ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫ )

ਜੇ ਤੂੰ ਕਾਂਸ਼ੀ ਜਾਣਾ ਸੀ ਤਾਂ ਘੋੜੇ ਖਰੀਦਣ ਕਾਬਲ ਕਿਉਂ ਗਿਆ ? ਭਾਈ ਸਾਹਿਬ ਨੇ ਉਤਰ ਦਿੱਤਾ ਕਿ ਆਪ ਅਥਾਹ ਹੋ, ਤੁਹਾਡੀ ਗਤੀ ਕੋਈ ਨਹੀਂ ਜਾਣ ਸਕਦਾ। ਇਸ ਲਈ ਬਖ਼ਸ਼ ਲਓ। ਗੁਰੂ ਜੀ ਨੇ ਮੁਸ਼ਕਾਂ ਖੁਲਾ ਦਿਤੀਆਂ, ਛਾਤੀ ਨਾਲ ਲਾਇਆ ਅਤੇ ਫਰਮਾਇਆ:-

ਜੇ ਗੁਰ ਸਾਂਗ ਵਰਤਦਾ ਸਿਖ ਸਿਦਕ ਨ ਹਾਰੇ

ਤਾਂ ਭਾਈ ਜੀ ਨੇ ਕਿਹਾ-

ਜੇ ਗੁਰ ਭਰਮਾਏ ਸਾਂਗ ਕਰ, ਕਿਆ ਸਿਖ ਵਿਚਾਰਾ

ਗੁਰੁ ਜੀ ਸੁਣ ਕੇ ਖੁਸ਼ ਹੋਏ ਅਤੇ ਵਾਪਸ ਆਇਆ ਸਾਰਾ ਧਨ ਭਾਈ ਸਾਹਿਬ ਨੂੰ ਦੇ ਦਿਤਾ। ਭਾਈ ਸਾਹਿਬ ਨੇ ਸਾਰਾ ਧਨ ਲੰਗਰ ਵਿਚ ਘਲ ਦਿਤਾ। ਅੰਤ ਆਪ ੧੭ ਅਸੂ ੧੬੮੬ ਵਿਚ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹੋਏ ਗੋਇੰਦਵਾਲ ਸਾਹਿਬ ਵਿਚ ਕੂਚ ਕਰ ਗਏ। ਆਪ ਨੇ ੩੬ ਵਾਰਾਂ ਅਤੇ ੫੫੬ ਕਬਿੱਤ ਸਵਈਏ ਭੀ ਰਚੇ ਹਨ।

ਗੁਰੂ ਸਾਹਿਬ ਨੇ ਆਪ ਦੀ ਬਾਣੀ ਨੂੰ "ਗੁਰੂ ਗ੍ਰੰਥ ਸਾਹਿਬ ਦੀ ਕੁੰਜੀ" ਦਾ ਨੂੰ ਵਰ ਦਿੱਤਾ।

ਆਪ ਦੀ ਬਾਣੀ ਵਿਚ ਗੁਰ ਉਪਮਾਂ ਤੇ ਸਿੱਖੀ ਸਿਦਕ ਦਾ ਵਿਚਾਰ ਭਰਿਆ ਪਿਆ ਹੈ । ਆਪ ਨੇ ਆਪਣੀਆਂ ਵਾਰਾਂ ਵਿਚ ਪ੍ਰਸਿੱਧ ਅਖਾਣਾਂ ਨੂੰ ਚੰਗੀ ਤਰ੍ਹਾਂ ਪ੍ਰਗਟ ਕੀਤਾ ਹੈ। ਵੇਖੋ ਵਨਗੀ:-

ਲੈਲਾ ਮਜਨੂੰ ਆਸਕੀ ਚਹੁੰ ਚੱਕੀ ਜਾਤੀ
ਸੋਰਠ ਬੀਜਾ ਗਾਵੀਐ ਜਸ ਸੁਘੜਾ ਵਾਤੀ
ਸਸੀ ਪੰਨੂੰ ਦੋਸਤੀ ਹੋਇ ਜਾਤ ਅਜਾਤੀ
ਮਹੀਂਵਾਲ ਨੇ ਸੋਹਣੀ ਨੈ ਤਰਦੀ ਰਾਤੀ
ਰਾਂਝਾ ਹੀਰ ਵਖਾਣੀਐ ਓਹੁ ਪਿਰਮ ਪਰਾਤੀ
ਪੀਰ ਮੁਰੀਦਾਂ ਪਿਰਹੜੀ ਗਾਵਣ ਪਰਭਾਤੀ

ਅਮਲੀ ਅਮਲ ਨ ਛਡਨੀਂ ਹੋਇ ਬਹਿਣ ਇਕੱਠੇ
ਜਿਉਂ ਜੂਏ ਜੁਆਰੀਆ ਲਗ, ਦਾਉ ਉਪੱਠੇ
ਚੋਰੀ ਚੋਰ ਨ ਪੱਲਰਹਿ ਦੁਖ ਸਹਿਣ ਗਰੁੱਠੇ
ਰਹਿਣ ਨ ਗਨਕਾ ਵਾੜਿਅਹੁੰ ਵੇ ਕਰਮੀਂ ਲੱਠੇ
ਪਾਪੀ ਪਾਪ ਕਮਾਂਵਦੇ ਓਇ ਫਿਰਦੇ ਨੱਠੇ
ਪੀਰ ਮੁਰੀਦਾਂ ਪਿਰਹੜੀ ਸਭ ਪਾਪ ਪਣਿੱਠੇ

ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ
ਉਸ ਸੂਅਰ ਉਸ ਗਾਇ ਕੈ ਪਰ ਧਨ ਹਿੰਦੂ ਮੁਸਲਮਾਣੇ
ਪੁਤ੍ਰ ਕਲਤ੍ਰ ਕੁੂਟੰਬ ਦੇਖ ਮੋਹੈ ਮੋਹਨਿ ਧੋਹਿ ਧਿਙਾਣੈ
ਉਸਤਤ ਨਿੰਦਾ ਕੰਨ ਸੁਣ ਆਪਹੁ ਬਰਾ ਨੇ ਆਖ ਵਖਾਣੈ
ਵਡ ਪਰਤਾਪ ਨ ਆਪ ਗਣ ਕਰ ਅਹੰਮੇਉ ਨ ਕਿਸੈ ਰਞਾਣੈ
ਗੁਰਮੁਖ ਸੁਖ ਫਲ ਪਾਇਆ ਰਾਜ ਜੋਗ ਰਸ ਰਲੀਆਂ ਮਾਣੈ
ਸਾਧ ਸੰਗਤਿ ਵਿੱਟਹੁ ਕੁਰਬਾਣੈ।