ਪੰਨਾ:ਪੰਜਾਬ ਦੇ ਹੀਰੇ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ )



ਅੰਦਰ ਮਲਕ ਪੰਜਾਬ ਦੇ, ਰਾਜਾ ਸੀ ਇਕ ਜਾਨ।
ਸਾਹਨ ਪਾਲ ਸੀ ਓਸਦਾ, ਆਹਾ ਨਾਮ ਪਛਾਣ।
ਰਾਜੇ ਜੇਹੜੇ ਹਿੰਦ ਦੇ, ਸਭਨਾਂ ਦਾ ਸਰਦਾਰ।
ਰਖਦਾ ਲਸ਼ਕਰ ਬਹੁਤ ਸੀ, ਗਿਰਦੇ ਲੇਖ ਹਜ਼ਾਰ।
ਕੌਮ ਰਾਜੇ ਪਨਵਾਰ ਦੇ, ਰਹਿੰਦੇ ਆਸੇ ਜਾਨ।
ਉਸ ਦੀ ਨਸਲੋਂ ਜਾਨ ਤੂੰ, ਰਾਜਾ ਇਹ ਪਛਾਨ।
.........

ਖਲਕਤ ਉਸ ਦੇ ਜ਼ੁਲਮ ਥੀਂ,ਪਾਵੇ ਨਾ ਆਰਾਮ।
ਇਸ ਤੋਂ ਪਿਛੋਂ ਕਿੱਸਾ, ਬਿਆਨ ਕੀਤਾ ਹੈ।

ਹਾਸ਼ਮ ਸ਼ਾਹ

ਆਪ ਦੇ ਪਿਤਾ ਦਾ ਨਾਂ ਹਾਜ਼ੀ ਮੁਹੰਮਦ ਸ਼ਰੀਫ ਮਹਸੂਮ ਸ਼ਾਹ ਅਤੇ ਦਾਦੇ ਦਾ ਨਾਂ ਹਾਜੀ ਮਹਸੂਮ ਸ਼ਾਹ ਤੇ ਪੜਦਾਦੇ ਦਾ ਨਾਂ ਗੋਦੜ ਸ਼ਾਹ ਸੀ । ਆਪ ਦਾ ਪੇਸ਼ਾ ਤਰਖਾਣਾਂ ਅਤੇ ਕੌਮ ਕੁਰੈਸ਼ੀ ਸੀ। ਆਪ ਦਾ ਜਨਮ ੧੧੬੬ਹਿ: ਵਿੱਚ ਜਗਦੇਉ ਕਲਾਂ, ਮੁਤਸਿਲ ਰਾਜਾਸਾਂਸੀ ਜ਼ਿਲਾ ਅੰਮ੍ਰਿਤਸਰ ਵਿਚ ਹੋਇਆ । ਆਪ ਦੇ ਪਿਤਾ ਹਾਜੀ ਮੁਹੰਮਦ ਸ਼ਰੀਫ਼ ਬੜੇ ਨੇਕ ਅਤੇ ਸੂਫੀ ਬਜ਼ੁਰਗ ਸਨ। ਆਪ ਨੇ ਆਪਣੀ ਜ਼ਿੰਦਗੀ ਵਿਚ ੪੦ ਵਾਰੀ ਮਕੇ ਦੀ ਯਾਤ੍ਰਾ ਕੀਤੀ ਅਤੇ ਆਪ ਦੀ ਮਾਤਾ ਨੇ ਭੀ ਬਹੁਤ ਵਾਰੀ ਹਜ ਕੀਤੇ।

ਹਾਜੀ ਸਾਹਿਬ ਪੀਰ ਬਖਤ ਜਮਾਲ (ਇਲਾਕਾ ਅੰਮ੍ਰਿਤਸਰ) ਦੇ ਚੇਲੇ ਸਨ ਅਤੇ ਪੀਰੀ ਮੁਰੀਦੀ ਤੋਂ ਛੁਟ ਹਕਮੀ ਕਰ ਕੇ ਭੀ ਲੋਕਾਂ ਦੀ ਸੇਵਾ ਕੀਤਾ ਕਰਦੇ ਸਨ। ਆਪ ਚਾਲੀ ਸਾਲ ਮਦੀਨਾਂ ਮਨਵੱਰਾ ਵਿਚ ਝਾਤੂ ਦੇਣ ਦੀ ਸੇਵਾ ਕਰਦੇ ਰਹੇ।

ਹਾਸ਼ਮ ਸ਼ਾਹ ਜਦ ਜਵਾਨ ਹੋਏ ਤਾਂ ਉਨ੍ਹਾਂ ਨੇ ਤਰਖਾਣਾ ਪੇਸ਼ਾ ਧਾਰਨ ਕਰ ਲਿਆ ਅਤੇ ਏਥੋਂ ਹੀ ਰੋਟੀ ਕਮਾ ਕੇ ਖਾਂਦੇ ਰਹੇ ; ਪਰ ਜਦ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤਕ ਪਹੁੰਚ ਹੋ ਗਈ ਤਾਂ ਇਸ ਕੰਮ ਨੂੰ ਛਡ ਕੇ ਪੱਕੀ ਤਰਾਂ ਉਥੇ ਹੀ ਰਹਿਣ ਲਗ ਪਏ।

ਹਾਸ਼ਮ ਸ਼ਾਹ ਦੀ ਉਮਰ ੧੪-੧੫ ਸਾਲ ਦੀ ਸੀ ਜਦੋਂ ਆਪ ਦੇ ਪਿਤਾ ਦੇ ਚਲਾਣੇ ਦਾ ਸਮਾਂ ਨੇੜੇ ਆ ਗਿਆ। ਉਸ ਵੇਲੇ ਇਕ ਨੌਕਰ ਨੇ ਹਾਜੀ ਸਾਹਿਬ ਅਗੇ ਬੇਨਤੀ ਕੀਤੀ ਕਿ ਯਾ ਹਜ਼ਰਤ ! ਹਾਸ਼ਮ ਦਾ ਭੀ ਕੁਝ ਖਿਆਲ ਕਰਨਾ ਚਾਹੀਏ। ਉਸ ਵੇਲੇ ਆਪ ਬੀਮਾਰੀ ਦੇ ਬਿਸਤਰ ਤੇ ਪਏ ਈਸਬਗੋਲ ਦੀ ਪੋਟਲੀ ਚੂਸ ਰਹੇ ਸਨ। ਆਪ ਨੇ ਹਾਸ਼ਮ ਸ਼ਾਹ ਨੂੰ ਕੋਲ ਬੁਲਾਇਆ ਅਤੇ ਉਹ ਪੋਟਲੀ ਆਪਣੇ ਮੂੰਹ ਚੋਂ ਕਢ ਕੇ ਹਾਸ਼ਮ ਨੂੰ ਦੇ ਦਿਤੀ ਅਤੇ ਆਖਿਆ ਇਸ ਨੂੰ ਚੁਸ। ਰਬ ਜਾਣੇ ਇਸ ਪੋਟਲੀ ਵਿੱਚ ਕੀ ਗੁਪਤ ਜਾਦੂ ਭਰਿਆ ਅਸਰ ਸੀ, ਜਿਸ ਨੂੰ ਚੂਸਦਿਆਂ ਹੀ ਹਾਸ਼ਮ ਦਾ ਜ਼ਿਹਨ ਖੁਲ੍ਹ ਗਿਆ ਅਤੇ ਆਪ ਕਿਸੇ ਦੂਜੇ ਰੰਗ ਵਿਚ ਚਲੇ ਗਏ।ਫਿਰ ਆਪ ਜਿਸ ਪੁਸਤਕ ਨੂੰ ਪੜ੍ਹਨਾ