ਪੰਨਾ:ਪੰਜਾਬ ਦੀਆਂ ਵਾਰਾਂ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਬੱਚੇ “ਰਣਜੀਤ" ਨੇ ਪਰਵਾਹ ਨ ਕੀਤੀ,
ਹੱਥ ਵਿਚ ਲੂਣ ਹਰਾਮੀਆਂ ਨੇ ਡੋਰੀ ਲੀਤੀ!
ਬੱਚੇ ਨੇ ਸਰਹੱਦ ਤੋਂ ਅੰਗਰੇਜ਼ ਬਹਾਏ,
ਗਲ ਕੀ ਆਪਣੇ ਰਾਜ ਨੂੰ ਇਸ ਜੰਦੇ ਲਾਏ!

ਅੱਖ ਮੀਟੀ "ਰਣਜੀਤ" ਨੇ ਫੁੱਟ ਨੇ ਅੱਖ ਖੋਲ੍ਹੀ,
ਮੇਰੀ ਦੌਲਤ ਪੱਤ ਦੀ ਖੇਡੀ ਗਈ ਹੋਲੀ।
ਫੇਰੂ ਦੇ ਵਿਚ ਵੈਰੀਆਂ ਨੂੰ ਡਾਡਾ ਡੱਕਿਆ,
ਮਗਰ ਪਹਾੜਾ ਸਿੰਘ ਨੂੰ ਮੈਂ ਰੋਕ ਨ ਸੱਕਿਆ!
ਸਭਰਾਵਾਂ ਦੇ ਵਿਚ ਸਾਂ ਬਿਨ ਦਾਰੂ ਲੜਿਆ,
ਤਲਵਾਰਾਂ ਨੂੰ ਸੂਤ ਕੇ ਮੈਂ ਤੋਪੀਂ ਵੜਿਆ।
ਮਾਹਨ ਹਿੰਦਸਤਾਨੜੇ ਅਜ ਡੀਂਗਾਂ ਬੜੀਆਂ,
ਪੂਰਬ ਦੀਆਂ ਰਜਮਟਾਂ ਸਨ ਉਸ ਦਿਨ ਚੜ੍ਹੀਆਂ!
ਭੁਲ ਰਿਹਾ ਹਾਂ ਆਪਣਾ ਮੈਂ ਚਿਲੀਆਂ ਵਾਲਾ,
ਜਿਸ ਦੀ ਗਰਮੀ ਪਾ ਗਈ ਦੁਸ਼ਮਨ ਨੂੰ ਪਾਲਾ।
ਸੁੁੱਟੀਆਂ ਮਾਨਕਿਆਲ ਵਿਚ ਚੁੰਮ ਚੁੰਮ ਤਲਵਾਰਾਂ,
ਮੁੜ ਨਹੀਂ ਆਣ ਬਹਾਦਰੀ ਨੇ ਲਈਆਂ ਸਾਰਾਂ।
ਉਸ ਦਿਨ ਮੇਰੀ ਆਸ ਦੀ ਸੀ ਟੁੱਟੀ ਡੋਰੀ,
ਲਕ ਦੂਹਰਾ ਸੀ ਹੋ ਗਿਆ ਡਿੱਗ ਪਈ ਡੰਗੋਰੀ।

*ਮਾਨਕਿਆਲਾ, ਜਿਲਾ ਰਾਵਲਪਿੰਡੀ ਵਿਚ ਹੈ, ਜਿੱਥੇ ਕੁਝ
ਸਿੰਘਾਂ ਨੇ ਗੁਜਰਾਤ ਦੀ ਆਖਰੀ ਲੜਾਈ ਲੜ ਕੇ ਮਜਬੂਰਨ ਹਥਿਆਰ
ਚੁੰਮ ਚੁੰਮ ਕੇ ਤੇ ਢਾਹਾਂ ਮਾਰ ਮਾਰ ਕੇ ਸੁੱਟੇ।

-੬-