ਇਹ ਵਰਕੇ ਦੀ ਤਸਦੀਕ ਕੀਤਾ ਹੈ
(੧੧੧)
ਕੌੜਾ ਮਲ ਨੂੰ ਮੀਰ ਨੇ, ਕੀਤਾ ਸੂਬੇ ਦਾਰ।
ਸਿੰਘਾਂ ਨੂੰ ਇਨਾਮ ਭੀ ਦਿਤੇ ਖੁਸ਼ੀਆਂ ਧਾਰ॥
ਚੂਹਨੀਆਂ ਅਤੇ ਝਬਾਲ ਦੇ ਹੋਏ ਪਰਗਨੇ ਖਾਸ।
ਸਿੰਘਾਂ ਦੇ ਲੰਗਰ ਲਈ, ਕਰ ਦਿਤੇ ਅਰਦਾਸ।
ਅਮਨ ਹੋਇਆ ਕੁਝ ਸਮੇਂ ਲਈ,ਸੁਖੀ ਹੋਏ ਨਰ ਨਾਰ।
ਅੰਮ੍ਰਤਸਰ ਨੂੰ ਆ ਗਏ, ਵਾਪਸ ਸਿੰਘ ਸਰਦਾਰ।
ਨਾਂ ਤਾਂ ਕੌੜਾ ਮਲ ਸੀ, ਮਿਠੇ ਕੰਮ ਤਮਾਮ।
ਹੋ ਗਏ ਝਗੜੇ ਬੰਦ ਸਭ, ਪਾਇਆ ਦੇਸ਼ ਅਰਾਮ।
ਕੰਵਰ ਖੜਕ ਸਿੰਘ ਜੀ ਨੇ ਜਨਮ ਲੈਣਾ
ਮਹਾਂਬਲੀ ਰਣਜੀਤ ਸਿੰਘ ਤਖਤ ਬੈਹਕੇ,
ਕਰਨ ਅਦਲ ਇਨਸਾਫ ਦਾ ਰਾਜ ਲਗਾ।
ਪਾਣੀ ਇਕੋ ਪਿਆਲੇ ਵਿਚ ਬੈਹਕੇ,
ਨਾਲ ਚਿੜੀ ਦੇ ਪੀਨ ਸੀ ਬਾਜ ਲਗਾ।
ਮਿਲੇ ਹਕ ਜਾਇਜ਼ ਫਿਰਕੇ ਸਾਰਿਆਂ ਨੂੰ,
ਹਰ ਇਕ ਦੀ ਸੁਣਨ ਅਵਾਜ ਲਗਾ।
ਸਾਂਝਾ ਰਾਜ ਹੋਇਆ ਕੁਲ ਪੰਜਾਬੀਆਂ ਦਾ,
ਦੇਸ਼ ਫਿਰਨ ਹੋਕੇ ਬੇਮੁਹਤਾਜ ਲਗਾ।
ਸਵਾ ਤਿੰਨ ਸੌ ਸਾਲ ਕੁਰਬਾਨੀਆਂ ਕਰ,
ਲੀਤੀ ਫੇਰ ਅਜ਼ਾਦੀ ਏਹ ਖਾਲਸੇ ਨੇ।
ਕਰਵਾ ਬਰਬਾਦੀਆਂ ਬਰਕਤ ਸਿੰਘਾ,
ਵੇਖੀ ਫੇਰ ਹੀ ਸ਼ਾਦੀ ਏਹ ਖਾਲਸੇ ਨੇ।
--0--
ਏਹ ਜੋ 'ਖਾਲਸਾ ਰਾਜ' ਦਾ ਮੈਹਲ ਬਣਿਆ,