ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਹਿੱਕ ਸਦੀਕ ਕਹਾਵੈ ਲਾਲੀ, ਮਰਦ ਭਲਾ ਕੋਈ ਹੋਇਆ!
ਮੇਹਤਰ ਯੂਸਫ ਦਾ ਉਸ ਸੇਹਰਾ, ਚੁਣ ਕੇ ਫੁਲ ਪਰੋਇਆ।
ਆਇਤ ਅਤੇ ਹਦੀਸ ਪਰੋਤੇ, ਵਿਚ ਵਿਚ ਵਾਂਗ ਗੁਲਾਬਾਂ।
ਸਭਨਾਂ ਨੂੰ ਰਬ ਸਾਹਿਬ ਬਖਸ਼ੇ, ਨਾਲੇ ਅਸਾਂ ਖਰਾਬਾਂ।

ਸਦੀਕ ਸਾਹਿਬ ਪੁਸਤਕ ਦੇ ਲਿਖਨ ਦਾ ਸੰਨ ਇਉਂ ਲਿਖਦੇ ਹਨ:

ਹਿਕ ਸੌ ਹਿਕ ਹਜ਼ਾਰ ਤੇਤੀ, ਸੰਨ ਪੈਗੰਬਰ ਹਿਜਰੀ।
ਆਹੁੰਦੇ ਅੰਮਾ ਬਾਬਾ ਉਮਰ, ਜ਼ਾਇਆ ਸਭ ਗੁਜ਼ਰੀ।
ਸਤਵਾਂ ਸੰਨ ਮੁਹੰਮਦ ਸ਼ਾਹ, ਚੁਗੱਤੇ ਦੀ ਬਾਦਸ਼ਾਹੀ।
ਜੋੜਨ ਦੀ ਰਬ ਹਿੰਮਤ ਬਖਸ਼ੀ,ਹੋਇਆ ਕਰਮ ਇਲਾਹੀ।

ਮਾਲੂਮ ਹੁੰਦਾ ਹੈ ਕਿ ਏਥੇ ਕਾਤਬ ਨੇ ਗਲਤੀ ਖਾਧੀ ਹੈ ਅਤੇ ੧੧੩੮ ਦੀ ਥਾਂ ੧੧੩੩ ਲਿਖ ਦਿਤਾ ਹੈ ਕਿਉਂਕਿ ੧੧੩੧ ਹਿਜਰੀ ਵਿੱਚ ਮੁਹੰਮਦ ਸ਼ਾਹ ਤਖਤ ਉਤੇ ਬਹਿੰਦਾ ਹੈ ਅਤੇ ਇਸ ਹਿਸਾਬ ੧੧੩੮ ਹਿਜਰੀ ਠੀਕ ਹੁੰਦਾ ਹੈ। ਆਪ ਦੇ ਬਿਆਨ ਤੋਂ ਇਹ ਮਾਲੂਮ ਹੁੰਦਾ ਹੈ ਕਿ ਜਿਸਸਮੇਂ ਆਪ ਨੇ ਇਹ ਕਿੱਸਾ ਲਿਖਿਆ, ਆਪ ਉਸ ਸਮੇਂ ਅਧੇੜ ਉਮਰ ਦੇ ਸਨ ਅਤੇ ਬੁਢਾਪੇ ਵਲ ਆਪ ਦੇ ਕਦਮ ਵੱਧ ਰਹੇ ਸਨ। ਫਰਮਾਂਦੇ ਹਨ:-

ਗੁਜ਼ਰ ਗਈ ਸਰਦਾਰ ਹਯਾਤੀ, ਅੰਗ ਕਰੇਂਦੇ ਜਾਵੇ।
ਬਾਝ ਵਸਾਲ ਜਮਾਲ ਯਾਰਾਂ ਦੇ, ਜ਼ਾਇਆ ਉਮਰ ਵਿਹਾਵੇ।
ਰੰਗ ਸਿਆਹ ਹਯਾਤੀ ਵਾਲਾ, ਚਲਿਆ ਖਾ ਤਫ਼ਸੀਰੀ।
ਹਿਕੇ ਤੇ ਛੋ ਹਵਾ ਸਦੀਕ, ਹਿਕੇ ਛਪਾਈ ਪੀਰੀ।

ਯੂਸਫ਼ ਜ਼ੁਲੈਖਾਂ ਵਿਚੋਂ ਵਨਗੀ:-

ਕੀਤੀ ਤਲਬ ਜ਼ੁਲੈਖਾਂ ਬੀਬੀ, ਵੇਖਣ ਯੂਸਫ਼ ਚਲੀ!
ਮਿਲਿਆ ਇਜ਼ਨ ਅਜੀਜ਼ ਕਿਹਾ, ਜਾਹ ਨਾਲ ਸਹੇਲੀਆਂ ਰਲੀ।

ਨਾਲ ਹਜ਼ਾਰ ਅਰਦ ਬੇਗਮਾਂ ਦੀ, ਚੜ ਤੁਰ ਨਾਲ ਤੱਜਮਲ।
ਨਾਲ ਹਜ਼ਾਰ ਗੁਲਾਮੀ ਦਿਸੇ, ਕੁਲ ਜੇਵਰ ਝਿਲਮਿਲ ਤਿਲ ਮਿਲ।

ਗਈ ਮੁਕਾਬਲ ਮੇਹਤਰ ਯੂਸਫ, ਚਸ਼ਮਾਂ ਚਾਰ ਹੋਈਆਂ ਨੀਂ।
ਮਾਰੀ ਅਸਹਾਕ ਢੀਠੀ ਵਿਚ ਆਸਨ, ਅਗੋਂ ਲੋਥੀਆਂ ਨੀਂ।

ਮਾਰੀ ਇਸ਼ਕ ਜੀ ਸੂਰਤ ਬਾਤਨ, ਲਾਹ ਕਦੀਮ ਵਿਖਾਈ।
ਓਸੀ ਇਸ਼ਕ ਸ਼ਕਾਰੀ ਉਸ ਨੂੰ, ਕੀੜਾ ਮਾਰ ਲਤਾਈ।

ਤਰਫ ਜੁਲੈਖਾਂ ਸਦਾ ਪਹੁੰਚਿਆ, ਮਲਕ ਫ਼ਤੀਫੂਰ।
ਆਈ ਮਹਿਲ ਜ਼ੁਲੈਖਾਂ ਬੈਠੀ, ਕਸਰ ਮੁਅਲਾ ਮਹਮੁੱਖਰ।

ਮੁਢੋਂ ਚਾਹ ਯੂਸਫ ਦੀ ਉਸ ਨੂੰ, ਕਿਉਂ ਕਰ ਲਗੀ ਆਹੀ।
ਨਾਉਂ ਤੈਮੂਸ ਆਹਾ ਪਿਉ ਉਸ ਦਾ, ਮਗਰਬ ਦੀ ਬਾਦਸ਼ਾਹੀ।