ਅਸਮਾਨੀ ਚੰਦ ਦੀ ਖੂਬਸੂਰਤ ਟੁਕੜੀ ਧਰਤ ਤੇ ਉਤਰ ਪਈ! ਮੁਟਿਆਰ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਛਮਕੀ ਉਹਦੇ ਹੱਥ ਵਿੱਚੋਂ ਪਰ੍ਹੇ ਜਾ ਡਿੱਗੀ। ਮੁਸਾਫ਼ਰ ਮੁਸਕਰਾਂਦਾ ਬੋਲਿਆ,"ਮੁਟਿਆਰੇ ਕਿਉਂ ਰੁਕ ਗਈਂ ਏਂ! ਇਹੋ ਜਿਹੀਆਂ ਛਮਕਾਂ ਤਾਂ ਰੱਬ ਨਿੱਤ ਮਰਵਾਵੇ!"
ਮੁਟਿਆਰ ਸ਼ਰਮਾ ਗਈ! ਮੁਟਿਆਰ ਦੇ ਬਾਂਕੇ ਸਰੀਰ ਨੇ ਧੀਦੋ ਤੇ ਕੋਈ ਜਾਦੂ ਧੂੜ ਦਿੱਤਾ। ਧੀਦੋ ਦੀ ਮਨਮੋਹਣੀ ਸੂਰਤ ਮੁਟਿਆਰ ਦੇ ਧੁਰ ਅੰਦਰ ਲਹਿ ਗਈ!
"ਵੇ ਤੂੰ ਹੈਂ ਕੌਣ ਤੇ ਤੈਂ ਜਾਣਾ ਕਿੱਥੇ ਐ?" ਮੁਟਿਆਰ ਮੁਸਕਰਾਂਦੀ ਹੋਈ ਬੋਲੀ।
"ਮੈਂ ਰਾਹੀ ਆਂ ਮੁਟਿਆਰੇ, ਬੜੀ ਦੂਰੋਂ ਆਇਆਂ ਤਖ਼ਤ ਹਜ਼ਾਰੇ ਤੋਂ! ਮੇਰਾ ਨਾਂ ਧੀਦੋ ਰਾਂਝਾ ਏ! ਮੇਰਾ ਭਾਈਆ ਮੌਜੂ ਚੌਧਰੀ ਸੀ, ਉਹ ਮਰ ਗਿਆ ਏ। ਮਗਰੋਂ ਮੇਰੇ ਭਰਾਵਾਂ ਨੇ ਮੇਰੇ ਨਾਲ਼ ਧੋਖਾ ਕੀਤਾ ਏ ਤੇ ਮੈਂ ਘਰੋਂ ਆ ਗਿਆਂ! ਮੈਂ ਝੰਗ ਸਿਆਲੀਂ ਹੀਰ ਸਲੇਟੀ ਦੇ ਦੀਦਾਰ ਲਈ ਚੱਲਿਆਂ! ਕਹਿੰਦੇ ਨੇ ਬੜੀ ਹੁਸ਼ਨਾਕ ਏ। ਮੁਟਿਆਰੇ ਤੂੰ ਉਹਦਾ ਕੋਈ ਥਹੁ ਪਤਾ ਦੱਸ।" ਰਾਂਝੇ ਨੇ ਬਿਨਾਂ ਲਕੋ ਦੇ ਸਾਰੀ ਗੱਲ ਸਪੱਸ਼ਟ ਕਰ ਦਿੱਤੀ!
ਇਹ ਸੁਣ ਸਾਰੀਆਂ ਮੁਟਿਆਰਾਂ ਤਾੜੀ ਮਾਰ ਕੇ ਹੱਸ ਪਈਆਂ। ਵ੍ਹਾਵਾਂ ਵਿੱਚ ਕੇਸਰ ਘੁਲ਼ ਗਏ! ਰਾਂਝੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਹੋ ਜਿਹੀ ਕਿਹੜੀ ਗੱਲ ਆਖ ਬੈਠਾ ਹੈ ਜੀਹਦੇ ਕਾਰਨ ਸਾਰੀਆਂ ਮੁਟਿਆਰਾਂ ਹੱਸ-ਹੱਸ ਦੂਹਰੀਆਂ ਹੋ ਰਹੀਆਂ ਨੇ।
"ਅੱਛਾ! ਤਾਂ ਤੂੰ ਹੀਰ ਵਾਸਤੇ ਐਡੀ ਦੂਰੋਂ ਆਇਐਂ! ਜੋੜ ਤਾਂ ਬੜਾ ਸੁਹਣਾ ਜੁੜਿਆ ਏ।” ਇਕ ਹੋਰ ਮੁਟਿਆਰ ਅੱਗੇ ਵਧੀ : ਛਮਕੀ ਵਾਲ਼ੀ ਮੁਟਿਆਰ ਹੁਣ ਦੂਜੀਆਂ ਮੁਟਿਆਰਾਂ ਵਿਚਕਾਰ ਗੁਆਚ ਗਈ ਸੀ!
"ਚੱਲ ਵੇ ਰਾਂਝਿਆ ਤੈਨੂੰ ਹੀਰ ਦੇ ਘਰ ਲੈ ਚੱਲੀਏ!" ਇਕ ਹੋਰ ਜਵਾਨੀ ਨੇ ਚਸਕਾ ਲਿਆ।
ਰਾਂਝਾ ਉਨ੍ਹਾਂ ਦੇ ਮਗਰ ਹੋ ਟੁਰਿਆ।
ਲੁੱਡਣ ਉਨ੍ਹਾਂ ਵੱਲ ਬਿਟ ਬਿਟ ਤਕਦਾ ਖੜਾ ਰਿਹਾ।
ਝੰਗ ਪਿੰਡ ਦੇ ਚੜ੍ਹਦੇ ਪਾਸੇ ਚੂਚਕ ਚੌਧਰੀ ਦੀ ਹਵੇਲੀ ਸੀ। ਸਾਰੀਆਂ ਮੁਟਿਆਰਾਂ ਮੁਗਧ ਹੋਈਆਂ ਆਪਣੇ-ਆਪਣੇ ਘਰਾਂ ਨੂੰ ਚਲੀਆਂ ਗਈਆਂ। ਉਸ ਮੁਟਿਆਰ ਦੇ ਪਿੱਛੇ-ਪਿੱਛੇ ਤੁਰਦਾ ਰਾਂਝਾ ਚੂਚਕ ਦੀ ਹਵੇਲੀ ਜਾ ਵੜਿਆ। ਅੱਗੇ ਰੰਗੀਲੇ ਪਲੰਘ ਉੱਤੇ ਬੈਠਾ ਚੌਧਰੀ ਹੁੱਕਾ ਪੀ ਰਿਹਾ ਸੀ। ਉਨ੍ਹਾਂ ਵੱਲ ਉਹ ਉਤਸੁਕਤਾ ਨਾਲ਼ ਵੇਖਣ ਲੱਗਾ!
"ਭਾਈਆ ਮੈਂ ਮੱਝਾਂ ਚਾਰਨ ਲਈ ਚਾਕ ਲੱਭ ਲਿਆਈ ਆਂ। ਇਹ ਜ਼ਾਤ ਦਾ ਰਾਂਝਾ ਏ
ਤੇ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦਾ ਪੁੱਤਰ ਏ। ਇਹ ਘਰੋਂ ਭਾਈਆਂ ਨਾਲ਼ਪੰਜਾਬ ਦੇ ਲੋਕ ਨਾਇਕ/12