੫੭
ਆਪ ਦੇ ਚਲਾਣੇ ਦੀ ਤਾਰੀਖ ਇਉਂ ਦਿਤੀ ਹੈ :
ਚ ਬੁਲ੍ਹੇ ਸ਼ਾਹ ਸ਼ੈਖ਼ ਹਰ ਦੋ ਆਲਮ
ਮੁਕਮਿ ਖੇਸ਼ ਅੰਦਰ ਖੁਦ ਵਜ਼ੀਦ
ਰਕਮ ਕੁਨ ਸ਼ੈਖ ਅਕਰਮ ਇਤਹਾਲਸ਼
ਦਿਗਰ *ਹਾਦੀਏ ਅਕ ਰ ਮਸਤ ਤੋਹੀਦ ੧੨੭੧ਬਿ:
ਚੌਥੀ ਤੁਕ ਦੇ “ਹਾਦੀਏ ਅਕਬਰ ਮਸਤ ਤੌਹੀਦ" ਦੇ ਅਖ਼ਰਾਂ ਚੋਂ ੧੧੭੧ ਹਿ: ਨਿਕਲਦਾ ਹੈ । ਇਸ ਤੁਕ ਵਿਚ ਅਖਰ 'ਦਿਗਰ' ਵਾਧੂ ਹੈ ਜੇ ਇਸ ਨੂੰ ਰਲਾ ਲਿਆ ਜਾਵੇ ਤਾਂ ੧੩੯੫ ਹੋ ਜਾਂਦਾ ਹੈ ਜੋ ਠੀਕ ਨਹੀਂ ! ਲਾ: ਤੀਰਥ ਰਾਮ ਨੇ ਆਪਣੇ ਲੇਖ ਵਿੱਚ ਅਤੇ ਅਨਵਰ ਰੁਹਤਕੀ ਨੇ ਕਾਨੂੰਨਿ ਇਸ਼ਕ ਵਿੱਚ ਇਸ ਮਾਦਾ ਤਾਰੀਖ਼ ਨੂੰ ਲਿਖਿਆ ਹੈ ਪਰ ਦਿਗਰ ਦੇ ਵਾਧੂ ਹੋਣ ਵਲ ਕਿਲੋ ਧਿਆਨ ਨਹੀਂ ਦਿਤਾ। ਕਾਨੂਨਿ ਇਸ਼ਕ ਦੇ ੨੫o ਸਫ਼ੇ ਉਤੇ ਅਨਵਰ ਸਾਹਿਬ ਲਿਖਦੇ ਹਨ ਕਿ "ਮੈਂ ਉਹ ਥਾਂ ਜਿਸ ਨੂੰ ਕਬੀਰ ਕਹਿੰਦੇ ਹਨ, ਵੇਖਿਆ ਹੈ।" ਉਹ ਪਾਕਪਟਨ ਦੇ ਕੋਲ ਹੈ ਅਤੇ ਉਜੜਿਆ ਹੋਇਆ ਪਿੰਡ ਹੈ । ਇਹ ਪਿੰਡ ਹਜ਼ਰਤ ਬੁਲ੍ਹੇ ਸ਼ਾਹ ਦੇ ਸਰਾਪ ਕਰ ਕੇ ਉਜੜਿਆ ਸੀ ਪਰ ਅਮੋਲ ਸਾਹਿਬ ਦਾ ਬਿਆਨ ਹੈ ਕਿ ਮੈਂ ਹੁਣ ਉਹ ਪਿੰਡ ਵੇਖਿਆ ਹੈ,ਜੋ ਵੱਸ ਰਿਹਾ ਹੈ। ਹੋ ਸਕਦਾ ਹੈ ਕਿ ਪਹਿਲਾਂ ਉਜੜਿਆ ਹੋਵੇ ਤੇ ਹੁਣ ਫੇਰ ਵੱਲ ਗਿਆ ਹੋਵੇ।
