ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੮੮

ਸਿਰੇ ਇਸ ਦੇ ਪੁਰਾਣੇ ਆਸ਼ਰਮਾਂ (ਇਨਸਟੀਟਯੂਸ਼ਨਾਂ) ਨੂੰ ਨਵੇ

ਜਾਰੀ ਕੀਤਾ । ਉਸ ਨੇ ਭੂਮਧ ਸਾਗਰ ਦੇ ਕਿਨਾਰੇ ਉਪਰ ਅਸਕੰਦਰੀਆ ਦਾ ਪਰਸਿੱਧ ਸ਼ਹਿਰ ਵਸਾਇਆ । ਏਥੇ ਉਸ ਨੇ ਆਪਣਾ ਸ਼ਾਨਦਾਰ ਸ਼ਸਤਰ ਘਰ ਵੀ ਬਣਾਇਆ । ਇਸ ਦੇ ਮਗਰੋਂ ਉਸ ਨੇ ਲਿਬਿਅਨ ਮਾਰੂ ਥਲ ਵਲ ਚੜ੍ਹਾਈ ਕੀਤੀ ! ਏਥੇ ਪੁਜ ਕੇ ਉਸ ਨੇ ਜੂਪੀਟਰ ਐਮਨ ਮੰਦਰ ਦੀ ਯਾਤਰਾ ਕੀਤੀ । ਮੰਦਰ ਦੇ ਸਭ ਤੋਂ ਵਡੇ ਪੁਜਾਰੀ ਨੇ ਉਸ ਨੂੰ ਰੱਬ ਦਾ ਪੁਤਰ ਮੰਨ ਕੇ ਪਰਨਾਮ ਕੀਤਾ । ਇਥੋਂ ਸਿਕੰਦਰ ਨੇ ਆਪਣੀਆਂ ਵਾਗਾਂ ਉਤਰ ਵਲ ਮੋੜ ਲਈਆਂ ਅਤੇ ਮੈਸੋਪੋਟਾਮੀਆ ਵਿਚ ਜਾ ਦਾਖਲ ਹੋਇਆ, ਸਭ ਤੋਂ ਪਹਿਲੇ ਰਾਜ ਦੀ ਰਾਜਧਾਨੀ ਸੀ । ਇਥੋਂ ਦਰਿਆ ਟਿਗਰਿਸ ਨੂੰ ਪਾਰ ਕਰ ਕੇ ਅਸੀਰੀਆ ਵਿਚ ਜਾ ਦਾਖਲ ਹੋਇਆ। ਅਰਬੇਲਾ ਦੇ ਮੈਦਾਨ ਵਿਚ ਸਿਕੰਦਰ ਅਤੇ ਦਾਰਾ ਗੁਸਤਾਸਪ ਵਿਚਾਲੇ ਇਕ ਮਹਾਨ ਵੱਡਾ ਜੰਗ ਹੋਇਆ । ਇਸ ਜੰਗ ਵਿਚ ਦਾਰਾ ਨੂੰ ਹਾਰ ਹੋਈ ਅਤੇ ਉਸ ਦੀ ਫੌਜ ਬੁਰੀ ਤਰ੍ਹਾਂ ਮਾਰੀ ਗਈ । ਅਰਬੇਲਾ ਦੇ ਜੋ ਅਸਥਾਨ ਨੂੰ ਪੱਛਮ ਵਲੋਂ ਦਰਿਆ ਟਿਗਰਿਸ ਛੂੰਹਦਾ ਹੈ ਅਤੇ ਇਹ ਪ੍ਰਸਿਧ ਨੈਨਵਾ ਦੇ ਖੰਡਰਾਂ ( ਖੋਲਿਆਂ) ਦੇ ਪੂਰਬ ਵਲ ੬੦ ਮੀਲ ਦੀ ਦੂਰੀ ਉਤੇ ਵਾਕਿਆ ਹੈ। ਸਿਕੰਦਰ ਦੀ ਦਿਲੀ ਇਛਾ ਸੀ ਕਿ ਉਹ ਆਪਣੇ ਵੈਰੀ ਨੂੰ ਜੀਉਂਦਾ ਗ੍ਰਿਫਤਾਰ ਕਰੇ ਪਰ ਉਹ ਹਮਲਾ ਆਵਰਾਂ ਦੇ ਬਰਛੇ ਨਾਲ ਬੁਰੀ ਤਰ੍ਹਾਂ ਘਾਇਲ ਹੋ ਗਿਆ ਅਤੇ ਬਰਛੇ ਦੇ ਫੱਟਾਂ ਨਾਲ ਹੀ ਚਲਾਣਾ ਕਰ ਗਿਆ । ਇਸ ਵੇਲੇ ਸਿਕੰਦਰ ਦੀ ਉਮਰ ੫੦ ਸਾਲ ਦੀ ਹੋ ਚੁਕੀ ਸੀ। ਉਸ ਦੀ ਦਾਰਾ ਨੂੰ ਜੀਉਂਦੇ ਫੜਨ ਦੀ ਅਭਿਲਾਸ਼ਾ ਪੂਰੀ ਨ ਹੋਈ ! ਵਿਜਈ ਸਿਕੰਦਰ ਨੇ ਆਪਣੇ ਸੂਰਬੀਰ ਵੇਰੀ ਦਾ ਖਤਮ ਮਨਾਇਆ ਅਤੇ ਉਸ ਦਾ ਮਿਰਤਕ ਸਰੀਰ ਈਰਾਨ ਵਿਚ ਭੇਜ ਦਿਤਾ; ਜਿਥੇ ਉਹ ਸ਼ਾਹੀ ਬਜ਼ੁਰਗਾਂ ਦੇ ਮਕਬਰੇ ਵਿਚ ਦਫਨਾਇਆ ਗਿਆ । ਉਸ ਨੇ ਬੈਕਾਰੀਆਨਾਂ ਦੇ ਸ਼ਕਤੀਸ਼ਾਲੀ ਗਵਰਨਰ ਬੇਸਸ ਦਾ ਪਿਛਾ ਕੀਤਾ ਕਿਉਂਕਿ ਉਹ ਈਰਾਨ ਦੇ ਤਖ਼ਤ ਦਾ ਦਾਵੇਦਾਰ ਬਣ ਬੈਠਾ ਸੀ। ਪਰ ਸੋਗਡਿਆਨਾ (ਬੁਖ਼ਾਰਾ) ਦੇ ਗਵਰਨਰ ਸਪਿਟਾਮੇਨਜ਼ ਨੇ ਉਸ ਨੂੰ ਫੜ ਕੇ ਸਿਕੰਦਰ ਦੇ ਹਵਾਲੇ ਕਰ ਦਿਤਾ। ਕੋਰਟਸ਼ ਦੇ ਕਥਨ ਅਨੁਸਾਰ ਬੇਸਸ ਨੂੰ ਬਿਲਕੁਲ ਨੰਗਾ ਕਰ ਕੇ ਤੇ ਉਸ ਦੇ ਗਲ ਵਿਚ ਮੰਗਲ ਪਾ ਕੇ ਮਕਦੂਨੀਆਂ ਦੇ ਬਾਦਸ਼ਾਹ ਦੇ ਰੂਬਰੂ ਪੇਸ਼ ਕੀਤਾ ਗਿਆ।ਕਿਹਾ ਇਹ ਗਿਆ ਕਿ ਇਹ ਵਹਿਸ਼ੀ, ਮਨੁੱਖਾ ਪੁਸ਼ਾਕ ਦੇ ਯੋਗ ਨਹੀਂ। ਸਿਕੰਦਰ ਨੇ ਉਸ ਦਾਨਕ ਅਤੇ ਉਸ ਦੇ ਕੰਨ ਕਟਵਾ ਦਿਤੇ ਅਤੇ ਫੇਰ ਉਸ ਨੂੰ ਤੀਰਾਂ ਨਾਲ ਵਿਨ੍ਹਕੇ ਜਾਨੋਂ ਮਾਰ ਦਿਤਾ।

