ਪੰਨਾ:ਪੰਜਾਬ ਦੇ ਹੀਰੇ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਵਾਂ ਨਾਲ ਭਰਪੂਰ ਰਚਨਾਵਾਂ ਨੂੰ ਦੂਸਰੇ ਸਾਹਿਤਕ ਸੰਸਾਰ ਅੱਗੇ ਰੱਖ ਸਕਦੇ ਹਾਂ ਆਪ ਦੇ ਖਿਆਲ ਦੀਆਂ ਉੱਚ ਉਡਾਰੀਆਂ ਨੂੰ ਦੇਸ਼ ਦੇ ਬੜੇ ਬੜੇ ਵਿਦਵਾਨਾਂ ਨੇ ਮੰਨ ਲਿਆ ਹੈ।
ਪੰਜਾਬੀ ਬੋਲੀ ਜੇ ਬੇਪਰਵਾਹੀ, ਗ਼ਫਲਤ ਤੇ ਮਤ ਭੇਦ ਦਾ ਸ਼ਿਕਾਰ ਨਾ ਹੋ ਗਈ ਹੁੰਦੀ, ਤਾਂ ਇਸ ਵੇਲੇ ਤਕ ਇਸ ਨੇ ਹਿੰਦਸਤਾਨ ਦੀਆਂ ਨਾਮਵਰ ਪ੍ਰਾਂਤਿਕ ਬੋਲੀਆਂ ਦੇ ਅਗੇ ਅਗੇ ਤੁਰਦੀ ਦਿਸਣਾ ਸੀ। ਇਸ ਦੇ ਖਮੀਰ ਵਿਚ ਵਧਣ ਮੌਲਣ ਦੀ ਬਹੁਤ ਬੜੀ ਸ਼ਕਤੀ ਮੌਜੂਦ ਹੁੰਦਿਆਂ ਭੀ ਅਪਣੇ ਚਿਰਾਗਾਂ ਦੇ ਹਥੋਂ ਰੁਲ ਰਹੀ ਹੈ। ਨਾ ਇਸ ਦੀ ਪੁਸ਼ਤ ਉਤੇ ਕੋਈ ਰਜਵਾੜਾ ਹੈ ਤੇ ਨਾ ਹਿੰਦ ਮੁਸਲਮਾਨਾਂ ਦਾ ਸਾਂਝਾ ਜ਼ੋਰ ਕੰਮ ਦੇ ਰਿਹਾ ਹੈ। ਬਹੁਤ ਸਾਰੀ ਤਾਕਤ ਪੰਜਾਬ ਦੀ ਇਸੇ ਇਕ ਝਗੜੇ ਨੂੰ ਨਜਿਠਦਿਆਂ ਹੀ ਨਸ਼ਟ ਹੋ ਗਈ ਕਿ ਇਸ ਨੂੰ ਲਿਖਣ ਲਈ ਅਖਰ ਕਿਹੜੇ ਵਰਤੇ ਜਾਣ, ਉਰਦੂ ਜਾਂ ਗੁਰਮੁਖੀ। ਇਹ ਸ਼ਿਕਵਾ ਅਸੀਂ ਪਿਛੇ ਭੀ ਕਰ ਚੁਕੇ ਹਾਂ।
ਦੂਸਰਾ ਅਫਸੋਸ ਪੰਜਾਬੀ ਦੀ ਕਿਸਮਤ ਉਤੇ ਸਾਨੂੰ ਇਸ ਗਲ ਦਾ ਹੈ ਕਿ ਪੰਜਾਬੀ ਦੇ ਵਿਦਵਾਨ ਸਕਾਲਰਾਂ ਨੇ ਪਹਿਲੇ ਤਾਂ ਚੋਖਾ ਚਿਰ ਪੰਜਾਬੀ ਨੂੰ ਪਲੇਟ ਫਾਰਮ ਨਾਲ ਛੋਹਣ ਨਹੀਂ ਦਿਤਾ ਤੇ ਜਦ ਉਨ੍ਹਾਂ ਨੂੰ ਹੋਸ਼ ਆਈ ਤਾਂ ਸ਼ਰਮਾਣ ਲਗ ਪਏ। ਅਕਾਲੀ ਲਹਿਰ ਨੇ ਭਾਵੇਂ ਇਹ ਝਾਕ ਕਾਫੀ ਹਦ ਤਕ ਖੋਲ੍ਹ ਦਿਤਾ ਹੈ ਪਰ ਪਲੇਟ ਫਾਰਮ ਉਤੇ ਹਿੰਦੀ ਤੇ ਉਰਦੂ ਦਾ ਕਬਜ਼ਾ ਹੋ ਰਿਹਾ ਹੈ। ਪੰਜਾਬੀ ਨਾਲ ਹਕੀਕੀ ਪਿਆਰ ਬਹੁਤ ਹੀ ਘਟ ਹੈ।
