ਇਹ ਸਫ਼ਾ ਪ੍ਰਮਾਣਿਤ ਹੈ
ਰਾਂਝਾ ਦੂਜੇ ਦਿਨ ਸਵੇਰੇ ਸਾਜਰੇ ਹੀ ਜੰਞ ਲੈਣ ਲਈ ਤਖ਼ਤ ਹਜ਼ਾਰੇ ਦੇ ਰਾਹ ਪੈ ਗਿਆ। ਉਹ ਸੋਚਦਾ ਪਿਆ ਸੀ ਕਿ ਉਹ ਹੁਣ ਆਪਣੀਆਂ ਭਾਬੀਆਂ ਦੇ ਮਾਰੇ ਹੋਏ ਤਾਹਨੇ ਨੂੰ ਪੂਰਾ ਕਰੇਗਾ।
ਤੀਜੇ ਦਿਨ ਰਾਂਝਾ ਸਿਹਰੇ ਬੰਨ੍ਹੀਂ ਜੰਞ ਸਮੇਤ ਝੰਗ ਸਿਆਲਾਂ ਨੂੰ ਚੱਲ ਪਿਆ। ਜਦ ਉਹ ਪਿੰਡ ਦੀ ਜੂਹ ਵਿੱਚ ਪੁੱਜੇ ਤਾਂ ਰਾਂਝੇ ਦਾ ਇਕ ਜਾਣੂ ਮੱਝਾਂ ਚਰਾਂਦਾਂ ਚਰਾਂਦਾ ਜੰਞ ਪਾਸ ਪੁੱਜਾ ਤੇ ਰਾਂਝੇ ਨੂੰ ਗਲਵੱਕੜੀ ਪਾ ਕੇ ਰੋਣ ਲੱਗਾ! "ਰਾਂਝਿਆ ਔਹ ਵੇਖਦਾ ਪਿਆਂ ਏਂ ਨਵੀਂ ਕਬਰ! ਇਹ ਤੇਰੀ ਹੀਰ ਦੀ ਕਬਰ ਏ! ਹੀਰ ਦੇ ਮਾਪਿਆਂ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿਤੈ।" ਉਹਨੇ ਨਵੀਂ ਬਣੀ ਕਬਰ ਵੱਲ ਇਸ਼ਾਰਾ ਕਰਕੇ ਆਖਿਆ।
ਰਾਂਝੇ ਨੇ ਇਹ ਸੁਣਦੇ ਹੀ ਭੁੱਬ ਮਾਰੀ ਤੇ ਹੀਰ ਦੀ ਕਬਰ ਤੇ ਟੱਕਰਾਂ ਮਾਰ ਮਾਰ ਜਾਨ ਦੇ ਦਿੱਤੀ।
ਜਾਂਞੀਆਂ ਨੇ ਕਬਰ ਨੂੰ ਮੁੜ ਫੋਲਿਆ ਤੇ ਰਾਂਝੇ ਨੂੰ ਵੀ ਉਸੇ ਕਬਰ ਵਿੱਚ ਦਫ਼ਨਾ ਦਿੱਤਾ!
ਜੰਞ ਉਦਾਸ ਉਦਾਸ ਤਖ਼ਤ ਹਜ਼ਾਰੇ ਨੂੰ ਪਰਤ ਆਈ। ਬੇਲਾ ਸੁੰਨਾ ਪਿਆ ਸੀ।
ਪੰਜਾਬ ਦੇ ਲੋਕ ਨਾਇਕ/21