ਪੰਨਾ:ਪੰਥਕ ਪ੍ਰਵਾਨੇ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੧)

 [ਜੱਸਾ ਸਿੰਘ ਨੇ ਸਿੰਘਾਂ ਨੂੰ ਆਣ ਮਿਲਨਾ]
ਜਸਾ ਸਿੰਘ ਤਰਖਾਨ ਸੀ ਬਲੀ ਭਾਰਾ,
ਤੁਰਕਾਂ ਕੋਲ ਰਿਹਾ ਨੌਕਰ ਜਾ ਭਾਈ।
ਓਹਦੀ ਸਿੰਘਣੀ ਕੇ ਮਾਰੀ ਕੰਨਿਆਂ ਸੀ,
ਸਿੰਘਾਂ ਛੇਕਿਆ ਡੰਨ ਲਗਾ ਭਾਈ।
ਏਹ ਭੀ ਚੜ ਆਇਆ ਉਤੇ ਖਾਲਸੇ ਦੇ,
ਸਣੇ ਜਥੇ ਦੇ ਸਜ ਸਜਾ ਭਾਈ।
ਅਖਾਂ ਖੁਲੀਆਂ ਵਿਚ ਮੈਦਾਨ ਆਕੇ,
ਸਾਹਵੇਂ ਆਪਣੇ ਵੀਰ ਤਕਾ ਭਾਈ।
ਤੀਰ ਨਾਲ ਚਿਠੀ ਘਲੀ ਕਿਲੇ ਅੰਦਰ,
ਹੱਥ ਜੋੜ ਕੇ ਅਰਜ਼ ਸੁਨਾਈ ਵੀਰੋ।
ਬਖਸ਼ਨਹਾਰ ਗੁਰ ਪੰਥ ਜੀ ਬਖਸ਼ ਦੇਵੋ,
ਲਾ ਲੋ ਗਲੇ ਦੁਹਾਈ ਦੁਹਾਈ ਵੀਰੋ।
[ਸਿੰਘਾਂ ਦਾ ਜੁਵਾਬ]
ਤੀਰ ਪੁਜਿਆ ਕਿਲੇ ਦੇ ਵਿਚ ਸਿਧਾ,
ਚਿਠੀ ਖੋਹਲਕੇ ਵੇਖਿਆ ਨਾਮ ਸਿੰਘਾਂ।
ਜਸਾ ਸਿੰਘ ਦੀ ਲਿਖੀ ਦੁਹਾਈ ਉਤੇ,
ਕੀਤੀ ਬੈਠ ਵਿਚਾਰ ਤਮਾਮ ਸਿੰਘਾਂ।
ਸ਼ਰਨ ਆਏ ਨੂੰ ਗਲੇ ਜ਼ਰੂਰ ਲਾਵੋ,
ਦਿਤਾ ਜੋਰ ਅਸੂਲ ਤੇ ਆਮ ਸਿੰਘਾਂ।
ਬੂਹੇ ਖੁਲੇ ਨੇ ਆਉ ਸਰਦਾਰ ਸਾਹਿਬ,
ਏਹ ਜੁਵਾਬ ਦਿੱਤਾ ਉਸੇ ਸ਼ਾਮ ਸਿੰਘਾਂ।
ਪੁਜਾ ਤੀਰ ਜੁਵਾਬੀ ਸਰਦਾਰ ਨੂੰ ਜਾ,