ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵੱਖੀਆਂ ਵਿੱਚ ਚੂੰਢੀਆਂ ਭਰ ਲਈਆਂ। ਇਨ੍ਹਾਂ ਵਿਚਕਾਰ ਹੀਰ ਦੀ ਨਨਾਣ ਸਹਿਤੀ ਵੀ ਸੀ। ਉਹਨੇ ਆਪਣੀ ਭਾਬੋ ਕੋਲ ਪਿੰਡ ਵਿੱਚ ਆਏ ਇਸ ਨਵੇਂ ਜੋਗੀ ਦੀ ਚਰਚਾ ਕੀਤੀ। ਹੀਰ ਦਾ ਦਿਲ ਧੜਕਣ ਲੱਗ ਪਿਆ। “ਖੋਰੇ ਰਾਂਝਾ ਈ ਜੋਗੀ ਦਾ ਭੇਖ ਧਾਰ ਕੇ ਆ ਗਿਆ ਹੋਵੇ, ਉਸ ਸੋਚਿਆ। ਰਾਂਝੇ ਲਈ ਉਹਦਾ ਲੂੰ ਲੂੰ ਤੜਪਦਾ ਪਿਆ ਸੀ।

ਰਾਂਝੇ ਨੇ ਹੀਰ ਦੇ ਦਰਾਂ ਅੱਗੇ ਜਾ ਅਲਖ ਜਗਾਈ। ਸਹਿਤੀ ਉਹਨੂੰ ਲੱਗੀ ਟਿੱਚਰਾਂ ਕਰਨ। ਅੰਦਰ ਖੜੀ ਹੀਰ ਉਨ੍ਹਾਂ ਦੀਆਂ ਝੜਪਾਂ ਸੁਣ ਰਹੀ ਸੀ। ਉਹ ਤਾਂ ਕਿਸੇ ਬਹਾਨੇ ਏਸ ਰੰਗੀਲੇ ਜੋਗੀ ਦਾ ਪਿਆਰਾ ਮੁਖੜਾ ਵੇਖਣਾ ਚਾਹੁੰਦੀ ਸੀ।

“ਜੋਗੀਆ ਤੈਨੂੰ ਤਾਂ ਮੰਨਦੀਆਂ ਜੇ ਤੂੰ ਇਹ ਦੱਸ ਦੇਵੇਂ ਕਿ ਮੇਰੀ ਭਾਬੋ ਨੂੰ ਕਿਹੜਾ ਰੋਗ ਚਿੰਬੜਿਆ ਹੋਇਐ?" ਸਹਿਤੀ ਜੋਗੀ ਦੀ ਪ੍ਰੀਖਿਆ ਲੈ ਰਹੀ ਸੀ।

ਜੋਗੀ ਨੇ ਹੀਰ ਰਾਂਝੇ ਦੀ ਮੁਹੱਬਤ ਦੁਹਰਾ ਦਿੱਤੀ। ਸਹਿਤੀ ਇਹ ਸੁਣ ਜੋਗੀ ਦੇ ਪੈਰੀਂ ਜਾ ਡਿੱਗੀ ਤੇ ਲੱਗੀ ਆਪਣੀਆਂ ਮਾੜੀਆਂ ਚੰਗੀਆਂ ਕਹੀਆਂ ਦੀ ਭੁਲ ਬਖਸ਼ਾਣ! ਜੋਗੀ ਨੇ ਅਸੀਸ ਦਿੱਤੀ, "ਸਹਿਤੀਏ ਮੁਰਾਦ ਪਾਵੇਂਗੀ!" ਮੁਰਾਦ ਸਹਿਤੀ ਦਾ ਪ੍ਰੇਮੀ ਸੀ। ਹੁਣ ਸਹਿਤੀ ਦਾ ਵਿਸ਼ਵਾਸ ਜੋਗੀ ਲਈ ਹੋਰ ਵੀ ਪੱਕਾ ਹੋ ਗਿਆ। ਉਹ ਨੱਸ ਕੇ ਅੰਦਰੋਂ ਚੀਣੇ ਦਾ ਥਾਲ ਭਰ ਲਿਆਈ। ਜਦੋਂ ਉਹ ਚੀਣਾ ਪਾਣ ਲੱਗੀ ਤਾਂ ਜੋਗੀ ਨੇ ਆਪਣੇ ਹੱਥੋਂ ਜਾਣ ਬੁੱਝ ਕੇ ਚਿੱਪੀ ਛੱਡ ਦਿੱਤੀ ਤੇ ਸਾਰਾ ਚੀਣਾ ਧਰਤੀ ਉੱਤੇ ਖਿਲਰ ਗਿਆ। ਜੋਗੀ ਚੀਣਾ ਚੁਗਣ ਲਈ ਬੈਠ ਗਿਆ। ਜਦੋਂ ਸਹਿਤੀ ਅੰਦਰ ਚਲੀ ਗਈ ਤਾਂ ਹੀਰ ਨੇ ਦਰਵਾਜ਼ੇ ਦੇ ਨੇੜੇ ਹੋ ਕੇ ਆਖਿਆ, “ਰਾਂਝਿਆ, ਮੇਰੇ ਲਈ ਅੱਜ ਚੰਦ ਚੜ੍ਹ ਪਿਐ।”

