(੮੯)
ਪੜਤਾਲ) ਕਰ ਕੇ ਦਰਿਆ ਸਿੰਧ ਉਪਰ ਬੇੜੀਆਂ ਦਾ ਪੁਲ ਬਣਵਾਉਣ, ਜਿਸ ਰਾਹੀਂ ਉਸ ਦੀ ਫੌਜ ਦੀ ਆਵਾ ਜਾਈ ਹੋ ਸਕੇ । ਇਸ ਦੇ ਮਗਰੋਂ ਅਧੀ ਫੌਜ ਅਤੇ ਤੀਰ ਅੰਦਾਜ਼ਾਂ ਦੀ ਇਕ ਟੁਕੜੀ ਲੈ ਕੇ ਉਹ ਉਤਰ-ਪੂਰਬੀ ਪਾਸੇ ਵਲ ਅਗੇ ਵਧਿਆ।
ਅਸਪਈ ਨਾਲ ਜੰਗ ਚੋਆਂ ਨੂੰ ਪਾਰ ਕਰ ਕੇ ਉਸ ਨੇ ਅਸਪਈ ਅਥਵਾ ਅਪਾਸੀ ਕੌਮ ਵਿਰੁਧ ਚੜ੍ਹਾਈ ਕਰ ਦਿਤੀ। ਇਹ ਭਾਰੀ ਗਿਣਤੀ ਵਾਲਾ ਕਬੀਲਾ ਪੈਰੋਪੀਮੀਸੀਡੀਆ ਅਰਥਾਤ ਅਜ ਕਲ ਦੇ ਹਿੰਦ ਕੁਸ਼ ਪਰਬਤਾਂ ਦੇ ਪਲੂ ਵਿਚ ਵਸਦਾ ਸੀ। ਏਥੇ ਦੇ ਪਰਬਤ ਸਿਕੰਦਰ ਦੀ ਫੌਜ ਅਗੇ ਰੋਕ ਸਨ ਇਸ ਲਈ ਉਸ ਨੇ ਇਕ ਬਹੁਤ ਵੱਡੀ ਫੌਜ ਦੇ ਕੇ ਪਟੋਲਮੀ ਨੂੰ ਇਸ ਕਬੀਲੇ ਦਾ ਟਾਕਰਾ ਕਰਨ ਲਈ ਭੇਜਿਆ। ਇਸ ਕਬੀਲੇ ਦੇ ਸੂਰਬੀਰ ਲੋਕਾਂ ਨੇ ਜਦ ਡਿਠਾ ਕਿ ਉਹ ਸਿਕੰਦਰ ਦੀਆਂ ਵਿਜਈ ਫੌਜਾਂ ਦਾ ਟਾਕਰਾ ਨਹੀਂ ਕਰ ਸਕਦੇ ਤਦ ਉਹਨਾਂ ਨੇ ਆਪਣੀ ਰਾਜਧਾਨੀ ਦਾ ਤਿਅ ਗ ਕਰ ਦਿਤਾ। ਪਰ ਉਸ ਸ਼ਹਿਰ ਨੂੰ ਖਾਲੀ ਕਰਨ ਤੋਂ ਪਹਿਲੇ ਉਹਨਾਂ ਨੇ ਉਸ ਨੂੰ ਅਗ ਲਾ ਦਿਤੀ। ਇਹ ਕਾਰਾ ਕਰ ਕੇ ਉਹ ਉਚੇ ਉਚੇ ਪਰਬਤਾਂ ਉਪਰ ਚੜ੍ਹ ਗਏ ਅਤੇ ਓਥੇ ਜਾ ਕੇ ਮੋਰਚੇ ਗਡ ਲਏ। ਯੂਨਾਨੀ ਜਰਨੈਲ ਨੇ ਉਹਨਾਂ ਨੂੰ ਇਸ ਪੁਜੰਸ਼ਨ ਤੋਂ ਹਟਾ ਦੇਣ ਦਾ ਜਤਨ ਕੀਤਾ । ਅਗੋਂ ਉਹ ਪਹਾੜੀ ਕਬੀਲੇ ਵੀ ਟਾਕਰੇ ਲਈ ਤਿਆਰ ਸਨ। ਉਹ ਜੰਗੀ ਹਥਿਆਰਾਂ ਨਾਲ ਲੈਸ ਹੋ ਕੇ ਅੱਗੇ ਵਧੇ। ਦੋਵਾਂ ਧਿਰਾਂ ਦੀਆਂ ਫੌਜਾਂ ਆਪੋ ਵਿਚ ਟਕਰਾਈਆਂ। ਏਥੇ ਜਿਹੜੀ ਜੰਗ ਲੜੀ ਗਈ ਉਹ ਬੜੀ ਹੀ ਲਹੂ ਡੋਲਵੀਂ ਸੀ ਮਟੌਲਮੀ ਨੇ ਆਪਣਾ ਬਰਛਾ ਕਬਾਇਲੀ ਸਰਦਾਰ ਦੀ ਛਾਤੀ ਵਿਚ ਜ਼ੋਰ ਦੀ ਮਾਰਿਆ, ਪਰ ਕਬਾਇਲੀ ਸਰਦਾਰ ਨੇ ਛਾਤੀ ਉਤੇ ਨਿਗਰ ਪਲੇਟ ਬੰਨ੍ਹ ਰਖੀ ਸੀ। ਇਸ ਲਈ ਪਟੋਲਮੀ ਦਾ ਬਰਛਾ ਉਸ ਦੀ ਛਾਤੀ ਦੀ ਨਿਗਰ ਪਲੇਟ ਨੂੰ ਵਿੰਨ੍ਹ ਨਾ ਸਕਿਆ। ਇਸ ਮਗਰੋਂ ਯੂਨਾਨੀ ਜਰਨੈਲ ਨੇ ਦੁਬਾਰਾ ਆਪਣਾ ਬਰਛਾ ਐਨੇ ਜ਼ੋਰ ਨਾਲ ਵੈਰੀ ਨੂੰ ਮਾਰਿਆ ਕਿ ਉਹ ਉਥੇ ਹੀ ਢਹਿ ਢੇਰੀ ਹੋ ਗਿਆ ਇਸ ਵੱਡੇ ਸਰਦਾਰ ਦੀ ਮਿਰਤਕ ਦੇਹ ਦੀ ਪ੍ਰਾਪਤੀ ਲਈ ਬੜ ਭਿਆਣਕ ਲੜਾਈ ਸ਼ੁਰੂ ਹੋ ਗਈ। ਪਹਾੜੀ ਲੋਕ ਮਿਰਤਕ ਲੋਥ ਨੂੰ ਆਪਣੇ ਕਬਜ਼ੇ ਵਿਚ ਲੈਣ ਲਈ ਬੜੇ ਜੋਸ਼ ਤੇ ਰੋਹ ਨਾਲ ਲੜੇ। ਇਹ ਦੇਖ ਕੇ ਸਿਕੰਦਰ ਆਪ ਬੜੀ ਭਾਰੀ ਕਮਕ ਲੈ ਕੇ ਆਪਣੇ ਜਰਨੈਲ ਦੀ ਸਹਾਇਤਾ ਲਈ ਪੁਜ ਗਿਆ, ਤਦ ਜਾ ਕੇ ਪਹਾੜੀ ਫੌਜ ਪਿਛੇ ਹਟੀ। ਏਰੀਅਨ ਦੇ ਕਥਨ ਅਨੁਸਾਰ ਪਹਾੜੀ ਕਬੀਲੇ ਦੇ ੪੦ ਹਜ਼ਾਰ ਜਵਾਨ ਇਸ ਜੰਗ ਵਿਚ ਮਾਰੇ ਗਏ। ਗਜ਼ਨੀ ਦੀ ਫ਼ਤਹ ਇਸ ਦੇ ਮਗਰੋਂ ਸਿਕੰਦਰ ਨੇ ਗੁਰਾਈ (ਗਜ਼ਨੀ) ਦੇ ਇਲਾਕੇ ਉਪਰ ਧਾਵਾ ਬੋਲਿਆ। ਗਜ਼ਨੀ ਦੇ ਲੋਕ ਅਸਪਈ ਦਾ ਅੰਤ ਵੇਖ਼ ਚੁਕੇ ਸਨ, ਇਸ ਲਈ ਉਹਨਾਂ ਡਰਦੇ ਮਾਰੇ ਬਿਨਾ ਜੰਗ ਦੇ ਹੀ ਵਿਜਈ ਸਿਕੰਦਰ ਦੀ ਈਨ ਮੰਨ ਲਈ। ਅਸਾਸੇਨੀ ਦੀ ਹਾਰ ਫੇਰ ਸਿਕੰਦਰ ਨੇ ਜਿਨ੍ਹਾਂ ਲੋਕਾਂ ਉਤੇ ਵਿਜੇ ਪ੍ਰਾਪਤ ਕੀਤੀ ਉਹ ਅਸਾਸੇਨੀ ਸਨ। ਉਹ ਸਿੰਧ ਦੇ ਪੱਛਮ ਵਲ ਵਸਦੇ ਸਨ ਤੇ ਓਨ੍ਹਾਂ ਦੀ ਰਾਜਧਾਨੀ ਸੀ ਮੋਗਾਸਾ। ਇਸ ਸ਼ਹਿਰ ਦੇ ਪੂਰਬ ਵਲ ਦਰਿਆ ਵਗਦਾ ਸੀ ਅਤੇ ਇਸ ਦੇ ਪੱਛਮ ਤੇ ਦੱਖਣ ਵਲ ਬੜੇ ਉਚੇ ਉਚੇ ਪਰਬਤ ਖੜੇ ਅਕਾਸ਼ ਨੂੰ ਛੋਹ ਲਾ ਰਹੇ ਸਨ। |
ਇਸ ਕਬੀਲੇ ਦੇ ਬਾਦਸ਼ਾਹ ਨੂੰ ਮੋਇਆਂ ਅਜੇ ਥੋੜਾ ਹੀ ਸਮਾ ਹੋਇਆ ਸੀ ਇਸ ਲਈ ਉਸ ਦੇ ਅੰਞਾਣ ਲੜਕੇ ਵਲੋਂ ਉਸ ਦੀ ਮਾਂ ਹੀ ਰਾਜ ਦਾ ਕੰਮ ਚਲਾਉਂਦੀ ਸੀ। ਸਿਕੰਦਰ ਨੇ ਉਨਾਂ ਦੇ ਸ਼ਹਿਰ ਦਾ ਘੇਰਾ ਘਤ ਲਿਆ। ਉਹ ਓਥੋਂ ਦੀ ਕਿਲੇਬੰਦੀ ਦੀ ਜਾਚ ਪੜਤਾਲ ਕਰ ਰਿਹਾ ਸੀ ਕਿ ਕਿਲੇ ਤੋਂ ਇਕ ਤੀਰ ਆ ਕੇ ਉਸਦੀ ਲੜ ਉਤੇ ਲਗਾ, ਇਸ ਤੀਰ ਨਾਲ ਜੋਧੇ ਵਿਜਈ ਨੂੰ ਸਖਤ ਪੀੜ ਹੋਈ ਅਤੇ ਉਹ ਐਉਂ ਚਿੱਲਾ ਉਠਿਆ-‘ਭਾਵੇਂ ਮੈਨੂੰ ਦੇਵਤਾ ਤੇ ਜੁਪੀਟਰ ਦਾ ਬੇਟਾ ਆਖਿਆ ਜਾਂਦਾ ਹੈ ਪਰ ਇਸ ਫਟ ਦੀ ਪੀੜ ਸਪਸ਼ਟ ਦਸਦੀ ਹੈ ਕਿ ਮੈਂ ਅਜੇ ਤੀਕ ਇਕ ਸਾਧਾਰਨ ਜਿਹਾ ਮਨੁੱਖ ਹਾਂ।” ਸਿਕੰਦਰ ਨੇ ਆਪਣੇ ਲੜਾਈ ਦੇ ਜੰਤਰਾਂ ਨੂੰ ਅਗੇ ਲਿਆਂਦਾ ਅਤੇ ਇਹਨਾਂ ਦੀਆਂ ਛੱਤਾਂ ਉਤੇ ਚੜ ਕੇ ਉਸ ਦੇ ਯੋਧਿਆਂ ਨੇ ਘਿਰੇ ਹੋਏ ਲੋਕਾਂ ਉਤੇ ਤੀਰਾਂ ਦੀ ਵਾਛੜ ਕੀਤੀ। ਇਹ ਮੰਗ ਪੂਰੀ ਤੇਜ਼ੀ ਨਾਲ ਤਿੰਨ ਦਿਨ ਤੀਕ ਜਾਰੀ ਰਿਹਾ। ਚੌਥੇ ਦਿਨ ਘਿਰੇ ਹੋਏ ਲੋਕਾਂ ਨੇ ਯੋਗ ਸ਼ਰਤਾਂ ਨਾਲ ਹਾਰ ਮੰਨ ਲਈ। ਮਲਕਾ ਆਪਣੀਆਂ ਸਹੇਲੀਆਂ ਤੇ ਦਾਸੀਆਂ ਸਮੇਤ ਦਰਵਾਜ਼ੇ ਤੋਂ ਬਾਹਰ ਨਿਕਲ ਆਈ। ਉਸ ਦੀਆਂ ਦਾਸੀਆਂ ਨੇ ਸ਼ਰਾਬ ਦੇ ਮਟਕੇ ' ਚੁਕੇ ਹੋਏ ਸਨ। ਇਹ ਮਟਕੇ ਸਿਕੰਦਰ ਨੂੰ ਭੇਟਾ ਕੀਤੇ ਗਏ ਜਿਵੇਂ ਕਿ ਉਹ ਕੋਈ ਦੇਵਤਾ ਹੁੰਦਾ ਹੈ। ਕਰਟੀਅਸ ਮਲਕਾ ਦੇ ਸੁਹਣਪ ਦੀ ਪ੍ਰਸੰਸਾ ਕਰਦਾ ਹੋਇਆ ਲਿਖਦਾ ਹੈ ਕਿ ਉਹਨੇ ਆਪਣੇ ਨਿਕੇ ਜਿਹੇ ਪੁਤਰ ਨੂੰ ਆਪ ਸਿਕੰਦਰ ਦੇ ਰੂਬਰੂ ਪੇਸ਼ ਕੀਤਾ ? ਅਸਾਸੇਨੀ ਨੂੰ ਵਿਜੇ ਕਰਨ ਮਗਰੋਂ ਸਿਕੰਦਰ ਨੇ ਓਰਾ ਅਤੇ ਬਾਜ਼ੀਰਾ ਉਤੇ ਚੜ੍ਹਾਈ ਕੀਤੀ। ਇਹ ਅਸਥਾਨ ਉਹ ਹੈ ਜਿਸ ਨੂੰ ਅਜ ਕਲ ਬਤੌਰ ਆਖਦੇ ਹਨ। ਓਰਾ ਉਤੇ ਇਕ ਸ਼ਕਤੀ ਸ਼ਾਲੀ ਹਿੰਦੀ ਰਾਜਾ ਅਬੀਸਾਰ ਨਾਮੀ ਰਾਜ ਕਰਦਾ ਸੀ, ਜਿਸ ਨੇ ਆਪਣੇ ਜੰਗਜੂ ਜੋਧਿਆਂ ਨਾਲ ਹਮਲਾ ਆਵਰ ਦੀ ਪੇਸ਼ਕਦਮੀ ਨੂੰ ਰੋਕਿਆ। ਬਜੌਰ ਦੀ ਫਤਹ ਸਿਕੰਦਰ ਦੀਆਂ ਫੌਜਾਂ ਨੇ ਇਸ ਸ਼ਹਿਰ ਦੇ ਹੁਣ ਤੀਕ ਅਜਿਤ ਕਹੇ ਜਾਂਦੇ ਕਿਲ੍ਹੇ ਦੀਆਂ ਬਾਹੀਆਂ ਬੜੀ ਹੁਨਰ-ਵੰਦੀ ਨਾਲ ਤੋੜੀਆਂ ਅਤੇ ਤੂਫਾਨੀ ਹੱਲਾ ਬੋਲ ਕੇ ਕਿਲ੍ਹੇ ਦੇ ਅੰਦਰ ਜਾ ਵੜੇ। ਇਸ ਦੇ ਮਗਰੋਂ ਉਹਨਾਂ ਬਿਜੌਰ ਨੂੰ ਫਤਹ ਕੀਤਾ। ਇਸ ਲੜਾਈ ਵਿਚ ਹਿੰਦੀਆਂ ਦਾ ਬੜਾ ਨੁਕਸਾਨ ਹੋਇਆ ਔਰਨਸ ਦੇ ਕਿਲ੍ਹੇ ਉਤੇ ਕਬਜ਼ਾ ਅਗਲਾ ਪ੍ਰਸਿੱਧ ਅਸਥਾਨ ਜੋ ਸਿਕੰਦਰੀ ਫ਼ੌਜਾਂ ਨੇ ਅਧੀਨ ਕੀਤਾ ਉਹ ਸੀ ਸਿੰਧ ਦੇ ਸਜੇ ਕਿਨਾਰੇ ਉਤੇ ਔਰਨਸ ਦਾ ਕਿਲਾ, ਜੋ ਮੇਜਰ ਐਬਟ ਦੇ ਕਥਨ ਅਨੁਸਾਰ, ਅਜ ਕਲ ਦੇ ਹਿੰਦੂਆਂ ਦਾ ਮਹਾਬਾਦ ਹੈ। ਕਿਹਾ ਜਾਂਦਾ ਹੈ ਕਿ ਇਹ ਅਸਥਾਨ ਯੂਸਫ਼ ਜ਼ਈ ਇਲਾਕੇ ਵਿਚ ਨਗਰ ਅੰਬ ਦੇ ਪਾਸ ਹੀ ਹੈ। ਬੜੀ ਜਾਨ ਹੀਲਵੀਂ ਲੜਾਈ ਲੜਨ ਮਗਰੋਂ ਇਸ ਅਸਥਾਨ ਉਤੇ ਵੀ ਕਬਜ਼ਾ ਕਰ ਲਿਆ। ਸਾਰੀ ਪਹਾੜੀ ਵਿਜਈਆਂ ਦੇ ਨਾਹਰਿਆਂ ਨਾਲ ਗੂੰਜ ਉੱਠੀ। ਇਸ ਪ੍ਰਸਿੱਧ ਪਹਾੜੀ ਉਤੇ ਕਬਜ਼ਾ ਕਰਨ ਮਗਰੋਂ ਸਿਕੰਦਰ ਨੇ ਏਥੇ ਬੜਾ ਭਾਰੀ ਯੁਗ ਰਚਾਇਆ ਅਤੇ ਮਿਨਰਵਾ ਤੇ ਵਿਜੇ ਦੀ ਦੇਵੀ ਦੇ ਰੂਬਰੂ ਕੁਰਬਾਨੀ ਵੀ ਚੜ੍ਹਾਈ ਪਾਖਲੀ ਦੀ ਵਿਜੇ ਇਸ ਦੇ ਮਗਰੋਂ ਮਿਕੰਦਰ ਨੇ ਆਪਣੀਆਂ ਮੁਹਾਰਾਂ ਉੱਤਰ ਪੂਰਬ ਵਲ ਮੋੜੀਆਂ ਅਤੇ (ਵਰਤਮਾਨ) ਪਾਖਲੀ ਦੇ ਇਲਾਕੇ ਦੀ |