ਪੰਨਾ:ਪੱਕੀ ਵੰਡ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁੱਤ ਭਰਾ ਤਾਂ ਸਾਡਾ ਹੀ ਏ। ਪਰ ਤੁਸਾਂ ਕੀ ਵੇਖਿਆ। ਠੀਕ ਏ ਅੱਠ ਘੁਮਾ ਜਮੀਨ ਏ ਪਰ ਜਰਾ ਸੋਚੋ ਦਿਨ ਦੀਵੀਂ ਉਹ ਤਾਲਿਆਂ ਨਾਲ ਰਹਿੰਦੇ। ਉਤੋਂ ਤੁਸੀ ਕਵਾਰਾ ਸਾਕ ਚੜਾਈ ਜਾਂਦੇ ਓ। ਹਨੇਰ ਸਾਈਂ ਦਾ। ਇਕੋ ਘਰ ਤੇ ਇਕੋ ਬੰਦਾ ਅਤੇ ਦੋ-ਦੋ ਜਨਾਨੀਆਂ। ਉਹ ਵੀ ਸਕੀਆਂ ਭੈਣਾਂ।"

ਸੰਤਾਨ ਦਾ ਤੀਰ ਨਿਸ਼ਾਨੇ ਤੇ ਵੱਜਾ ਅਤੇ ਉਹਨਾਂ ਬਾਬਿਆਂ ਦੇ ਰਿਸ਼ਤੇ ਤੋਂ ਸਿਰ ਫੇਰ ਦਿੱਤਾ।

ਤਾਲਿਆਂ ਦੇ ਅੰਦਰ ਭਾਂਬੜ ਮੱਚ ਉਠਿਆ। ਮਾਪਿਆਂ ਕੋਲ ਗਈ। ਪਰ ਅੱਗੋਂ ਉਹਨਾਂ ਦੀਆਂ ਕੌੜੀਆਂ ਗੱਲਾਂ ਤੇ ਬੇ-ਬੁਨਿਆਦ ਤੁਹਮਤਾਂ ਸੁਣ ਕੇ ਰੋਣ ਹਾਕੀ ਹੋ ਗਈ। ਜਦੋਂ ਕੋਈ ਮਿੰਨਤ... ਸਮਾਜਤ ਤੇ ਸਫਾਈ ਨਾ ਚੱਲੀ ਤਾਂ ਤਾਲਿਆਂ ਨੇ ਧਮਕੀ ਜਿਹੀ ਦਿੱਤੀ। ਸਾਇਦ ਸਿੱਧੇ ਰਾਹ ਪੈ ਜਾਣ, "ਚੰਗਾ ਤੁਹਾਡੀ ਮਰਜੀ। ਜੇ ਮੇਰੇ ਖੁਦਾ ਨੂੰ ਮਨਜ਼ੂਰ ਹੋਇਆ ਅਤੇ ਕਾਦਰ ਦੀ ਮਰਜ਼ੀ ਹੋਈ ਤਾਂ ਮੈਂ ਕਾਦਰ ਨਾਲ ਚਾਦਰ ਪਾ ਕੇ ਤੁਹਾਡੀ ਝੂਠੀ ਤੁਹਮਤ ਨੂੰ ਸੱਚ ਕਰ ਦਿਆਂਗੀ। ਪਰ ਮੇਰੀ ਇੰਨੀ ਗੱਲ ਯਾਦ ਰੱਖਿਓ ਜਿਨ੍ਹਾਂ ਕਮੀਨਿਆਂ ਨੇ ਤੁਹਾਨੂੰ ਸੀਖ ਦਿੱਤੀ ਏ ਉਹਨਾਂ ਕਮੀਨਿਆਂ ਦੇ ਕਮੀਨੇ ਇਰਾਦੇ ਪੂਰੇ ਨਹੀਂ ਹੋਣ ਦਿਆਂਗੀ।" ਇਹ ਕਹਿੰਦੀ-ਕਹਿੰਦੀ ਘਰੋਂ ਬਾਹਰ ਨਿਕਲ ਗਈ। ਅੱਜ ਤੋਂ ਤੁਸੀਂ ਮੇਰੇ ਲਈ ਮਰ ਗਏ ਅਤੇ ਮੈਂ ਤੁਹਾਡੇ ਲਈ ਮਰ ਗਈ।" ਤਾਲਿਆਂ ਦਾ ਖਿਆਲ ਸੀ ਸ਼ਾਇਦ ਮੋਮਬੱਤੀ ਵਾਂਗ ਪਿਘਰ ਜਾਣ ਪਰ ਉਹ ਵੀ ਚੰਦਰੇ ਚੰਡਾਲ ਦੇ ਝੁੰਡੇ ਹੋਏ ਪੂਰੇ ਢੀਠ ਨਿਕਲੇ।

ਹਾਕੂ ਹੋਰਾਂ ਸਾਰੇ ਪਿੰਡ ਵਿਚ ਮਾਘਾ ਜਿਹਾ ਪਾ ਦਿੱਤਾ ਜਿਸਦਾ ਦੁੱਖ ਸਾਰੇ ਮੁਜਾਰਾ ਪਰਿਵਾਰਾਂ ਨੇ ਕਾਫੀ ਮੰਨਿਆ।

ਹੁਸੈਨ ਬੀਬੀ ਨੂੰ ਤਾਲਿਆਂ ਨੇ ਆਖਿਆ, "ਬੀਬੀ, ਹਾਕੂ ਹੋਰਾਂ ਨੇ ਕਿਤੇ ਪੱਟੀ ਨਹੀਂ ਬੱਝਣ ਦੇਣੀ। ਜੇ ਤੁਸੀਂ ਕਹੋ ਤਾਂ ਮੈਂ ਕਾਦਰ ਨਾਲ ਚਾਦਰ ਪਾ ਕੇ ਇਹਨਾਂ ਦੇ ਮੂੰਹ ਸਦਾ-ਸਦਾ ਲਈ ਬੰਦ ਕਰ ਦੇਵਾਂ ਜੇ ਜੇ ਤੁਸੀ ਬੋਝ ਨਾ ਸਮਝੋ ਤਾਂ?"

ਹੂਸੈਨ ਬੀਬੀ ਤਾਂ ਪਹਿਲਾ ਹੀ ਚਾਹੁੰਦੀ ਸੀ ਕਿ ਜੇ ਕਿਤੇ ਤਾਲਿਆਂ ਸਾਡੇ ਵਿਹੜੇ ਦਾ ਸਿੰਗਾਰ ਬਣ ਜਾਵੇ ਅਤੇ ਉਹ ਤਾਲਿਆਂ ਦੇ ਬੱਚਿਆਂ ਨੂੰ ਵੀ ਬੜਾ

155