ਪੰਨਾ:ਪੱਕੀ ਵੰਡ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਜਾਂਦੀ ਤਾਂ ਅਸੀਂ ਬਰਬਾਦ ਹੋ ਜਾਣਾ ਸੀ, ਇਹ ਸਾਡੀ ਕਿਸਮਤ। ਪਰ ਅਸਾਂ ਹੋਰ ਕਿਸੇ ਨੂੰ ਕਿਉਂ ਬਰਬਾਦ ਕਰਨਾ ਸੀ।"

ਚਾਹ ਪੀ ਕੇ ਉਠੇ ਤਾਂ ਮੋਹਨ ਨੇ ਪੈਸੇ ਦੇਣ ਲਈ ਜੇਬ ਵਿਚ ਹੱਥ ਪਾਇਆ ਤਾਂ ਸਰਦਾਰੀ ਲਾਲ ਨੇ ਕਿਹਾ, "ਬੇਟਾ, ਵੱਡਿਆਂ ਦੇ ਹੁੰਦਿਆਂ ਛੋਟੇ ਨਹੀਂ ਜੇਬ ਦਿਖਾਂਦੇ।"

ਉਸ ਦਿਨ ਪਿਛੋਂ ਸਰਦਾਰੀ ਲਾਲ ਦੀ ਬਜੁਰਗੀ ਦਾ ਮੋਹਨ ਤੇ ਪੂਰਾ ਪ੍ਰਭਾਵ ਪੈ ਗਿਆ ਸੀ। ਮੋਹਨ ਦੀ ਉਮਰ ਕੋਈ ਸਾਢੇ ਉੱਨੀ ਸਾਲ ਸੀ ਅਤੇ ਸਰਦਾਰੀ ਲਾਲ ਪਚਵੰਜਾ ਸੱਠ ਦੇ ਗੇੜ ਸੀ। ਇਸ ਪਿੱਛੋਂ ਦੋਹਾਂ ਦਾ ਸੁਬਾ ਸ਼ਾਮ ਦਾ ਸਾਥ ਬਣ ਗਿਆ। ਦੋਹਾਂ ਦਾ ਦੂਰ ਤਕ ਦਾ ਪੈਂਡਾ ਸਾਂਝਾ ਸੀ ਪਰ ਕੰਮ ਅੱਡਅੱਡ ਥਾਈਂ ਸੀ। ਸਰਦਾਰੀ ਲਾਲ ਘਰ ਲਿਜਾਣ ਲਈ ਰਾਹ ਵਿਚ ਕੋਈ ਫਲ ਕਈ ਮਠਿਆਈ ਖਰੀਦਦਾ ਤਾਂ ਧੱਕੋ-ਧੱਕੀ ਮੋਹਨ ਦੀ ਜੇਬ ਵੀ ਭਰ ਦਿੰਦਾ। ਜੇ ਕਿਸ ਦਿਨ ਮੋਹਨ ਉਸ ਨੂੰ ਉਦਾਸ ਦਿਖਾਈ ਦਿੰਦਾ ਤਾਂ ਉਹ ਕਹਿੰਦਾ, ਮੋਹਨ ਬੇਟਾ, ਏਸ ਉਮਰ ਵਿਚ ਉਦਾਸੀ ਕਿਉ?"

ਸ਼ਾਮੀ ਜਦੋਂ ਨਿਖੜਨ ਲਗਦੇ ਤਾਂ ਸਰਦਾਰੀ ਲਾਲ ਇਸ ਗਲ ਤੇ ਜ਼ੋਰ ਦਿੰਦਾ, "ਬੇਟਾ, ਇਸ ਐਤਵਾਰ ਤੂੰ ਸਾਡੇ ਘਰ ਚਲ।"

ਪਰ ਮੋਹਨ ਹਰ ਵਾਰ ਇਹ ਕਹਿ ਕੇ ਟਾਲ ਦਿੰਦਾ, "ਇਸ ਨਹੀਂ ਅਗਲੇ ਐਤਵਾਰ।"

ਐਤਵਾਰ ਆਉਂਦੇ ਰਹੇ ਅਤੇ ਲੰਘਦੇ ਰਹੇ ਪਰ ਸਰਦਾਰੀ ਲਾਲ ਮੋਹਨ ਨੂੰ ਘਰ ਤਕ ਨਾ ਲਿਜਾ ਸਕਿਆ। ਸਰਦਾਰੀ ਲਾਲ ਦੀ ਸਿੱਕ ਸੀ ਪਰ ਪੂਰੀ ਨਾ ਹੋਈ। ਇਕ ਦਿਨ ਸ਼ਾਮੀ ਚਾਹ ਦੀ ਦੁਕਾਨ ਤੇ ਦੋਵੇਂ ਚਾਹ ਪੀਣ ਬੈਠੇ ਤੇ ਦੇਵ ਚਾਹ ਪੀਣ ਬੈਠੇ ਤਾਂ ਸਰਦਾਰੀ ਲਾਲ ਨੇ ਕਿਹਾ, "ਬੇਟਾ ਮੋਹਨ, ਇਕ ਗੱਲ ਪੁੱਛਾਂ, ਠੀਕ ਜਵਾਬ ਦਿਉਗੇ?"

ਕਿਉਂ ਨਹੀਂ ਮੇਰੇ ਮਾਨਯੋਗ। ਮੈਂ ਤਾਂ ਤੁਹਾਡੇ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਅਹਿਸਾਨਾਂ ਥੱਲੇ ਦੱਬਿਆ ਹੋਇਆ ਹਾਂ। ਕੁਝ ਵੀ ਪੁਛੋ।"

"ਨਹੀਂ, ਨਹੀਂ, ਬੇਟਾ ਅਹਿਸਾਨ ਕਾਹਦਾ। ਹਰ ਬੰਦਾ ਆਪਣਾ-ਆਪਣਾ

126