ਪਰਸੀਪੈਲਿਸ ਦਾ ਦਾਹ

ਸ਼ਰਾਬ ਦੇ ਨਸ਼ੇ ਵਿਚ ਮਦਹੋਸ਼ ਹੋ ਕੇ ਅਤੇ ਥਾਈਸ ਨਾਮੀ ਏਥਨ ਦੇ ਦਰਬਾਰੀ ਦੀ ਉਕਸਾਹਟ ਨਾਲ ਸਿਕੰਦਰ ਨੇ ਸੰਸਾਰ ਦੇ ਅਜੂਬੇ ਤੇ ਈਰਾਨ ਦੀ ਸੰਸਾਰ ਪ੍ਰਸਿੱਧਿ ਰਾਜਧਾਨੀ ਪਰਸੀਪੋਲੀਸ ਨੂੰ ਅਗ ਲਾ ਕੇ ਉਸ ਸ਼ਾਨਦਾਰ ਸ਼ਹਿਰ ਨੂੰ ਰਾਖ ਦਾ ਢੇਰ ਬਣਾ ਦਿਤਾ। ਇਸ ਦੇ ਮਗਰੋਂ ਉਸ ਨੇ ਸੀਬੀਅਨਾਂ ਨੂੰ ਬੇਦਖਲ ਕਰ ਕੇ ਸੋਗਡਿਆਨਾਂ (ਬੁਖਾਰਾ) ਨੂੰ ਵੀ ਫਤਹ ਕਰ ਲਿਆ। ਏਥੇ ਹੀ ਉਸ ਨੇ, ਦਾਰਾ ਗੁਸ- ਤਾਸਪ ਦੇ ਭਾਈ ਔਕਸਿਆਰਟਸ ਦੀ ਸੁਹਣੀ ਸਪਤੀ ਰੋਕਸਾਨਾ ਨਾਲ ਵਿਆਹ ਰਚਾਇਆ।ਕਿਹਾ ਜਾਂਦਾ ਹੈ ਉਸ ਸਮੇਂ ਰੋਕਸਾਨਾ ਸਾਰੇ ਏਸ਼ੀਆ ਵਿਚ ਸਭ ਤੋਂ ਵਧੀਕ ਹੁਸੀਨ ਕੁੜੀ ਮੰਨੀ ਜਾਂਦੀ ਸੀ।

ਏਸ਼ਿਆਈ ਦੇਸ਼ਾਂ ਤੇ ਅਧਿਕਾਰ

ਇਸ ਦੇ ਮਗਰੋਂ ਉਸ ਨੇ ਸ਼ਹਿਰ ਸੂਜਾ ਫਤਹ ਕੀਤਾ,ਜਿਥੋਂ ਉਸ ਨੂੰ ਬੜਾ ਵੱਡਾ ਖਜ਼ਾਨਾ ਹੱਥ ਲਗਾ । ਇਥੋਂ ਉਹ ਹਿਰਕਾਨੀਆਂ (ਮਜ਼ਿੰ ਦਰਾਨ) ਵਿਚ ਜਾ ਦਾਖਲ ਹੋਇਆ ਅਤੇ ਖੁਰਾਸਾਨ ਵਿਚ ਦੀ ਮਾਰਚ

ਕਰ ਕੇ ਬੈਕਟਰੀਆ ਨੂੰ ਜਾ ਅਧੀਨ ਕੀਤਾ। ਇਸ ਦੇ ਮਗਰੋਂ ਮਾਰਕੰਡੇ ਦੇ ਰਾਜ (ਅਜ ਕਲ ਦੇ ਸਮਰਕੰਦ ਉਤੇ ਜਾ ਕਬਜ਼ਾ ਕੀਤਾ | ਜਿਧਰ ਵੀ ਸਿਕੰਦਰ ਚੜ੍ਹਾਈ ਕਰਦਾ, ਕੌਮਾਂ ਤੇ ਦੇਸਾਂ ਨੂੰ ਅਧੀਨ ਕਰ ਲੈਂਦਾ; ਮਜ਼ਬੂਤ ਕਿਲੇ ਉਸਾਰਦਾ ਅਤੇ ਨਵੇਂ ਨਵੇਂ ਸ਼ਹਿਰ ਆਬਾਦ ਕਰਦਾ ਸੀ। ਭਾਵੇਂ ਉਹਦੇ ਬਣਾਏ ਹੋਏ ਕਿਲੇ ਤੇ ਵਸਾਏ ਹੋਏ ਕਈ ਸ਼ਹਿਰਾਂ ਦਾ ਬੜੀ ਮੁਸ਼ਕਲ ਨਾਲ ਵੀ ਅਜ ਤੀਕ ਪਤਾ ਨਹੀਂ ਲਗ ਸਕਿਆ ।