ਕੁਝ ਵਿਦਵਾਨ ਸਕਾਲਰ, ਪ੍ਰੋਫੈਸਰ ਤੇ ਕਲਮ ਦੇ ਧਨੀ ਸਾਡੇ ਪਾਸ ਹੁੰਦਿਆਂ ਹੋਇਆਂ ਭੀ ਸਾਡੇ ਕੰਨ ਸੁਣਦੇ ਹਨ ਕਿ ਕਮ ਫੁਰਸਤੀ ਦੇ ਕਾਰਨ ਉਹ ਕੁਝ ਭੀ ਕਰਨੋਂ ਲਾਚਾਰ ਹਨ। ਪਰ ਉਨ੍ਹਾਂ ਦੀ ਇਸ ਲਾਚਾਰੀ ਨੂੰ ਸੁਣ ਕੇ ਭੀ ਸਾਨੂੰ ਮਾਯੂਸੀ ਨਹੀਂ ਹੋ ਰਹੀ। ਪੰਜਾਬੀ ਦਾ ਇਹ ਸੰਕਟ ਕੁਝ ਦਿਨਾਂ ਦਾ ਮਹਿਮਾਨ ਹੈ। ਇਸ ਦੇ ਵਧਣ ਫੁਲਣ ਦੀ ਸ਼ਕਤੀ ਨੇ ਬਿਨਾਂ ਸਿੰਜਾਈ ਦੇ ਭੀ ਕਾਮਯਾਬ ਹੋ ਜਾਣਾ ਹੈ। ਗਲਤੀ ਦਾ ਖਾਸਾ ਹੈ ਕਿ ਉਹ ਰਹਿੰਦੀ ਨਹੀਂ ਇਸੇ ਤਰਾਂ ਸਾਨੂੰ ਆਸ ਹੈ ਕਿ ਜਿਨ੍ਹਾਂ ਸਕਾਲਰਾਂ ਨੇ ਕਈ ਤਾਰੀਖੀ ਉਕਾਈਆਂ ਭੀ ਖਾਧੀਆਂ ਹਨ, ਓਹ ਦੂਰ ਹੋ ਜਾਣਗੀਆਂ।
ਇਸ ਮੌਕੇ ਉਤੇ ਨਾ ਮੁਨਾਸਬ ਨਾ ਹੋਵੇਗਾ ਜੇ ਥੋੜਾ ਜਿਹਾ ਜ਼ਿਕਰ ਉਨਾਂ ਗਲਤ ਫਹਿਮੀਆਂ ਦਾ ਕੀ ਕਰ ਦਿੱਤਾ ਜਾਵੇ,ਜੋ ਸਾਡੇ ਕੁਝ ਵਿਦਵਾਨ ਸਕਾਲਰਾਂ ਨੂੰ ਪੈ ਚੁਕੀਆਂ ਹਨ। ਜਿਹਾ ਕਿ-
(੧) ਖਾਨ ਸਾਹਿਬ ਕਾਜ਼ੀ ਫਜ਼ਲ ਹਕ ਸਾਹਿਬ ਹਾਮਦ ਅਬਾਸੀ ਬਾਬਤ ਲਿਖਦੇ ਹਨ ਕਿ ਜੰਗ ਹਾਮਦ ਆਮ ਤੌਰ ਤੇ ਅਖ਼ਬਾਰ ਹਾਮਦ ਦੇ ਨਾਮ ਤੋਂ ਮਸ਼ਹੂਰ ਹੈ ਹਾਲਾਂ ਕਿ ਜੰਗ ਇਕ ਹੋਰ ਕਿਤਾਬ ਹੈ ਅਤੇ ਅਖ਼ਬਾਰ ਹਾਮਦ ੩੫੦ ਸਫੇ ਦੀ ਵਡੀ ਸਾਰੀ ਕਿਤਾਬ ਹੋਰ ਹੈ।

ਆਪ ਨੇ ਹਾਫਜ਼ ਬਰਖੁਰਦਾਰ ਦੇ ਇਸ ਸ਼ੇਅਰ ਤੋਂ ਉਸ ਨੂੰ ਜੱਟ ਹੋਣਾ ਦੱਸਿਆ ਹੈ:-

-੨੪-