ਪੰਨਾ:ਪੱਕੀ ਵੰਡ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਸਮ ਦੀ ਗਲ ਸੁਣ ਉਹਦਾ ਦਿਲ ਬੁਝ ਗਿਆ ਅਤੇ ਉਸ ਪਿੰਡ ਦੀ ਨਿਆਈਂ ਵਾਲਾ ਝੋਟੇ ਦੇ ਸਿਰ ਵਰਗਾ ਟੱਕ ਕਾਸਮ ਨੂੰ ਦੇ ਦਿੱਤਾ। ਆਪ ਪਿੰਡੋਂ ਦੂਰ ਕੱਲਰ ਨਾਲ ਲਗਵਾਂ ਖੂਹ ਲੈ ਲਿਆ। ਚੌੜੇ ਵਿਹੜੇ ਵਿਚ ਰਾਤੋ ਰਾਤ ਸਿਰ ਸਿਰ ਉਚੀ ਕੰਧ ਨਿਕਲ ਗਈ।

ਫਜ਼ਲਾਂ ਨੇ ਮਾਂ ਦੀ ਮਦਦ ਨਾਲ ਪੋਚਾ ਪਾਂਡੂ, ਨੀਲ ਬੜੀ ਫੇਰ ਘਰ ਲਿਸ਼ਕਾ ਲਿਆ।

ਪਰ ਦੁਨੀਆਂ ਅਤੇ ਆਪਣਿਆਂ ਤੋਂ ਚੋਟ ਖਾ ਕੇ ਉਦਾਸੇ ਨਵਾਬ ਨੇ ਘਰ ਨੂੰ ਜਿੰਦਾ ਲਾ ਹਾਸ਼ਮ ਨੂੰ ਚੁੱਕਿਆ ਅਤੇ ਛੱਪੜੀ ਨੇੜੇ ਪਿੰਡਾਂ ਦੂਰ ਦਰੱਖਤਾਂ ਦੀ ਝਿੜੀ ਵਿੱਚ ਆ ਕੁੱਲੀ ਪਾਈ। ਵਾਧੂ ਡੰਗਰ ਵੱਛਾ ਉਸ ਵੇਚ ਦਿੱਤਾ। ਇੱਕ ਦੁੱਧ ਵਾਲੀ ਗਾਂ ਅਤੇ ਇੱਕ ਬਲਦਾਂ ਦੀ ਜੋੜੀ ਰੱਖ ਲਈ ਅਤੇ ਡੰਗਰਾਂ ਲਈ ਹੀਂਸ ਦੇ ਸੰਘਣੇ ਜਿਹੇ ਬਿੜੇ ਕੋਲ ਛੱਪਰ ਬੰਨ੍ਹ ਕੁੱਲੀ ਬਣਾਈ ਅਤੇ ਦੁਨੀਆਂ ਤੋਂ ਬੇਰੁਖ ਹੋ ਇੱਕ ਕਿਸਮ ਦੀ ਫਕੀਰੀ ਧਾਰ ਲਈ। ਚੁੰਘਣੀ ਵਿਚ ਗਾਂ ਦਾ ਦੁੱਧ ਪਾ ਉਹ ਹਾਸਮ ਨੂੰ ਪਿਲਾਉਂਦਾ। ਰੁੱਖ ਨਾਲ ਬੰਨੀ ਪੀੜ੍ਹੀ ਤੇ ਪਾ ਕੇ ਝੂਟਾ ਦੇ ਦਿੰਦਾ ਅਤੇ ਆਪ ਕੰਮ ਵਿੱਚ ਜੁੱਟ ਜਾਂਦਾ। ਕਹੀ, ਖੁਰਪਾ, ਦਾਤਰੀ, ਪਰ ਕੰਨ ਉਹਦਾ ਸਦਾ ਹਾਸ਼ਮ ਵੱਲ ਲੱਗਾ ਰਹਿੰਦਾ ਅਤੇ ਜੇ ਹਲ ਵਾਹੁੰਦਾ ਤਾਂ ਦੁੱਪਟੇ ਯਾਨੀ ਕੱਪੜੇ ਦੀ ਝੋਲੀ ਬਣਾ ਹਾਸ਼ਮ ਨੂੰ ਵਿਚ ਪਾ ਪਿੱਠ ਤੇ ਬੰਨ੍ਹ ਲੈਂਦਾ ਤੇ ਬਲਦਾਂ ਮਗਰ ਤੁਰਿਆ ਰਹਿੰਦਾ।

ਪਰ ਇੱਕ ਦਿਨ ਹਾਸ਼ਮ ਜਿਉਂ ਸਵੇਰ ਤੋਂ ਟਿਆਂਕਣ ਲੱਗਾ, ਵਾਹਵਾ ਦਿਨ ਚੜ੍ਹ ਆਇਆ। ਪਰ ਉਹ ਇੱਕ ਛਿਣ ਨਾ ਰੋਣੋਂ ਹਟਿਆ। ਨਵਾਬ ਨੇ ਵਾਰ-ਵਾਰ ਦੁੱਧ ਵਾਲੀ ਚੁੰਘਣੀ ਉਹਦੇ ਮੂੰਹ ਵਿੱਚ ਪਾਈ ਪਰ ਬਾਲ ਨੇ ਹੋਂਠ ਨਾ ਦੱਬੇ। ਭੁੱਖ ਲੱਗੀ ਇੱਕ ਹੱਥ ਨਾਲ ਆਟਾ ਮਲ ਤਵੇ ਤੇ ਰੋਟੀ ਪਾਈ ਪਰ ਬਾਲ ਦੇ ਰੋ ਰੋ ਸੰਘ ਘਿਆਣ ਨਾਲ ਤਰਸ ਦੇ ਨਾਲ-ਨਾਲ ਉਹਨੂੰ ਮਿੱਝ ਵੀ ਆਈ ਅਤੇ ਉਸ ਨੇ ਤਵਾ ਸਣੇ ਕੱਚੀ ਰੋਟੀ ਪਰ੍ਹਾਂ ਵਗਾਹ ਮਾਰਿਆ। ਹਾਸ਼ਮ ਨੂੰ ਚੁੱਕਿਆ। ਕੌਲੀ ਤੇ ਚਮਚਾ ਮਾਰ ਮਾਰ ਟੱਲੀ ਵਜਾਈ। ਦੋਹਾਂ ਹੱਥਾਂ ਨਾਲ ਤਾੜੀ ਮਾਰ-ਮਾਰ ਮਾਘੇ ਮਾਰੇ, ਗਿੱਧਾ ਪਾਇਆ। ਆਹ ਅਰ ਅਰਰਰਰਰਰ ਅਰ ਦੀ ਅਵਾਜ ਕੱਢੀ। ਪਰ ਬਾਲ ਰੋਣੋਂ ਨਾ

103