ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਕਸੀਡੈਂਟ

"ਸੁੱਖ ਵਸਦੀ ਰਹੇ! ਰਾਮ ਦਾਸ ਗੁਰੂ ਤੇਰੀ ਨਗਰੀ, ਧੰਨ-ਧੰਨ ਸ੍ਰੀ ਗੁਰੂ ਰਾਮਦਾਸ। ਰਾਮਦਾਸ ਤੇਰੀ ਆਸ।" ਵਾਹਿਗੁਰੂ-ਵਾਹਿਗੁਰੂ ਦਾ ਸਿਮਰਨ ਕਰਦਾ ਰੋਟੀ ਦਾ ਡੱਬਾ ਹੱਥ ਵਿਚ ਫੜੀ ਉਹ ਗਿਲਵਾਲੀ ਗੇਟ ਤੋਂ ਆਉਂਦਾ ਅਤੇ ਚਾਟੀਵਿੰਡ ਗੇਟ ਦੇ ਅੰਦਰਲੇ ਪਾਸੇ ਚੌਕ ਮੋਨੀ ਵਿਚ ਬੰਦ ਦੁਕਾਨ ਦੇ ਥੜੇ ਉੱਤੇ ਆ ਬਹਿੰਦਾ। ਉਦੋਂ ਅਜੇ ਸਵੇਰ ਦੇ ਚਾਰ ਹੀ ਵੱਜੇ ਹੁੰਦੇ ਅਤੇ ਉਹ ਮੋਹਨ ਦੀ ਉਡੀਕ ਕਰਨ ਲਗਦਾ।

ਮੋਹਨ ਸਦਾ ਹੀ ਉਸ ਤੋਂ ਪੰਦਰਾਂ ਵੀਹ ਮਿੰਟ ਲੇਟ ਆਉਂਦਾ। ਸਤ ਸ੍ਰੀ ਅਕਾਲ ਤੋਂ ਬਾਅਦ ਦੋਵੇਂ ਹੀ ਰੋਟੀ ਦੇ ਡੱਬੇ ਫੜੀ ਨਾਲੋ ਨਾਲ ਤੁਰ ਪੈਂਦੇ। ਧੰਨਧੰਨ ਸ੍ਰੀ ਗੁਰੂ ਰਾਮਦਾਸ, ਗੁਰੂ ਬਾਜ਼ਾਰ, ਬਾਬਾ ਅਟਲ, ਕੌਲਸਰ ਬਾਬੇ ਚੌਂਕ, ਪਾਪੜਾ ਵਾਲੇ ਬਾਜ਼ਾਰ, ਕਾਠੀਆਂ ਵਾਲੇ ਬਾਜ਼ਾਰ, ਕਰਮੋ ਡਿਉੜੀ, ਅਮਰਤ ਬਾਜ਼ਾਰ, ਰਾਮ ਬਾਗ ਗੇਟ ਤੋਂ ਹੁੰਦੇ ਹਏ ਕੰਪਨੀ ਬਾਗ ਤੇ ਠੰਡੀ ਖੂਹੀ, ਲਾਰੰਸ ਰੋਡ ਤੱਕ ਉਹ ਕੱਠੇ ਜਾਂਦੇ, ਉਹ ਜਿਸ ਕਾਰਖਾਨੇ ਵਿਚ ਸੁਪਰਵਾਈਜ਼ਰ ਸੀ, ਉਹ ਉੱਥੋਂ ਥੋੜਾ ਅੱਗੇ ਸੀ। ਮੋਹਨ ਉਸ ਤੋਂ ਕਾਫੀ ਅੱਗੇ ਦੁਨੀ ਚੰਦ ਰੋਡ ਤੇ ਜਾਂਦਾ ਸੀ। ਜਦੋਂ ਉਹ ਵਿਛੜਨ ਲਗਦੇ ਤਾਂ ਉਹ ਮੋਹਨ ਨੂੰ ਕਹਿੰਦਾ, "ਮੋਹਨ ਬੇਟਾ, ਕੰਮ ਸਾਫ ਸੁਥਰਾ ਅਤੇ ਦਿਲ ਲਾ ਕੇ ਕਰੋ। ਸਦਾ ਸੱਚ ਬੋਲੋ।"

ਫਿਰ ਪੰਜ ਵਜੇ ਜਦੋ ਮਿੱਲਾਂ ਦੇ ਘੁਗੂ ਚੀਖ ਕੇ ਛੁੱਟੀ ਦਾ ਪਤਾ ਦਿੰਦੇ ਤਾਂ ਸਰਦਾਰੀ ਲਾਲ ਕਾਰਖਾਨੇ ਵਿਚੋਂ ਨਿਕਲ ਕੇ ਲਾਰੰਸ ਰੋਡ ਤੇ ਆ ਬਹਿੰਦਾ ਤੇ ਅੱਧਾ ਪੌਣਾ ਘੰਟਾ ਉਡੀਕ ਕਰਦਾ ਅਤੇ ਜਦੋਂ ਮੋਹਨ ਆ ਜਾਂਦਾ ਦੋਵੇਂ ਉਹਨਾਂ ਰਾਹਾਂ ਤੇ ਤੁਰ ਪੈਂਦੇ ਜਿਨਾਂ ਤੋਂ ਉਹ ਸਵੇਰੇ ਆਏ ਸਨ ਅਤੇ ਜਦੋਂ ਮੋਨੀ ਚੌਕ ਵਿਚ ਵਿਛੜਨ ਲਗਦੇ ਤਾਂ ਗਲੀ ਨੰਬਰ ਇਕ, ਜਿਸ ਵਿਚ ਮੋਹਨ ਦਾ ਘਰ ਸੀ, ਦੇ ਸਿਰੇ ਤੇ ਖਲੋ ਕੇ ਸਰਦਾਰੀ ਨਾਲ ਕੀਹਦਾ, "ਅੱਛਾ ਬੇਟਾ ਮਹਨ, ਸ਼ੁਭ ਰਾਤਰੀ। ਦੱਬ ਕੇ ਖਾਓ ਅਤੇ ਰੱਜ ਕੇ ਨੀਂਦ ਲਵੋ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ"।

120