ਪੰਨਾ:ਪੰਜਾਬ ਦੇ ਹੀਰੇ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਬ੍ਰਦਰਸ ਨੇ ਜਾਰੀ ਕੀਤਾ। ਏਹ ਦੋਨੋਂ ਪਹਿਲੇ ਅਮ੍ਰਿਤਸਰ ਵਿਚ ਉਪਜੇ ਪਰ ਬਾਦ ਵਿਚ ਲਾਹੌਰ ਚਲੇ ਗਏ। ਉਰਦੂ ਅਖਰਾਂ ਵਿਚ ਪੰਜਾਬੀ ਰਸਾਲਾ "ਪੰਜਾਬੀ ਦਰਬਾਰ`" ਸੰਨ ੧੯੨੮ ਵਿਚ ਮਿਸਟਰ ਜੋਸ਼ੂਆ ਫਜ਼ਲਦੀਨ ਨੇ ਜਾਰੀ ਕੀਤਾ। ਇਸ ਦੇ ਬਾਦ ਰਸਾਲਾਂ ਸਾਰੰਗ ਕਰਨਲ ਭੋਲਾ ਨਾਥ ਦੀ ਚੀਫ ਐਡੀਟਰੀ ਵਿਚ ਜਾਰੀ ਹੋਯਾ । ਇਨ੍ਹਾਂ ਦੋਹਾਂ ਨੇ ਜੀਉਂਦਿਆਂ ਰਹਿਣ ਦਾ ਜਤਨ ਕਾਫੀ ਨੁਕਸਾਨ ਉਠਾ ਕੇ ਭੀ ਜਾਰੀ ਰਖਿਆ ਪਰ ਸਮੇਂ ਦੀ ਅਨਗਹਿਲੀ ਨੇ ਬੰਦ ਹੋਣ ਲਈ ਮਜਬੂਰ ਕਰ ਹੀ ਦਿੱਤਾ । ਹਿੰਦੀ ਅਖਰਾਂ ਤੇ ਪੰਜਾਬੀ ਬੋਲੀ ਵਿਚ ਭੀ ਇਕ ਰਸਾਲਾ 'ਬਸੰਤ' ਨਾਮੀ ਲਾਲਾ ਲਖਮੀ ਚੰਦ ਨੇ ਲਾਲਾ ਗੁਰਾਂ ਦਿਤਾ ਮਲ ਖੰਨਾ ਦੀ ਐਡੀਟਰੀ ਹੇਠ ਕਢਿਆ ਪਰ ਸਮੇਂ ਨੇ ਉਸ ਨੂੰ ਭੀ ਚੰਦ ਮਹੀਨੇ ਬਾਦ ਬੰਦ ਹੋਣ ਲਈ ਲਾਚਾਰ ਕਰ ਦਿਤਾ | ਕਲਕੱਤੇ ਵਿਚੋਂ ਇਕ ਖਾਲਸ ਸਾਹਿਤੱਕ ਪੰਜਾਬੀ ਰਸਾਲਾ "ਕਵੀ" ਨਾਮ ਦਾ ਕਵੀ ਕੁਟੀਆ ਕਲਕੱਤਾ ਦੇ ਉਦਮ ਨਾਲ ਸਰਦਾਰ ਮੁਨਸ਼ਾ ਸਿੰਘ ਜੀ 'ਦੁਖੀ' ਦੀ ਐਡੀਟਰੀ ਹੇਠ ਬੜੀ ਆਬੋਤਾਬ ਨਾਲ ਨਿਕਲਦਾ ਰਿਹਾ ਪਰ ਤਿੰਨ ਚਾਰ ਸਾਲ ਬਾਦ ਪ੍ਰਬੰਧਕਾਂ ਦੇ ਖਿਲਰ ਪੁਲਰ ਜਾਣ ਨਾਲ ਬੰਦ ਹੋ ਗਿਆ । ਇਸ ਵੇਲੇ ਭੀ ਕਲਕੱਤੇ ਵਿਚੋਂ 'ਦੇਸ਼ ਦਰਪਣ' ਨਾਮ ਦਾ ਅਖਬਾਰ ਉਸੇ ਪ੍ਰੈਸ ਵਿਚੋਂ ਸ੍ਰ: ਨਰਿੰਜਣ ਸਿੰਘ 'ਤਾਲਬ' ਦੀ ਐਡੀਟਰੀ ਹੇਠ ਨਿਕਲ ਰਿਹਾ ਹੈ । ਅੰਮ੍ਰਿਤਸਰ ਵਿਚੋਂ ੧੯੨੬ ਵਿਚ ਸ੍ਰ: ਐਸ. ਐਸ. ਚਰਨ ਸਿੰਘ ਜੀ ਸ਼ਹੀਦ ਦਾ ਅਖਬਾਰ 'ਮੌਜੀ' ਬੜੀ ਸ਼ਾਨ ਨਾਲ ਨਿਕਲਦਾ ਰਿਹਾ, ਉਸ ਦੇ ਬਾਦ ਇਕ ਚਸਾਲਾ 'ਹੰਸ' ਭੀ ਉਨਾਂ ਨੇ ਕਢਿਆ ਪਰ ਸਤ ਮਹੀਨੇ ਬਾਦ ਬੰਦ ਹੋ ਗਿਆ | ਮੌਜੀ ਹੁਣ ਲਾਹੌਰ ਵਿਚੋਂ ਨਿਕਲ ਰਿਹਾ ਹੈ। ਇਸ ਤੋਂ ਸਿਵਾਇ ਅਨਗਿਣਤ ਰਸਾਲੇ ਤੇ ਅਖਬਾਰ ਨਿਕਲਦੇ ਰਹੇ ਹਨ, ਜਿਨ੍ਹਾਂ ਦਾ ਪੂਰਾ ਵੇਰਵਾ ਦਿਤਿਆਂ ਮਜ਼ਮੂਨ ਬਹੁਤ ਵਧ ਜਾਏਗਾ ।

