ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/120

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਜੈਮਲ ਰਾਜਿਆ ਪੁੱਤਰਾ ਮੇਰਿਆ
ਰੱਖ ਮਹਿਲਾਂ ਦੀ ਲਾਜ

ਟੁੱਟੀ ਹੋਈ ਕੋਠੜੀ ਪਲੰਘ ਪੁਰਾਣਾ
ਲੈ ਰਾਣੀ ਬਾਛਲੇ ਨਾਰੇ ਮੇਰੀਏ
ਰੱਖ ਮਹਿਲਾਂ ਦੀ ਲਾਜ।

ਗੁੱਗਾ ਜੁ ਜਰਮਿਆ, ਚੌਰਿਆਂ ਵਾਲ਼ਾ
ਚਾਨਣ ਹੋਇਆ ਘਰ ਬਾਹਰ
ਜੈਮਲ ਰਾਜਿਆ ਕੰਤਾ ਮੇਰਿਆ
ਦੂਲੋ ਤਾਂ ਰੱਖੀਂ ਇਹਦਾ ਨਾਂ
ਤਿੰਨ ਚਰਾਗ਼ ਉਹਦੇ ਮੱਥੇ ਤੇ ਜਗਦੇ
ਚੌਰਿਆਂ ਵਾਲ਼ੇ ਦੇ ਜਗਦੇ
ਚਾਨਣ ਹੋਇਆ ਅੰਦਰ ਬਾਹਰ।

ਇਕ ਸਲਾਮਾ, ਮੇਰੀਆਂ ਦੋਏ ਸਲਾਮਾਂ
ਜੈਮਲ ਰਾਜਿਆ, ਕੰਤਾ ਮੇਰਿਆ
ਪੁੱਤਰ ਨੂੰ ਮਹਿਲੀਂ ਵਾੜ।

ਇਕ ਸਲਾਮਾ ਮੇਰੀਆਂ ਦੋਏ ਸਲਾਮਾਂ
ਮਾਏ ਮੇਰੀਏ
ਪੋਤਰੇ ਨੂੰ ਮਹਿਲੀਂ ਵਾੜ

ਮੇਰੀ ਨਾ ਨੂੰਹ ਮੇਰੇ ਪੁੱਤ ਦੀ ਨਾ ਵਹੁਟੀ
ਬੱਚਾ ਮੇਰਿਆ,
ਬਾਰ੍ਹੀ, ਵਰ੍ਹੀਂ ਕਿਥੋਂ ਨਾਰ?

ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਗੁਰੂ ਗੋਰਖਾ
ਪੁੱਠੀਆਂ ਨੂੰ ਸਿੱਧੀਆਂ ਪਾ
ਕਪਲਾ ਤੇ ਗਊ ਦਾ ਗੋਹਾ ਮੰਗਾਇਆ
ਨੀ ਰਾਜੇ ਦੀਏ ਮਾਏ
ਤੇਰੀ ਨਹੀਂ ਰਹਿਣੀ ਔਲਾਦ
ਸੁੱਤਾ ਤੇ ਜੈਮਲ ਰਾਜਾ ਸੌਂ ਗਿਆ
ਰਹੀ ਨਾ ਮਾਂ ਦੀ ਔਲਾਦ

ਪੰਜਾਬ ਦੇ ਲੋਕ ਨਾਇਕ/116