ਪੰਨਾ:ਪੰਥਕ ਪ੍ਰਵਾਨੇ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੩)


ਵੇਲੇ ਅਧੀ ਰਾਤਦੇ, ਪਏ ਵਖਤ ਕਰੁਤੇ।
ਨਾਂ ਗਲ ਸ਼ਸ਼ਤਰ ਜੰਗ ਦੇ, ਨਾਂ ਪੈਰੀਂ ਜੁਤੇ।
ਸਿੰਘ ਝਲਾਂ ਚੋਂ ਨਿਕਲਨੇ, ਪੈ ਵੈਰੀ ਉਤੇ।
(ਸਿੰਘਾਂ ਨੇ ਰਾਤੇ ਵਾਢ ਕਰਨੀ)
ਨਾਹਰਾ ਬੋਲ ਅਕਾਲ ਦਾ,ਧਰ ਦਿਤੀ ਵਾਢੀ।
ਜਿਉਂ ਕਪ ਕਪ ਕੇਲੇ ਸੁਟਦੇ,ਲੈ ਆਰੀ ਬਾਡੀ।
ਅਖ ਫਰਕਨੀ ਨਾਂ ਮਿਲੇ,ਮਤ ਮਾਰਨ ਡਾਢੀ।
ਉਭੜਵਾਹੇ ਉਠਦੇ, ਪਏ ਹੂਕ ਦੁਰਾਡੀ।
ਰਾਸ਼ਨ ਲਦੇ ਛਡਕੇ, ਉਠ ਨਸੇ ਗਾਡੀ।
ਬਖਸ਼ੋ ਸਾਨੂੰ ਸਿੰਘ ਜੀ, ਗਊ ਅਸੀ ਤੁਹਾਡੀ।
ਚੁਕ ਲਿਆਈ ਅਸਾਂ ਨੂੰ, ਬਦਕਿਸਮਤ ਸਾਡੀ।
ਕੀਤੇ ਸਿੰਘਾਂ ਰੰਡ ਮੁੰਡ, ਜਿਉਂ ਹਲਾ ਖਾਡੀ।
[ਤਥਾ]
ਜਿਉਂ ਸੁਟੇ ਮੀਂਹ ਜੋਰ ਦਾ, ਘਟ ਚੜਕੇ ਕਾਲੀ।
ਇਉਂ ਵਾਢ ਹੋਈ ਵਿਚ ਕੈਂਪ ਦੇ, ਨਾਂ ਹੋਸ਼ ਸੰਭਾਲੀ।
ਪਗ ਸੰਭਾਲੀ ਨਾਂ ਕਿਸੇ, ਨਾ ਫੜੀ ਦੁਨਾਲੀ।
ਵਿਚ ਹਨੇਰੇ ਮਿਲੇ ਨਾ, ਸੂਹ ਸਿੰਘਾਂ ਵਾਲੀ।
ਕਟ ਮਰੀ ਵਿਚ ਆਪਹੀ, ਕੁਝ ਫੌਜ ਕਬਾਲੀ।
ਸਿਖੜੇ ਸਿਖੜੇ ਆਖਕੇ, ਪਏ ਪੌਨ ਧੁਮਾਲੀ।
ਬਾਹੀਂ ਇਕ ਬਹਾਦਰਾਂ, ਕਰ ਦਿਤੀ ਖਾਲੀ।
ਮਾਰਾਂ ਮਾਰ 'ਅਨੰਦ' ਜੀ, ਗਏ ਲੁਕ ਅਕਾਲੀ।
[ਤਥਾ]
ਲੈ ਗਏ ਜੋਧੇ ਖਸ ਕੇ ਰਾਸ਼ਨ ਦੇ ਤੋੜੇ।