ਪੰਜਾਬੀ ਵਿਚ ਨਵੇਂ ਸ਼ਬਦਾਂ ਦਾ ਵਾਧਾ

ਜੀਉਂਦੀਆਂ ਜਾਗਦੀਆਂ ਕੌਮਾਂ ਵਾਂਗ ਹੀ ਜੀਉਂਦੀਆਂ ਬੋਲੀਆਂ ਇਕੋ ਟਿਕਾਣੇ ਤੇ ਖਲੋ ਨਹੀਂ ਰਹਿੰਦੀਆਂ। ਪੰਜਾਬੀ ਨੇ ਅਾਪਣੇ ਅੰਦਰ ਕਈ ਨਵੇਂ ਸ਼ਬਦ ਅਰਬੀ ਫ਼ਾਰਸੀ ਆਦਿਕ ਦੇ ਪਚਾਏ। ਇਸੇ ਤਰ੍ਹਾਂ ਸਿਖ ਰਾਜ ਦੇ ਜ਼ਮਾਨੇ ਵਿਚ ਭੀ ਨਵੇਂ ਸ਼ਬਦ ਬਣੇ। ਗੁਰੁ ਗੋਬਿੰਦ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰਲਾ ਬਾਰਾਂ ਮਿਸਲਾਂ ਦਾ ਉਹ ਸਮਾਂ ਸੀ, ਜਦ ਸਿਖਾਂ ਨੂੰ ਜੰਗ ਜੁਧਾਂ ਵਿਚ ਹੀ ਰੁੱਝਾ ਰਹਿਣਾ ਪੈਂਦਾ ਸੀ । ਲੋੜ ਈਜਾਦ ਦੀ ਮਾਂ ਹੈ, ਇਸ ਨੂੰ ਪੂਰਾ ਕਰਨ ਲਈ ਉਨਾਂ ਨੇ ਕੁਝ ਅਨੋਖੇ ਸ਼ਬਦ ਟਕਸਾਲ ਲਏ ਜੋ ਆਪ ਵਿਚ ਪ੍ਰਾਈਵੇਟ ਕੋਡ ਵਾਂਗ ਵਰਤੇ ਜਾਂਦੇ ਸਨ। ਇਨ੍ਹਾਂ ਸ਼ਬਦਾਂ ਦੀ ਚੋਖੀ ਸਾਰੀ ਚੋਣ ਸੰਤ ਜਵਾਲਾ ਸਿੰਘ ਨੇ ਕੀਤੀ ਤੇ "ਖ਼ਾਲਸਈ ਬੋਲੇ" ਨਾਮ ਹੇਠ ਛਪੇ ਹੋਏ ਹਨ। ਇਹ ਅਕਾਲੀਆਂ ਦੇ ਆਪਣੇ ਬੋਲੇ ਹਨ, ਜੋ ਕਦੇ ਕਦੇ ਅਜ ਕਲ ਭੀ ਵਰਤੀਂਦੇ ਨੇ । ਨਮੂਨੇ ਵਜੋਂ ਕੁਝ ਕੁ ਹੇਠ ਦੋਦੇ ਹਾਂ

-੧੯-