ਪੰਨਾ:ਪੰਥਕ ਪ੍ਰਵਾਨੇ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੧)

ਬਬਰ ਸ਼ੇਰ ਹੋ ਤੁਸੀ ਪਰ ਵੈਰੀਆਂ ਲਈ,
ਆਪਸ ਵਿਚ ਹੀ ਘੂਰਿਓ ਬੁਕਿਓ ਨਾਂ।
ਸੋਮਾਂ ਅਣਖ ਇਨਸਾਫ ਤੇ ਬੀਰਤਾ ਦਾ,
ਤਪਸ਼ ਵੈਰੀਆਂ ਦੀ ਵੇਖ ਸੁਕਿਓ ਨਾ।
[ ਧਿਆਨ ਸਿੰਘ ]
ਰੋਂਦੇ ਨੈਣਾਂ ਚੋਂ ਕਿਹਾ ਚਲਾਕ ਦੋਸਤ,
ਮੈਨੂੰ ਤੇਰੀ ਤੇ ਤੇਰੀ ਤਲਵਾਰ ਦੀ ਸੌਂ ਹੈ।
ਲੀਡਰ ਆਪਣਾ ਜਾਣਾਂਗਾ ਖੜਗ ਸਿੰਘ ਨੂੰ,
ਮੈਨੂੰ ਗੀਤਾ ਤੇ ਕ੍ਰਿਸ਼ਨ ਮੁਰਾਰ ਦੀ ਸੌਂ ਹੈ।
ਰਹਾਂਗਾ ਪੰਥ ਦਾ ਮੈਂ ਸੇਵਾਦਾਰ ਬਣਕੇ,
ਸਚੇ ਦਿਲੋਂ ਹੋਕੇ ਪਰਵਦਗਾਰ ਦੀ ਸੌਂ ਹੈ।
ਰਾਜ ਮੈਹਲਾਂ ਨੂੰ ਮਾਵਾਂ ਸਮਾਨ ਹਰਦਮ,
ਸਤਕਾਰਾਂਗਾ ਭਰੇ ਪਰਵਾਰ ਦੀ ਸੌਂ ਹੈ।
ਮੇਰੀ ਮੌਤ ਕਲੈਹਣੀ ਦੇ ਗਲ ਮੰਨੇ,
ਜਗਾ ਆਪਦੀ ਗੋਦ ਵਿਚ ਲਵੇ ਮੈਨੂੰ।
ਰਵੇ ਚਮਕਦੀ ਸੋਹਣੇ ਪੰਜਾਬ ਦੀ ਸ਼ਾਨ,
ਦਿਲਾਂ ਵਿਚ 'ਅਨੰਦ' ਤਾਂ ਰਵੇ ਮੈਨੂੰ।
[ ਤਥਾ ]
ਦਸ ਲਖ ਰੁਪਯਾ ਖਜ਼ਾਨਿਉਂ ਲੈ,
ਇਕ ਚਬੂਤਿਆ ਫੇਰ ਬਣਾਇਆ ਗਿਆ।
ਆਸਣ ਰੇਸ਼ਮੀ ਉਤੇ ਵਛਾ ਓਹਦੇ,
ਮਹਾਰਾਜ ਦੇ ਤਾਈਂ ਲਿਟਾਇਆ ਗਿਆ।
ਰੂਹ ਦੀ ਸ਼ਾਨਤੀ ਵਾਸਤੇ 'ਸੁਖਮਨੀ' ਦਾ,