ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/147

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੪੯)

ਵਰਸੌਣ ਤੋਪਾਂ ਅਗਾਂ ਭਾਰੀਆਂ ਨੂੰ।
ਦਦਾ-ਦਲ ਜੁੜਿਆ ਜੇਹੜਾ ਖਾਲਸੇ ਦਾ,
ਗਿਣਤੀ ਹੋਈ ਪਚਾਸ ਹਜ਼ਾਰ ਦੀ ਜੀ।
ਤੋਪਾਂ, ਰੈਹਕਲੇ, ਰਫਲਾਂ,ਸਮਾਨ ਜੰਗੀ,
ਤਕ ਤਕ ਜਾਨ ਕੰਬ ਗਈ ਸੰਸਾਰ ਦੀ ਜੀ।
ਭੁਲ ਫਸੇ ਭੋਲੇ ਪੰਛੀ ਜਾਲ ਅੰਦਰ,
ਜਾਣੀ ਨੀਤ ਨਾਂ ਤੇਜੂ ਗ਼ਦਾਰ ਦੀ ਜੀ।
ਤੇਈ ਚਵੀ ਹਜ਼ਾਰ ਦੀ ਬਰਕਤ ਸਿੰਘਾ,
ਆ ਗਈ ਕੁਮਕ ਗੋਰੀ ਸਰਕਾਰ ਦੀ ਜੀ।
ਧਧਾ-ਧੁੰਮੀਆਂ ਧੂੜਾਂ ਮੈਦਾਨ ਅੰਦਰ,
ਲਗੀ ਅਗ ਜਾਂ ਤੋਪਾਂ ਦੇ ਤੋੜਿਆਂ ਨੂੰ।
ਪਕੇ ਫਸਲ ਉਤੇ ਗੜਾ,ਵਰਨ ਲਗਾ,
ਜਦੋਂ ਨਪਿਆ ਗੰਨਾਂ ਦੇ ਘੋੜਿਆਂ ਨੂੰ।
ਠੇਡੇ ਖਾਂਦੇ ਨਾਂ ਸ਼ੇਰੇ ਪੰਜਾਬ ਆਪੀਂ,
ਰਾਹ ਚੋ ਹੂੰਝ ਜਾਂਦਾ ਜੇਕਰ ਰੋੜਿਆਂ ਨੂੰ।
ਕੁਤੇ ਵਾੜ ਰਸੋਈ ਵਿਚ ਬਰਕਤ ਸਿੰਘਾ,
ਰਾਖੇ ਬੈਠ ਗਏ ਮਾਰਕੇ ਹੋੜਿਆਂ ਨੂੰ।
ਨਨਾ-ਨਦੀ ਵਗੇ ਥਾਂ ਥਾਂ ਖੂਨ ਵਾਲੀ,
ਮੁਰਦੇ ਤੈਰਦੇ ਨੀ ਵਾਂਗਰ ਮਛੀਆਂ ਦੇ।
ਸੜਨ ਨਾਲ ਬਰੂਦ ਸਰੀਰ ਸੁੰਦਰ,
ਚੁਬੇ ਵਿਚ ਜੇਕਰ ਬਾਲਣ ਪਛੀਆਂ ਦੇ।
ਫਿਰਨ ਚੰਡੀਆਂ ਵਿਚ ਮੈਦਾਨ ਏਦਾਂ,
ਫਿਰਦੇ ਪਿਠਾਂ ਤੇ ਪੂਛ ਜਿਉਂ ਵਛੀਆਂ ਦੇ।