ਪੰਨਾ:ਪੰਜਾਬ ਦੀਆਂ ਵਾਰਾਂ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੬.


ਲਾਲ ਸਿੰਘ ਮਿਸਰ ਨੇ ਦਗਾ ਕਮਾਇਆ।
ਸਾਰੇ ਜੁੱਧ ਦਾ ਨਕਸ਼ਾ ਓਸ ਪੁਚਾਇਆ।
ਸੱਜਾ ਪਾਸਾ ਹਲਕਾ ਓਸ ਜਤਾਇਆ।
ਜੇਕਰ ਏਧਰ ਹੱਲਾ ਆਨ ਮਚਾਇਆ।
ਸਿੰਘਾਂ ਦਾ ਤਦ ਪਲ ਵਿਚ ਹੋਊ ਸਫਾਇਆ।
ਅੰਗ੍ਰੇਜ਼ਾਂ ਨੇ ਤੱਕਿਆ ਸ਼ੁਕਰ ਮਨਾਇਆ।

੭.


ਤੁਰਮਾਂ ਬਿਗਲਾਂ ਵੱਜੀਆਂ ਤੇ ਧੌਂਸੇ ਗੱਜੇ।
ਬਿਦ ਬਿਦ ਗੋਲੀ ਦਾਗਦੇ ਨਹੀਂ ਡਰਦੇ ਭੱਜੇ।
ਤੋਪਾਂ ਲਏ ਡਕਾਰ ਨੇਂ ਪਰ ਮੂੰਹ ਨਹੀਂ ਰੱਜੇ।
ਗਜਦਾ ਇਕ ਸਰਦਾਰ ਹੈ ਹੋ ਖੱਬੇ ਸੱਜੇ।
ਦੋ ਡੱਕ ਜਿਸਮ ਬਣਾ ਰਿਹਾ ਕਰ ਵਾਰ ਸੁਚੱਜੇ।
ਆਖੇ "ਲੜ ਮਰ ਜਾਵਣਾ ਨਹੀਂ ਹੋਣਾ ਅੱਝੇ।

੮.


ਡਾਢੇ ਭਖਵੇਂ ਜੰਗ ਚੋਂ ਤੇਜ ਸਿੰਘ ਧਾਇਆ।
ਰਜਮਟ ਆਪਣੀ ਲੈ ਗਿਆ ਤੇ ਪੁਲ ਤੁੜਵਾਇਆ।
ਸਿੰਘ ਡੋਲੇ ਗੋਰੇ ਵਧੇ ਤੇ ਸ਼ੋਰ ਮਚਾਇਆ।
ਸੱਜੇ ਪਾਸੇ ਆ ਪਏ ਤੇ ਨੱਪ ਦਖਾਇਆ।
ਸਿਰ ਦੇ ਉੱਤੇ ਸ਼ਾਮ ਸਿੰਘ ਬੰਨ੍ਹ ਖੱਫਣ ਆਇਆ।
ਅੱਗੇ ਨਾਲੋਂ ਖ਼ੂਨ ਤਾਂ ਚੜ੍ਹ ਗਿਆ ਸਵਾਇਆ।
ਜੰਗ ਦਾ ਬਣ ਕੇ ਆਤਮਾ ਹਰ ਪਾਸੇ ਧਾਇਆ।

੫੮