ਸ਼ੁਰੂ ਕਰਕੇ ਦਿਨ ਚੜਾ ਦਿਆ ਕਰਦੇ ਸਨ। ਲੋਕ ਏਹ ਖੀਉੜੀਆਂ ਸੁਣਨ ਵਾਸਤੇ ਗਲੀਆਂ ਦੇ ਥੜਿਆਂ ਉਤੇ ਬੈਠੇ ਰਹਿੰਦੇ ਸਨ। ਅਜੇ ਭੀ ਖੀਊੜੀਆਂ ਸੁਣਨ ਦਾ ਸ਼ੌਕ ਮੌਜੂਦ ਹੈ, ਪਰ ਅਗੇ ਨਾਲੋਂ ਬਹੁਤ ਘਟ। ਨਮੂਨੇ-
ਪੁੱਛ ਨਾ ਪੈਂਦੇ ਮਾਮਲੇ-ਵੇ ਮੈਂ ਵਾਰੀਆਂ
ਨੇਹੁੰ ਨਾ ਲਗਦੇ ਜ਼ੋਰ
ਆਸ਼ਕ ਤੇ ਵਰਿਆਮ ਨੂੰ
ਪਈ ਉਡੀਕ ਗੋਰ
ਆਸ਼ਕ ਗਲ ਜੰਜੀਰੀਆਂ
ਜਿਉਂ ਲਾਟੂ ਗਲ ਡੋਰ
ਗੋਰੀ ਰੇ ਕੁਖ ਨੂੰ
ਜਿਉਂ ਪੈਰਾਂ ਨੂੰ ਮੋਰ
ਬਾਝ ਪਰੇਮੇ ਆਦਮੀ
ਜੰਗਲੀ ਚੁਗਦੇ ਢੋਰ
ਉਡ ਖਾਂ ਸ਼ਾਮੀ ਤੋਤਿਆ
ਮੈਨੂੰ ਰਾਣੀ ਲਿਆਦੇ ਹੋਰ
ਮਖੀ ਮੱਛੀ ਇਸਤਰੀ
ਤਿੰਨੇ ਜਾਤ ਜਾਤ
ਜਾਂ ਵੇਖਣ ਸਰ ਸੋਹਣਾ
ਤਰ੍ਹਾਂ ਕਟੀਵਣ ਰਾਤ
ਡੋਹੇ
ਵਿਆਹਾਂ ਸ਼ਾਦੀਆਂ ਵਿਚ, ਕੁੜੀ ਦੇ ਪੇਕੇ ਘਰ ਕੁੜਮਾਂ ਦੇ ਘਰੋ' ਮਿਲਨੀ ਵਾਸਤੇ ਔਰਤਾਂ ਆਉਂਦੀਆਂ ਹਨ ਤਾਂ ਏਹ ਡੋਹੇ ਆਹਮੋ ਸਾਹਮਣੇ ਬੋਲੇ ਜਾਂਦੇ ਹਨ। ਡੋਹਾ ਅਸਲ ਵਿਚ ਦੋਹਰਾ ਹੀ ਹੁੰਦਾ ਹੈ, ਪਰ ਹੱਕ ਲੰਬੀ ਕਰਨ ਵਾਸਤੇ ਵਿਚ ਕੁਝ ਵਾਧੂ ਪਦ ਜੋੜ ਲਏ ਜਾਂਦੇ ਹਨ। ਡੋਹਿਆਂ ਵਿਚ ਸਿਠਣੀਆਂ ਵਰਗੇ ਮਖੌਲ ਭੀ ਹੁੰਦੇ ਹਨ, ਪਰ ਮੁੰਡੇ ਵਾਲੀਆਂ ਬੜੇ ਮਿਠੇ ਡੋਹੇ ਬੋਲਦੀਆਂ ਹਨ, ਨਜ਼ਰਾਨੇ ਮਿਲ ਜਾਂਦੇ ਹਨ। ਨਮੂਨਾ-
ਕੁੜਮੋਂ ਸਾਡੇ ਰਾਜਿਓ....ਕਿਆ ਜੀਓ, ਤੁਸੀਂ ਦਾਤਾਂ ਦੇ ਭੰਡਾਰ
ਧੀ ਤੁਹਾਡੀ ਰੁਕਮਣੀ, ਸਾਡੇ ਬੂਹੇ ਦਾ, ਵੇ ਜੀਵਣ ਜੋਗਿਓ, ਸਿੰਗਾਰ
ਕਾਮਨ
ਕਾਮਨ ਦਾ ਅਰਥ ਹੈ ਜਾਦੂ ਟੂਣਾ। ਲਾੜਾ ਸਹੁਰੇ ਘਰ ਆਵੇ ਤਾਂ ਕਾਮਨਾਂ ਦੇ