ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/45

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੪੭)

ਲੋਥ ਚੜੀਆਂ ਲੋਥਾਂ ਤੇ, ਵਿਚ ਗਲੀ ਬਜ਼ਾਰਾਂ।
ਪਿੱਟਨ ਬੰਨ ਬੰਨ ਸੰਦਲੇ, ਰੰਡੀਆਂ ਮੁਟਿਆਰਾਂ।
ਲੁਟ ਇਸਤਰਾਂ ਸ਼ਹਿਰ ਦੇ, ਸਰਮਾਏਦਾਰਾਂ।

ਮੋੜੀਆਂ ਵਾਗਾਂ ਬਾਰ ਨੂੰ, ਸਿੰਘ ਸ਼ਾਹ ਅਸਵਾਰਾਂ।

{ਸਿੰਘਾਂ ਦੀਆਂ ਵਿਚਾਰਾਂ}


ਵਿਚ ਬਾਰ ਦੇ ਬੈਠਕੇ, ਸਿੰਘ ਕਰਨ ਵਿਚਾਰਾਂ।
ਕਰਨੀ ਲਖੂ ਘਟ ਨਹੀਂ, ਚੜਸੀ ਖਾ ਖਾਰਾਂ।
ਸੁਣ ਭਾਈ ਦੀ ਮੌਤ ਨੂੰ, ਖਿਝਨਾਂ ਬਦਕਾਰਾਂ।
ਭਾਲੋ ਚੰਗਾ ਮੋਰਚਾ, ਵਾਹੀਏ ਤਲਵਾਰਾਂ।
ਸਤਿਗੁਰ ਨਾਨਕ ਦੇਵ ਜੋ, ਲਾਈਆਂ ਗੁਲਜ਼ਾਰਾਂ।
ਉਹਨਾਂ ਉੱਤੇ ਔਣੀਆਂ, ਲਹੂ ਨਾਲ ਬਹਾਰਾਂ।
ਹੈ ਛੰਭ ਕਾਹਨੂੰਵਾਨ ਦਾ, ਸਿੰਘਾਂ ਦੀਆਂ ਬਾਰਾਂ।
ਮੋੜ ਲਵੋ 'ਆਨੰਦ' ਜੀ, ਉਸ ਤਰਫ ਮੁਹਾਰਾਂ।

{ਲਖੂ ਦੀ ਸੂਬੇ ਅਗੇ ਪੁਕਾਰ}


(ਦੋਹਿਰੇ)


ਬੰਦੇ ਕੁਝ ਦੀਵਾਨ ਦੇ, ਪੁਜੇ ਨੱਸ ਲਾਹੌਰ।
ਜਾ 'ਲਖਪਤ' ਨੂੰ ਆਖਦੇ, ਹਾਲ ਸੁਣੀ ਕਰ ਗੌਰ।
ਸਿੰਘ ਹਜ਼ਾਰਾਂ ਉਤਰੇ, ਆ ਰੋੜੀ ਦਰਬਾਰ।
ਜਾ ਜਸਪਤ ਨੇ ਰੋਕਿਆ, ਵਧ ਗਿਆ ਤਕਰਾਰ।
ਮਾਰਿਆ 'ਜਸਪਤ ਰਾਏ' ਨੂੰ ਸਿੰਘਾਂ ਗੋਲੀ ਮਾਰ।
ਹੋਈ ਲੜਾਈ ਗਜ਼ਬ ਦੀ, ਚਲ ਪਈ ਤਲਵਾਰ।
ਪੈ ਗਏ ਟਟ ਕੇ ਖਾਲਸੇ, ਲੁਟ ਲਿਆ ਸਭ ਸ਼ਹਿਰ।
ਘਾਣ ਮਚੇ ਲਹੂ ਮਿਝਦੇ, ਹੋਏ ਡਾਹਡੇ ਕਹਿਰ।