ਪੰਨਾ:ਪੰਥਕ ਪ੍ਰਵਾਨੇ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੨)

ਅਨਖੀ,ਧਰਮੀ,ਏਹ ਪੁਤਲਾ ਸਚਾਈ ਦਾ ਏ।
ਤਨ ਮਨ ਧਨ ਨੂੰ ਵਾਰਕੇ ਦਸ ਦੇਂਦਾ,
ਏਦਾਂ ਡਿਗਿਆਂ ਤਾਈਂ ਉਠਾਈ ਦਾ ਏ।
ਆਰੇ ਹੇਠ ਚਿਰਦਾ, ਹਿਰਦਾ ਕਹੇ ਏਹਦਾ,
ਏਦਾਂ 'ਦੁਖ ਵਿਚ ਸੁਖ ਮਨਾਈ' ਦਾ ਏ।
ਦਸੇ ਚੌਂਕੜੇ ਲਾ ਲੋਹਾਂ ਤੱਤੀਆਂ ਤੇ,
'ਵਿਚ ਅਗਨੀ ਇਉਂ ਆਪ ਜਲਾਈ' ਦਾ ਏ।
ਉਸ ਕੌਮ ਨੂੰ ਕਦੇ ਨਾਂ ਮੌਤ ਆਵੇ,
ਮੌਜੂ ਕਰਨਾ ਜੋ ਮੌਤ ਨੂੰ ਜਾਣਦੀ ਏ।
ਏਹਨੂੰ ਜ਼ਿੰਦਗੀ ਮੌਤ ਤੋਂ ਬਾਹਦ ਮਿਲਦੀ,
ਜਗਦੀ ਜੋਤ 'ਅਨੰਦ' ਭਗਵਾਨ ਦੀ ਏ।
{ਤਥਾ}
ਮਰਦੇ ਓਹ ਜੋ ਜਾਣਦੇ ਹੈਣ ਜੀਣਾ,
ਜੀਊਂਦੇ ਉਹ ਜੇਹੜੇ ਮਰਨਾਂ ਜਾਨਦੇ ਨੇ।
ਆਵਣ ਗੋਲੀਆਂ ਏਹਨਾਂ ਦੇ ਸਾਹਮਨੇ ਜੇ,
ਬੀੜੇ ਖੋਹਲਕੇ ਛਾਤੀਆਂ ਤਾਨਦੇ ਨੇ।
ਲੁਕਨਮੀਟੀ ਏਹ ਸਮਝਦੇ ਮੌਤ ਤਾਈਂ,
ਜਦੋਂ ਵਰਨ ਤੇ ਲਾੜੀ ਪਛਾਨਦੇ ਨੇ।
ਸਾਂਝ ਏਹਨਾਂ ਦੀ ਹੈ ਨਾਲ ਲਿਸਿਆਂ ਦੇ,
ਜ਼ੋਰਾਵਰਾਂ ਨੂੰ ਇਹ ਨਾਂ ਸੰਝਾਨਦੇ ਨੇ।
ਕਿਦਾਂ ਕਮਲਿਆ ਕੌਮ ਏਹ ਮਿਟ ਸਕਦੀ,
ਲਥੇ ਸੀਸ ਤੇ ਖੰਡੇ ਉਠਾਏ ਹੋਏ ਨੇ।
ਏਡੀ ਸਤਿਆ ਏਹਦੀ ਅਰਦਾਸ ਅੰਦਰ,