸਰਹਦ ਉਤੇ ਚੜਾਈ ਕੀਤੀ ।ਉਸ ਫੋਜ ਦੀ ਕਮਾਨ ਮਲਕਾ ਨੇ ਅਤੇ ਉਸ ਦੇ ਪਰਸਿਧ ਜਰਨੈਲ ਡੇਰਸੀਟੀਅਸ ਨੇ ਕੀਤੀ। ਹਿੰਦੁਸਤਾਨ ਦਾ ਸੂਰਜ ਬੰਸੀ ਬਾਦਸ਼ਾਹ, ਸਟੌਰਾਏਟਸ ਹਮਲਾ ਆਵਰ ਫੌਜ ਨਾਲ ਲੋਹਾ ਲੈਣ ਲਈ ਆਪਣੀ ਅਣਗਿਣਤ ਫੌਜ ਤੇ ਹਾਥੀਆਂ ਦੇ ਭਾਰੀ ਝੁੰਡ ਲੈ ਕੇ ਰਣ ਵਿਚ ਨਿਤਰਿਆ । ਉਸ ਨੇ ਦਰਿਆ ਸਿੰਧ ਵਿਚ ਵਾਂਸ ਤੇ ਬੈਂਤ ਦੀਆਂ ਬਣੀਆਂ ਹੋਈਆਂ ਬਹੁਤ ਸਾਰੀਆਂ ਬੇੜੀਆਂ ਵੀ ਲਿਆ ਉਤਾਰੀਆਂ। ਹਿੰਦੀਆਂ ਦੀ ਹਾਰ ਫੋਨੀਸ਼ੀਅਨਾਂ ਦੇ ਚੰਗੇਰੇ ਸਮੁੰਦਰੀ ਪ੍ਰਬੰਧ ਅਤੇ ਸਮੁੰਦਰੀ ਬੇੜੇ ਨੂੰ ਚਲੌਣ ਦੀ ਮਹਾਰਤ ਤੇ ਕਾਰੀਗਰੀ ਨੇ ਉਨ੍ਹਾਂ ਨੂੰ ਇਸ ਯੋਗ ਬਣਾ ਦਿਤਾ ਕਿ ਉਹ ਭਾਰਤੀ ਫੌਜਾਂ ਨੂੰ ਬਹੁਤ ਬੁਰੀ ਹਾਰ ਦੇਣ ਵਿਚ ਸਫਲ ਹੋ ਗਏ । ਹਿੰਦੁਸਤਾਨੀਆਂ ਦੀਆਂ ਇਕ ਹਜ਼ਾਰ ਤੋਂ ਵਧੀਕ ਬੇੜੀਆਂ ਡੋਬ ਦਿਤੀਆਂ ਅਤੇ ਬਹੁਤ ਸਾਰੇ ਹਿੰਦੀ ਕੈਦ ਕਰ ਲਏ ਗਏ। ਇਸ ਗਲ ਦੇ ਬਾਵਜੂਦ ਭਾਰਤ ਦਾ ਬਾਦਸ਼ਾਹ ਆਪਣੀਆਂ ਬਚੀਆਂ ਫੌਜਾਂ ਨੂੰ ਇਕਤਰ ਕਰ ਕੇ ਦਰਿਆ ਤੋਂ ਕੁਛ ਦੂਰ ਫਾਸਲੇ ਉਤੇ ਲੈ ਜਾਣ ਵਿਚ ਸਫਲ ਹੋ ਗਿਆ। ਇਕ ਹੋਰ ਲਹੂ ਡੋਲਵੀ ਜੰਗ ਜੰਗ ਵਿਚ ਪ੍ਰਾਪਤ ਹੋਈ ਜਿਤ ਤੋਂ ਹੌਸਲਾ ਫੜ ਕੇ ਸੈਮੀਰਾਮੀ ਨੇ ਦਰਿਆ ਸਿੰਧ ਉਪਰ ਪੁਲ ਬਣਾਉਣ ਦਾ ਹੁਕਮ ਦੇ ਦਿਤਾ । ਪੁਲ ਬਣ ਜਾਣ ਤੇ ਉਸ ਨੇ ਪੁਲ ਰਾਹੀਂ ਦਰਿਆ ਸਿੰਧ ਨੂੰ ਪਾਰ ਕੀਤਾ ਤੇ ਨਕਲੀ ਹਾਥੀਆਂ ਨੂੰ ਮੈਦਾਨ ਜੰਗ ਵਿਚ ਲਿਆ ਖੜਾ ਕੀਤਾ । ਹਿੰਦੀ ਐਨੇ ਹਾਥੀਆਂ ਨੂੰ ਤਕ ਕੇ ਰਾਨ ਰਹਿ ਗਏ। ਅਸੀਰੀਆ ਦੀ ਫੌਜ ਵਿਚੋਂ ਜਿਹੜੇ ਲੋਕ ਭਗੌੜੇ ਹੋ ਗਏ ਸਨ ਉਨ੍ਹਾਂ ਨੇ ਹਿੰਦੀਆਂ ਨੂੰ ਸਾਰਾ ਭੇਦ ਦਸ ਦਿਤਾ ਕਿ ਇਹ ਹਾਥੀ ਨਕਲੀ ਊਠਾਂ ਉਤੇ ਖੱਲਾਂ ਪਾ ਕੇ ਬਣਾਏ ਗਏ ਹਨ । ਇਹ ਗਲ ਸੁਣ ਕੇ ਹਿਦੀਆਂ ਦੀ ਹੈਰਾਨੀ ਘਿਰਣਾ ਵਿਚ ਤਬਦੀਲ ਹੋ ਗਈ । ਅਸਲ ਵਿਚ ਇਹ ਕਾਢ ਅਸੀਰੀਆ ਦੀ ਮਲਕਾ ਦੇ ਦਿਮਾਗ ਦੀ ਸੀ । ਹਿੰਦੁਸਤਾਨ ਦਾ ਬਾਦਸ਼ਾਹ ਦਰਿੜ ਨਿਸ਼ਚੇ ਨਾਲ ਆਪਣੀ ਫੌਜ ਲੈ ਕੇ ਅੱਗੇ ਵਧਿਆ ਦੋਵਾਂ ਫੌਜਾਂ ਵਿਚਾਲੇ ਲਹੂ ਡੋਲਵੀਂ ਜੰਗ ਸ਼ੁਰੂ ਹੋ ਗਈ। ਇਸ ਲੜਾਈ ਵਿਚ ਅਸੀਰੀ ਫੌਜਾਂ ਦੀ ਬੜੀ ਤਬਾਹੀ ਮਚੀ । ਹਿੰਦੀ ਫ਼ੌਜ ਦੇ ਅਸਲੀ ਹਾਥੀਆਂ ਨੇ ਉਹਨਾਂ ਦੇ ਨਕਲੀ ਹਾਥੀਆਂ ਨੂੰ ਪੈਰਾਂ ਹੇਠ ਲਿਤਾੜ ਸੁਟਿਆ । ਉਹਨਾਂ ਦੀ ਫੌਜ ਦੇ ਬਹੁਤ ਸਾਰੇ ਜਵਾਨ ਮੈਦਾਨ ਜੰਗ ਵਿਚ ਮਾਰੇ ਗਏ । ਅਸੀਰੀਅਨ ਮਲਕਾ ਦੀ ਵਰਿਆਮਗੀ ਕਿਹਾ ਜਾਂਦਾ ਹੈ ਕਿ ਮਲਕਾ ਸੇਮੀਰਾਮੀ ਇਸ ਜੰਗ ਵਿਚ ਬੜੀ ਵੀਰਤਾ ਨਾਲ ਲੜੀ । ਮਲਕਾ ਨੇ ਫੌਜੀ ਬਸਤਰ ਸਜਾ ਕੇ ਫੌਜ ਦੀ ਅਗਵਾਈ ਕੀਤੀ ਤੇ ਆਪਣੀ ਸੁਰਬੀਰਤਾ ਨਾਲ ਆਪਣੇ ਸਿਪਾਹੀਆਂ ਦੇ ਹੌਸਲੇ ਵਧਾਉਂਦੀ ਰਹੀ। ਜੰਗ ਦੇ ਹਰ ਪੜਾ ਉਤੇ ਉਹ ਸਭ ਤੋਂ ਮੂਹਰੇ ਨਜ਼ਰ ਆਉਂਦੀ ਸੀ । ਸਗੋਂ ਏਥੋਂ ਤੀਕ ਲਿਖਿਆ ਹੈ ਕਿ ਇਕ ਵਾਰ ਤੇ ਉਹ ਆਪਣੇ ਮਰਦ-ਵੈਰੀ ਭਾਰਤੀ ਬਾਦਸ਼ਾਹ ਨਾਲ ਹੱਥ ਪੜਥੀ ਹੋ ਕੇ ਤਲਵਾਰ ਨਾਲ ਵੀ ਲੜੀ । ਬਾਦਸ਼ਾਹ ਹਥੋਂ ਉਹ ਦੋ ਵਾਰ ਫਟੜ ਹੋਈ । ਪਹਿਲੀ ਵਾਰ ਇਕ ਤੀਰ ਨਾਲ, ਜੋ ਉਸ ਦੀ ਕੋਮਲ ਬਾਂਹ ਵਿਚ ਲਗਾ ਅਤੇ ਦੂਜੀ ਵਾਰ ਇਕ ਬਰਛੀ ਨਾਲ ਜਿਸ ਨੇ ਉਸ ਦੇ ਮੋਢੇ ਜ਼ਖਮੀ ਕਰ ਦਿਤੇ । ਇਸ ਤਰ੍ਹਾਂ ਤਨ ਅਤੇ ਮੰਨ ਕਰ ਕੇ ਫਤਹ ਹੋਈ ਹੋਈ ਮਲਕਾ ਨੇ ਆਪਣੀਆਂ ਫੌਜਾਂ ਨੂੰ ਆਪਣੇ ਦੇਸ਼ ਵਲ ਮੋੜੇ ਪਾ ਦੇਣ ਦੀ ਆਗਿਆ ਦੇ ਦਿਤੀ । ਭਾਵੇਂ ਉਸ ਦੀ ਫੌਜ ਪਸਪਾ ਹੋ ਕੇ ਵਾਪਸ ਮੁੜ ਗਈ ਫੇਰ ਵੀ ਉਸ ਨੂੰ ਭਾਰਤੀ ਸੈਨਾ ਹਥੋਂ ਸਖ਼ਤ ਹਾਨੀ ਪੁੱਜੀ। ਦਰਿਆ ਨੂੰ ਪਾਰ ਕਰਦੇ ਹੋਏ ਉਸ ਦੇ ਹਜ਼ਾਰਾਂ ਫੌਜੀ ਜਵਾਨ ਦਰਿਆ ਦੀ ਭੇਟ ਹੋ ਗਏ। ਹਜ਼ਾਰਾਂ ਜਵਾਨ ਹਿੰਦੀ ਫੌਜ ਨੇ ਮੌਤ ਦੇ ਘਾਟ ਉਤਾਰ ਦਿਤੇ। ਅੰਤਮ ਤਬਾਹੀ ਕੁਛ ਲੋਕਾਂ ਦਾ ਅਖਾਣ ਹੈ ਕਿ ਸੇਮੀਰਾਮੀ ਆਪ ਵੀ ਜੰਗ ਵਿਚ ਲੜਦੀ ਹੋਈ ਮਾਰੀ ਗਈ। ਜੋ ਕੁਛ ਵੀ ਹੋਵੇ ਇਹ ਗਲ ਨਿਸ਼ਚੇ ਹੈ ਕਿ ਇਸ ਤਬਾਹੀ ਤੇ ਹਾਰ ਦੇ ਮਗਰੋਂ ਅਸੀਰੀਆ ਵਾਲਿਆਂ ਨੇ ਮੁੜ ਹਿੰਦੁਸਤਾਨ ਨੂੰ ਫਤਰ ਕਰਨ ਦਾ ਨਾਮ ਵੀ ਨਾ ਲਿਆ । ਮਿਸਰ ਦੇ ਦੇ ਬਾਦਸ਼ਾਹ ਸੇਸਾਤਰੀ ਦਾ ਪੰਜਾਬ ਉਤੇ ਹਮਲਾ ਧਾਰਮਿਕ ਇਤਹਾਸ ਦੇ ਜਨਮ ਦਾਤਾ ਯੂਸੇਬੀਅਸ ਦੇ ਕਥਨ ਅਨੁਸਾਰ ਸੋਸਾਤਰੀ ਸੰਨ ਈਸਵੀ ਤੋਂ ਪਹਿਲੇ ਅਠਾਰਵੀਂ ਸਦੀ ਵਿਚ ਉਹ ਫਲਸਤੀਨ ਵਿਚ ਸੰਨ ੨੬੪ ਈਸਵੀ ਨੂੰ ਜੰਮਿਆ ਸੀ। ਉਸ ਨੇ ਆਪਣਾ ਨਾਮ ਆਪਣੇ ਮਿੱਤਰ Ñਫੀਲੀਅਸ ਦੇ ਨਾਮ ਉੱਤੇ ਪੱਛੀਭੀ ਰਖਿਆ। ਪੋਫੀਲੀਅਸ ਕੈਫ਼ੀਆ ਦਾ ਪਾਦਰੀ (ਪਰੋਹਿਤ) ਸੀ, ਜਿਸ ਨਾਲ ਕਿ ਉਸ ਦੀ ਗੂਹੜੀ ਮਿਤਰਾਚਾਰੀ ਸੀ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/76
ਦਿੱਖ