(੪੬)
ਜਾਣਗੇ ਮੇਲਾ ਵੇਖਕੇ, ਸਿੰਘ ਜੋਧੇ ਜੰਗੀ।
ਜ਼ੁਮੇਵਾਰ 'ਅਨੰਦ' ਹਾਂ, ਹੋਵੇ ਕੁਝ ਤੰਗੀ।
[ਦੀਵਾਨ]
ਰੋਹ ਵਿਚ ਕਿਹਾ ਦੀਵਾਨ ਨੇ, ਮੈਂ ਸਚ ਸੁਣਾਵਾਂ।
ਸ਼ਾਹੀ ਫੌਜਾਂ ਦੂਤ ਘਲ, ਹੁਣ ਹੀ ਮੰਗਵਾਵਾਂ।
ਹਕਮ ਅਦੂਲੀ ਕਰਨ ਦਾ, ਸਭ ਫਲ ਭੁਗਤਾਵਾਂ।
ਪਾਣੀ ਪਾ ਪਾ ਹੁਕਿਆਂ, ਮੂੰਹ ਕੇਸ ਮੁਨਾਵਾਂ।
ਜਦ ਤਕ ਪਾ ਨਾ ਬੇੜੀਆਂ, ਲਾਹੌਰ ਪੁਚਾਵਾਂ।
ਸੌਂਹ ਮੈਨੂੰ ਭਗਵਾਨ ਦੀ, ਨਾਂ ਰੋਟੀ ਖਾਵਾਂ।
[ਜਸਪਤ ਦਾ ਮਰਨਾ]
ਰੋਹ ਅੰਦਰ ਸਿੰਘ ਆ ਗਏ, ਸੁਣਕੇ ਏਹ ਬੋਲੀ।
ਮਾਰੀ ਇਕ ਨਿਹੰਗ ਨੇ, ਛਾਤੀ ਵਿਚ ਗੋਲੀ।
ਹਾਥੀ ਉਤੋਂ ਡਿਗਿਆ, ਜਿਉਂ ਢਵੇ ਭੜੋਲੀ।
ਨੱਸੀ ਲੈਕੇ ਲੋਥ ਨੂੰ, 'ਜਸੂ' ਦੀ ਟੋਲੀ।
ਪੈ ਗਏ ਧਰਕੇ ਚੰਡੀਆਂ, ਸਿੰਘ ਖੇਡਨ ਹੋਲੀ।
ਟੋਲੀ ਸਾਰੀ ਮਾਰਕੇ, ਧਰਤੀ ਤੇ ਰੋਲੀ।
ਨਸਣ ਜੋਗਾ ਰਿਹਾ ਨਾਂ, ਇਕ ਵੀ ਹਮਜੋਲੀ।
ਗ਼ੈਰਤ ਤੋਂ 'ਆਨੰਦ' ਜੀ, ਜਿੰਦ ਸਿੰਘਾਂ ਘੋਲੀ।
[ਸ਼ਹਿਰ ਨੂੰ ਲੁਟਣਾ]
ਫਿਰ ਪੈ ਗਏ ਇਮਨਾਂਬਾਦ ਤੇ, ਧੂਹਕੇ ਤਲਵਾਰਾਂ।
ਲੁਟੇ ਮਹਿਲ ਦੀਵਾਨ ਦੇ, ਰਜ ਮਾਰੀਆਂ ਮਾਰਾਂ।
ਲਾਹੇ ਮੱਦਦੀ ਉਸਦੇ, ਫੜ ਵਾਂਗ ਸਥਾਰਾਂ।
ਮੱਚੀ ਹੋੱਲੀ ਖੂਨ ਦੀ, ਕੁਰਲਾਵਨ ਨਾਰਾਂ।