( ੬੭ )
ਮੌਲਵੀ ਕਮਾਲ ਦੀਨ ਸਾਹਿਬ
ਉਪਨਾਮ “ਕਮਾਲ” ਪਿਤਾ ਦਾ ਨਾਂ ਮੀਆਂ ਖੈਰਦੀਨ ਸਾਕਨ ਹਜ਼ਾਰਾ । ਆਪ ਕਮਾਲ ਦੀਨ ਉਰਫ਼ ਭੰਬ ਦੇ ਨਾਂ ਤੇ ਉਘੇ ਸਨ । ਆਪ ਖੁਦ ਲਿਖਦੇ ਹਨ:
ਉਰਫ਼ ਭੰਬ ਕਮਾਲ ਦੀਨ ਸਾਕਨ ਸੀ ਹਜ਼ਾਰਾ
ਖਾਬ ਵਿੱਚ ਇਸ਼ਾਰਤ ਹੋਈ ਦਿਲ ਕੀਤਾ ਖੂਬ ਉਤਾਰਾ।
ਆਪ ਸ਼ਾਇਦ ਇਮਾਮ ਮਸਜਿਦ ਸਨ ਅਤੇ ਬਚਿਆਂ, ਬੁਢਿਆਂ ਨੂੰ ਇਸਲਾਮੀ ਵਿਦਿਆ ਦਿਤਾ ਕਰਦੇ ਸਨ ਕਿਉਂ ਜੋ ਇਕ ਥਾਂ ਉਸਤਾਦੀ ਸ਼ਾਨ ਨਾਲ ਫੁਰਮਾਂਦੇ ਹਨ-
ਕਹੇ ਕਮਾਲ ਦੀਨ ਕੁੰਭ ਜ਼ਾਤੇ ਦਾ, ਜੀਹਦਾ ਵਤਨ ਹਜ਼ਰਾ।
ਬਾਪ ਬੈਰਦੀਨ ਉਸ ਦਾ ਏਹੀ ਤੂੰ ਸੁਣ ਬਰਖੁਰਦਾਰਾ।
ਆਪ ਦੀ ਲਿਖੀ ਹੋਈ ਪੁਸਤਕ “ਇੰਤਖਾਬਉਲਕੁਤਬ" ਛਪੀ ਹੋਈ ਹੈ।ਲਿਖਣ ਦਾ ਸੰਨ ੧੧੧੨ ਹਿ: ਹੈ ਅਤੇ ਇਸ ਵਿੱਚ ਇਸਲਾਮੀ ਮਸਲਿਆਂ ਦਾ ਬਿਆਨ ਹੈ ।
ਯਾਰਾਂ ਸੈ ਤੇ ਬਾਰਾਂ ਵਰ੍ਹੇ ਜਾਂ ਗੁਜ਼ਰੇ, ਵਿੱਚ ਸ਼ੁਮਾਰ।
ਪਿਛੇ ਹਜ਼ਰਤ ਮੁਸਤਫ਼ਾ ਤਿਦਨ, ਬੀਆ ਤਿਆਰ।
ਛੇ ਸੈ ਤੇ ਪੰਜਾਹ ਬੈਂਤ ਹੋਏ, ਸਭ ਤਮਾਮ।
ਜੋੜੇ ਫ਼ਕੀਰ ਕਮਾਲ ਦੀਨ, ਕੀਤੇ - ਰਬ ਤਮਾਮ।
ਵੇਖ ਕਤਾਬਾਂ ਮਸਲੇ ਜੋੜੇ, ਨਾਲ ਜ਼ਬਾਨ ਪੰਜਾਬੀ।
ਯਾਦ ਕਰੋ ਤੁਸੀਂ ਪੜ੍ਹ ਹਮੇਸ਼ਾਂ, ਨਾਲ ਤਬੀਅਤ ਤਾਜ਼ੀ ।
ਮੀਆਂ ਚਿਰਾਗ
ਕੌਮ ਅਵਾਣ ਵਸਨੀਕ ਖੇੜ ਨੇੜੇ ਸ਼ਹਿਰ ਹਰੰਡ, ਡੇਰਾ ਗਾਜ਼ੀ ਖਾਂ।
ਆਪ ਨੇ ਸੱਯਦ ਵਾਰਸ ਸ਼ਾਹ ਸਾਹਿਬ ਤੋਂ ਲਗ ਭਗ ੬੦ ਸਾਲ ਪਹਿਲਾਂ ੧੧੨੧ ਹਿ: ਵਿੱਚ ਜਦ ਕਿ ਔਰੰਗਜ਼ੇਬ ਆਲਮਗੀਰ ਦਾ ਪੁਤੁ ਮੁਅਜ਼ਮ ਖਾਂ ਉਰਫ਼ ਬਹਾਦਰ ਸ਼ਾਹ ਹੁਕਮਰਾਨ ਸੀ, ਕਿੱਸਾ ਹੀਰ ਰਾਂਝਾ ਲਿਖਿਆ ਹੈ। ਇਸ ਕਿੱਸੇ ਵਿੱਚ ਖੁਦ ਲਿਖਦੇ ਹਨ:-