ਰਾਂਝੇ ਨੇ ਹੀਰ ਦੇ ਪੀਲੇ ਮੁਖ ਵਲ ਤਕਿਆ। ‘‘ਹੀਰੇ ਤੈਨੂੰ ਕੀ ਹੋ ਗਿਐ, ਤੂੰ ਤਾਂ ਦਿਨਾਂ ਵਿੱਚ ਈ ਨਿੱਬੜ ਗਈ ਏਂ।’’ ਰਾਂਝੇ ਨੀਵੀਂ ਪਾਈ ਆਖਿਆ।

“ਰਾਂਝਿਆ ਆਪਾਂ ਰੱਜ ਕੇ ਗੱਲਾਂ ਫੇਰ ਕਰਾਂਗੇ। ਤੂੰ ਕੁਝ ਦਿਨ ਕਾਲੇ ਬਾਗ਼ ਵਿੱਚ ਟਿਕਿਆ ਰਹੀਂ ਮੈਂ ਕਿਸੇ ਪਜ ਤੇਰੇ ਪਾਸ ਪੁੱਜਾਂਗੀ। ਮੇਰੀ ਨਨਾਣ ਸਹਿਤੀ ਮੇਰੀ ਭੇਤਣ ਹੈ। ਉਹਨੂੰ ਵੀ ਸਾਡੇ ਜਿਹਾ ਰੋਗ ਲੱਗਿਆ ਹੋਇਐ, ਚੰਗਾ ਹੁਣ ਤੂੰ ਜਾਰ , ਮੁੜਕੇ ਏਧਰ ਪੈਰ ਨਾ ਪਾਵੀਂ, ਕਿੱਧਰੇ ਖੇੜੇ ਸ਼ਕ ਨਾ ਕਰਨ ਲੱਗ ਜਾਣ।’’ ਇਹ ਆਖ ਹੀਰ ਨੇ ਹਵੇਲੀ ਦੇ ਦਰਵਾਜ਼ੇ ਭੇੜ ਦਿੱਤੇ।

ਰਾਂਝੇ ਜੋਗੀ ਕਾਲੇ ਬਾਗ ਵਿੱਚ ਧੁਣੀ ਤਾਪ ਦਿੱਤੀ। ਸ਼ਰਧਾਲੂ ਤੀਵੀਆਂ ਉਹ ਆ ਦੁਆਲੇ ਹੋਈਆਂ ਤੇ ਲੱਗੀਆਂ ਮਨ ਦੀਆਂ ਮੁਰਾਦਾਂ ਮੰਗਣ। ਜੋਗੀ ਦੀ ਮੰਨਤਾ ਹੋਣ ਲੱਗ ਪਈ। ਹੀਰ ਨੇ ਸਹਿਤੀ ਨੂੰ ਜੋਗੀ ਬਾਰੇ ਸਭ ਕੁਝ ਦੱਸ ਦਿੱਤਾ। ਹੀਰ ਨੇ ਆਪਣਾ ਰਾਂਝਾ ਅਤੇ ਸਹਿਤੀ ਨੇ ਆਪਣਾ ਮੁਰਾਦ ਪ੍ਰਾਪਤ ਕਰਨ ਦੀ ਤਰਕੀਬ ਸੋਚ ਲਈ। ਇਸ ਤਰਕੀਬ ਬਾਰੇ ਸਹਿਤੀ ਜੋਗੀ ਨੂੰ ਸਭ ਕੁਝ ਸਮਝਾ ਆਈ।

ਦੂਜੀ ਭਲਕ ਹੀਰ, ਆਪਣੀ ਨਣਦ ਤੇ ਉਹਦੀਆਂ ਸਹੇਲੀਆਂ ਨਾਲ ਖੂਹ ਤੇ

ਪੰਜਾਬ ਦੇ ਲੋਕ ਨਾਇਕ/18