ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/36

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਘਾਬਰਨ ਦੀ ਲੋੜ ਨਹੀਂਂ। ਵਣਜਾਂ ਵਿੱਚ ਘਾਟੇ ਵਾਧੇ ਬਣੇ ਹੀ ਹੋਏ ਨੇ! ਇਹ ਮੈਂ ਜਾਣਨਾਂ ਕਿ ਤੂੰ ਪ੍ਰਦੇਸ਼ੀ ਏਂ, ਏਥੇ ਤੇਰਾ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ ਨੌਕਰ ਰਹਿਣ ਦਾ ਸਵਾਲ ਪਾਇਆ ਏ। ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ। ਮੈਂ ਤੈਨੂੰ ਆਪਣੇ ਕੋਲ ਨੌਕਰ ਰੱਖਣ ਨੂੰ ਤਾਂ ਤਿਆਰ ਹਾਂ ਪਰ ਸ਼ਰਤ ਇਕ ਏ......"

“ਹਾਂ ਦੱਸ ਬਾਬਾ......" ਇੱਜ਼ਤ ਬੇਗ ਕਾਹਲੀ ਨਾਲ ਬੋਲਿਆ। ਉਹਨੂੰ ਆਸ ਦਾ ਟਹਿਟਹਾਣਾ ਜਗਮਗਾਂਦਾ ਵਿਖਾਈ ਦੇ ਰਿਹਾ ਸੀ।

“ਤੈਨੂੰ ਮੱਝਾਂ ਚਾਰਨ ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ।” ਤੁੱਲੇ ਨੇ ਗੰਭੀਰਤਾ ਪੂਰਬਕ ਆਖਿਆ।

“ਮੈਨੂੰ ਮਨਜ਼ੂਰ ਏ, ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ।"

ਇਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁਲ੍ਹ ਗਈ ਹੋਵੇ। ਆਪਣੇ ਪਿਆਰੇ ਨਾਲ਼ ਨੇੜਤਾ ਪ੍ਰਾਪਤ ਕਰਨ ਦੀ ਸੱਧਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ।

ਇਜ਼ਤ ਬੇਗ ਮੂੰਹ ਝਾਖਰੇ ਹੀ ਮੱਝਾਂ ਖੋਲ੍ਹਦਾ, ਆਪਣੇ ਚਰਵਾਹੇ ਸਾਥੀਆਂ ਸਮੇਤ ਝਨਾ ਦੇ ਬੇਲੇ ਵਿੱਚ ਪੁੱਜ ਜਾਂਦਾ। ਇਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹਨੂੰ ਇਸੇ ਨਾਂ ਨਾਲ ਸੱਦਦੇ ਸਨ। ਕੋਈ ਡੇਢ ਵਰ੍ਹਾ ਇਸੇ ਪ੍ਰਕਾਰ ਲੰਘ ਗਿਆ। ਸੋਹਣੀ ਦੀ ਰਾਂਗਲੀ ਨੁਹਾਰ ਮਹੀਂਵਾਲ ਲਈ ਜ਼ਿੰਦਗੀ ਜੀਣ ਦਾ ਲਾਰਾ ਦੇਈ ਜਾ ਰਿਹਾ ਸੀ। ਉਹ ਕਈ ਵਾਰ ਕਲਪਨਾ ਵਿੱਚ ਹੀ ਸੋਹਣੀ ਨਾਲ ਸ਼ਹਿਦ ਭਰੀਆਂ ਗੱਲਾਂ ਕਰਦਾ, ਰੁਸਦਾ, ਹਸਦਾ ਅਤੇ ਮਨਮਨਾਈ ਕਰਦਾ। ਪਰੰਤੂ ਸੋਹਣੀ ਅਜੇ ਉਹਦੇ ਪਾਸ ਬਹੁਤ ਦੂਰ ਸੀ, ਅਸਮਾਨੀ ਤਾਰਿਆਂ ਨਾਲੋਂ ਵੀ ਦੂਰ! ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ, ਜਿਹੜਾ ਹੱਥ ਲਾਇਆਂ ਕੁਮਲਾ ਜਾਂਦਾ ਏ।

ਇਕ ਦਿਨ ਸੋਹਣੀ ਬੇਲੇ ਵਿੱਚ ਮਹੀਂਵਾਲ ਲਈ ਭੱਤਾ ਲੈ ਕੇ ਆ ਗਈ। ਉਹਦਾ ਚੋ-ਚੋ ਪੈਂਦਾ ਰੂਪ ਮਹੀਂਵਾਲ ਨੂੰ ਤੜਪਾ ਗਿਆ। ਉਸ ਆਪਣਾ ਦਿਲ ਸੋਹਣੀ ਅੱਗੇ ਫੋਲ ਸੁੱਟਿਆ।

“ਸੋਹਣੀਏਂ, ਮੈਂ ਤੇਰੇ ਲਈ ਆਪਣੇ ਮਾਂ ਬਾਪ ਅਤੇ ਆਪਣਾ ਪਿਆਰਾ ਦੇਸ਼ ਛੱਡ ਦਿੱਤੇ! ਪਰ ਤੂੰ ਏਂ ਜੀਹਨੇ ਅੱਜ ਤੱਕ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾਂ। ਕੁਝ ਰਹਿਮ ਕਰ ਸੋਹਣੀਏਂ। ਕੁਝ ਤਰਸ ਕਰੋ ਹੁਸਨ ਪਰੀਏ।"

ਸੋਹਣੀ ਦੇ ਹੁਸ਼ਨਾਕ ਚਿਹਰੇ ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਂਵਾਲ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਆਪਣੀ ਮੁਹੱਬਤ ਇਸ਼ਕ ਦੀ ਦਹਿਲੀਜੇ ਚੜ੍ਹਾ ਦਿੱਤੀ।]

“ਸੋਹਣੀਏਂ ਦੁਨੀਆਂ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿੱਚ ਏ! ਮੇਰੇ ਨਾਲੋਂ ਅਮੀਰ ਹੁਣ ਇਸ ਦੁਨੀਆਂ ਵਿੱਚ ਦੂਜਾ ਕੋਈ ਨਹੀਂ।" ਮਹੀਂਵਾਲ ਨੇ ਸੋਹਣੀ ਨੂੰ

ਪੰਜਾਬ ਦੇ ਲੋਕ ਨਾਇਕ/32