ਪੰਨਾ:ਪੰਥਕ ਪ੍ਰਵਾਨੇ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੯)


ਸੂਬੇਦਾਰੀ ਦਾ ਤਾਜ ਤਦ ਹਾਕਮਾਂ ਨੇ,
ਦਿਤਾ ਮੰਨੂੰ ਦੇ ਸੀਸ ਟਕਾ ਭਾਈ।
ਕੌੜਾ ਮਲ ਦੀਵਾਨ ਵਜ਼ੀਰ ਬਣਿਆ,
ਪਤਲਾ ਧਰਮ ਦਾ ਅਨਖੀ ਦਨਾ ਭਾਈ।
ਰੈਂਹਦੀ ਸਮੇਂ ਦੀ ਇਸ ਤਰਾਂ ਖੇਡ ਜਾਰੀ,
ਡਿਗੇ ਦੋਵੇਂ ਅਕਾਸ਼ ਚੜਾ ਭਾਈ।
ਹੋਵੇ ਸਾਹਿਬ ਦੀ ਨਦਰ 'ਅਨੰਦ' ਪੁਠੀ,
ਠੂਠੇ ਸ਼ਾਹ ਨੂੰ ਦਵੇ ਫੜਾ ਭਾਈ।
( ਲਖੂ ਦੀ ਮੌਤ)-ਕਬਿਤ
ਲਖਪਤ ਰਾਏ ਤਾਂਈ ਕੈਦ ਕੀਤਾ ਮੀਰ ਮੰਨੂੰ,
ਤੀਸ ਲਖ ਡੰਨ ਲਾਇਉ ਉਸਨੂੰ ਗ਼ਦਾਰੀ ਦਾ।
ਬਾਈ ਲਖ ਦਮੜਾ ਵਸੂਲ ਕੀਤਾ ਹਾਕਮਾਂ ਨੇ,
ਘਰ ਬਾਰ ਮਾਲ ਮਤਾ ਵੇਚ ਕੇ ਮਕਾਰੀ ਦਾ।
ਕੌੜਾ ਮਲ ਦਿਲੋਂ ਹੈਸੀ ਗੁਰੂ ਦੇ ਭਰੋਸੇ ਵਾਲਾ,
ਖਾਲਸੇ ਦੇ ਨਾਲ ਸੀ ਸਬੰਧ ਉਹਦੀ ਯਾਰੀ ਦਾ।
ਸਿੰਘਾਂ ਦੇ ਹਵਾਲੇ ਕੀਤਾ ਲਖੂ ਬੇਈਮਾਨ ਤਾਈਂ,
ਛੁਟ ਗਿਆ ਸਾਥ ਸਾਰਾ ਜੁੰਡੀ ਹਤਿਆਰੀ ਦਾ।
ਬੀਜ ਜੇਹੜਾ ਬੀਜੀਏ ਅਖੀਰ ਫਲ ਪਵੇ ਖਾਣਾ,
ਆਖਿਆ ਦੁਨਾਂਵਾ ਨੇ ਜੋ ਐਂਵੇ ਨਹੀਂ ਜਾਂਵਦਾ।
ਮਾਰ ਮਾਰ ਜੁਤੀਆਂ ਊਡਾਇਆ ਗੰਜ ਬਰਕਤ ਸਿੰਘਾ,
ਬੀਤੇ ਵੇਲੇ ਯਾਦ ਕਰ ਕਰ ਕੁਰਲਾਂਵਦਾ।
[ਤਥਾ]
ਇਕ ਕੋਠੇ ਵਿਚ ਸਿੰਘਾਂ ਕੀਤਾ ਬੰਦ ਚੰਦਰੇ ਨੂੰ,