ਇਹ ਵਰਕੇ ਦੀ ਤਸਦੀਕ ਕੀਤਾ ਹੈ
(੧੦੦)
ਜਾਵੇ ਵੈਰੀਆਂ ਦੀ ਅਗੋਂ ਕੋਈ ਪੇਸ਼ ਨਾ,
ਬੈਠੇ ਵਿਚ ਸੀ ਕਿਲੇ ਸਰਦਾਰ।
ਘੇਰਾ ਘਤ ਕੇ ਚੁਫੇਰਿਓਂ ਸ਼ਹਿਰ ਨੂੰ,
ਦਿਤੀ ਹਾਕਮਾਂ ਨੇ ਫੌਜ ਸੀ ਖਲਾਰ।
ਔਣਾ ਜਾਵਣਾ ਬੰਨੇ ਬੰਦ ਹੋਗਿਆ,
ਪੈਹਰੇ ਲਗ ਗਏ ਕਤਾਰੋ ਦੀ ਕਤਾਰ।
ਦੋਹਾਂ ਧਿਰਾਂ ਵਲੋਂ ਫੇਰ ਬੰਦ ਹੋ ਗਏ,
ਤੋਲ ਲੀਤੇ ਇਕ ਦੂਸਰੇ ਦੇ ਭਾਰ।
ਟੁਟੇ ਮੋਮਨਾਂ ਦੇ ਹੌਂਸਲੇ 'ਅਨੰਦ' ਜੀ,
ਪੈਗਏ ਪਿਟਣੇ ਦਲਾਂ ਵਿਚ ਘਾਰ।
[ਸਿੰਘਾਂ ਨੇ ਛਾਪੇ ਮਾਰਨੇ]
ਕਈ ਰੋਜ਼ ਲੰਘੇ ਏਸੇ ਤੌਰ ਅੰਦਰ,
ਦੋਹਾਂ ਧਿਰਾਂ ਵਲੋਂ ਹੋਈ ਕਾਰ ਕੋਈ ਨਾਂ।
ਖਰਚ ਮੁਕਿਆ ਕਿਲੇ ਚੋਂ ਖਾਲਸੇ ਦਾ,
ਬਾਹਰੋਂ ਆਂਵਦਾ ਜਾਂਵਦਾ ਭਾਰ ਕੋਈ ਨਾਂ।
ਰਾਤੀ ਸੁਤਿਆਂ ਤੇ ਲਗੇ ਪੈਨ ਸੂਰੇ,
ਇਕ ਦੂਸਰੇ ਦੀ ਲਵੇ ਸਾਰ ਕੋਈ ਨਾਂ।
ਗਡੇ ਰਾਸਣਾਂ ਦੇ ਲਦੇ ਹਿਕ ਖੜਦੇ,
ਝਲੇ ਸਾਹਮਣੇ ਤੇਗ ਦੀ ਮਾਰ ਕੋਈ ਨਾਂ।
ਨਕ ਦੰਮ ਕੀਤਾ ਸਿੰਘਾਂ ਵੈਰੀਆਂ ਦਾ,
ਦਿਨੇ ਰਾਤ ਅਰਾਮ ਨਾਂ ਕਰਨ ਦੇਂਦੇ।
ਟੰਗੀ ਜਾਨ ਸੂਲੀ ਉਤੇ ਬਰਕਤ ਸਿੰਘਾ,
ਰੋਟੀ ਖਾਇਕੇ ਪੇਟ ਨਾਂ ਭਰਨ ਦੇਂਦੇ।