ਪੰਨਾ:ਪੰਥਕ ਪ੍ਰਵਾਨੇ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੪)


ਸ਼ਸ਼ਤਰ ਬਸਤਰ ਕੀਮਤੀ, ਬਹੁਮੁਲੇ ਘੋੜੇ।
ਨਾਮੀ ਜੋਧੇ ਸੈਂਕੜੇ, ਤੇਗਾਂ ਵਿਚ ਰੋੜੇ।
ਲੋਹੂ ਉਤੇ ਕਾਬਲੀ, ਤਰ ਖੇਡਣ ਹੋੜੇ।
ਆਖਣ ਕਿਥੋਂ ਰਬਨੇ, ਸਿੰਘ ਭੂੰਡ ਚਮੋੜੇ।
ਬੇੜੇ ਸਾਡੀ ਆਸ ਦੇ, ਹਥ ਪਹਿਲੇ ਬੋੜੇ।
(ਫੌਜ ਦਾ ਪਛਤਾਵਾ)
[ਬੈਂਤ]
ਝਲੀ ਸਿੰਘ ਵੜ ਗਏ ਰੌਲਾ ਬੰਦ ਹੋਇਆ,
ਕਠੇ ਹੋ ਕੀਤੀ ਮੀਟਿੰਗ ਸਾਰਿਆਂ ਨੇ।
ਪਹਿਲੀ ਰਾਤ ਹੀ ਲਿਆ ਰੁੜਾ ਬੇੜਾ,
ਸਾਡੀ ਫੌਜ ਦੇ ਆਗੂ ਨਕਾਰਿਆਂ ਨੇ।
ਚੇਰ ਮੀਂਹ ਵੈਰੀ ਨੂੰ ਵਸਾਰੀਏ ਨਾ,
ਕਿਹਾ ਸਚ ਦਨਾਵਾਂ ਪਿਆਰਿਆਂ ਨੇ।
ਲਖੂ ਦੇ ਦਲੇਰੀਆਂ ਫੌਜ ਤਾਈਂ,
ਛੇੜੀ ਛੇੜ ਜੇ ਜਾਣ ਜਗਾਰਿਆਂ ਨੇ।
ਚੜੇ ਦਿਨ ਖੈਂਰੀਂ ਸਾਰੇ ਸਿੰਘ ਝਲੋਂ,
ਹੂੰਝ ਸੁਟਨੇ ਵਾਂਗ ਬੁਹਾਰਿਆਂ ਨੇ।
ਸਾਨੂੰ ਏਸ ਤੁਫਾਨ ਦਾ ਭੇਦ ਕੀਹ ਸੀ,
ਵੈਰੀ ਹੈਨ ਨੇੜੇ ਬੈਠੇ ਆੜ ਅੰਦਰ।
ਠੇਡਾ ਲਗਕੇ ਅਖ 'ਅਨੰਦ' ਖੁਲੇ,
ਕਠ ਸਿਖੜਿਆਂ ਦਾ ਏਸੇ ਝਾੜ ਅੰਦਰ।
[ਤਥਾ]
ਤਗੜੇ ਹੋਵੋ ਜੁਵਾਨੋਂ ਨਾ ਦਿਲ ਛਡੋ,