ਹਿੰਦੁਸਤਾਨ ਬਾਰੇ ਉਸ ਦੀ ਵਾਕਫੀ

ਸਿਕੰਦਰ ਨੇ ਡਰਾਂਗਿਆਨਾ, ਆਰਚੋਸੀਆ ਗੇਡਰੋਸੀਆ ਅਤੇ ਸੀਸਤਾਨ ਨੂੰ ਅਧੀਨ ਕਰ ਕੇ ਕਾਬਲ ਦੇ ਉਸ ਪੱਛਮੀ ਭਾਗ ਉਤੇ ਜਾ ਕਬਜ਼ਾ ਕੀਤਾ, ਜਿਹੜਾ ਗਜ਼ਨੀ ਅਤੇ ਕੰਧਾਰ ਵਿਚਾਲੇ ਵਾਕਿਆ ਹੈ ਸਿਕੰਦਰ ਨੇ ਹਿੰਦੂ ਕੁਸ਼ ਨੂੰ ਦਸ ਦਿਨਾਂ ਦੇ ਅੰਦਰ ਅੰਦਰ ਉਸੇ ਹੀ ਰਸਤੇ ਪਾਰ ਕਰ ਲਿਆ, ਜਿਸ ਰਸਤੇ ਰਾਹੀਂ ਉਸ ਨੇ ਬਾਗ਼ੀ ਗਵਰਨਰ ਬੇਸਸ ਦਾ ਪਿੱਛਾ ਕੀਤਾ ਸੀ । ਉਸ ਨੇ ਪਹਿਲੇ ਤੋਂ ਹੀ ਬੈਕਟਰੀਆ ਵਿਚ ਉਹਨਾਂ ਹਿੰਦੀ ਸ਼ਰਨਾਰਥੀਆਂ ਪਾਸੋਂ, ਜਿਹੜੇ ਉਸ ਦੇਸ ਵਿਚ ਗਏ ਸਨ, ਹਿੰਦੁਸਤਾਨ ਬਾਰੇ ਲੜੀਂਦੀ ਵਾਕਫੀ ਪਰਾਪਤ ਕਰ ਲਈ। ਉਹਨਾਂ ਹਿੰਦੁਸਤਾਨੀਆਂ ਨੇ ਸਿਕੰਦਰ ਨੂੰ ਦਸਿਆ ਕਿ ਹਮਲਾ ਆਵਰ ਲਈ ਹਿੰਦ ਨੂੰ ਫਤਹ ਕਰਨ ਦੀ ਕਿੰਨੀ ਕੁ ਸੰਭਾਵਨਾ ਹੈ। ਇਸ ਤਰ੍ਹਾਂ ਉਸ ਨੂੰ ਹਿੰਦ ਦੇ ਵੈਭਵ,ਇਸ ਦੇ ਸੋਨੇ, ਹੀਰੋ ਤੇ ਜਵਾਹਾਰਾਤ ਬਾਰੇ ਕਾਫੀ ਜਾਣਕਾਰੀ ਪ੍ਰਾਪਤ ਹੋ ਗਈ ਸੀ । ਮਕਦੂਨੀਆਂ ਦੇ ਸ਼ਹਿਨ ਸ਼ਾਹ (ਸਿਕੰਦਰ) ਨੂੰ ਦਸਿਆ ਗਿਆ ਕਿ ਭਾਰਤੀ ਸਿਪਾਹੀਆਂ ਦੀਆਂ ਢਾਲਾਂ ਵੀ ਸੋਨੇ ਤੇ ਹਾਥੀ ਦੰਦ ਨਾਲ ਲਿਸ਼ਕਦੀਆਂ ਹਨ। ਉਹ ਈਰਾਨ ਦੇ ਪੁਰਾਣੇ ਬਾਦਸ਼ਾਹਾਂ ਦੇ ਖਾਨਦਾਨ ਨੂੰ ਹਰਾ ਚੁਕਾ ਸੀ ਅਤੇ ਏਸੇ ਗਲੇ ਹਿੰਦੁਸਤਾਨ ਦੀ ਸਲਤਨਤ ਦਾ ਵੀ ਦਾਅਵੇ ਦਾਰ ਬਣ ਬੈਠਾ ਸੀ ।ਦੋ ਹਜ਼ਾਰ ਸਾਲ ਪਹਿਲੇ ਪੰਜਾਬ ਵਿਚ ਅਤੇ ਇਸ ਦੀਆਂ ਉੱਤਰ ਪੱਛਮੀ ਸਰਹਦਾਂ ਅੰਦਰ ਜੋ ਘਟਨਾਵਾਂ ਵਾਪਰੀਆਂ ਉਹਨਾਂ ਦਾ ਪਤਾ ਲਾਉਣਾ ਇਕ ਬੜਾ ਸੁਵਾਦਲਾ ਵਿਸ਼ਾ ਹੈ । ਸਿਕੰਦਰ ਨੇ ਹਿੰਦੁਸਤਾਨ ਉੱਤੇ ਜਿਹੜੀ ਮਹਾਨ ਵੱਡੀ ਚੜਾਈ ਕੀਤੀ, ਉਸ ਵਿਚਕਾਰ ਉਸ ਦੀਆਂ ਫੌਜਾਂ ਜਿਹੜੇ ਜਿਹੜੇ ਅਸਥਾਨਾਂ ਉਤੇ ਗਈਆਂ ਉਹਨਾਂ ਦੇ ਨਾਮ ਹੁਣ ਵਟ ਚੁਕੇ ਹਨ; ਫੇਰ ਵੀ ਬਰਜਨ, ਵੂਡ, ਮੋਰੀਅਰ, ਸਮਿਥ ਐਬਟ, ਆਰਚਡੀਕਨ ਵਿਲਿਅਮਸ, ਜਨਰਲ ਕਨਿੰਘਮ, ਰੇਨਲ ਡੀ. ਐਨ. ਵਿਲੀ, ਵਿਲਸਨ ਅਤੇ ਦੂਜੇ ਸਿਰਕਢ ਵਿਦਵਾਨਾਂ ਤੇ ਸੈਲਾਨੀਆਂ ਨੇ ਉਹਨਾਂ ਨਾਵਾਂ ਦੇ ਵੱਟੇ ਹੋਏ ਵਰਤਮਾਨ ਨਾਮ ਮਲੂਮ ਕਰਨ ਲਈ ਕਰੜੀ ਮਿਹਨਤ ਕੀਤੀ ਹੈ । ਸਿਕੰਦਰੀ ਫੌਜਾਂ ਦੇ ਸਮੇਂ ਦੇ ਦੇਸਾਂ ਦੇ ਨਿਰਾਲੇ ਚਲਨ ਤੋਂ ਅਤੇ ਯੂਨਾਨੀ ਲਿਖਾਰੀਆਂ ਦੇ ਬਿਆਨ ਕੀਤੇ ਹੋਏ ਦੇਸਾਂ ਦੇ ਹਾਲ ਪੜ੍ਹਕੇ ਉਹਨਾਂ ਅਸਥਾਨਾਂ ਦੇ ਨਵੇਂ ਨਾਵਾਂ ਦੀ ਪਛਾਣ ਵਿਚ ਕੋਈ ਸ਼ਕ ਨਹੀਂ ਰਹਿ ਜਾਂਦਾ, ਭਾਵੇਂ ਉਹਨਾਂ ਇਤਿਹਾਸਕ ਘਟਨਾਵਾਂ ਨੂੰ ਬੀਤਿਆਂ ਕਿੰਨਾ ਹੀ ਸਮਾ ਲੰਘ ਚੁਕਾ ਹੈ ।

