ਪੰਨਾ:ਪੰਜਾਬ ਦੇ ਹੀਰੇ.pdf/152

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯o)

'ਯਾਦਗਾਰਿ ਵਾਰਸ' ਦੇ ਕਰਤਾ ਪ੍ਰੋ: ਜ਼ਿਆ ਮੁਹੰਮਦ ਐਮ. ਏ. ਨੇ ਐਸੇ ਲੇਖਕਾਂ ਤੇ ਪਬਲਿਸ਼ਰਾਂ ਦੀ ਬਾਬਤ ਬਹੁਤ ਜ਼ਬਰਦਸਤ ਕਲੰਕ ਲਾਏ ਹਨ।

ਪ੍ਰੋਫ਼ੈਸਰ ਸਾਹਿਬ ਨੇ ਅਰਥਾਂ ਭਾਵਾਂ ਸਹਿਤ ਇਕ ਪੁਸਤਕ ਲਿਖੀ ਹੈ। ਪੁਸਤਕ ਵਿਚ ਵਾਰਸ ਦੇ ਬੈਂਤਾਂ ਦੀਆਂ ਮਿਸਾਲਾਂ ਦੇਂਦਿਆ ਹੋਇਆਂ ਲਗ ਪਗ ਹਰ ਥਾਂ ਤੇ ਠੋਕਰ ਖਾ ਗਏ ਹਨ। ਉਨਾਂ ਨੇ ਮਿਸਾਲ ਦੇ ਤੌਰ ਤੇ ਜੋ ਬੈਂਤ ਪੇਸ਼ ਕੀਤੇ ਹਨ, ਉਹ ਜਾਂ ਤਾਂ ਮੀਆਂ ਪੀਰਾਂ ਦਿੱਤੇ ਦੇ ਹਨ ਜਾਂ ਮੀਆਂ ਹਦੈਂਤਉੱਲਾ ਦੇ ਹਨ ਜਾਂ ਕਿਸੇ ਹੋਰ ਸ਼ਾਇਰ ਦੇ ਹਨ। ਇਨ੍ਹਾਂ ਵਿਚੋਂ ਬਹੁਤ ਹੀ ਘਟ ਬੈਂਤ ਵਾਰਸ ਦੇ ਹੁੰਦੇ ਹਨ, ਬਾਕੀ ਸਭ ਵਾਧੂ। ਪਰ ਪ੍ਰੋਫੈਸਰ ਸਾਹਿਬ ਨੇ ਓਨ੍ਹਾਂ ਨੂੰ ਭੀ ਵਾਰਸ ਦੇ ਹੀ ਬੈਂਤ ਸਮਝ ਕੇ ਵਿਚਾਰ ਕੀਤੀ ਹੈ ਅਤੇ ਅਸਲ ਤੇ ਨਕਲ ਵਿਚ ਕੋਈ ਪਛਾਣ ਕਰਨੋਂ ਅਸਮਰਥ ਰਹੇ ਹਨ।

ਹੀਰ ਵਿਚ ਇਲਹਾਕੀ ਬੈਂਤਾਂ ਦੀ ਈਜਾਦ ਦਾ ਸਿਹਰਾ ਮੀਆਂ ਹਦਾਇਤਉੱਲਾ ਦੇ ਸਿਰ ਤੇ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਹੀਰ ਵਾਰਸ ਵਿਚ ਬੈਂਤਾਂ ਦਾ ਵਾਧਾ ਕੀਤਾ ਅਰ ਉਨ੍ਹਾਂ ਤੇ ਨੰਬਰ ਲਾਏ। ਇਹ ਵਾਧਾ ਉਨ੍ਹਾਂ ਨੇ ਭਾਵੇਂ ਚੰਗੀ ਨੀਅਤ ਨਾਲ ਕੀਤਾ ਹੈ, ਅਰ ਇਸ ਵਿਚ ਸ਼ੱਕ ਨਹੀਂ ਕਿ ਉਨ੍ਹਾਂ ਦੇ ਬੈਂਤ ਵਾਰਸ ਦੇ ਬੈਂਤਾਂ ਨਾਲ ਕਈ ਥਾਈਂ ਬਹੁਤ ਮਿਲਦੇ ਜੁਲਦੇ ਹਨ ਅਰ ਇਸ ਵਿਚ ਭੀ ਸ਼ੱਕ ਨਹੀਂ ਕਿ ਉਨ੍ਹਾਂ ਦੇ ਬੈਂਤ ਦੂਜੇ ਲੇਖਕ ਸ਼ਾਇਰਾਂ ਨਾਲੋਂ ਹਜ਼ਾਰ ਗੁਣਾਂ ਚੰਗੇ ਹਨ ਫੇਰ ਭੀ ਇਹ ਸਚਾਈ ਹੈ, ਕਿ ਇਹ ਵਾਧਾ ਵਾਰਸ ਦੀ ਸ਼ਾਇਰੀ ਵਾਸਤੇ ਜ਼ਹਿਰ ਕਾਤਲ ਸਿਧ ਹੋਇਆ ਅਰ ਉਪੰਤ ਇਸ ਦੀ ਦੇਖਾ ਦੇਖੀ ਬਾਹਜ਼ੇ ਸ਼ਾਇਰਾਂ ਨੂੰ ਭੀ ਇਹ ਦਲੇਰੀ ਹੋ ਗਈ ਕਿ ਉਹ ਵਾਰਸ ਦੇ ਨੂਰਾਨੀ ਚਿਹਰੇ ਤੇ ਆਪਣੀ ਬੇਅਰਥ ਵਧੀਕੀ ਨਾਲ ਕਲੰਕ ਲਾ ਸਕਣ।

