ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/52

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੫੪)

ਦੀਨ ਦੁਨੀ ਦੀ ਖਬਰ ਨਾਂ ਜਿਨਾਂ ਤਾਈਂ
ਕੋਈ ਕਰੇ ਮਜ਼ਦੂਰੀ ਤੇ ਕੋਈ ਹੱਟੀ।
ਬਣੀ ਠੀਕ 'ਅਨੰਦ' ਏਹ ਗਲ ਏਥੇ,
ਖਸਮ ਕਰੇ ਨਾਨੀ ਦੋਹਤਾ ਭਰੇ ਚੱਟੀ।

(ਤਥਾ)


ਹਥੀਂ ਹਥਕੜੀਆਂ ਪੈਰੀਂ ਬੇੜੀਆਂ ਪਾ,
ਵਾਂਗ ਖੂਨੀਆਂ ਜੇਹਲ ਵਿਚ ਪਾਏ ਭਾਈ।
ਦਿਤਾ ਹੁਕਮ ਸੋਮਾਵਤੀ ਮਸਿਆ ਨੂੰ,
ਕਲ ਜਾਨ ਸਭ ਕਤਲ ਕਰਵਾਏ ਭਾਈ।
ਸੁਣ ਸੋ ਏਹ ਸ਼ਹਿਰ ਦੇ ਮੁਖੀ ਸਾਰੇ,
ਲਖੂ ਚੰਦਰੇ ਕੋਲ ਕੁਰਲਾਏ ਭਾਈ।
ਕੀ ਹੈ ਜ਼ੁਲਮ ਏਹਨਾਂ ਕ੍ਰਿਤੀ ਭੋਲਿਆਂ ਦਾ।
ਕਾਤਲ ਪਕੜ ਬੇਸ਼ਕ ਮਰਵਾਏ ਭਾਈ।
ਏਦਾਂ ਕਹਿਰ ਜੋ ਹੋਏ ਦੀਵਾਨ ਸਾਹਿਬ,
ਸਵਰਗ ਸ਼ਹਿਰ ਨੂੰ ਨਰਕ ਬਣਾ ਲਵੋਗੇ।
ਗੁਡੀ ਨਹੀਂ 'ਅਨੰਦ' ਜੀ ਚੜ੍ਹੀ ਰਹਿਣੀ,
ਵਟੇ ਬੇੜੀਆਂ ਦੇ ਅੰਦਰ ਪਾ ਲਵੋਗੇ।

(ਜੁਵਾਬ ਲਖੂ)


ਅੱਖਾਂ ਮੇਰੀਆਂ ਤੋਂ ਹੋਵੋ ਦੂਰ ਛੇਤੀ,
ਜਾਨ ਬੁਝਕੇ ਕਰੋ ਬਕਵਾਸ ਨਾਹੀਂ।
ਕੀਤੇ ਆਪਨੇ ਸੁਖਨ ਤੋਂ ਟਲ ਜਾਵੇ,
ਲਖਪਤ ਰਾਏ ਤੋਂ ਏਹ ਰਖੋ ਆਸ ਨਾਹੀਂ।
ਸਿੰਘਾਂ ਮੁਲਕ ਦੇ ਵਿਚ ਤੁਫਾਨ ਆਂਦਾ,