ਪੰਨਾ:ਪੰਥਕ ਪ੍ਰਵਾਨੇ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੩)


ਭੁਲ ਬਖਸ਼ ਦਿੱਤੀ ਸ਼ਰਨ ਲਗਿਆਂ ਦੀ,
ਦੁਖ ਦਿਲਾਂ ਚੋਂ ਦਿਤੇ ਗੁਵਾਂ ਸਭੇ।
ਜਥੇਬੰਦੀ ਦੀ ਲੜੀ ਦੇ ਵਿਚ ਪੈਕੇ,
ਪਾਇਆ ਮਾਣ ਸੀ ਡਿਗਿਆਂ ਮੋਤੀਆਂ ਨੇ।
ਸੇਵਾ ਕਰ ਪੰਜਾਬ ਦੀ ਬਰਕਤ ਸਿੰਘਾ,
ਮਥਿਓਂ ਕੁਲ ਬਦਨਾਮੀਆਂ ਧੋਤੀਆਂ ਨੇ।
[ਅਜ਼ੀਜ਼ ਖਾਂ ਨੇ ਕਿਲੇ ਤੇ ਧਾਵਾ ਕਰਨਾ]
ਗੁਸੇ ਨਾ ਅਜ਼ੀਜ਼ ਖਾਂ ਫੌਜ ਲੈਕੇ,
ਦਿਤਾ ਕਿਲੇ ਉਤੇ ਧਾਵਾ ਬੋਲ ਭਾਈ।
ਤੋਪਖਾਨਾਂ ਲਾਹੌਰ ਤੋਂ ਨਵਾਂ ਆਇਆ,
ਪਏ ਖੜਕ ਮੈਦਾਨ ਦੇ ਢੋਲ ਭਾਈ।
ਨਾਹਰੇ ਅਲੀ ਦੇ ਮਾਰਕੇ ਦਲ ਵਧਿਆ,
ਬੈਠੇ ਸਿੰਘ ਕੇਹੜੇ ਅਨਭੋਲ ਭਾਈ।
ਹੋਏ ਫੈਰ ਤੇ ਧਰਤ ਅਸਮਾਨ ਕੰਬੇ,
ਤੋਪਾਂ ਉਗਲੀ ਅਗ ਅਡੋਲ ਭਾਈ।
ਸਿੰਘਾਂ ਬੰਨ ਸ਼ਿਸ਼ਤਾਂ ਉਤੋਂ ਫੈਰ ਕੀਤੇ,
ਸੈਨਾਂ ਵੈਰੀਆਂ ਦੀ ਦਿਤੀ ਰੋਲ ਭਾਈ।
ਵੈਰ ਵੈਰੀਆਂ ਦਾ ਕਰੇ ਕਾਟ ਕੋਈ ਨਾਂ,
ਭਾਰੀ ਕਿਲੇ ਸੀ ਖਾਲਸੇ ਕੋਲ ਭਈ।
[ਤਥਾ]
ਉਡਨ ਸੂਰਮੇ ਪੱਤਰਾਂ ਵਾਂਗ ਲਗੇ,
ਮਾਰ ਗੋਲਿਆਂ ਧੂੜ ਧੁਮਾਰੀ ਭਾਈ।
ਲਾਲੋ ਲਾਲ ਧਰਤੀ ਲਹੂ ਨਾਲ ਹੋਈ,