ਹੀਰ ਵਾਰਸ ਦੀ ਸ਼ਰਹ।

ਮੀਆਂ ਪੀਰਾਂ ਦਿਤੇ ਨੇ ਸਭ ਤੋਂ ਪਹਿਲਾਂ ਹੀਰ ਵਾਰਸ ਦੀ ਸ਼ਰਹ (ਵੇਰਵੇ ਸਹਿਤ ਟੀਕਾ ਟਿਪਣੀ) ਲਿਖੀ। ਉਨ੍ਹਾਂ ਦੀ ਸ਼ਰਹ ਸੰਖੇਪ ਅਤੇ ਬਹੁਤ ਹਦ ਤਕ ਮਕਬੂਲ ਹੈ ਯਥਾ ਵਾਰਸ ਦਾ ਇਕ ਮਿਸਰਾ ਹੈ:-

"ਮੇਰੇ ਪੀਰ ਨੂੰ ਰਬ ਤੌਫੀਕ ਦਿਤੀ, ਓਹ ਤਾਂ ਖਾਸ ਰਫ਼ੀਕ ਜੱਬਾਰ ਦਾ ਨੀ।"
ਇਸ ਤੇ ਸ਼ਰਹ ਲਿਖਦੇ ਹਨ:-

ਔਲਯਾਇ ਕਰਾਮ ਪਹੁੰਚਵਾਨ ਹੁੰਦੇ ਹਨ ਤੇ ਜੋ ਪ੍ਰਾਰਥਨਾ ਓਹ ਕਿਸੇ ਵਾਸਤੇ ਕਰਨ, ਰਬ ਉਨ੍ਹਾਂ ਦੀ ਮਨਜ਼ੂਰ ਕਰਦਾ ਹੈ।

ਦੂਜੀ ਸ਼ਰਹ ਮੌਲਵੀ ਮਹਬੂਬ ਅਲੀ ਨਕਵੀ ਦੀ ਹੈ। ਓਨ੍ਹਾਂ ਨੇ ਹਰ ਯੋਗ ਅਯੋਗ ਗਲ ਨੂੰ ਕੁਰਾਨ ਤੇ ਹਦੀਸ ਨਾਲ ਸਿਧ ਕਰਨ ਦਾ ਜਤਨ ਕੀਤਾ ਹੈ ਅਰ ਸ਼ਰਹ ਵਿਚ ਬੇਥਵੀ ਤਫ਼ਸੀਲ ਤੋਂ ਕੰਮ ਲਿਆ ਹੈ। ਜਿਹਾ ਕਿ-

'ਕੱਛੇ ਵੰਝਲੀ ਮਾਰ ਕੇ ਰਵਾਂ ਹੋਇਆ, ਵਾਰਸ ਦੋਸ ਤੇ ਵਤਨ ਵਿਸਾਰਿਆ ਏ।"

ਸਦੇ ਹਨ ਕਿ ਵੰਝਲੀ ਤੋਂ ਕਲਮਾ ਸ਼ਰੀਫ ਜਾਂ ਅਮਲ ਸਾਲਿਹ (ਨੇਕ ਕਰਮ) ਹਨ, ਜੋ ਆਦਮੀ ਦੇ ਨਾਲ ਕਬਰ ਵਿਚ ਜਾਣਗੇ:-