ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

6 ਮਿਸਰ ਦੇ ਤਖ਼ਤ ਉਤੇ ਰਾਜ ਕਰਦਾ ਸੀ। ਧਰਤੀ ਅਤੇ ਸਮੁੰਦਰ ਉਤੇ ਉਹ ਜ਼ਬਰਦਸਤ ਬਾਦਸ਼ਾਹ ਮੰਨਿਆਂ ਗਿਆ ਸੀ । ਉਸ ਨੇ ਕੇਵਲ ਆਪਣੇ ਰਾਜ ਦੀਆਂ ਹੱਦਾਂ ਹੀ ਚੌੜੀਆਂ ਨਹੀਂ ਕੀਤੀਆਂ ਸਗੋਂ ਸ਼ਾਨਦਾਰ ਇਮਾਰਤਾਂ ਅਤੇ ਵਿਦਿਅਕ ਸੰਸਥਾਵਾਂ ਰਾਹੀਂ ਮਿਸਰ ਦੀ ਸ਼ਾਨ ਨੂੰ ਵੀ ਉਜਲਾਇਆ । ਏਸ਼ਿਆ ਦੇ ਸਾਰੇ ਸੂਬੇ ਨੂੰ ਅਤੇ ਉਚੇਰੇ ਏਸ਼ਿਆ ਦੇ ਚਰੇੜੇ ਸੂਬਿਆਂ ਨੂੰ ਫਤਹ ਕਰ ਕੇ ਅਤੇ ਕੋਹਕਾਫ ਦੀਆਂ ਅਮੁਕ ਬਰਫਾਂ ਨੂੰ ਲੰਘਕੇ ' ਤੇ ਮੀਬੀਆ ਤੇ ਕਰੇਜ ਦੇ ਮਾਰੂ ਥਲਾਂ ਨੂੰ ਪਾਰ ਕਰਨ ਮਗਰੋਂ ਇਸ ਮਹਾਨ ਰਾਜ ਪ੍ਰਬੰਧਕ, ਜੋਧੇ ਤੇ ਵਿਜਈ ਨੇ ਆਪਣੀਆਂ ਵਾਗਾਂ ਹਿੰਦੁਸਤਾਨ ਨੂੰ ਫਤਹ ਕਰਨ ਵਲ ਮੋੜੀਆਂ । ਕਿਹਾ ਜਾਂਦਾ ਹੈ ਕਿ ਉਸ ਨੇ ਆਪਣੀਆਂ ਫੌਜਾਂ ਉਤਰੀ ਹਿੰਦ ਅਰਥਾਤ ਪੰਜਾਬ ਵਿਚ ਸਾਧਾਰਨ ਰਸਤੇ ਥਾਣੀਂ ਦਾਖ਼ਲ ਕੀਤੀਆਂ। ਆਪਣੇ ਕੂਚ ਨੂੰ ਪੂਰਬ ਦੇ ਪਾਸੇ ਵਲ ਜਾਰੀ ਰਖਿਆ। ਅੰਤ ਉਸ ਨੇ ਆਪਣੇ ਰਾਜ ਨੂੰ ਦਰਿਆ ਸਿੰਧ ਤੀਕ ਕਾਇਮ ਕਰ ਲਿਆ । ਡਾਇਓਡੋਰਸ ਅਤੇ ਭੂਗੋਲ ਵਿਦਿਆ ਦੇ ਮਾਹਰ ਡਾਇਓਨੀਸੀਅਸ ਦੇ ਕਥਨ ਅਨੁਸਾਰ ਓਥੋਂ ਉਸ ਨੇ ਵਡੇ ਵਡੇ ਮੀਨਾਰ ਉਸਾਰੇ, ਜੋ ਉਸ ਦੀ ਜਿੱਤ ਤੇ ਸ਼ਾਨ ਦੇ ਸੂਚਕ ਸਨ। ਉਹਨਾਂ ਉਤੇ ਐਸੇ ਚਿੰਨ੍ਹ ਵੀ ਸਨ ਜਿਨ੍ਹਾਂ ਤੋਂ ਪੁੱਜਿਤ ਲੋਕਾਂ ਦੇ ਦੇਸ ਂ ਦੇ ਬਚਾਉ ਸਮੇਂ ਧਾਰਨ ਕੀਤੇ ਗਏ ਰਵਈਏ ਦਾ ਵੀ ਪਤਾ ਚਲਦਾ ਸੀ। ਕਿਹਾ ਜਾਂਦਾ ਹੈ ਕਿ ਦੂਜੇ ਹਰ ਇਕ ਦੇਸ ਵਿਚ ਵੀ ਵਿਜਈਆਂ ਨੇ ਏਸੇ ਪ੍ਰਕਾਰ ਦੇ ਮੁਨਾਰੇ ਉਸਾਰੇ ਸਨ । ਇਹਨਾਂ ਵਿਚੋਂ ਕਈ ਮਨਾਰੇ ਤੇ ਹੈਰੋਡੋਟਸ ਦੇ ਸਮੇ ਤਕ ਹੋਂਦ ਵਿਚ ਸਨ, ਜਿਸ ਨੇ ਇਹੋ ਜਿਹੇ ਮੁਨਾਰੇ ਫਲਸਤੀਨ ਵਿਚ ਡਿੱਠੇ । ਇਹੋ ਜਿਹੇ ਹੋਰ ਮੁਨਾਰੇ ਸਟਰਾਬੋ ਨੇ ਐਥੋਪੀਆ ਤੇ ਅਰਬ ਵਿਚ ਵੀ ਵੇਖੇ ਸਨ । ਆਪਣੇ ਵਿਸ਼ਾਲ ਰਾਜ ਦੇ ਹਰ ਇਕ ਸ਼ਹਿਰ ਵਿਚ ਉਸ ਨੇ ਮੰਦਰ ਉਸਾਰੇ ਅਤੇ ਓਥੋਂ ਦੇ ਦੇਵਤੇ ਦੇ ਨਾਮ ਹੀ ਲਾ ਦਿਤੇ। ਸਰ ਵਿਲਿਅਮ ਜੋਨਜ਼ ਏਸ਼ੀਆਟਿਕ ਰੀਸਰਚ ਵਿਚ ਲਿਖਦੇ ਹਨ ਕਿ ਗ੍ਰਹਿ ਚਾਲ ਵੇਖਣ ਦੀ ਥਾ ਉਸ ਦੇਸ਼ ਦੀ ਸਿਵਲ ਸੁਸਾਇਟੀ ਵਿਚ ਆਰੰਭ ਹੋਈ, ਜਿਸ ਨੂੰ ਅਸੀਂ ਚੈਲਡੀਅਨ ਆਖਦੇ ਹਾਂ। ਫੇਰ ਇਥੋਂ ਇਹ ਵਿਦਿਆ ਮਿਸਰ, ਹਿੰਦ, ਯੂਨਾਨ, ਇਟਲੀ ਅਤੇ ਸਕੰਡੇਨੇਵੀਆਂ ਵਿਚ ਦੇ ਰਾਜ ਤੋਂ ਪਹਿਲੇ ਹੀ ਪ੍ਚਾਰੀ ਜਾ ਚੁਕੀ ਸੀ। ਸਾਸਾ . (ਜੋ ਸੇਸੋਸਤਰੀਸ ਦਾ ਹੀ ਦੂਜਾ ਨਾਮ ਹੈ) ਨੇ ਆਪਣੀ ਜਿੱਤ ਦੇ ਨਾਲ ਹੀ ਨਾਲ ਦਰਿਆਂ ਨੀਲ ਤੋਂ ਲੈਕੇ ਦਰਿਆ ਗੰਗਾਤੀਕ ਧਰਮ ਅਤੇ ਫਿਲਾ- ਸਫੀ ਦਾ ਨਵਾਂ ਹੀ ਕਾਰਯ ਕਰਮ ਜਾਰੀ ਕੀਤਾ। ਸਰ ਵਿਲੀਅਮ ਨੇ ਜਿਸ ਸਿਸਟਮ ਦਾ ਵਰਣਨ ਕੀਤਾ ਹੈ ਉਹ ਅਵਸ਼ ਕਰ ਕੇ ਉਹੋ ਸੀ ਜੋ ੧੨ ਸੌ ਸਾਲ ਮਗਰੋਂ ਭਾਰਤ ਵਿਚ ਮਹਾਤਮਾ ਬੁੱਧ ਨੇ ਅਤੇ ਉਸ ਦੇ ਪਿੱਛਲਗਾਂ ਨੇ ਪਰਚਾਰਿਆ । ਪੁਰਾਤਨ ਸੀਬੀਅਨ ਜਾਂ ਤਾਤਾਰੀਆਂ ਪੰਜਾਬ ਵਿਚ ਦਾਖਲਾ ਸੀਬੀਅਨ ਦਾ ਪਹਿਲਾ ਬਾਦਸ਼ਾਹ ਤਾਤਾਰੀਆਂ ਦੇ ਭਰੋਸੇ ਯੋਗ ਇਤਿਹਾਸਕਾਰ ਅਬੁਲ ਗਾਜ਼ੀ ਦੇ ਕਥਨ ਅਨੁਸਾਰ ਜਿਹਾ ਕਿ ਸਰ ਵਿਲੀਅਮ ਜੋਨਜ਼ ਦਸਦੇ ਹਨ, ਉਸ ਕੌਮ ਦਾ ਇਤਿਹਾਸ ਓਘਾਸ ਨਾਲ ਉਵੇਂ ਹੀ ਆਰੰਭ ਹੁੰਦਾ ਹੈ ਜਿਵੇਂ ਕਿ ਹਿੰਦੂਆਂ ਦਾ ਰਾਮ ਨਾਲ ਸ਼ੁਰੂ ਹੁੰਦਾ ਹੈ। ਉਹ ਪਾਸ਼ਦਾਦੀਆਂ ਪਰਿਵਾਰ ਦੇ ਨਿਯਮ ਅਨੁਸਾਰ ਈਰਾਨੀ ਬਾਦਸ਼ਾਹਾਂ ਵਿਚੋਂ ਸਭ ਤੋਂ ਪ੍ਰਥਮ ਬਾਦਸ਼ਾਹ ਅਤੇ ਕਾਯੂਮੀਰਾ ਦਾ ਸਮਕਾਲੀ ਸੀ । ਉਹ ਜਾਫੇਟ* ਦਾ

  • ਗੋਹਾ ਅਤੇ ਮਗੋਹਾ ਅਤਥਾਤ ਅਰਬੀ ਇਤਿਹਾਸਕਾਰਾਂ ਦ ਯਾਜ਼ਜ਼ ਅਤੇ

ਮਾਜ਼ੂਜ਼ ਜਾਫੇਟ ਦੀ ਅੰਸ ਹਨ । ਮਗੋਹਾਂ ਜਾਂਵੇਟ ਦਾ ਦੂਜਾ ਪੁੱਤਰ ਸੀ, ਜੋ ਸ਼ਬਦ ਮੁਗਲ ਦੇ ਆਰੰਭ ਨੇ ਸਪਸ਼ਟ ਕਰਦਾ ਹੈ । (ta) ਬੰਸ ਵਿਚੋਂ ਮੁਗ਼ਲ ਅਥਵਾ ਮੁਗ਼ਲ ਖਾਨ ਦਾ ਪੋਤਾ ਸੀ ! ਕਿਹਾ ਜਾਂਦਾ ਹੈ ਕਿ ਇਹ ਸੂਰਮਾ ਅਤੇ ਸੀਬੀਅਨ ਦਾ ਬਜ਼ੁਰਗਾਂ ਬੜੀ ਲੰਮੀ ਆਯੂ ਭੋਗਣ ਵਾਲਾ ਸੀ। ਜਵਾਨੀ ਦੇ ਸਮੇਂ ਉਸ ਨੇ ਤਿੱਬਤ, ਤਾਨਗਰ ਅਤੇ ਕਿਟਾਈ ਵਿਚ ਜਾਫੇਟ ਦੇ ਧਰਮ ਦੇ ਮੁੜਪੁਚਾਰ ਲਈ ਬਹੁਤ ਜਤਨ ਕੀਤਾ ਇਸ ਦੇ ਮਗਰੋਂ ਉਸ ਨੇ ਕਾਯੁਮੀਰਾ ਦੇ ਪੋਤੇ ਹੁਸ਼ਿੰਗ ਦੀ ਨਾਬਲਗੀ ਸਮੇ ਈਰਾਨ ਉਤੇ ਹੱਲਾ ਬੋਲਿਆ । ਉਸ ਹਲੇ ਵਿਚ ਉਸ ਨੇ ਖੁਰਾਸਾਨ ਦਾ ਘੇਰਾ ਘਤ ਕੇ ਉਸਨੂੰ ਫਤਹ ਕਰ ਲਿਆ। ਉੱਤਰੀ ਹਿੰਦ ਨੂੰ ਫਤਹ ਕਰਨਾ ਇਸ ਦੇ ਮਗਰੋਂ ਉਸ ਨੇ ਇਰਾਕ, ਆਜਰ ਬਾਇਜਾਨ ਅਤੇ ਆਰਮੀਨੀਆਂ ਦੇ ਦੇਸਾਂ ਉਤੇ ਹੱਲਾ ਬੋਲਿਆ ਅਤੇ ਓਹਨਾਂ ਨੂੰ ਆਪਣਾਂ ਬਾਜਗੁਜ਼ਾਰ ਬਣਾ ਲਿਆ । ਇਹ ਇਲਾਕੇ ਜਿੱਤ ਚੁਕਣ ਮਗਰੋਂ ਉਹ ਕਾਬਲ ਤੇ ਗਜ਼ਨੀ ਵਲ ਵਧਿਆ। ਉਸ ਨੇ ਉੱਤਰੀ ਹਿੰਦ ਵੀ ਫਤਹ ਕਰ ਲਿਆ ।ਉਤਰੀ ਹਿੰਦ ਦੇ ਨਾਲ ਹੀ ਕਸ਼ਮੀਰ ਵੀ ਉਹਦੇ ਹਥ ਆ ਗਿਆ। ਕਸ਼ਮੀਰ ਦੇ ਰਾਜੇ ਨੇ, ਜੋ ਪੁਰਾਤਨ ਹਿੰਦੂ ਬਾਦਸ਼ਾਹ ਦੀ ਔਲਾਦ ਵਿਚੋਂ ਸੀ, ਬੜਾ ਸਖਤ ਟਾਕਰਾ ਕੀਤਾ ਪਰ ਉਘਾਜ਼ ਦੀ ਦਰਿੜਤਾ ਤੇ ਵਰਿਆਮਗੀ ਨੇ ਸਭ ਰੋਕਾਂ ਉਤੇ ਕਾਬੂ ਪਾ ਲਿਆ । ਇਕ ਸਾਲ ਦੇ ਸਖ਼ਤ ਮੰਗਾਂ ਮਗਰੋਂ ਕਸ਼ਮੀਰ ਫਤਹ ਹੋ ਗਿਆ। ਜਾਗਮਾ ਮਾਰਿਆ ਗਿਆ ਅਤੇ ਕਸ਼ਮੀਰ ਦੇ ਵਸਨੀਕ ਭਾਰੀ ਗਿਣਤੀ ਵਿਚ ਤਲਵਾਰ ਦੇ ਘਾਟ ਉਤਾਰੇ ਗਏ। ਇਉਂ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਨ ਮਗਰੋਂ ਓਘਾਜ਼ ਬਦਖਸ਼ਾਂ ਦੀ ਰਾਹ ਆਪਣੇ ਵਤਨ ਨੂੰ ਵਾਪਸ ਮੁੜ ਗਿਆ। ਇਹ ਇਲਾਕਾ ਪੁਰਾਤਨ ਮਸਾਗੇਟੀ ਅਤੇ ਸੰਗਡਿਆਨਾ ਦਾ ਦੇਸ਼ ਸੀ। ਵਤਨ ਵਿਚ ਵਾਪਸ ਪਹੁੰਚ ਕੇ ਉਸ ਨੇ ਬਦੇਸਾਂ ਵਿਚ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਨ ਦੀ ਖੁਸ਼ੀ ਵਿਚ ਇਕ ਸ਼ਾਨਦਾਰ ਪ੍ਰੀਤੀ ਭੋਜਨ ਦਿਤਾ। ਉਹ ਪ੍ਰੀਤੀ ਭੋਜਨ ਐਸੇ ਤੰਬੂਆਂ ਵਿਚ ਦਿਤਾ ਗਿਆ ਜਿਥੇ ਸੋਨੇ ਦ ਅਖਰੋਟ ਅਤੇ ਜਵਾਹਾਰਾਤ ਦੇ ਗੁਛ ਟੰਗੇ ਹੋਏ ਸਨ। ਤਾਤਾਰੀ ਲੋਕ ੯ ਦੇ ਅੰਕ ਨੂੰ ਪਵਿਤਰ ਸਮਝਦੇ ਹਨ । ਇਸ ਕੌਮੀ ਭੋਜ ਵਿਚ ੯ ਹਜ਼ਾਰ ਭੇਡਾਂ ਅਤੇ ੯ ਸੌ ਘੋੜੇ ਕਟੇ ਗਏ ਦੀਆਂ ਬੋਤਲਾਂ । ਏਸੇ ਤਰ੍ਹਾਂ ਸ਼ਰਬ (ਕਿੰਓਕਿ ਤਾਤਾਰੀ ਲੋਕ ਸ਼ਰਾਬ ਦੇ ਬੜੇ ਸ਼ੁਕੀਨ ਸਨ) ਅਤੇ ਘੋੜੀ ਦੇ ਦੁਧ ਦੇ ਕੂਜੇ (ਮਰਤਬਾਨ) ਵੀ ੯ ਦੇ ਅੰਕੜਿਆਂ ਦੇ ਹਿਸਾਬ ਨਾਲ ਹੀ ਵਰਤੇ ਗਏ | ਜਿੱਤਾਂ ਦੀ ਵਿਸ਼ਾਲਤਾ ਇਹ ਗਲ ਨਿਸ਼ਚੇ ਨਾਲ ਨਹੀਂ ਕਹੀ ਜਾ ਸਕਦੀ ਕਿ ਤਾਤਾਰੀਆਂ ਦੀ ਔਲਾਦ ਨੇ ਓਘਾਜ਼ ਦੀ ਕਮਾਨ ਹੇਠ ਪੰਜਾਬ ਅੰਦਰ ਕਿੰਨੇ ਕ ਇਲਾਕੇ ਉਤੇ ਕਬਜ਼ਾ ਕੀਤਾ । ਇਹਨਾਂ ਦੀ ਯਲਗਾਰ ਦੇ ਰਾਹ ਵਿਚ ਹਾਈਡਾਸਾਸਿ ਅਰਥਾਤ ਜਿਹਲਮ ਵੀ ਆਇਆ ਸੀ ਕਿਉਂਕਿ ਇਸ ਚੜਾਈ ਦਾ ਮੰਤਵ ਦੇਸ ਜਾਂ ਇਲਾਕੇ ਉਤੇ ਸਥਾਈ ਕਬਜ਼ੇ ਨਾਲੋਂ ਲੁਟ ਮਾਰ ਵਧੇਰੇ ਸੀ, ਇਸ ਲਈ ਇਹਨਾਂ ਦੀਆਂ ਜਿੱਤਾਂ ਦਾ ਕੋਈ ਨਿਸ਼ਾਨ ਪਿਛੇ ਨਹੀਂ ਰਿਹਾ । ਪੰਜਾਬ ਵਿਚ ਤਾਤਾਰੀਆਂ ਦਾ ਅਗਲਾ ਹਮਲਾ ੬੫੦ ਪੂਰਵ ਈਸਵੀ ਤਾਤਾਰੀ ਧਾਤਾਂ ਦਾ ਪੰਜਾਬ ਵਿਚ ਅਗਲਾ ਵਸ਼ੇਸ਼ਤਾ ਵਾਲਾ ਹਮਲਾ ਸਿਆਕਸਾਰੀਜ਼ ਦੇ ਸਮੇਂ ਵਿਚ ਹੋਇਆ, ਜਿਹੜਾ ਕਿ ਮੀਡੀਆ ਦਾ ਪਹਿਲਾ ਸ਼ਕਤੀਸ਼ਾਲੀ ਬਾਦਸ਼ਾਹ ਸੀ। ਮੀਡੀਆ ਦਾ Sri Satguru Jagjit Singh Ji eLibrary Namdhari Elibrary@gmail.com