ਪੰਜਾਬ ਦੇ ਉੱਤਰ ਪੱਛਮ ਦੇ ਸਰਹਦੀ ਕਬੀਲੇ

ਪੰਜਾਬ ਦੀ ਸਰਹੱਦ ਅਤੇ ਕਾਬਲ ਦੇ ਆਸ ਪਾਸ ਵੱਸਣ ਵਾਲੇ ਕਬੀਲੇ ਉਦੋਂ ਵੀ ਉਨੇ ਈ ਵਹਿਸ਼ੀ ਤੇ ਅਖੜ ਸਨ ਜਿੰਨੇ ਕਿ ਅਜ ਕਲ ਦੇ। ਪੰਜਾਬ ਦੇ ਉਪਜਾਊ ਮੈਦਾਨਾਂ ਵਿਚ ਦਾਖਲ ਹੋਣ ਤੋਂ ਪਹਿਲੇ ਸਿਕੰਦਰ ਨੂੰ ਇਹਨਾਂ ਸੂਬੀਰ ਲੋਕਾਂ ਨਾਲ ਲੋਹਾ ਲੈ ਕੇ ਪਹਿਲੇ ਇਹਨਾਂ ਨੂੰ ਹਰਾਉਣਾ ਪਿਆ ਸੀ। ਕੋਫੀਨੀਜ਼ (ਦਰਿਆ ਕਾਬਲ) ਉਪਰ ਅਪੜਕੇ ਉਸ ਨੇ ਆਪਣੇ ਜਰਨੈਲ ਹੈਫੀਸ਼ਨ ( Hephaes- tion) ਅਤੇ ਪਰਡਿਕਾਸ (Perdiccas) ਨੂੰ ਵੱਡੀ ਸਾਰੀ ਫੌਜ ਦੇ ਕੇ ਭੇਜਿਆ ਤਾਂ ਜੂ ਆਸ ਪਾਸ ਦੇ ਇਲਾਕੇ ਦੀ ਸਰਵੇ (ਜਾਚ

S i . Sri Satguru Jagjit Singh Ji eLibrary Namdhari Elibrary@gmail.com