ਪੰਨਾ:ਪੰਜਾਬ ਦੇ ਹੀਰੇ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਪੁਸਤਕਾਂ ਲਿਖੀਆਂ ਤਾਂ ਅਨਪੜ ਸਜਣਾਂ ਲਈ ਸਾਦਾ ਅਤੇ ਸੌਖੀ ਬੋਲੀ ਵਿਚ ਪੰਜਾਬੀ ਲੋਕਾਂ ਦੇ ਭੰਡਾਰ ਭਰ ਦਿਤੇ। ਡਾ: ਮੋਹਨ ਸਿੰਘ ਐਮ. ਏ. ਪੀ. ਐਚ. ਡੀ. ਨੇ ਆਪਣੀ ਪੁਸਤਕ 'ਹਿਸਟਰੀ ਆਫ ਪੰਜਾਬੀ ਲਿਟਰੇਚਰ' ਵਿਚ ਆਪ ਨੂੰ ਪੰਜਾਬੀ ਸ਼ਾਇਰ ਮੰਨ ਕੇ ਇਹ ਤਸਲੀਮ ਕੀਤਾ ਹੈ ਕਿ ਇਹ ਸ਼ਲੋਕ ਇਨਾਂ ਦੇ ਹੀ ਹਨ। ਇਨ੍ਹਾਂ ਤੋਂ ਛੁਟ ਪ੍ਰੋ:ਮਹਮੂਦ ਸ਼ੀਰਾਨੀ ਦੀ ਕਿਤਾਬ ਪੰਜਾਬ ਮੇਂ ਉਰਦੂ ਤੇ ਮਿਸਟਰ ਮਾਇਲਜ਼ ਅਰਵਿੰਗ ਦੀ ਕਿਤਾਬ “ਸ਼ਰਾਇਨ ਆਫ਼ ਬਾਬਾ ਫਰੀਦ ਆਦਿ ਵਿਚ ਭੀ ਆਪ ਦੀ ਪੰਜਾਬੀ ਸ਼ਾਇਰੀ ਦਾ ਜ਼ਿਕਰ ਮੌਜੂਦ ਹੈ।

ਤਸਨੀਫਾਤ:-੧. ਸ਼ਲੋਕ ਫਰੀਦ (ਪੰਜਾਬੀ) ਇਕੱਠੇ ਕੀਤੇ ਹੋਏ ਮੁਨਸ਼ੀ ਜੈਸ਼ੀ ਰਾਮ ਸਾਹਿਬ ਮੁਸ਼ਤਾਕ ਸਣੇ ਵਿਆਖਿਆ, ਸਫੇ ੧੫੬।

੨. ਰਾਹਿਤ ਉਲ ਕਲੂਬ (ਬਚਨ ਬਾਵਾ ਫਰੀਦ) ਇਕੱਠੇ ਕੀਤੇ ਹੋਏ ਹਜ਼ਰਤ ਨਜ਼ਾਮ ਦੀਨ ਦੇਹਲੀ।

੩. ਇਸਰਾਰ ਉਲ ਔਲੀਆ (ਬਚਨ ਬਾਵਾ ਫ਼ਰੀਦ) ਜਮਾਂ ਕੀਤੇ ਹੋਏ ਹਜ਼ਰਤ ਬਦਰ ਦੀਵਾਨ ਸੱਜਾਦਾ ਨਸ਼ੀਨ ਦਰਗਾਹ ਪਾਕ ਪਟਨ।

