ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੁੱਲਾ ਭੱਟੀ

ਵਿਰਲਾ ਹੀ ਕੋਈ ਪੰਜਾਬੀ ਹੋਵੇਗਾ ਜਿਸ ਨੇ ਸੁੰਦਰ ਮੁੰਦਰੀਏ ਦਾ ਗੀਤ ਨਾ ਸੁਣਿਆ ਹੋਵੇ। ਬੱਚੇ ਲੋਹੜੀ ਮੰਗਦੇ ਹੋਏ ਅਕਸਰ ਇਹ ਗੀਤ ਗਾਉਂਦੇ ਹਨ। ਇਸ ਗੀਤ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ।

ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ——ਹੋ
ਦੁੱਲਾ ਭੱਟੀ ਵਾਲਾ——ਹੋ
ਦੁੱਲੇ ਧੀ ਵਿਆਹੀ——ਹੋ
ਸੇਰ ਸ਼ੱਕਰ ਪਾਈ——ਹੋ
ਕੁੜੀ ਦੇ ਬੋਝੇ ਪਾਈ——ਹੋ
ਕੁੜੀ ਦਾ ਲਾਲ ਪਟਾਕਾ——ਹੋ
ਕੁੜੀ ਦਾ ਸਾਲੂ ਪਾਟਾ——ਹੋ
ਸਾਲੂ ਕੌਣ ਸਮੇਟੇ——ਹੋ
ਚਾਚਾ ਗਾਲ਼ੀ ਦੇਸੇ——ਹੋ
ਚਾਚੇ ਚੂਰੀ ਕੁੱਟੀ——ਹੋ
ਜ਼ੀਮੀਂਦਾਰਾਂ ਲੁੱਟੀ——ਹੋ
ਜ਼ੀਮੀਂਦਾਰ ਸਦਾਓ——ਹੋ
ਗਿਣ ਗਿਣ ਪੋਲੇ ਲਾਓ——ਹੋ

ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗਾ।

ਗੱਲ ਅਕਬਰ ਸਮਰਾਟ ਦੇ ਰਾਜ ਸਮੇਂ ਦੀ ਹੈ। ਦੁੱਲੇ ਦਾ ਬਾਪ ਫ਼ਰੀਦ ਮੁਸਲਮਾਨ ਭੱਟੀ ਰਾਜਪੂਤ ਸੀ। ਉਹ ਲਾਹੌਰ ਦੇ ਲਾਗੇ ਸਾਂਦਲ ਬਾਰ ਦੇ ਇਲਾਕੇ ਵਿੱਚ ਰਹਿੰਦਾ

ਪੰਜਾਬ ਦੇ ਲੋਕ ਨਾਇਕ/90