ਪੰਨਾ:ਪੰਥਕ ਪ੍ਰਵਾਨੇ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੮)


[ ਤਥਾ ]
ਨੌਨਿਹਾਲ ਸਿੰਘ ਨੇ ਤਖਤ ਬੈਠਦੇ ਹੀ,
ਬਾਬੇ ਵਾਂਗਰਾਂ ਕੰਮ ਕਮਾਲ ਕੀਤਾ।
ਝਗੜੇ ਉਠੇ ਜੋ ਇਸ ਦੌਰਾਨ ਅੰਦਰ,
ਸਭ ਨੂੰ ਖਤਮ ਤਲਵਾਰ ਦੇ ਨਾਲ ਕੀਤਾ।
ਝੂਠ, ਮੂਠ ਦੇ ਕਰ ਐਲਾਨ ਜਾਰੀ,
ਸਿਖ ਫੌਜ ਦਾ ਠੰਡਾ ਉਬਾਲ ਕੀਤਾ।
ਕਡਾ ਕਢਣੇ ਨੂੰ ਨੀਚ ਡੋਗਰੇ ਦਾ,
ਨੌਜਵਾਨ ਨੇ ਅੰਤ ਖਿਆਲ ਕੀਤਾ।
ਕੌਂਸਲ ਇਕ ਬਨਾ ਦਿਤੀ ਕੰਵਰ ਜੀਨੇ,
ਰਾਜ ਭਾਗ ਦੇ ਕੰਮ ਚਲਾਵਨੇ ਨੂੰ।
ਤੁਰੇ ਕਾਗਜ਼ੀ ਘੋੜੇ ਨਾ ਧਿਆਨ ਸਿੰਘ ਦੇ,
ਚਾਹੁੰਦਾ ਚਿਤ ਸੀ ਦੌੜਾਂ ਲਗਾਵਨੇ ਨੂੰ।
[ ਤਥਾ ]
ਚਿਰਾਂ ਤੋਂ ਲਗਾਨ ਗੁਲਾਬ ਸਿੰਘ ਦਾ,
ਨਹੀਂ ਸੀ ਵਿਚ ਦਰਬਾਰ ਦੇ ਆਇਆ ਜੀ।
ਘਲ ਫੌਜ ਲਗਾਨ ਵਸੂਲ ਕੀਤਾ,
ਹਥ ਕੜੀ ਲਾ ਬੰਨ ਮੰਗਵਾਇਆ ਜੀ।
ਕੀਤੀ ਤਾੜਨਾਂ ਸਖਤ ਸ਼ੈਤਾਨ ਤਾਈਂ,
ਜਾਨ ਬੁਝ ਰੌਲਾ ਤੁਸਾਂ ਪਾਇਆ ਜੀ।
ਹਤਕ ਵੇਖਕੇ ਇੰਜ ਗੁਲਾਬ ਸਿੰਘ ਦੀ,
ਸੀ ਧਿਆਨ ਸਿੰਘ ਬੜਾ ਚਚਲਾਇਆ ਜੀ।
ਬਣ ਗਿਆ ਵੈਰੀ ਨੌਨਿਹਾਲ ਦਾ ਫਿਰ,