੪. ਫੁਆਇਦ ਉਲ ਸਾਲਕੀਨ (ਬਚਨ ਖਵਾਜਾ ਬਖਤਿਆਰ ਕਾਕੀ) ਇਕੱਠੇ ਕੀਤੇ ਹੋਏ ਬਾਵਾ ਫਰੀਦ ਜੀ। 

੫. ਸਲੋਕ ਫਰੀਦ ਸਟੀਕ ਖਾਲਸਾ ਟ੍ਰੈਕਟ ਸੁਸਾਇਟੀ ਵਾਲੇ।

ਚਲਾਣਾ:-ਆਪ ਬੜੇ ਬਾ-ਇਖਲਾਕ, ਨੇਕ ਅਤੇ ਪਾਕ ਬਜ਼ੁਰਗ ਸਨ, ਅੰਤ ਸਮੇਂ ਤਕ ਭਗਤੀ ਅਤੇ ਤਪ ਵਿਚ ਰੁਝੇ ਰਹੇ। ਆਪ ਦੀ ਗਿਣਤੀ ਚੋਟੀ ਦੇ ਵਲੀ ਅੱਲਾ ਅਤੇ ਖੁਦਾ ਦੇ ਮਨਜ਼ੂਰ ਬੰਦਿਆਂ ਵਿਚ ਹੁੰਦੀ ਹੈ। ਆਪ ਦੇ ਚਲਾਣੇ ਬਾਬਤ ਤਵਾਰੀਖ ਵਾਲਿਆਂ ਦੀ ਵਖੋ ਵਖ ਰਾਏ ਹੈ। ਸ਼ਾਹ ਅਬਦੁਲਹਕ ਦੇਹਲਵੀ ਮੁਸਨਫ਼ ਅਖਬਾਰ ਉਲ ਅਖਯਾਰ ਮੁਨਸ਼ੀ ਜੈਸ਼ੀ ਰਾਮ ਮੁਸ਼ਤਾਕ ਲਿਖਾਰੀ ਅਨੁਸ਼ਾਦਾਤ ਫ਼ਰੀਦੀ ਤੇ ਡਾ:ਮੋਹਣ ਸਿੰਘ ਲਿਖਾਰੀ ਹਿਸਟਰੀ ਆਫ਼ ਪੰਜਾਬੀ ਲਿਟਰੇਚਰ ਨੇ ੬੬੪ ਹਿ: ਦਸਿਆ ਹੈ, ਮਹੰਮਦ ਕਾਸਮ ਲਿਖਾਰੀ ਤਾਰੀਖ ਫਰਿਸ਼ਤਾ ਨੇ ੬੬੦ ਹਿ ਅਤੇ ਲਿਖਾਰੀ ਸੀਰੁਲ ਅਕਤਾਬ ਨੇ ੬੯੦ ਹਿ: ਲਿਖਿਆ ਹੈ ਪਰ ਹੋਰ ਖੋਜੀਆਂ ਦੀ ਰਾਏ ਹੈ ਕਿ ਚਲਾਣੇ ਦਾ ਸੰਨ ੬੭੦ ਹਿ: ਹੈ। ਮਹਾਨ ਕੋਸ਼ ਭਾਈ ਕਾਹਨ ਸਿੰਘ ਵਿਚ ਆਪ ਦਾ ਜਨਮ ੧੧੭੩ ਈ: ਤੇ ਦੇਹਾਂਤ ੧੨੬੬ ਈ: ਦਰਜ ਹੈ ਜੋ ੬੬੫ ਹਿ: ਨਾਲ ਮਿਲਦਾ ਹੈ।

ਆਪ ਦਾ ਮਜ਼ਾਰ ਕਸਬਾ ਪਾਕ ਪਟਨ ਜਿਲਾ ਮਿੰਟਗੁਮਰੀ ਵਿੱਚ ਜ਼ਿਆਰਤ ਅਸਥਾਨ ਖਾਸੋ ਆਮ ਹੈ, ਜਿਥੇ ਹਰ ਸਾਲ ਆਪ ਦੀ ਕਬਰ ਉਤੇ ਮੁਹਰਮ ਮਹੀਨੇ ਦੀ ਪੰਜ ਛੇ ਤਾਰੀਖ ਨੂੰ ਉਰਸ ਹੁੰਦਾ ਹੈ,ਜਿਸ ਵਿਚ ਅਣਗਿਣਤ ਸ਼ਰਧਾਲੂ ਅਤੇ ਆਸਾਵੰਦ ਸ਼ਾਮਲ ਹੁੰਦੇ ਹਨ। ਇਕ ਦਰਵਾਜ਼ਾ ਜੁਮਾ ਖਿੜਕੀ ਜਿਸ ਨੂੰ ਬਹਿਸ਼ਤੀ ਬੂਹਾ ਕਹਿੰਦੇ ਹਨ, ਲੰਘਦੇ ਹਨ। ਇਸ ਖਿੜਕੀ ਬਾਰੇ ਬਹੁਤ ਸਾਰੀਆਂ ਰਵਾਇਤਾਂ ਉਘੀਆਂ ਹਨ, ਜਿਨ੍ਹਾਂ ਵਿਚੋਂ ਮੰਨਣ ਯੋਗ ਇਹ ਹੈ ਕਿ ਇਕ ਵਾਰੀ ਹਜ਼ਰਤ ਨਜ਼ਾਮ ਔਲੀਆ ਦੇਹ-ਲਵੀ ਨੇ ਸੁਫ਼ਨੇ ਵਿਚ ਰਸੂਲ ਮਕਬੁਲ ਨੂੰ ਕਹਿੰਦੇ ਸੁਣਿਆ ਜਿਸ ਦਾ ਭਾਵ ਸੀ ਕਿ ਐ ਨਜ਼ਾਮਦੀਨ!ਜੋ ਕੋਈ ਇਸ ਦਰਵਾਜ਼ੇ ਵਿੱਚ ਦਾਖਲ ਹੋਇਆ, ਅਮਨ ਵਿੱਚ ਆ ਗਿਆ। ਇਸ ਕਾਰਨ ਅਜ ਹਜ਼ਾਰਾਂ ਰੱਬ ਦੇ ਬੰਦੇ ਇਸ ਬੂਹੇ ਵਿਚੋਂ ਲੰਘਦੇ ਹਨ। ਆਪ ਬਹੁਤ ਸਾਰੀ