ਆਪ ਦੀਆਂ ਕਾਫੀਆਂ ਵਿਚੋਂ ਵਨਗੀ ਲਈ ਦੋ ਦੋ ਸ਼ੇਅਰ ਦਿੰਦੇ ਹਾਂ ਤਾਂ ਜੋ ਪੜ੍ਹ ਲਗ ਜਾਏ ਕਿ ਆਪ ਦੇ ਖਿਆਲ ਕਿੰਨੇ ਉਚੇ ਤੇ ਕਵਿਤਾ ਵਿੱਚ ਕਿੰਨਾ ਜ਼ੋਰ ਸੀ। ਉਹ ਫਰਮਾਂਦੇ ਹਨ :-
ਮੂੰਹ ਆਈ ਬਾਤ ਨ ਰਹਿੰਦੀ ਏ
ਝੂਠ ਆਖਾਂ ਤੇ ਕੁਝ ਬਚਦਾ ਏ, ਸਚ ਆਖਿਆਂ ਭਾਂਬੜ ਮਚਦਾ ਏ
ਜੀ ਦੋਹਾਂ ਗੋਲਾਂ ਤੋਂ ਜਚਦਾ ਏ,
ਜਚ ਜਚ ਕੇ ਜੀਭਾ ਕਹਿੰਦੀ ਏ
ਮੂੰਹ ਆਈ ਬਾਤ ਨ ਰਹਿੰਦੀ ਏ
ਮਨਸੂਰ ਨੇ ਅਨਲਹਕ ਕਿਹਾ, ਤੇ ਮੈਂ ਭੀ ਹੁਣ ਇਹ ਕਹਿਨਾ ਹਾਂ।
ਮੌਲਵੀ ਗੁਲਾਮ ਰਸੂਲ ਕਰਤਾ ਯੂਸਫ਼ ਜ਼ੁਲੈਖਾ ਭੀ ਓਥੇ ਹੀ ਸਨ, ਉਹ ਸ਼ੇਅਰ ਸੁਣ ਕੇ ਮੁਸਕਰਾਏ ਅਤੇ ਫਰਮਾਇਆ:-
ਤੂੰ ਅੱਕਾਂ ਦਾ ਟਿਡਾ ਹੋ ਕੇ, ਨਾਲ ਪਤੰਗੇ ਖਹਿਨਾ ਏ।
ਆਪ ਇਹ ਸੁਣ ਕੇ ਸ਼ਰਮਿੰਦੇ ਹੋਏ ਅਤੇ ਬਾਂਗ ਕਹਿਕੇ ਚੁਪ ਹੋ ਗਏ !
ਹੋਏ ਨੈਣਾਂ ਨੈਣਾਂ ਦੇ ਬਰਦੇ, ਦਰਸ਼ਨ ਸੈਆਂ ਕੋਹਾਂ ਤੋਂ ਕਰਦੇ
ਪਲ ਪਲ ਦੌੜਨ ਜ਼ਰਾ ਨਾ ਡਰਦੇ, ਤੂੰ ਕੋਈ ਲਾਲਚ ਘਤ ਭਰਮਾਈ
ਮੈਂ ਵਿੱਚ ਮੈਂ ਨਹੀਂ ਰਹੀ ਆ ਕਾਈ
ਬੁਲ੍ਹਾ ਸ਼ੌਹ ਅਸੀਂ ਰੋ ਪਿਆਰੋ ਹਾਂ, ਮੁੱਖ ਵੇਖਣ ਦੇ ਵਣਜਾਰੋਂ ਹਾਂ।
ਕੁਝ ਅਸੀਂ ਵੀ ਤੈਨੂੰ ਪਿਆਰੇ ਹਾਂ, ਕਿ ਮੈਹੀਉਂ ਘੋਲ ਘੁਮਾਈ।
ਮੈਂ ਵਿੱਚ ਮੈਂ ਨਹੀਂ ਰਹੀ ਆ ਕਾਈ